ਪਿੱਕਰਿੰਗ, 20 ਦਸੰਬਰ (ਪੋਸਟ ਬਿਊਰੋ) : ਪਿੱਕਰਿੰਗ ਵਿੱਚ ਹਾਈਵੇਅ 401 ਉੱਤੇ ਵਾਪਰੇ ਗੋਲੀਕਾਂਡ ਵਿੱਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇੰਜ ਲੱਗ ਰਿਹਾ ਹੈ ਕਿ ਇਹ ਗੋਲੀਕਾਂਡ ਸ਼ੁੱਕਰਵਾਰ ਨੂੰ ਸਵੇਰੇ 4:00 ਵਜੇ ਦੇ ਨੇੜੇ ਤੇੜੇ ਵਾe੍ਹੀਟਜ਼ ਰੋਡ ਦੇ ਲਾਗੇ ਪੱਛਮ ਵੱਲ ਜਾਣ ਵਾਲੀਆਂ ਕੋਲੈਕਟਰ ਲੇਨਜ਼ ਉੱਤੇ ਵਾਪਰਿਆ। ਪੁਲਿਸ ਸੂਤਰਾਂ ਅਨੁਸਾਰ ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਗੱਡੀ ਵਿੱਚ ਚਾਰ ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ ਦੋ ਮਹਿਲਾਵਾਂ ਤੇ ਦੋ ਪੁਰਸ਼ ਸਨ। ਇੱਕ ਪੁਰਸ਼ ਨੂੰ ਛਾਤੀ ਵਿੱਚ ਗੋਲੀ ਲੱਗੀ ਤੇ ਉਸ ਦੀ ਹਾਲਤ ਨਾਜੁæਕ ਦੱਸੀ ਜਾਂਦੀ ਹੈ। ਦੂਜੇ ਵਿਅਕਤੀ ਦੀ ਬਾਂਹ ਵਿੱਚ ਗੋਲੀ ਲੱਗੀ। ਇੱਕ ਮਹਿਲਾ ਦੇ ਸਿਰ ਕੋਲੋਂ ਖਹਿ ਕੇ ਲੰਘ ਗਈ ਜਿਸ ਕਾਰਨ ਉਹ ਵੀ ਜ਼ਖ਼ਮੀ ਹੋ ਗਈ। ਦੂਜੀ ਮਹਿਲਾ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਇਹ ਵੀ ਦੱਸਿਆ ਗਿਆ ਕਿ ਉਹ ਉੱਥੋਂ ਪੈਦਲ ਹੀ ਕਿਤੇ ਚਲੀ ਗਈ। ਇਸ ਇਲਾਕੇ ਵਿੱਚ ਕੋਲੈਕਟਰ ਲੇਨਜ਼ ਨੂੰ ਬੰਦ ਕੀਤਾ ਗਿਆ ਹੈ।