Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਇੱਕ ਖ਼ਤ ਸੰਗਤ ਦੇ ਨਾਂਅ ਸਾਜ਼ਿਸ਼ ਹੇਠ ਉੱਠੀ ਹੈ 28 ਦਸੰਬਰ ਨੂੰ ਬਾਲ ਦਿਵਸ ਮਨਾਉਣ ਦੀ ਮੰਗ

January 06, 2020 08:02 AM

-ਡਾਕਟਰ ਦਲਜੀਤ ਸਿੰਘ
ਗੁਰੂ ਪਿਆਰੀ ਸਾਧ ਸੰਗਤ ਜੀ...
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇਸ ਖ਼ਤ ਰਾਹੀਂ ਮੈਂ ਹਰ ਉਸ ਨਾਨਕ ਨਾਮ ਲੇਵਾ ਨੂੰ ਸੰਬੋਧਤ ਹਾਂ, ਜੋ ਨਿਰਸਵਾਰਥ ਭਾਵਨਾ ਨਾਲ ਖਾਲਸਾਈ ਇਤਿਹਾਸ, ਖਾਲਸਾਈ-ਆਨ-ਸ਼ਾਨ-ਬਾਨ ਨੂੰ ਨਿੱਜ ਸਵਾਰਥ ਤੋਂ ਉਪਰ ਉਠ ਕੇ ਸਹੀ ਅਰਥਾਂ ਵਿੱਚ ਸਵੀਕਾਰਦਾ ਅਤੇ ਸਤਿਕਾਰਦਾ ਹੈ। ਅਸੀਂ ਸਰਬੰਸ ਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਰਵਾਰ ਦੇ ਸ਼ਹੀਦੀ ਹਫਤੇ ਵਿੱਚ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾਉਂਦੇ ਹਾਂ। ਪਿਛਲੇ ਹਫਤੇ ਦੌਰਾਨ ਦੁਨੀਆ ਭਰ ਵਿੱਚ ਬਹੁਤ ਸ਼ਰਧਾ ਨਾਲ ਮਨਾਇਆ ਗਿਆ ਹੈ। ਇਸ ਦੌਰਾਨ ਅਣਗਿਣਤ ਸੰਗਤ ਮੰਜਿਆਂ ਦੀ ਬਜਾਏ ਧਰਤੀ 'ਤੇ ਆਸਣ ਲਾਉਂਦੀ ਹੈ। ਸ਼ਰਧਾਲੂਆਂ ਦੀਆਂ ਅੱਖਾਂ ਨਮ ਹੁੰਦੀਆਂ ਹਨ ਤੇ ਦਿਲਾਂ ਵਿੱਚ ਵਿਰਾਗ। ਪਿਛਲੇ ਕੁਝ ਸਮੇਂ ਤੋਂ ਕੁਝ ਅਖੌਤੀ ਸਿੱਖਾਂ ਦੇ ਦਿੱਲੀ ਵਿੱਚ ਬੈਠੇ ਲੀਡਰਾਂ ਤੇ ਧਾਰਮਿਕ ਜਥੇਬੰਦੀਆਂ ਨੇ 28 ਦਸੰਬਰ ਨੰ ਕਿਸੇ ਬੱਜਰ ਭੁੱਲ ਜਾਂ ਡੂੰਘੀ ਸਾਜ਼ਿਸ ਹੇਠ ਬਾਲ ਦਿਵਸ ਮਨਾਉਣ ਦੀ ਮੰਗ ਕੀਤੀ ਹੋਈ ਹੈ। ਮੈਂ ਇਸ ਖੁੱਲ੍ਹੇ ਖ਼ਤ ਰਾਹੀਂ ਇਸ ਸਾਜ਼ਿਸ਼ ਤੋਂ ਸੁਚੇਤ ਕਰਨ ਲਈ ਸੰਗਤ ਨੂੰ ਮੁਖਾਤਿਬ ਹਾਂ।
ਮੈਂ ਇਸ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਹਾਂ ਕਿ ਮੈਂ ਇਸ ਤੋਂ ਪਹਿਲਾਂ ਵੀ ਦਰਪੇਸ਼ ਪੰਥਕ ਮਸਲਿਆਂ ਸੰਬੰਧੀ ਸਮੇਂ-ਸਮੇਂ ਜਥੇਦਾਰ ਸਾਹਿਬਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਚ ਲੀਡਰਸ਼ਿਪ ਨੂੰ ਆਗਾਹ ਕਰਦਾ ਆ ਰਿਹਾ ਹਾਂ, ਪਰ ਸਥਾਨਕ ਹੁੰਗਾਰੇ ਦੇ ਬਾਵਜੂਦ ਫੈਸਲੇ ਬਦਲਦੇ ਰਹੇ ਹਨ। ਮੈਂ 2005 ਤੋਂ 2014 ਤੱਕ ਖਾਲਸਾ ਕਾਲਜ ਅੰਮ੍ਰਿਤਸਰ ਦਾ ਪ੍ਰਿੰਸੀਪਲ ਹੁੰਦਿਆਂ 12 ਮਈ 2012 ਨੂੰ ਸਿੱਖ ਮੈਰਿਜ ਐਕਟ ਦੇ ਖਰੜੇ ਸੰਬੰਧੀ ਚੀਫ ਖਾਲਸਾ ਦੀਵਾਨ ਦੇ ਹਾਲ ਵਿੱਚ ਪੰਥਕ ਇਕੱਠ ਵਿੱਚ ਸਿੱਖ ਮੈਰਿਜ ਐਕਟ ਦਾ ਖਰੜਾ ਤਤਕਾਲੀ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਪੇਸ਼ ਕੀਤਾ ਸੀ, ਜਿਸ ਨੂੰ ਸਮੁੱਚੀ ਸੰਗਤ ਵਿੱਚ ਜੈਕਾਰਿਆਂ ਨਾਲ ਸਵੀਕਾਰ ਕੀਤਾ ਗਿਆ। ਦੋ ਦਿਨਾਂ ਬਾਅਦ ਉਸ ਸਮੇਂ ਦੇ ਸਿੰਘ ਸਾਹਿਬਾਨ ਨੇ ਯੂ ਟਰਨ ਲੈਂਦਿਆਂ ਰਾਜਨੀਤਕ ਲੀਡਰਾਂ ਦੀ ਸੁਰ ਵਿੱਚ ਸੁਰ ਮਿਲਾ ਕੇ ਆਨੰਦ ਮੈਰਿਜ ਐਕਟ ਅਧੀਨ ਵਿਆਹ ਰਜਿਸਟਰ ਕਰਵਾਉਣ ਦੀ ਸੋਧ ਨੂੰ ਹੀ ਲਾਗੂ ਕਰਵਾਉਣਾ ਪਸੰਦ ਕਰ ਲਿਆ। ਅੱਜ ਤੋਂ ਦਸ ਸਾਲ ਪਹਿਲਾਂ ਮੈਂ ਗੁਰਦੁਆਰਾ ਮੰਗੂ ਮੱਠ ਬਾਰੇ ਵੀ ਉਨ੍ਹਾਂ ਜ਼ਿੰਮੇਵਾਰ ਸ਼ਖਸੀਅਤਾਂ ਨੂੰ ਆਗਾਹ ਕਰਨ ਦੀ ਕੋਸ਼ਿਸ਼ ਕੀਤੀ ਤੇ ਦੱਸਿਆ ਸੀ ਕਿ 1984 ਤੋਂ ਬਾਅਦ ਜਿਸ ਜਗ੍ਹਾ ਸ੍ਰੀ ਗੁਰੂੁ ਗ੍ਰੰਥ ਸਾਹਿਬ ਦੀ ਬੀੜ ਸੁਸ਼ੋਭਿਤ ਸੀ, ਉਥੋਂ ਹਟਾ ਲਈ ਗਈ ਹੈ। ਸਿੱਖ ਹੋਣ ਦੇ ਨਾਤੇ ਮੇਰਾ ਇਹ ਫਰਜ਼ ਹੈ ਕਿ ਪੰਥਕ ਮਸਲਿਆਂ ਸੰਬੰਧੀ ਕੌਮੀ ਨੂੰ ਆਗਾਹ ਕੀਤਾ ਜਾਵੇ।
ਚਿਲਡਰਨ ਡੇਅ ਪੰਡਿਤ ਜਵਾਹਰ ਲਾਲ ਨਹਿੂਰ ਦੇ ਜਨਮ ਦਿਨ ਵਜੋਂ ਅੱਜ ਤੱਕ ਮਨਾਇਆ ਜਾ ਰਿਹਾ ਹੈ। ਉਸ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਜੋੜਨ ਬਾਰੇ ਸੋਚਣਾ ਬੱਜਰ ਗੁਨਾਹ ਅਤੇ ਇਤਹਾਸਕ ਭੁੱਲ ਸਮਝਿਆ ਜਾਵੇਗਾ। ਸਾਹਿਬਜ਼ਾਦਿਆਂ ਦੀ ਕੁਰਬਾਨੀ ਦੁਨੀਆ ਦੇ ਇਤਿਹਾਸ ਵਿੱਚ ਲਾਸਾਨੀ ਸ਼ਹਾਦਤ ਵਜੋਂ ਮਨਾਈ ਜਾਂਦੀ ਹੈ। ਨੌਂ ਸਾਲ ਤੇ ਸੱਤ ਸਾਲ ਦੇ ਗੁਰੂ ਦੇ ਲਾਲਾਂ ਨੇ ਆਪਣੇ ਧਰਮ ਖਾਤਰ ਸ਼ਹੀਦੀ ਦਾ ਜਾਮ ਪੀਣਾ ਕਬੂਲ ਕੀਤਾ। ਛੋਟੇ ਸਾਹਿਬਜ਼ਾਦੇ ਨੀਂਹਾਂ 'ਚ ਚਿਣੇ ਜਾਣ ਨਾਲ ਧਰਮ ਦੀਆਂ ਨੀਹਾਂ ਮਜ਼ਬੂਤ ਕਰ ਗਏ। ਇਸ ਕਰ ਕੇ ਸੰਗਤ ਇਸ ਸ਼ਹਾਦਤ ਨੂੰ ‘ਨਿੱਕੀਆਂ ਜਿੰਦਾਂ ਵੱਡਾ ਸਾਕਾ’ ਕਰ ਕੇ ਸਿਰ ਨਿਵਾਉਂਦੀ ਆ ਰਹੀ ਹੈ। ਵੱਡੇ ਸਾਹਿਬਜ਼ਾਦਿਆਂ ਨੇ ਵੀ ‘ਸਵਾ ਲਾਖ ਸੇ ਏਕ ਲੜਾਊਂ’ ਦੇ ਕਥਨ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਸ਼ਹਾਦਤ ਦਿੱਤੀ ਸੀ। ਮੈਂ ਇਨ੍ਹਾਂ ਸਤਰਾਂ ਰਾਹੀਂ ਸਾਹਿਬਜ਼ਾਦਿਆਂ ਦੇ ਨਾਂਅ 'ਤੇ ਰਚੀ ਜਾ ਰਹੀ ਡੂੰਘੀ ਸਾਜ਼ਿਸ਼ ਜਾਂ ਕੁਝ ਵਿਕਾਊ ਨੇਤਾਵਾਂ ਦੁਆਰਾ ਜਚਾਈ ਜਾ ਰਹੀ ਕੁਤਾਹੀ ਤੋਂ ਆਗਾਹ ਕਰਵਾ ਰਿਹਾ ਹਾਂ।
ਪਿਛਲੇ ਕੁਝ ਸਮੇਂ ਤੋਂ ਕੁਝ ਰਾਜਨੀਤਕ ਨੇਤਾ, ਅਖੌਤੀ ਧਾਰਮਿਕ ਜਥੇਬੰਦੀਆਂ ਇਸ ਦਿਨ ਨੂੰ ਚਿਲਡਰਨ ਡੇਅ ਦਾ ਨਾਂਅ ਦੇਣ ਦੀ ਰਟ ਲਾ ਰਹੀਆਂ ਹਨ। ਇਹ ਰਾਜਨੀਤਕ ਅਤੇ ਅਖੌਤੀ ਧਾਰਮਿਕ ਲੋਕ ਸਿੱਖ ਧਰਮ ਦੀ ਵਡਮੁੱਲੀ ਸਾਖ ਦਾ ਨੁਕਸਾਨ ਕਰਨਾ ਚਾਹੁੰਦੇ ਹਨ ਤੇ ਇੱਕ ਰਾਜਨੀਤਕ ਪਾਰਟੀ ਇਸ ਦਿਨ ਨੂੰ ਪੰਡਿਤ ਨਹਿਰੂ ਦੇ ਨਾਂਅ ਨਾਲੋਂ ਹਟਾ ਕੇ ਆਪਣਾ ਹਿੱਤ ਪੂਰ ਕਰ ਕੇ ਸਿੱਖਾਂ ਨੂੰ ਇਸ ਲਈ ਵਰਤਣਾ ਚਾਹੁੰਦੀ ਹੈ। ਉਹ ਲੀਡਰਸ਼ਿਪ, ਜਿਸ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਉਹ ਸਵੇਰ ਨੂੰ ਕੋਟ ਟਾਈ ਲਾ ਕੇ ਨਿਕਲਦੀ ਹੈ ਅਤੇ ਤਰਕੀਬਾਂ ਬਣਾਉਂਦੀ ਹੈ ਕਿ ਸਿੱਖੀ ਕਿਸ ਤਰ੍ਹਾਂ ਵੇਚੀ ਜਾ ਸਕਦੀ ਹੈ। ਅਜਿਹੀ ਲੀਡਰਸ਼ਿਪ ਇਸ ਭੂਮਿਕਾ ਵਿੱਚ ਵੱਡੀ ਭੂਮਿਕਾ ਨਿਭਾਉਣ ਲਈ ਪੱਬਾਂ ਭਾਰ ਹੈ। ਮੈਂ ਦਿੱਲੀ ਦੀ ਸੰਗਤ ਨੂੰ ਸੁਚੇਤ ਰੂਪ ਵਿੱਚ ਕਹਿ ਰਿਹਾ ਹਾਂ ਕਿ ਸਿੱਖ ਮਰਿਆਦਾ ਤੇ ਸਿੱਖੀ ਆਨ ਬਾਨ ਸ਼ਾਨ ਲਈ ਲਾਸਾਨੀ ਕੁਰਬਾਨੀ ਨੂੰ ਸਿਰਫ ਤੇ ਸਿਰਫ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਵਜੋਂ ਯਾਦ ਕਰਨ ਤੇ ਮਨਾਉਣ ਦੀ ਪਰੰਪਰਾ ਜਾਰੀ ਰੱਖੀ ਜਾਵੇ। ਸਾਹਿਬਜ਼ਾਦੇ ਕੋਈ ਸਾਧਾਰਨ ਬੱਚੇ ਨਹੀਂ ਸਨ, ਜਿਨ੍ਹਾਂ ਨੂੰ ਕਿਸੇ ਨੇਤਾ ਦੇ ਜਨਮ ਦਿਨ ਨਾਲ ਜੋੜ ਕੇ ਨਵੀਂ ਦਿੱਖ ਦੇਣ ਦੀ ਕੋਝੀ ਹਰਕਤ ਕੀਤੀ ਜਾਵੇ। ਮੇਰੀ ਜੋਦੜੀ ਹੈ ਕਿ ਸੁਚੇਤ ਰੂਪ ਵਿੱਚ ਇਸ ਸਾਜ਼ਿਸ਼ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਅਤੇ ਸਿੱਖ ਧਰਮ ਨੂੰ ਇਸ ਸੌੜੀ ਰਾਜਨੀਤੀ ਤੇ ਕੋਝੀ ਸੋਚ ਤੋਂ ਦੂਰ ਰੱਖ ਕੇ ਆਪਣੇ ਇਤਿਹਾਸ ਨੂੰ ਮਹਾਨਤਾ ਅਤੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਮਨਾਉਣ ਦੀ ਪਰੰਪਰਾ ਤੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਮਨਾਉਣ ਦੀ ਪਰੰਪਰਾ ਜਾਰੀ ਰੱਖੀਏ ਤੇ ਕੇਂਦਰ ਸਰਕਾਰ ਤੋਂ ਮੰਗ ਕਰੀਏ ਕਿ ਇਸ ਦਿਨ ਨੂੰ ਸਾਰੇ ਦੇਸ਼ ਵਿੱਚ ਸਾਹਿਬਜ਼ਾਦਾ ਸ਼ਹੀਦੀ ਦਿਵਸ ਵਜੋਂ ਮਨਾਉਣ ਦਾ ਐਲਾਨ ਕਰੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”