Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਕੈਨੇਡਾ

ਅਮਰੀਕਾ ਵੱਲੋਂ ਬਗਦਾਦ ਉੱਤੇ ਕੀਤੇ ਹਵਾਈ ਹਮਲੇ ਬਾਰੇ ਕੈਨੇਡਾ ਨੂੰ ਨਹੀਂ ਸੀ ਪੂਰੀ ਜਾਣਕਾਰੀ : ਸੱਜਣ

January 07, 2020 05:35 AM

ਓਟਵਾ, 6 ਜਨਵਰੀ (ਪੋਸਟ ਬਿਊਰੋ) : ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਅਮਰੀਕਾ ਵੱਲੋਂ ਬਗਦਾਦ ਉੱਤੇ ਕੀਤੇ ਗਏ ਹਵਾਈ ਹਮਲੇ ਬਾਰੇ ਕੈਨੇਡਾ ਨੂੰ ਕੋਈ ਜਾਣਕਾਰੀ ਮੁਹੱਈਆ ਨਹੀਂ ਸੀ ਕਰਵਾਈ ਗਈ ਜਦਕਿ ਹਕੀਕਤ ਇਹ ਵੀ ਹੈ ਕਿ ਕੈਨੇਡਾ ਦੀਆਂ ਫੌਜੀ ਟੁਕੜੀਆਂ ਵੀ ਇਸ ਖਿੱਤੇ ਵਿੱਚ ਮੌਜੂਦ ਸਨ। ਜਿ਼ਕਰਯੋਗ ਹੈ ਕਿ ਅਮਰੀਕਾ ਵੱਲੋਂ ਬਗਦਾਦ ਉੱਤੇ ਕੀਤੇ ਗਏ ਹਵਾਈ ਹਮਲੇ ਵਿੱਚ ਇਰਾਨੀ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਹੋ ਗਈ ਸੀ।
ਸੋਮਵਾਰ ਨੂੰ ਇੱਕ ਇੰਟਰਵਿਊ ਵਿੱਚ ਸੱਜਣ ਨੇ ਆਖਿਆ ਕਿ ਕੈਨੇਡਾ ਦੇ ਕਰਮਚਾਰੀਆਂ ਨੂੰ ਜਿਹੋ ਜਿਹੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਉਨ੍ਹਾਂ ਤੋਂ ਅਸੀਂ ਜਾਣੂ ਸੀ। ਉਨ੍ਹਾਂ ਆਖਿਆ ਕਿ ਅਮਰੀਕਾ ਨੇ ਇਹ ਸੰਕੇਤ ਵੀ ਦਿੱਤਾ ਸੀ ਕਿ ਉਹ ਕਾਰਵਾਈ ਕਰੇਗਾ। ਪਰ ਸੱਜਣ ਨੇ ਆਖਿਆ ਕਿ ਜੋ ਕੁਝ ਹੋਇਆ ਉਸ ਬਾਰੇ ਸਾਨੂੰ ਪੂਰੀ ਜਾਣਕਾਰੀ ਨਹੀਂ ਸੀ। ਜੂਨ 2019 ਨੂੰ ਜਾਰੀ ਕੀਤੀ ਗਈ ਇਕ ਪ੍ਰੈਸ ਰਲੀਜ਼ ਅਨੁਸਾਰ ਕੈਨੇਡਾ ਇਸ ਸਮੇਂ ਇਰਾਕ ਵਿੱਚ ਇਕ ਨਾਟੋ ਮਿਸ਼ਨ ਦੀ ਅਗਵਾਈ ਕਰ ਰਿਹਾ ਹੈ। ਇਹ ਮਿਸ਼ਨ ਇਰਾਕੀ ਡਿਫੈਂਸ ਤੇ ਸਕਿਊਰਿਟੀ ਸੰਸਥਾਵਾਂ ਦੇ ਠੋਸ ਨਿਰਮਾਣ ਲਈ ਚਲਾਇਆ ਗਿਆ ਹੈ।
ਇਸ ਰਲੀਜ਼ ਵਿੱਚ ਆਖਿਆ ਗਿਆ ਕਿ ਕੈਨੇਡੀਅਨ ਹਥਿਆਰਬੰਦ ਸੈਨਾਵਾਂ ਦੇ 250 ਮੈਂਬਰ ਇਸ ਮਿਸ਼ਨ ਦਾ ਹਿੱਸਾ ਹਨ। ਇਸ ਤੋਂ ਇਲਾਵਾ ਇਹ ਫੌਜੀ ਟੁਕੜੀਆਂ ਦਾਇਸ਼ (ਆਈਐਸਆਈਐਸ) ਨਾਲ ਨਜਿੱਠਣ ਲਈ ਮਿਸ਼ਨ ਆਪਰੇਸ਼ਨ ਇੰਪੈਕਟ ਦੇ ਹਿੱਸੇ ਵਜੋਂ ਇਰਾਕ, ਜੌਰਡਨ ਤੇ ਲੈਬਨਾਨ ਵਿੱਚ ਫੈਲੀਆਂ ਹੋਈਆਂ ਹਨ। ਇਸ ਖਿੱਤੇ ਵਿੱਚ ਮੌਜੂਦਗੀ ਦੇ ਬਾਵਜੂਦ ਜਿਸ ਹਮਲੇ ਵਿੱਚ ਸੁਲੇਮਾਨੀ ਦੀ ਮੌਤ ਹੋਈ ਉਸ ਬਾਰੇ ਕੈਨੇਡਾ ਨੂੰ ਪੂਰੀ ਜਾਣਕਾਰੀ ਨਹੀਂ ਸੀ ਦਿੱਤੀ ਗਈ।
ਅਫਗਾਨਿਸਤਾਨ ਵਿੱਚ ਨਾਟੋ ਮਿਸ਼ਨ ਦੀ ਅਗਵਾਈ ਕਰਨ ਵਾਲੇ ਸੇਵਾਮੁਕਤ ਮੇਜਰ ਜਨਰਲ ਡੇਵਿਡ ਫਰੇਜ਼ਰ ਨੇ ਆਖਿਆ ਕਿ ਇਸ ਹਮਲੇ ਦੇ ਸਬੰਧ ਵਿੱਚ ਉਨ੍ਹਾਂ ਦੀ ਸੱਭ ਤੋਂ ਵੱਡੀ ਚਿੰਤਾ ਇਹ ਹੈ ਕਿ ਇਸ ਹਮਲੇ ਤੋਂ ਪਹਿਲਾਂ ਕੈਨੇਡਾ ਨੂੰ ਨਾ ਤਾਂ ਇਸ ਬਾਰੇ ਜਾਣਕਾਰੀ ਦਿੱਤੀ ਗਈ ਤੇ ਨਾ ਹੀ ਉਸ ਤੋਂ ਇਸ ਬਾਰੇ ਕੋਈ ਸਲਾਹ ਲਈ ਗਈ। ਇਸ ਕਰਕੇ ਖਿੱਤੇ ਵਿੱਚ ਸਾਡਾ ਨਾਟੋ ਮਿਸ਼ਨ ਸਸਪੈਂਡ ਹੋ ਗਿਆ ਹੈ ਤੇ ਕੈਨੇਡੀਅਨਾਂ ਦੀ ਅਗਵਾਈ ਵਿੱਚ ਇਸ ਇਲਾਕੇ ਵਿੱਚ ਮੌਜੂਦ ਨਾਟੋ ਦੀਆਂ ਟੁਕੜੀਆਂ ਲਈ ਵੱਖਰਾ ਖਤਰਾ ਖੜ੍ਹਾ ਹੋ ਗਿਆ ਹੈ।
ਅਜੇ ਸੱਜਣ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਕੈਨੇਡੀਅਨ ਫੌਜੀ ਟੁਕੜੀਆਂ ਇਸ ਖਿੱਤੇ ਨੂੰ ਛੱਡ ਦੇਣਗੀਆਂ। ਇੱਥੇ ਦੱਸਣਾ ਬਣਦਾ ਹੈ ਕਿ ਇਰਾਕੀ ਪਾਰਲੀਆਮੈਂਟ ਵੱਲੋਂ ਅਮਰੀਕੀ ਫੌਜੀ ਟੁਕੜੀਆਂ ਨੂੰ ਦੇਸ਼ ਤੋਂ ਬਾਹਰ ਕਰਨ ਦੇ ਮਤੇ ਉੱਤੇ ਸਹਿਮਤੀ ਦਿਤੀ ਗਈ ਹੈ। ਸੱਜਣ ਨੇ ਆਖਿਆ ਕਿ ਸਾਡੀ ਮੱੁਖ ਤਰਜੀਹ ਉਹੀ ਕਰਦੇ ਰਹਿਣਾ ਹੈ ਜੋ ਅਸੀਂ ਉੱਥੇ ਕਰ ਰਹੇ ਸੀ। ਪਰ ਸਾਨੂੰ ਇਹ ਵੀ ਧਿਆਨ ਰੱਖਣਾ ਹੋਵੇਗਾ ਕਿ ਹਕੀਕਤ ਕੀ ਹੈ। ਉਨ੍ਹਾਂ ਅੱਗੇ ਆਖਿਆ ਕਿ ਇਸ ਸਾਰੀ ਸਥਿਤੀ ਦਾ ਮੁਲਾਂਕਣ ਕੀਤਾ ਜਾਵੇਗਾ। ਜਿ਼ਕਰਯੋਗ ਹੈ ਕਿ ਸੱਜਣ ਵੱਲੋਂ ਕੈਨੇਡਾ ਦੇ ਭਾਈਵਾਲਾਂ ਉੱਤੇ ਹੋ ਰਹੇ ਹਮਲੇ ਖਿਲਾਫ ਕੀਤੀ ਗਈ ਇਸ ਤਰ੍ਹਾਂ ਦੀ ਕਾਰਵਾਈ ਦਾ ਸਮਰਥਨ ਕੀਤਾ ਜਾ ਰਿਹਾ ਹੈ ਜਦਕਿ ਕੈਨੇਡੀਅਨ ਸਰਕਾਰ ਵੱਲੋਂ ਅਜੇ ਤਕ ਇਹ ਨਹੀਂ ਆਖਿਆ ਗਿਆ ਕਿ ਸੁਲੇਮਾਨੀ ਨੂੰ ਮਾਰਨ ਲਈ ਅਮਰੀਕਾ ਵੱਲੋਂ ਚੁਕੇ ਇਸ ਕਦਮ ਦਾ ਉਹ ਸਮਰਥਨ ਕਰਦੀ ਹੈ।
ਸੱਜਣ ਨੇ ਆਖਿਆ ਕਿ ਜਿਹੜੀ ਗਲ ਉਨ੍ਹਾਂ ਨੂੰ ਅਖਰ ਰਹੀ ਹੈ ਉਹ ਇਹ ਕਿ ਭਾਈਵਾਲੀ ਵਿੱਚ ਕੰਮ ਕਰਦੇ ਸਮੇਂ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਸੀਂ ਆਪਣੇ ਸਾਥੀਆਂ ਨੂੰ ਸਪਸ਼ਟ ਸੁਨੇਹਾ ਦੇਈਏ ਤੇ ਉਨ੍ਹਾਂ ਨੂੰ ਨਾਲ ਲੈ ਕੇ ਚੱਲੀਏ। ਉਨ੍ਹਾਂ ਆਖਿਆ ਕਿ ਇਸ ਮਾਮਲੇ ਵਿੱਚ ਅੱਗੇ ਕਿਵੇਂ ਵਧਣਾ ਹੈ ਇਸ ਬਾਰੇ ਕੈਨੇਡਾ ਸਾਰੀ ਜਾਣਕਾਰੀ ਇਕੱਠੀ ਕਰ ਰਿਹਾ ਹੈ। ਇਸ ਤੋਂ ਇਲਾਵਾ ਅਜੇ ਇਹ ਫੈਸਲਾ ਵੀ ਲਿਆ ਜਾਣਾ ਹੈ ਕਿ ਉੱਥੇ ਕਿਸੇ ਕਿਸਮ ਦੇ ਮਿਸ਼ਨ ਨੂੰ ਜਾਰੀ ਰੱਖਣਾ ਹੈ ਜਾਂ ਨਹੀਂ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ