Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਸੰਪਾਦਕੀ

ਪਾਕਿਸਤਾਨ ਵਿੱਚ ਘੱਟ ਗਿਣਤੀਆਂ ਉੱਤੇ ਲਟਕਦੀ ਦੋ ਧਾਰੀ ਤਲਵਾਰ

January 06, 2020 07:35 AM

ਪੰਜਾਬੀ ਪੋਸਟ ਸੰਪਾਦਕੀ

ਸਿੱਖ ਧਰਮ ਦੇ ਪਵਿੱਤਰ ਧਾਰਮਿਕ ਸਥਾਨ ਸ੍ਰੀ ਨਨਕਾਣਾ ਸਾਹਿਬ ਉੱਤੇ ਕੱਟੜਪਸੰਦਾਂ ਵੱਲੋਂ ਕੀਤੇ ਗਏ ਪੱਥਰਾਂ ਨਾਲ ਹਮਲੇ ਅਤੇ ਸਿੱਖ ਧਰਮ ਬਾਰੇ ਸ਼ਰਮਨਾਕ ਸ਼ਬਦਾਵਲੀ ਵਰਤਣ ­­­­­­­­­ਦੀ ਬੇਹੱਦ ਮੰਦਭਾਗੀ ਘਟਨਾ ਤੋਂ ਬਾਅਦ ਕੱਲ ਮੁਲਤਾਨ ਤੋਂ ਇੱਕ ਹੋਰ ਦੁਖਦਾਈ ਖ਼ਬਰ ਪਿਸ਼ਾਵਰ ਤੋਂ ਆਈ ਹੈ। ਪਾਕਿਸਤਾਨ ਦੇ ਪਹਿਲੇ ਸਿੱਖ ਨਿਊਜ਼ ਐੰਕਰ ਹਰਮੀਤ ਸਿੰਘ ਦੇ ਛੋਟੇ ਭਰਾ ਪਲਵਿੰਦਰ ਸਿੰਘ (ਕੁੱਝ ਸ੍ਰੋਤਾਂ ਨੇ ਉਸਦਾ ਨਾਮ ਪਰਮਿੰਦਰ ਸਿੰਘ ਦੱਸਿਆ ਹੈ) ਦੀ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। 25 ਸਾਲਾ ਪਲਵਿੰਦਰ ਸਿੰਘ ਮਲੇਸ਼ੀਆ ਵਿੱਚ ਬਿਜਨਸ ਕਰਦਾ ਸੀ ਅਤੇ ਆਪਣੀ ਸ਼ਾਦੀ ਵਾਸਤੇ ਖਰੀਦੋ ਫਰੋਖਤ ਕਰਨ ਪਾਕਿਸਤਾਨ ਆਇਆ ਹੋਇਆ ਸੀ। ਇਹਨਾਂ ਦੋਵਾਂ ਘਟਨਾਵਾਂ ਨੇ ਪਹਿਲਾਂ ਹੀ ਭੈਅ ਦੇ ਸਾਏ ਹੇਠ ਵੱਸਦੇ ਘੱਟ ਗਿਣਤੀ ਭਾਈਚਾਰੇ ਦੇ ਦਿਲਾਂ ਨੂੰ ਹੋਰ ਵੀ ਝੰਜੋੜ ਕੇ ਰੱਖ ਦਿੱਤਾ ਹੈ। ਸੁਆਲ ਉਠਾਏ ਜਾ ਰਹੇ ਹਨ ਕਿ ਇੱਕ ਪਾਸੇ ਕਰਤਾਰਪੁਰ ਸਾਹਿਬ ਲਈ ਲਾਂਘਾ ਖੋਲ ਕੇ ਵਿਸ਼ਵ ਭਰ ਵਿੱਚ ਪਾਕਿਸਤਾਨ ਨੇ ਆਪਣੇ ਘੱਟ ਗਿਣਤੀ ਭਾਈਚਾਰਿਆਂ ਦੇ ਹੱਕਾਂ ਲਈ ਖੜਨ ਵਾਲੇ ਮੁਲਕ ਹੋਣ ਦਾ ਸਬੂਤ ਪੇਸ਼ ਕਰਨ ਦਾ ਸਬੂਤ ਦਿੱਤਾ ਅਤੇ ਉੱਥੇ ਕੱਟੜਪਸੰਦ ਖੁੱਲੇ ਘੁੰਮ ਰਹੇ ਹਨ ਕਿ ਉਹ ਘੱਟ ਗਿਣਤੀਆਂ ਦੇ ਹੱਕਾਂ, ਧੀਆਂ ਭੈਣਾਂ ਦੀ ਇੱਜ਼ਤ ਅਤੇ ਮਾਲ ਅਸਬਾਬ ਉੰੱਤੇ ਮਨ ਮਰਜ਼ੀ ਨਾਲ ਧੱਕਾ ਕਰਨ।

 ਚੇਤੇ ਰਹੇ ਕਿ ਜਿਸ ਵੇਲੇ ਕਰਤਾਰਪੁੁਰ ਲਾਂਘਾ ਖੋਲਿਆ ਗਿਆ, ਜਿੱਥੇ ਪਾਕਿਸਤਾਨ ਦੇ ਆਮ ਲੋਕਾਂ ਨੇ ਇਸਨੁੰ ਆਪਣੇ ਦੇਸ਼ ਦੀ ਦਰਿਆ ਦਿਲੀ ਦਾ ਸਿੱਕਾ ਮੰਨ ਕੇ ਇਸਦਾ ਸੁਆਗਤ ਕੀਤਾ, ਉੱਥੇ ਆਮ ਲੋਕਾਂ ਦੀ ਨਿੱਤ ਦਿਨ ਸੰਘੀ ਘੁੱਟਣ ਵਾਲੇ ਕੱਟੜਪਸੰਦਾਂ ਨੇ ਕਰਤਾਰਪੁਰ ਲਾਂਘੇ ਬਾਰੇ ਹਿਕਾਰਤ ਭਰੇ ਪ੍ਰਤੀਕਰਮ ਵੀ ਦਿੱਤੇ ਸਨ। ਮਿਸਾਲ ਵਜੋਂ ਤਹਿਰੀਕ ਏ ਲਾਬਾਇਕ ਪਾਕਿਸਤਾਨ ਦੇ ਆਗੂ ਖਾਦਿਮ ਹੁਸੈਨ ਰਿਜ਼ਵੀ ਦਾ ਉਹ ਭਾਸ਼ਣ ਲੱਖਾਂ ਲੋਕਾਂ ਵੱਲੋਂ ਵਿਸ਼ਵ ਭਰ ਵਿੱਚ ਵੇਖਿਆ ਗਿਆ ਜਿਸ ਵਿੱਚ ਉਹ ਸਿੱਖ ਧਰਮ ਨੂੰ ਤੁੱਛ ਬਿਆਨ ਕਰਦਾ ਹੈ ਅਤੇ ਇਮਰਾਨ ਖਾਨ ਨੂੰ ਚੇਤਾਵਨੀ ਦੇਂਦਾ ਹੈ ਕਿ ਅਸੀਂ ਤੈਨੂੰ ਕੁਰਸੀ ਊੱਤੇ ਬਿਠਾਇਆ ਹੈ ਪਰ ਸਾਡੇ ਸਿਰ ਬੈਠਣ ਦੀ ਕੋਸਿ਼ਸ਼ ਨਾ ਕਰ। ਆਖਿਆ ਜਾ ਸਕਦਾ ਹੈ ਕਿ ਰਿਜ਼ਵੀ ਵਰਗੇ ਦੀਆਂ ਗੱਲਾਂ ਸਿਰਫ਼ ਗੱਲਾਂ ਹੁੰਦੀਆਂ ਹਨ ਜਿਹਨਾਂ ਦਾ ਜਨ ਜੀਵਨ ਉੱਤੇ ਕੋਈ ਪ੍ਰਭਾਵ ਨਹੀਂ ਹੁੰਦਾ ਪਰ ਸੱਚਾਈ ਹੋਰ ਹੈ। ਇਹ ਉਹੀ ਰਿਜ਼ਵੀ ਹੈ ਜਿਸਨੇ 2017 ਪਾਕਿਸਤਾਨ ਵਿੱਚ ਸੰਵਿਧਾਨਕ ਅਹੁਦੇ ਦੀ ਸਹੁੰ ਚੁੱਕਣ ਦੀ ਇਬਾਰਤ ਬਦਲਣ ਲਈ ਸਮੁੱਚੇ ਪਾਕਿਸਤਾਨ ਨੂੰ ਕਈ ਦਿਨ ਬੰਦ ਕਰਨ ਉੱਤੇ ਮਜ਼ਬੂਰ ਕਰ ਦਿੱਤਾ ਸੀ। 6 ਲੋਕਾਂ ਦੀ ਮੌਤ ਅਤੇ 200 ਤੋਂ ਵੱਧ ਦੇ ਜਖ਼ਮੀ ਹੋਣ ਤੋਂ ਬਾਅਦ ਸਰਕਾਰ ਨੂੰ ਰਿਜ਼ਵੀ ਅੱਗੇ ਗੋਡੇ ਟੇਕ ਕੇ ਸਹੁੰ ਬਦਲਣੀ ਪਈ। ਸਿੱਟੇ ਵਜੋਂ ਅਹਿਮਦੀਆ ਮੁਸਲਮਾਨਾਂ ਨੂੰ ਮਿਲਣ ਵਾਲੀ ਨਿੱਕੀ ਜਿਹੀ ਛੋਟ ਦੇ ਰਾਹ ਸਦਾ ਲਈ ਬੰਦ ਕਰ ਦਿੱਤੇ ਗਏ। ਪਾਕਿਸਤਾਨ ਵਿੱਚ ਅਹਿਮਦੀਆ ਮੁਸਲਮਾਨ ਖੁਦ ਨੂੰ ਮੁਸਲਮਾਨ ਨਹੀਂ ਆਖ ਸਕਦੇ ਅਤੇ ਪਾਕਿਸਤਾਨ ਦਾ ਪਾਸਪੋਰਟ ਹਾਸਲ ਕਰਨ ਲਈ ਉਹਨਾਂ ਨੂੰ ਸਹੁੰ ਚੁੱਕ ਕੇ ਤਸਦੀਕ ਕਰਨਾ ਪੈਂਦਾ ਹੈ ਕਿ ਉਹ ਮੁਸਲਮਾਨ ਨਹੀਂ ਹਨ।

 United States Commission on International Religious Freedom ਦੀ ਰਿਪੋਰਟ ਮੁਤਾਬਕ 2017 ਵਿੱਚ ਪਾਕਿਸਤਾਨ ਵਿੱਚ ਘੱਟ ਗਿਣਤੀ ਨਾਲ ਸਬੰਧਿਤ 231 ਲੋਕਾਂ ਦੀਆਂ ਹੱਤਅਿਾਵਾਂ ਹੋਈਆਂ ਅਤੇ 691 ਲੋਕੀ ਜਖ਼ਮੀ ਹੋਏ। ਇਸ ਰਿਪੋਰਟ ਮੁਤਾਬਕ ਪਾਬੰਦੀਸ਼ੁਦੀ ਤਨਜ਼ੀਮਾਂ ਵੱਲੋਂ ਘੱਟ ਗਿਣਤੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਸ ਵਿੱਚ ਸਿੱਖ, ਹਿੰਦੂ, ਈਸਾਈ ਅਤੇ ਅਹਿਮਦੀਆ ਮੁਸਲਮਾਨ ਵਿਸ਼ੇਸ਼ ਕਰਕੇ ਸ਼ਾਮਲ ਹਨ। ਰਿਪੋਰਟ ਮੁਤਾਬਕ ਉਸ ਸਾਲ 500 ਹਿਦੂੰਆਂ ਦਾ ਜ਼ਬਰੀ ਧਰਮ ਤਬਦੀਲ ਕਰਕੇ ਮੁਸਲਮਾਨ ਬਣਾਇਆ ਗਿਆ ਜਿਸ ਵਿੱਚੋਂ ਬਹੁ-ਗਿਣਤੀ ਹਿੰਦੂ ਅੋਰਤਾਂ ਸਨ। ਇਸ ਜਬਰੀ ਧਰਮ ਤਦਬੀਲੀ ਦਾ ਵਿਰੋਧ ਤਾਂ ਕੀ ਹੋਣਾ ਸੀ ਸਗੋਂ ਇਸ ਘਟਨਾ ਨੂੰ ਜਿੱਤ ਵਜੋਂ ਵੱਡਾ ਸਮਾਗਮ ਕਰਕੇ ਮਨਾਇਆ ਗਿਆ। ਸਮੁੱਚੇ ਵਿਸ਼ਵ ਵਿੱਚ ਮਹਿਜ਼ ਪਾਕਿਸਤਾਨ ਹੀ ਸੀ ਜਿਸਨੂੰ ਯੁਨਾਈਟਡ ਸਟੇਟਸ ਵੱਲੋ ‘ਸਪੈਸ਼ਲ ਵਾਚ’ ਲਿਸਟ ਵਿੱਚ ਰੱਖਿਆ ਗਿਆ। ਹਿਊਮਨ ਰਾਈਟਸ ਵਾਚ ਗਰੁੱਪ ਦੀ ਸਾਲਾਨਾ ਰਿਪੋਰਟ ਮੁਤਾਬਕ ਘੱਟ ਗਿਣਤੀਆਂ, ਪੱਤਰਕਾਰਾਂ, ਟਰਾਂਸਜੈਂਡਰ ਲੋਕਾਂ ਦਾ ਦਮਨ , ਸੂਫੀ ਸੰਤਾਂ ਦੇ ਪੈਰੋਕਾਰਾਂ ਦੇ ਕਤਲ ਹੋਣਾ ਪਾਕਿਸਤਾਨ ਵਿੱਚ ਜਾਰੀ ਹੈ। ਬੇਸ਼ੱਕ ਈਸਾਈ ਔਰਤ ਅਕਸੀਆ ਬੀਬੀ ਦਾ ਸੁਪਰੀਮ ਕੋਰਟ ਵੱਲੋਂ ਛੱਡ ਦਿੱਤਾ ਜਾਣਾ ਇੱਕ ਸ਼ੁਭ ਖਬ਼ਰ ਸੀ ਪਰ ਹਾਲੇ ਵੀ 17 ਲੋਕ ਹਨ ਜੋ ਧਰਮ ਦੀ ਮਾਨਹਾਨੀ ਵਾਲੇ ਕਾਨੂੰਨ ਤਹਿਤ ਫਾਂਸੀ ਦੀ ਸਜ਼ਾ ਦੀ ਉਡੀਕ ਕਰ ਰਹੇ ਹਨ। ਯੂਨਾਈਟਡ ਨੇਸ਼ਨਜ਼ ਵੱਲੋਂ ਸਮੇਂ 2 ਉੱਤੇ ਪਾਕਿਸਤਾਨ ਸਰਕਾਰ ਨੂੰ ਘੱਟ ਗਿਣਤੀਆਂ ਦੀ ਸੁਰੱਖਿਆ ਲਈ ਉਚਿਤ ਕਦਮ ਚੁੱਕਣ ਦੀ ਲੋੜ ਉੱਤੇ ਜ਼ੋਰ ਦਿੱਤਾ ਜਾਂਦਾ ਹੈ। ਪਾਕਿਸਤਾਨ ਹਿਊਮਨ ਰਾਈਟਸ ਕਮਿਸ਼ਨ ਦੇ ਮੈਂਬਰ ਅਮਰਨਾਥ ਮੋਤੂਰਾਮ ਮੁਤਾਬਕ ਹਰ ਮਹੀਨੇ 20 ਤੋਂ 25 ਹਿੰਦੂ ਲੜਕੀਆਂ ਦਾ ਜਬਰੀ ਧਰਮ ਤਬਦੀਲ ਕੀਤਾ ਜਾਂਦਾ ਹੈ। 

 

ਕੋਈ ਸ਼ੱਕ ਨਹੀਂ ਕਿ ਪਾਕਿਸਤਾਨ ਦੇ ਬਹੁ-ਗਿਣਤੀ ਲੋਕ ਅਮਨਪਸੰਦ ਹਨ ਅਤੇ ਆਪਸੀ ਸਹਿਚਾਰ ਨੂੰ ਮਜ਼ਬੂਤ ਕਰਨ ਵਿੱਚ ਯਕੀਨ ਰੱਖਣ ਵਾਲੇ ਹਨ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੇ ਮੁਲਕ ਦਾ ਵਿਸ਼ਵ ਵਿੱਚ ਅਕਸ ਮਜ਼ਬੂਤ ਕਰਨ ਲਈ ਜਦੋਜਹਿਦ ਕਰ ਰਹੇ ਹਨ। ਇਮਰਾਨ ਖਾਨ ਨੇ ਬਹੁਤ ਮਿਹਨਤ ਅਤੇ ਲਗਨ ਦੇ ਨਾਲ ਸਿੱਖ ਭਾਈਚਾਰੇ ਦੇ ਦਿਲ ਜਿੱਤਣ ਲਈ ਕਰਤਾਰਪੁਰ ਲਾਂਘਾ ਖੋਲਿਆ ਜਿਸਦਾ ਹਰ ਪਾਸੇ ਸੁਆਗਤ ਹੋਇਆ। ਲੋੜ ਹੈ ਕਿ ਪਾਕਿਸਤਾਨ ਸਰਕਾਰ ਖਾਸਕਰਕੇ ਇਮਰਾਨ ਖਾਨ ਆਪਣੇ ਮੁਲਕ ਵਿੱਚ ਧਾਰਮਿਕ ਸ਼ਹਿਣਸ਼ੀਲਤਾ ਨੂੰ ਮਜ਼ਬੂਤ ਕਰਨ ਲਈ ਹੋਰ ਲੋੜੀਂਦੇ ਕਦਮ ਮਜ਼ਬੂਤੀ ਨਾਲ ਚੁੱਕਣ ਕਿਉਂਕਿ ਘੱਟ ਗਿਣਤੀਆਂ ਦੀ ਹਿਫਾਜ਼ਤ ਕਰਨਾ ਅਤੇ ਉਹਨਾਂ ਨੂੰ ਬਰਾਬਰ ਦੇ ਹੱਕ ਦੇਣਾ ਪਾਕਿਸਤਾਨ ਦੇ ਬਾਨੀ ਮੁਹੰਮਦ ਅਲੀ ਜਿਨਾਹ ਦਾ ਵੀ ਸੁਫ਼ਨਾ ਸੀ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?