Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਟੋਰਾਂਟੋ/ਜੀਟੀਏ

‘ਸਿੱਖੀ ਪ੍ਰਫ਼ੁੱਲਤ ਕਿਵੇਂ ਹੋਵੇ?' ਵਿਸ਼ੇ 'ਤੇ ਸੈਮੀਨਾਰ ਕਰਵਾਇਆ

January 06, 2020 08:00 AM

ਬਰੈਂਪਟਨ, (ਡਾ. ਝੰਡ) -ਲੰਘੇ ਸ਼ਨੀਵਾਰ 28 ਦਸੰਬਰ ਨੂੰ ਬਰੈਂਪਟਨ ਅਤੇ ਇਸ ਦੇ ਆਸ-ਪਾਸ ਦੇ ਕੁਝ ਉਤਸ਼ਾਹੀ ਵਿਅੱਕਤੀਆਂ ਵੱਲੋਂ ਬਰੈਂਪਟਨ ਦੇ ਸਿਟੀ ਹਾਲ ਵਿਚ 'ਸਿੱਖੀ ਕਿਵੇਂ ਪ੍ਰਫ਼ੁੱਲਤ ਹੋਵੇ?' ਵਿਸ਼ੇ 'ਤੇ ਭਾਵਪੂਰਤ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਸਾਹਿਤਕ-ਹਲਕਿਆਂ ਵਿਚ ਜਾਣੀ-ਪਛਾਣੀ ਸ਼ਖ਼ਸੀਅਤ ਡਾ. ਪਰਗਟ ਸਿੰਘ ਬੱਗਾ ਦੀ ਅਗਵਾਈ ਹੇਠ ਪ੍ਰਬੰਧਕੀ-ਟੀਮ ਦੇ ਮੈਂਬਰਾਂ ਭੁਪਿੰਦਰ ਸਿੰਘ ਬਾਜਵਾ, ਹਰਦਿਆਲ ਸਿੰਘ ਝੀਤਾ ਅਤੇ ਸੁਖਵਿੰਦਰ ਸਿੰਘ ਸੰਧੂ ਨੇ ਮਿਲ ਕੇ ਆਪੋ-ਆਪਣੀਆਂ ਭੂਮਿਕਾਵਾਂ ਬਾਖ਼ੂਬੀ ਨਿਭਾਈਆਂ। ਸੈਮੀਨਾਰ ਦੇ ਬੁਲਾਰਿਆਂ ਵਿਚ ਪ੍ਰਬੰਧਕੀ-ਟੀਮ ਦੇ ਮੁਖੀ ਡਾ. ਬੱਗਾ ਅਤੇ ਮੈਂਬਰ ਸੁਖਵਿੰਦਰ ਸਿੰਘ ਸੰਧੂ ਸਮੇਤ ਸ਼ਾਮਲ ਦਵਿੰਦਰ ਸਿੰਘ ਸੇਖੋਂ, ਪ੍ਰਿੰਸੀਪਲ ਨਿਰਵੈਰ ਸਿੰਘ ਅਰੋੜਾ, ਬਲਦੇਵ ਸਿੰਘ ਸਹਿਦੇਵ ਅਤੇ ਡਾ. ਸੁਖਦੇਵ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਦੌਰਾਨ ਮੈਂਬਰ ਪਾਰਲੀਮੈਂਟ ਰਮੇਸ਼ ਸੰਘਾ, ਓਨਟਾਰੀਓ ਸੂਬਾ ਸਰਕਾਰ ਦੇ ਮੰਤਰੀ ਪ੍ਰਭਮੀਤ ਸਿੰਘ ਸਿੰਘ ਸਰਕਾਰੀਆ, ਐੱਮ.ਪੀ.ਪੀ. ਨੀਨਾ ਤਾਂਗੜੀ, ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਅਤੇ ਸਿਟੀ ਕਾੳਂੂਸਲਰ ਹਰਕੀਰਤ ਸਿੰਘ ਨੇ ਵੀ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ।
ਪ੍ਰੋਗਰਾਮ ਦਾ ਆਰੰਭ ਕਰਦਿਆਂ ਮੰਚ-ਸੰਚਾਲਕ ਹਰਦਿਆਲ ਸਿੰਘ ਝੀਤਾ ਨੇ ਸੱਭ ਤੋਂ ਪਹਿਲਾਂ ਦੋ ਬੱਚੀਆਂ ਆਸ਼ੀਮਾ ਮਡਾਰ ਤੇ ਜੈਸਮੀਨ ਮਡਾਰ ਅਤੇ ਮਨਦੀਪ ਕਮਲ ਨੂੂੰ ਮੰਚ 'ਤੇ ਆਉਣ ਦਾ ਸੱਦਾ ਦਿੱਤਾ ਜਿਨ੍ਹਾਂ ਨੇ ਗੁਰਬਾਣੀ ਦੇ ਸ਼ਬਦ ‘ਮੈਂ ਬਨਜਾਰਨ ਰਾਮ ਕੀ’ ਅਤੇ ਕੈਨੇਡਾ ਦੇ ਰਾਸ਼ਟਰੀ-ਗੀਤ 'ਓ ਕੈਨੇਡਾ' ਦਾ ਗਾਇਨ ਕੀਤਾ। ਉਪਰੰਤ, ਭੁਪਿੰਦਰ ਸਿੰਘ ਬਾਜਵਾ ਅਤੇ ਹਰਦਿਆਲ ਝੀਤਾ ਨੇ ਮਿਲ ਕੇ ਮੰਚ ਦੀ ਕਾਰਵਾਈ ਨੂੰ ਅੱਗੇ ਵਧਾਉਂਦਿਆਂ ਸੈਮੀਨਾਰ ਦੇ ‘ਕੀ-ਸਪੀਕਰ’ ਡਾ. ਪਰਗਟ ਸਿੰਘ ਬੱਗਾ ਨੂੰ ਬੋਲਣ ਲਈ ਕਿਹਾ ਜਿਨ੍ਹਾਂ ਨੇ ਸਿੱਖੀ ਕੀ ਹੈ ਅਤੇ ਅਜੋਕੇ ਸਮੇਂ ਵਿਚ ਇਸ ਨੂੰ ਸੰਭਾਲਣਾ ਕਿਉਂ ਜ਼ਰੂਰੀ ਹੈ, ਬਾਰੇ ਗੱਲ ਕਰਦਿਆਂ ਆਪਣੇ ਵਿਚਾਰ ਸਰੋਤਿਆਂ ਦੇ ਸਨਮੁਖ ਰੱਖੇ। ਸੈਮੀਨਾਰ ਦੇ ਦੂਸਰੇ ਬੁਲਾਰੇ ਸੁਖਵਿੰਦਰ ਸਿੰਘ ਸੰਧੂ ਨੇ ਸਿੱਖੀ ਨੂੰ ਦਰਪੇਸ਼ ਚੁਣੌਤੀਆਂ ਅਤੇ ਰੁਕਾਵਟਾਂ ਦਾ ਜਿ਼ਕਰ ਕਰਦਿਆਂ ਹੋਇਆਂ ‘ਹਉਮੈ’ ਨੂੰ ਸੱਭ ਤੋਂ ਵੱਡੀ ਰੁਕਾਵਟ ਦੱਸਿਆ। ਉਨ੍ਹਾਂ ਪੁਰਾਤਨ ਜਨਮ-ਸਾਖੀਆਂ ਵਿਚ ਦਰਜ ਕਲਪਿਤ ਕਹਾਣੀਆਂ ਦਾ ਜਿ਼ਕਰ ਕਰਦਿਆਂ ਕਿਹਾ ਕਿ ਇਨ੍ਹਾਂ ਵਿਚ ਆਈਆਂ ਨਾ ਮੰਨਣਯੋਗ ਘਟਨਵਾਂ ਨੇ ਵੀ ਲੋਕਾਂ ਨੂੰ ਸਿੱਖੀ ਤੋਂ ਦੂਰ ਕੀਤਾ ਹੈ ਪਰ ਸਿੱਖੀ ਨੂੰ ਪ੍ਰਫੁੱਲਤ ਕਰਨ ਬਾਰੇ ਉਹ ਕੋਈ ਸੁਝਾਅ ਨਾ ਦੇ ਸਕੇ।
ਹੈਮਿਲਟਨ ਤੋਂ ਪਹੁੰਚੇ ਦੇ ਤੀਸਰੇ ਬੁਲਾਰੇ ਦਵਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਇਸ ਸਮੇਂ ਪੰਜਾਬ ਵਿਚ 5,500 ਤੋਂ ਵਧੇਰੇ ਡੇਰੇ ਚੱਲ ਰਹੇ ਹਨ ਅਤੇ ਹਰ ਇਕ ਡੇਰੇ ਦੀ ਆਪੋ-ਆਪਣੀ ਪ੍ਰੰਪਰ ਅਤੇ ਮਰਿਆਦਾ ਹੈ। ਹਰੇਕ ਪਿੰਡ ਵਿਚ ਤਿੰਨ-ਚਾਰ ਜਾਂ ਇਸ ਤੋਂ ਵੀ ਵਧੇਰੇ ਗੁਰਦੁਆਰੇ ਹਨ ਅਤੇ ਦਲਿਤਾਂ ਤੇ ਹੋਰ ਜਾਤੀਆਂ ਦੇ ਵੱਖਰੇ ਗੁਰਦੁਆਰੇ ਹਨ। ਉਨ੍ਹਾਂ ਕਿਹਾ ਕਿ ਨਾ ਤਾਂ ਸਾਡੇ ਆਪਣੇ ਵਿਚ ਏਕਤਾ ਹੈ ਤੇ ਨਾ ਹੀ ਸਾਡੇ ਵਿਚਾਰਾਂ ਵਿਚ ਏਕਤਾ ਹੈ ਅਤੇ ਇਨ੍ਹਾਂ ਹਾਲਤਾਂ ਵਿਚ ਸਿੱਖੀ ਨੂੰ ਵੱਡੀ ਢਾਹ ਲੱਗ ਰਹੀ ਹੈ। ਨਤੀਜੇ, ਵਜੋਂ ਨੌਜੁਆਨ-ਪੀੜ੍ਹੀ ਸਿੱਖੀ ਤੋਂ ਬੇਮੁੱਖ ਹੁੰਦੀ ਜਾ ਰਹੀ ਹੈ। ਸਿੱਖ ਧਰਮ ਅਤੇ ਰਾਜਨੀਤੀ ਬਾਰੇ ਚਰਚਾ ਕਰਦਿਆਂ ਹੋਇਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰੰਪਰਾ ਅਤੇ ਇਸ ਦੇ ਅਜੋਕੇ ਜੱਥੇਦਾਰਾਂ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਚਰਚਾ ਕਰਦਿਆਂ ਹੋਇਆਂ ਕਈ ਸੰਪਰਦਾਵਾਂ, ਦਸਮ-ਗ੍ਰੰਥ ਦੇ ਰੋਲ਼-ਘਚੋਲੇ਼ ਅਤੇ ਲੋਕਾਂ ਦੀ ਸਿੱਖੀ ਤੋਂ ਹੋ ਰਹੀ ਦੂਰੀ ਦੀ ਗੱਲ ਬਾਖ਼ੂਬੀ ਕੀਤੀ ਪਰ ਉਹ ਵੀ ਇਸ ਦੀ ਪ੍ਰਫੁੱਲਤਾ ਲਈ ਕੋਈ ਠੋਸ ਸੁਝਾਅ ਨਾ ਦੇ ਸਕੇ। 'ਪੰਜਾਬੀ ਵਿਚਾਰ ਮੰਚ' ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ ਨੇ ਅਜੋਕੇ ਸਮੇਂ ਵਿਚ ਸੰਸਾਰ-ਭਰ ਵਿਚ ਫ਼ੈਲੇ ਪੂੰਜੀਵਾਦ, ਸਿਆਸਤ ਦੀ ਧਰਮ ਉੱਪਰ ਜਕੜ ਅਤੇ ਧਾਰਮਿਕ-ਅਸਹਿਣਸ਼ੀਲਤਾ ਦੀ ਗੱਲ ਕਰਦਿਆਂ ਸਿੱਖੀ ਵਿਚ ਆ ਰਹੀ ਗਿਰਾਵਟ ਨੂੰ ਆਪਣੇ ਸੰਬੋਧਨ ਦਾ ਵਿਸ਼ਾ ਬਣਾਇਆ। ਉਨ੍ਹਾਂ ਭਾਰਤ ਦੇ ਦਲਿਤ-ਵਰਗ ਦੇ ਈਸਾਈ ਧਰਮ ਵੱਲ ਵੱਧ ਰਹੇ ਝੁਕਾਅ ਬਾਰੇ ਵੀ ਚਿੰਤਾ ਪ੍ਰਗਟਾਈ। ਪ੍ਰਿੰਸੀਪਲ ਨਿਰਵੈਰ ਸਿੰਘ ਅਰੋੜਾ ਨੇ 'ਸਿੱਖੀ ਕੀ ਹੈ' ਤੋਂ ਸ਼ੁਰੂ ਹੋ ਕੇ ਸਿੱਖਾਂ ਦੇ ਦਸਾਂ ਗੁਰੂਆਂ ਦੇ ਇਤਿਹਾਸ ਬਾਰੇ ਦੱਸਦਿਆਂ ਆਪਣੇ ਵਿਚਾਰਾਂ ਨੂੰ ਅਜੋਕੇ ਹਾਲਾਤ ਨਾਲ ਜੋੜਨ ਦੀ ਕੋਸਿ਼ਸ਼ ਕੀਤੀ ਅਤੇ ਅਜੋਕੀ ਧਾਰਮਿਕ ਲੀਡਰਸਿ਼ਪ ਨੂੰ ਸਿੱਖੀ ਦੇ ਨਿਘਾਰ ਵੱਲ ਲਿਜਾਣ ਦਾ ਮੁੱਖ ਕਾਰਨ ਬਿਆਨ ਕੀਤਾ। ਪਰ ਸਿੱਖੀ ਨੂੰ ਮੁੜ-ਸੁਰਜੀਤ ਕਰਨ ਬਾਰੇ ਇਸ ਨੂੰ ਆਪਣੇ ਘਰਾਂ ਤੋਂ ਸ਼ੁਰੂ ਕਰਨ ਤੋਂ ਇਲਾਵਾ ਉਹ ਵੀ ਕੋਈ ਹੋਰ ਠੋਸ ਸੁਝਾਅ ਨਾ ਦੇ ਸਕੇ।
ਸੈਮੀਨਾਰ ਦੇ ਆਖ਼ਰੀ ਬੁਲਾਰੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਪ੍ਰੋਫ਼ੈਸਰ ਤੇ ਡੀਨ ਲਾਈਫ਼ ਸਾਇੰਸਜ਼ ਸੁਖਦੇਵ ਸਿੰਘ ਦੇ ਬੋਲਣ ਦਾ ਵਿਸ਼ਾ 'ਵਿਗਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਲਈ ਇਕ ਸਾਧਨ' ਬੇਸ਼ਕ ਸੈਮੀਨਾਰ ਦੇ ਵਿਸ਼ੇ ਨਾਲੋਂ ਕੁਝ ਹੱਟਵਾਂ ਸੀ ਪਰ ਉਨ੍ਹਾਂ ਨੇ ਗੁਰਬਾਣੀ ਦੇ ਕਈ ਹਵਾਲਿਆਂ ਅਤੇ ਲੈਪਟਾਪ ਦੀ ਮਦਦ ਨਾਲ ਟੀ.ਵੀ.ਸਕਰੀਨ ਉੱਪਰ ਵਿਖਾਈਆਂ ਗਈਆਂ ਵੱਖ-ਵੱਖ ਸਲਾਈਡਾਂ ਨਾਲ ਆਪਣੇ ਸੰਬੋਧਨ ਨੂੰ ਕਾਫ਼ੀ ਦਿਲਚਸਪ ਬਣਾਇਆ। ਮਾਂ-ਬਾਪ ਦੇ 'ਰਕਤ’ ਤੇ ‘ਬਿੰਦ’ (ਅੰਡੇ ਤੇ ਸ਼ੁਕਰਾਣੂ) ਦੇ ਮਿਲਾਪ ਤੋਂ ਬਾਅਦ ਗਰਭ-ਅਵਸਥਾ ਦੌਰਾਨ ਬੱਚੇ ਦੇ ਆਲੇ-ਦੁਆਲੇ ਵੱਖ-ਵੱਖ ਕੁਦਰਤੀ ਪ੍ਰੋਟੀਨਾਂ ਦੇ ਬਣੇ ਹੋਏ ‘ਘੇਰੇ’ (ਪਲੇਸੈਂਟਾ) ਨੂੰ 'ਰਾਮਕਾਰ' ਦੱਸ ਕੇ ਉਨ੍ਹਾਂ ਨੂੰ ਬੱਚੇ ਨੂੰ ਬੀਮਾਰੀਆਂ ਤੋਂ ਸੁਰੱਖਿਆ ਰੱਖਣ ਲਈ ਗੁਰਬਾਣੀ ਦੇ ਵਾਕਾਂ "ਚਉ ਗਿਰਦ ਹਮਾਰੇ ਰਾਮਕਾਰ ਦੁਖ ਲਗੈ ਨਾ ਭਾਈ" ਅਤੇ "ਅਉਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਮ੍ਹਾਲੇ" ਬਾਰੇ ਵਿਗਿਆਨਕ-ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਕੁਦਰਤੀ ‘ਰਾਮਕਾਰ’ ਮਨੁੱਖ ਦੇ ਵੱਡੇ ਹੋਣ ‘ਤੇ ਵੀ ਸਰੀਰ ਅੰਦਰਲੇ ਬੀਮਾਰੀਆਂ ਨਾਲ ਲੜਨ ਵਾਲੇ ‘ਇਮਿਊਨ ਸਿਸਟਮ’ (ੀਮਮੁਨੲ ੰੇਸਟੲਮ) ਦੇ ਰੂਪ ਵਿਚ ਉਸ ਦੀ ਰੱਖਿਆ ਕਰਦਾ ਹੈ। ਉਨ੍ਹਾਂ ਦੱਸਿਆ ਸਮੇਂ ਵਿਚ ਗੁਰਬਾਣੀ ਹੀ ਸਾਡਾ ਚਾਨਣ-ਮੁਨਾਰਾ ਹੈ ਅਤੇ ਇਸ ਨੂੰ ਚੰਗੀ ਤਰ੍ਹਾਂ ਆਪ ਸਮਝ ਕੇ, ਬੱਚਿਆਂ ਨੂੰ ਇਸ ਦੇ ਬਾਰੇ ਸਮਝਾ ਕੇ ਅਤੇ ਆਪਣੇ ਵਿਹਾਰ ਵਿਚ ਲਿਆ ਕੇ ਹੀ ਅਸੀਂ ਸਿੱਖੀ ਨੂੰ ਪ੍ਰਫੁੱਲਤ ਕਰ ਸਕਦੇ ਹਾਂ।
ਇਸ ਦੌਰਾਨ ਸਮਾਗ਼ਮ ਦੇ ਅੰਤ ਵਿਚ ਨਾਮਧਾਰੀ-ਸੰਪਰਦਾਇ ਦੇ ਮੁਖੀ ਠਾਕੁਰ ਦਲੀਪ ਸਿੰਘ ਨੇ ਵੀ ਸਰੋਤਿਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਵੱਲੋਂ ਕਹੀਆਂ ਗਈਆਂ ਕੁਝ ਗੱਲਾਂ, ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਵਿਚ ਕਰਾਮਾਤਾਂ ਦਾ ਜਿ਼ਕਰ ਹੈ, ਅਸੀਂ ਸਾਰੇ ਗੁਰੂ ਨਾਨਕ ਨਾਮ-ਲੇਵਾ ਸਿੱਖ ਹਿੰਦੂਆਂ ਵਿੱਚੋਂ ਹੀ ਹਾਂ, ਆਰ.ਐੱਸ.ਐੱਸ. ਕੋਈ ਮਾੜੀ ਸੰਸਥਾ ਨਹੀਂ ਹੈ ਅਤੇ ਇਸ ਦੇ ਮੁੱਖ-ਦਫ਼ਤਰ ਵਿਚ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਲੱਗੀ ਹੋਈ ਹੈ, ਉੱਪਰ ਦਰਸ਼ਕਾਂ ਵਿਚੋਂ ਕਈਆਂ ਵੱਲੋਂ ਸਖ਼ਤ ਇਤਰਾਜ਼ ਕੀਤਾ ਗਿਆ ਜਿਸ ਨਾਲ ਸਮਾਗ਼ਮ ਵਿਚ ਕੁਝ ਰੌਲਾ-ਰੱਪਾ ਵੀ ਪੈ ਗਿਆ। ਇਸ ਦੇ ਬਾਰੇ ਮੰਚ-ਸੰਚਾਲਕ ਦਾ ਕਹਿਣਾ ਸੀ ਕਿ ਨਾਮਧਾਰੀ ਆਗੂ ਠਾਕੁਰ ਦਲੀਪ ਸਿੰਘ ਦੇ ਇਹ ਆਪਣੇ ਨਿੱਜੀ ਵਿਚਾਰ ਹੋ ਸਕਦੇ ਹਨ ਅਤੇ ਸੈਮੀਨਾਰ ਦੇ ਪ੍ਰਬੰਧਕਾਂ ਦਾ ਇਨ੍ਹਾਂ ਦੇ ਨਾਲ ਕੋਈ ਸਬੰਧ ਨਹੀਂ ਹੈ। ਇਸ ਮੌਕੇ ਕਈ ਦਰਸ਼ਕਾਂ ਦਾ ਇਹ ਵੀ ਕਹਿਣਾ ਸੀ ਇਹ ਪਹਿਲਾ ਧਾਰਮਿਕ ਸੈਮੀਨਾਰ ਹੈ ਜੋ ਬਰੈਂਪਟਨ ਦੇ ਸਿਟੀ-ਹਾਲ ਵਿਚ ਰੱਖਿਆ ਗਿਆ ਹੈ ਅਤੇ ਜਿਸ ਵਿਚ ਕੋਈ ਪ੍ਰਧਾਨਗੀ-ਮੰਡਲ ਨਹੀਂ ਬਣਾਇਆ ਗਿਆ।
ਸੈਮੀਨਾਰ ਵਿਚ ਬੁਲਾਰਿਆਂ ਦੀ ਗਿਣਤੀ ਕਾਫ਼ੀ ਹੋਣ ਕਾਰਨ ਅਤੇ ਉਨ੍ਹਾਂ ਵੱਲੋਂ ਸਮਾਂ ਵੀ ਵਾਹਵਾ ਈ ਲਏ ਜਾਣ ਕਾਰਨ ਸਰੋਤਿਆਂ ਵੱਲੋਂ ਸੁਆਲ ਕਰਨ ਲਈ ਸਮਾਂ ਨਾ ਬਚਿਆ ਅਤੇ ਉਨ੍ਹਾਂ ਦੇ ਸੁਆਲ ਉਨ੍ਹਾਂ ਦੇ ਮਨਾਂ 'ਚ ਹੀ ਰਹਿ ਗਏ। ਜਦ ਕਿ ਅਜਿਹੇ ਸੈਮੀਨਾਰਾਂ ਵਿਚ ਸੁਆਲ-ਜੁਆਬ ਦਾ ਸਿਲਸਿਲਾ ਕਾਫ਼ੀ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਉਸ ਵਿੱਚੋਂ ਕਈ ਨਵੇਂ ਖਿ਼ਆਲ ਅਤੇ ਸੁਝਾਅ ਨਿਕਲਦੇ ਹਨ। ਇਕ-ਦੋ ਸਰੋਤਿਆਂ ਵੱਲੋਂ ਕੁਝ ਸੁਆਲ ਕਰਨ ਦੀ ਕੋਸਿ਼ਸ਼ ਵੀ ਕੀਤੀ ਗਈ ਪਰ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਸੈਮੀਨਾਰ ਦੇ ਅਖ਼ੀਰ ਵਿਚ ਸੁਆਲ ਕਰਨ ਲਈ ਕਿਹਾ ਗਿਆ ਅਤੇ ਅਖ਼ੀਰ ਵਿਚ ਉਨ੍ਹਾਂ ਦੇ ਲਈ ਸਮਾਂ ਹੀ ਨਾ ਬਚਿਆ ਝਾਂ ਫਿਰ ਇਹ ਜਾਣ-ਬੁਝ ਕੇ ਟਾਲ ਦਿੱਤੇ ਗਏ। ਸੈਮੀਨਾਰ ਦਾ ਨਿਰਧਾਰਿਤ ਸਮੇਂ ਤੋਂ ਕਾਫ਼ੀ ਦੇਰੀ ਨਾਲ ਸ਼ੁਰੂ ਹੋਣਾ ਵੀ ਇਸ ਦੇ ਲਈ ਸਮੇਂ ਦੀ ਘਾਟ ਦਾ ਮੁੱਖ ਕਾਰਨ ਬਣਿਆ।
ਇਸ ਦੌਰਾਨ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਇੱਕਾ-ਦੁੱਕਾ ਨੂੰ ਛੱਡ ਕੇ ਨਾ ਤਾਂ ਬੁਲਾਰਿਆਂ ਵੱਲੋਂ ਕੋਈ ਠੋਸ ਸੁਝਾਅ ਆਏ ਅਤੇ ਨਾ ਹੀ ਅਖ਼ੀਰ ਵਿਚ ਮੰਚ-ਸੰਚਾਲਕ ਵੱਲੋਂ ਬਾਰੇ ਸੈਮੀਨਾਰ ਦੇ ਪ੍ਰਮੁੱਖ-ਸੁਝਾਵਾਂ (੍ਰੲਚੋਮਮੲਨਦਅਟੋਿਨਸ) ਬਾਰੇ ਹੀ ਕੁਝ ਵਿਸ਼ੇਸ਼ ਦੱਸਿਆ ਗਿਆ। ਇਨ੍ਹਾਂ ਪ੍ਰਬੰਧਕੀ ਅਤੇ ਕੁਝ ਹੋਰ ਖ਼ਾਮੀਆਂ ਦੇ ਬਾਵਜੂਦ ਸੈਮੀਨਾਰ ਵਿਚ ਸਰੋਤਿਆਂ ਦੀ ਭਰਪੂਰ ਹਾਜ਼ਰੀ ਇਸ ਵਿਚ ਲਏ ਗਏ ਵਿਸ਼ੇ ਦੀ ਅਹਿਮੀਅਤ ਅਤੇ ਸਰੋਤਿਆਂ ਦੀ ਗੰਭੀਰਤਾ ਨੂੰ ਭਲੀ-ਭਾਂਤ ਦਰਸਾ ਰਹੀ ਸੀ। ਇਹ ਸੈਮੀਨਾਰ ਆਯੋਜਿਤ ਕਰਾਉਣ ਲਈ ਡਾ. ਪਰਗਟ ਸਿੰਘ ਬੱਗਾ ਅਤੇ ਉਨ੍ਹਾਂ ਦੇ ਸਾਥੀ ਵਧਾਈ ਦੇ ਹੱਕਦਾਰ ਹਨ। ਨਿਰਸੰਦੇਹ, ਇਹ ਇਸ ਦਿਸ਼ਾ ਵਿਚ ਲਿਆ ਗਿਆ ਸ਼ਲਾਘਾਯੋਗ ਕਦਮ ਹੈ ਪਰ ਸਿੱਖੀ ਨੂੰ ਭਾਰਤ ਅਤੇ ਹੋਰ ਦੇਸ਼ਾਂ ਵਿਚ ਪ੍ਰਭ਼ੁੱਲਤ ਕਰਨ ਲਈ ਅਜਿਹੇ ਹੋਰ ਯਤਨਾਂ ਦੀ ਭਾਰੀ ਜ਼ਰੂਰਤ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਨਟਾਰੀਓ ਦੇ 65,000 ਹਸਪਤਾਲ ਵਰਕਰਾਂ ਦੇ ਭੱਤਿਆਂ ਵਿੱਚ ਹੋਵੇਗਾ 6 ਫੀ ਸਦੀ ਵਾਧਾ ! ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਛੁਰੇਬਾਜ਼ੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ, ਮਸ਼ਕੂਕ ਹਿਰਾਸਤ ਵਿੱਚ ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ