Welcome to Canadian Punjabi Post
Follow us on

14

November 2018
ਕੈਨੇਡਾ

ਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ

October 22, 2018 06:53 PM

ਵੈਨਕੂਵਰ, 22 ਅਕਤੂਬਰ (ਪੋਸਟ ਬਿਊਰੋ) : ਪੈਸੇਫਿਕ ਓਸ਼ਨ ਦੇ ਨਾਲ ਲੱਗਦੇ ਵੈਨਕੂਵਰ ਆਈਲੈਂਡ ਦੇ ਤੱਟੀ ਇਲਾਕੇ ਵਿੱਚ ਐਤਵਾਰ ਰਾਤ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਯੂਐਸ ਜਿਓਲਾਜੀਕਲ ਸਰਵੇਖਣ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਟੋਫੀਨੋ ਤੋਂ 260 ਕਿਲੋਮੀਟਰ ਪੱਛਮ ਵੱਲ ਭੂਚਾਲ ਦਾ ਪਹਿਲਾ ਵੱਡਾ ਝਟਕਾ ਮਹਿਸੂਸ ਕੀਤਾ ਗਿਆ, ਜਿਸ ਦੀ ਗਤੀ ਰਿਕਟਰ ਪੈਮਾਨੇ ਉੱਤੇ 6.6 ਮਾਪੀ ਗਈ। ਦੂਜੇ ਝਟਕੇ ਦੀ ਗਤੀ 6.8 ਮਾਪੀ ਗਈ ਜਦਕਿ ਤੀਜੇ ਝਟਕੇ ਦੀ ਗਤੀ 6.5 ਮਾਪੀ ਗਈ। ਸਰਵੇ ਜਿਓਫਿਜਿ਼ਸਟ ਜ਼ਖਾਰੀ ਰੀਵਜ਼ ਨੇ ਦੱਸਿਆ ਕਿ ਇਹ ਤਿੰਨੇ ਝਟਕੇ ਇੱਕ ਇਲਾਕੇ ਵਿੱਚ ਹੀ ਇੱਕ ਘੰਟੇ ਦੇ ਫਰਕ ਨਾਲ ਮਹਿਸੂਸ ਕੀਤੇ ਗਏ। ਇਨ੍ਹਾਂ ਦੀ ਡੂੰਘਾਈ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਦਰਜ ਕੀਤੀ ਗਈ।
ਗੋਲਡਨ ਵਿੱਚ ਕੋਲੋਰਾਡੋ ਸਥਿਤ ਰੀਵਜ਼ ਨੇ ਇਨ੍ਹਾਂ ਭੂਚਾਲ ਦੇ ਝਟਕਿਆਂ ਨੂੰ ਕਾਫੀ ਖਤਰਨਾਕ ਦੱਸਿਆ। ਐਮਰਜੰਸੀ ਇੰਫੋ ਬੀਸੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਭੂਚਾਲ ਦੇ ਇਹ ਝਟਕੇ ਪ੍ਰੋਵਿੰਸ ਵਿੱਚ ਕਈ ਥਾਂ ਉੱਤੇ ਮਹਿਸੂਸ ਕੀਤੇ ਗਏ ਪਰ ਕਿਸੇ ਕਿਸਮ ਦੇ ਨੁਕਸਾਨ ਜਾਂ ਕਿਸੇ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਨਹੀਂ ਹੈ। ਇਹ ਵੀ ਦੱਸਿਆ ਗਿਆ ਕਿ ਕਿਸੇ ਤਰ੍ਹਾਂ ਦੀ ਸੁਨਾਮੀ ਸਬੰਧੀ ਚੇਤਾਵਨੀ ਵੀ ਜਾਰੀ ਨਹੀਂ ਕੀਤੀ ਗਈ ਹੈ।

 

Have something to say? Post your comment
 
ਹੋਰ ਕੈਨੇਡਾ ਖ਼ਬਰਾਂ
ਫੋਰਡ ਸਰਕਾਰ ਵੱਲੋਂ ਬਣਾਏ ਨਵੇਂ ਨਿਯਮ ਕਾਰਨ ਲਿਬਰਲਾਂ ਤੋਂ ਆਫੀਸ਼ੀਅਲ ਪਾਰਟੀ ਦਾ ਦਰਜਾ ਖੁੱਸਿਆ
ਐਨਡੀਪੀ ਦੀ ਡਿਪਟੀ ਆਗੂ ਨੂੰ ਈਡੀਅਟ ਆਖਣ ਉੱਤੇ ਫੈਡੇਲੀ ਨੇ ਮੰਗੀ ਮੁਆਫੀ
ਲੇਬਰ ਸੁਧਾਰਾਂ ਨੂੰ ਰੱਦ ਕਰਨ ਸਦਕਾ ਘੱਟ ਰਹੀ ਹੈ ਫੋਰਡ ਦੀ ਮਕਬੂਲੀਅਤ!
ਕਾਰੋਬਾਰੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਟਰੂਡੋ ਏਸ਼ੀਆ ਪਹੁੰਚੇ
ਟਰੂਡੋ ਨੂੰ ਇਸ ਮਹੀਨੇ ਕੈਨੇਡਾ-ਅਮਰੀਕਾ ਟੈਰਿਫ ਵਿਵਾਦ ਹੱਲ ਹੋਣ ਦੀ ਆਸ
ਟੋਰਾਂਟੋ ਵਿੱਚ ਯਹੂਦੀ ਲੜਕਿਆਂ ਉੱਤੇ ਹੋਏ ਹਮਲੇ ਦੀ ਹੇਟ ਕ੍ਰਾਈਮ ਵਜੋਂ ਜਾਂਚ ਕਰ ਰਹੀ ਹੈ ਪੁਲਿਸ
ਬ੍ਰੈੱਡ ਵਿੱਚ ਚੂਹਾ ਪਾਏ ਜਾਣ ਉੱਤੇ ਲੋਬਲਾਅ ਨੇ ਮੰਗੀ ਮੁਆਫੀ
ਟੋਰੀਜ਼ ਸੈਕਸ ਸਕੈਂਡਲ ਉੱਤੇ ਪਰਦਾ ਪਾਉਣ ਦਾ ਫੋਰਡ ਉੱਤੇ ਲੱਗਿਆ ਦੋਸ਼
ਸ਼ਾਂਤੀ ਫੋਰਮ ਮੌਕੇ ਇੱਕਠੇ ਬੈਠੇ ਟਰੂਡੋ ਤੇ ਪੁਤਿਨ
ਗੋਲੀ ਲੱਗਣ ਕਾਰਨ 17 ਸਾਲਾ ਲੜਕੇ ਦੀ ਮੌਤ, 15 ਸਾਲਾ ਲੜਕਾ ਗ੍ਰਿਫਤਾਰ