Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਜੋਹਨ ਟੋਰੀ ਨੇ ਰੱਖਿਆ ਟੋਰਾਂਟੋ ਉੱਤੇ ਕਬਜ਼ਾ ਜਾਰੀ

October 23, 2018 09:28 AM

ਟੋਰਾਂਟੋ ਪੋਸਟ ਬਿਉਰੋ: ਜੋਹਨ ਟੋਰੀ ਨੇ ਟੋਰਾਂਟੋ ਸਿਟੀ ਦਾ ਦੁਬਾਰਾ ਮੇਅਰ ਚੁਣੇ ਜਾਣ ਦਾ ਮਾਣ ਹਾਸਲ ਕੀਤਾ ਹੈ। ਉਸਨੇ ਆਪਣੀ ਨੇੜਲੀ ਵਿਰੋਧੀ ਜੈਨੀਫਰ ਕੀਸਮਾਟ ਨੂੰ ਵੱਡੇ ਅੰਤਰ ਨਾਲ ਹਰਾਇਆ ਹੈ। ਜੌਹਨ ਟੋਰੀ ਨੂੰ ਕੁੱਲ ਭੁਗਤੀਆਂ ਵੋਟਾਂ ਦਾ 63.5% ਵੋਟਾਂ ਹਾਸਲ ਹੋਈਆਂ ਜਦੋਂ ਕਿ ਕੀਸਮਾਟ ਨੂੰ ਸਿਰਫ਼ 23.5% ਵੋਟਾਂ ਮਿਲੀਆਂ। ਕਈ ਹੋਰ ਉਮੀਦਵਾਰ ਵੀ ਮੈਦਾਨ ਵਿੱਚ ਸਨ ਜਿਹਨਾਂ ਨੂੰ ਕੁੱਲ ਮਿਲਾ ਕੇ 3.5% ਤੋਂ ਵੀ ਘੱਟ ਵੋਟਾਂ ਮਿਲੀਆਂ ਹਨ। ਸੱਜੇ ਪੱਖੀ ਉਮੀਦਵਾਰ ਫੇਥ ਗੋਲਡੀ ਮਹਿਜ਼ 3.4% ਵੋਟਾਂ ਹੀ ਹਾਸਲ ਕਰ ਸਕੀ ਹੈ। ਚੇਤੇ ਰਹੇ ਕਿ 47 ਮੈਂਬਰੀ ਕਾਉਂਸਲ ਨੂੰ ਪ੍ਰੀਮੀਅਰ ਡੱਗ ਫੋਰਡ ਵੱਲੋਂ ਘਟਾ ਕੇ 25 ਮੈਂਬਰੀ ਬਣਾ ਦਿੱਤਾ ਸੀ ਜਿਸ ਕਾਰਣ ਕਈ ਮੌਜੂਦਾ ਕਾਉਂਸਲਰ ਆਪੋ ਆਪਣੇ ਘਰਾਂ ਨੂੰ ਤੁਰ ਗਏ ਹਨ। ਈਟੋਬੀਕੋ ਨੌਰਥ ਤੋਂ ਡੱਗ ਫੋਰਡ ਦਾ ਚਚੇਰਾ ਭਰਾ ਮਾਈਕਲ ਫੋਰਡ ਸਿਟੀ ਕਾਉਂਸਲਰ ਚੁਣਿਆ ਗਿਆ ਹੈ। ਆਖਰੀ ਖਬਰਾਂ ਮਿਲਣ ਤੱਕ ਵਾਰਡ ਨੰਬਰ 7 ਤੋਂ ਚਰਚਿਤ ਸਿਟੀ ਕਾਉਂਸਲਰ ਜੀਓਰਜੀਓ ਮੈਮੋਲਿਟੀ ਦੇ ਹਾਰ ਜਾਣ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਸਨ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ