Welcome to Canadian Punjabi Post
Follow us on

29

March 2024
 
ਕੈਨੇਡਾ

ਫੋਰਡ ਪਰਿਵਾਰ ਨੂੰ ਸਦਮਾ, ਨਹੀਂ ਰਹੀ ਡਾਇਐਨ ਫੋਰਡ

January 06, 2020 07:30 AM

ਟੋਰਾਂਟੋ, 5 ਜਨਵਰੀ (ਪੋਸਟ ਬਿਊਰੋ) : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦੀ ਮਾਤਾ ਜੀ ਦਾ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਲੜਨ ਤੋਂ ਬਾਅਦ ਐਤਵਾਰ ਰਾਤ ਨੂੰ ਦੇਹਾਂਤ ਹੋ ਗਿਆ। ਉਹ 85 ਵਰ੍ਹਿਆਂ ਦੇ ਸਨ।
ਇੱਕ ਬਿਆਨ ਜਾਰੀ ਕਰਕੇ ਪ੍ਰੀਮੀਅਰ ਦੇ ਆਫਿਸ ਵਲੋਂ ਡਾਇਐਨ ਫੋਰਡ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਬਿਆਨ ਵਿਚ ਆਖਿਆ ਗਿਆ ਹੈ ਕਿ ਡਾਇਐਨ ਫੋਰਡ ਦੀ ਮੌਤ ਸਮੇਂ ਉਨ੍ਹਾਂ ਦਾ ਪਰਿਵਾਰ ਤੇ ਰਿਸ਼ਤੇਦਾਰ ਉਨ੍ਹਾਂ ਦੇ ਕੋਲ ਸਨ। ਇਸ ਬਿਆਨ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਡਾਇਐਨ ਫੋਰਡ ਕਈ ਤਰ੍ਹਾਂ ਦੇ ਚੈਰੀਟੇਬਲ ਕੰਮ ਕਰਨ ਲਈ ਮਸ਼ਹੂਰ ਸੀ ਤੇ ਉਹ ਆਪਣੀ ਕਮਿਊਨਿਟੀ ਦੀ ਸਰਗਰਮ ਮੈਂਬਰ ਸੀ। ਇਸ ਤੋਂ ਵੀ ਉੱਤੇ ਉਹ ਆਪਣੇ ਪਰਿਵਾਰ, ਖਾਸਤੌਰ ਉੱਤੇ ਆਪਣੇ 10 ਗ੍ਰੈਂਡਚਿਲਡਰਨ ਲਈ, ਥੰਮ੍ਹ ਵਾਂਗ ਸੀ। ਡਾਇਐਨ ਫੋਰਡ ਦੇ ਨਾਜੁ਼ਕ ਸਮੇਂ ਵਿਚ ਕਮਿਊਨਿਟੀ ਵੱਲੋਂ ਮਿਲੇ ਸਮਰਥਨ ਤੇ ਸਹਿਯੋਗ ਲਈ ਫੋਰਡ ਪਰਿਵਾਰ ਵੱਲੋਂ ਸਾਰਿਆਂ ਦਾ ਸ਼ੁਕਰੀਆ ਅਦਾ ਕੀਤਾ ਗਿਆ। ਉਨ੍ਹਾਂ ਦੀ ਸਾਂਭ ਸੰਭਾਲ ਕਰਨ ਵਾਲਿਆਂ ਦਾ ਵੀ ਪਰਿਵਾਰ ਨੇ ਧੰਨਵਾਦ ਕੀਤਾ।
ਡਾਇਐਨ ਫੋਰਡ ਦੀ ਡੱਗ ਫੋਰਡ ਸੀਨੀਅਰ ਨਾਲ ਮੁਲਾਕਾਤ 1950ਵਿਆਂ ਵਿਚ ਹੋਈ, ਜਦੋਂ ਉਹ ਗਲੈਨਵਿਊ ਟੈਰੇਸ ਵਿਚ ਲਾਈਫਗਾਰਡ ਸਨ। ਇਸ ਜੋੜੇ ਨੇ 1956 ਵਿਚ ਵਿਆਹ ਕਰਵਾ ਲਿਆ ਤੇ ਉਨ੍ਹਾਂ ਦੇ ਚਾਰ ਬੱਚੇ ਹੋਏ, ਜਿਨ੍ਹਾਂ ਵਿੱਚੋਂ ਦੋ ਆਪਣੇ ਪਿਤਾ ਦੇ ਸਿਆਸੀ ਨਕਸ਼ੇਕਦਮਾਂ ਉੱਤੇ ਚਲੇ। ਭਾਵੇਂ ਕੋਈ ਕਾਰੋਬਾਰ ਹੋਵੇ ਜਾਂ ਸਿਆਸੀ ਸਰਗਰਮੀ ਡਾਇਐਨ ਫੋਰਡ ਹਮੇਸ਼ਾਂ ਆਪਣੇ ਜੀਆਂ ਦੇ ਪਿੱਛੇ ਢੋਈ ਬਣ ਕੇ ਖੜ੍ਹੀ ਰਹੀ। ਉਨ੍ਹਾਂ ਆਪਣੇ ਪਤੀ ਡੱਗ ਫੋਰਡ ਸੀਨੀਅਰ ਦੀ ਡੈਕੋ ਲੇਬਲਜ਼ ਵਰਗੀ ਕਿਤਾਬ ਲਿਖਣ ਵਿਚ ਮਦਦ ਵੀ ਕੀਤੀ। ਇਸ ਤੋਂ ਇਲਾਵਾ ਘਰ ਵਿੱਚ ਰਹਿ ਕੇ ਆਪਣੇ ਬੱਚਿਆਂ ਨੂੰ ਵੀ ਸਾਂਭਿਆ ਤੇ ਆਪਣੇ ਲੜਕਿਆਂ ਦੀਆਂ ਸਾਰੀਆਂ ਸਿਆਸੀ ਕੈਂਪੇਨਜ਼ ਤੇ ਪ੍ਰੈਸ ਕਾਨਫਰੰਸਾਂ ਵਿੱਚ ਆਪਣੇ ਘਰ ਵਿਚ ਕਈ ਪਾਰਟੀਆਂ ਦਾ ਆਯੋਜਨ ਕਰਨ ਵਿਚ ਵੀ ਮੋਹਰੀ ਭੂਮਿਕਾ ਨਿਭਾਈ।
ਫੋਰਡ ਭਰਾਵਾਂ ਵਿਚੋਂ ਛੋਟੇ ਰੌਬ ਫੋਰਡ, 2010 ਵਿਚ ਟੋਰਾਂਟੋ ਦੇ ਮੇਅਰ ਬਣੇ। ਇਸ ਤੋਂ ਪਹਿਲਾਂ ਉਨ੍ਹਾਂ ਦਸ ਸਾਲਾਂ ਤੱਕ ਇਟੋਬੀਕੋ ਨੌਰਥ ਤੋਂ ਸਿਟੀ ਕਾਉਂਸਲਰ ਵਜੋਂ ਸੇਵਾ ਕੀਤੀ ਸੀ। ਡਾਇਐਨ ਫੋਰਡ ਨੇ ਹਮੇਸ਼ਾਂ ਉਨ੍ਹਾਂ ਦੀ ਸਿਫਤ ਹੀ ਕੀਤੀ ਹਾਲਾਂਕਿ ਨਸ਼ੀਲੀਆਂ ਦਵਾਈਆਂ ਤੇ ਸ਼ਰਾਬ ਆਦਿ ਦੀ ਵਰਤੋਂ ਸਬੰਧੀ ਵਿਵਾਦਾਂ ਵਿੱਚ ਘਿਰਨ ਦੇ ਬਾਵਜੂਦ ਡਾਇਐਨ ਨੇ ਹਮੇਸ਼ਾਂ ਉਨ੍ਹਾਂ ਦਾ ਸਾਥ ਦਿੱਤਾ। 2016 ਵਿਚ ਰੌਬ ਫੋਰਡ ਨੂੰ ਵਿਲੱਖਣ ਕਿਸਮ ਦਾ ਕੈਂਸਰ ਹੋਣ ਦਾ ਪਤਾ ਲੱਗਿਆ ਤੇ ਉਸੇ ਸਾਲ ਮਾਰਚ ਵਿਚ ਉਹ ਚਲਾਣਾ ਕਰ ਗਏ। ਡਾਇਐਨ ਫੋਰਡ ਨੇ ਇਹ ਸਦਮਾ ਵੀ ਜਰ ਲਿਆ।
ਆਪਣੇ ਭਰਾ ਦੀ ਮੌਤ ਤੋਂ ਬਾਅਦ ਟੋਰਾਂਟੋ ਦਾ ਮੇਅਰ ਬਣਨ ਲਈ ਡੱਗ ਫੋਰਡ ਵੱਲੋਂ ਚਲਾਈਆਂ ਗਈਆਂ ਕੈਂਪੇਨਜ਼ ਲਈ ਫਿਰ ਡਾਇਐਨ ਫੋਰਡ ਫੈਸਟ ਤੇ ਹੋਰ ਈਵੈਂਟਸ ਦੀ ਮੇਜ਼ਬਾਨੀ ਕਰਦੀ ਰਹੀ। 2018 ਵਿੱਚ ਜਦੋਂ ਉਹ ਪ੍ਰੋਵਿੰਸ਼ੀਅਲ ਚੋਣਾਂ ਜਿੱਤ ਕੇ ਓਨਟਾਰੀਓ ਦੇ ਪ੍ਰੀਮੀਅਰ ਬਣੇ ਤਾਂ ਡਾਇਐਨ ਉਨ੍ਹਾਂ ਦੇ ਨਾਲ ਸੀ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼