Welcome to Canadian Punjabi Post
Follow us on

27

March 2019
ਕੈਨੇਡਾ

ਟੋਰਾਂਟੋ ਦੇ ਲੋਕਾਂ ਨੇ ਮੁੜ ਟੋਰੀ ਦੇ ਹੱਕ ਵਿੱਚ ਦਿੱਤਾ ਫਤਵਾ!

October 23, 2018 09:41 AM

ਟੋਰਾਂਟੋ, 22 ਅਕਤੂਬਰ (ਪੋਸਟ ਬਿਊਰੋ) : ਜੌਹਨ ਟੋਰੀ ਨੂੰ ਇੱਕ ਵਾਰੀ ਮੁੜ ਟੋਰਾਂਟੋ ਦਾ ਮੇਅਰ ਚੁਣ ਲਏ ਜਾਣ ਦਾ ਰਾਹ ਪੱਧਰਾ ਹੋ ਗਿਆ।
ਸਾਬਕਾ ਸਿਟੀ ਪਲੈਨਰ ਜੈਨੀਫਰ ਕੀਸਮਤ ਵੱਲੋਂ ਦਿੱਤੀ ਗਈ ਚੁਣੌਤੀ ਨੂੰ ਮੇਅਰ ਟੋਰੀ ਨੇ ਆਸਾਨੀ ਨਾਲ ਮਾਤ ਦੇ ਦਿੱਤੀ। ਖਬਰ ਲਿਖੇ ਜਾਣ ਤੱਕ 80 ਫੀ ਸਦੀ ਵੋਟਾਂ ਪੈ ਚੁੱਕੀਆਂ ਸਨ ਤੇ ਜਿਨ੍ਹਾਂ ਵਿੱਚੋਂ 63 ਫੀ ਸਦੀ ਟੋਰੀ ਦੇ ਹੱਕ ਵਿੱਚ ਭੁਗਤੀਆਂ ਦੱਸੀਆਂ ਗਈਆਂ। ਕੀਸਮਤ ਨੂੰ ਇਨ੍ਹਾਂ ਵਿੱਚੋਂ ਸਿਰਫ 23 ਫੀ ਸਦੀ ਵੋਟਾਂ ਹੀ ਮਿਲੀਆਂ।
ਇਨ੍ਹਾਂ ਚੋਣਾਂ ਵਿੱਚ ਉਦੋਂ ਵੱਡਾ ਫੇਰਬਦਲ ਹੋਇਆ ਜਦੋਂ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਟੋਰਾਂਟੋ ਕਾਉਂਸਲ ਸੀਟਾਂ ਦੀ ਗਿਣਤੀ ਹੀ ਘਟਾ ਦਿੱਤੀ। ਕੀਸਮਤ ਤੇ ਹੋਰਨਾਂ ਉਮੀਦਵਾਰਾਂ ਵੱਲੋਂ ਟੋਰੀ ਨੂੰ ਕਮਜ਼ੋਰ ਤੇ ਸਿਟੀ ਲਈ ਸਟੈਂਡ ਨਾ ਲੈਣ ਵਾਲਾ ਉਮੀਦਵਾਰ ਦਰਸਾਉਣ ਵਾਸਤੇ ਕਾਫੀ ਕੋਸਿ਼ਸ਼ਾਂ ਕੀਤੀਆਂ ਗਈਆਂ ਪਰ ਜਿਸ ਤਰ੍ਹਾਂ ਟੋਰੀ ਨੇ ਖੁਦ ਨੂੰ ਪੇਸ਼ ਕੀਤਾ ਲੋਕਾਂ ਨੇ ਉਸ ਦੇ ਹੱਕ ਵਿੱਚ ਹੀ ਫਤਵਾ ਦਿੱਤਾ ਲੱਗਦਾ ਹੈ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ