Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਗਰੀਬੂ ਦੀ ਹਵੇਲੀ: ਗੜ੍ਹੀ ਚਮਕੌਰ ਸਾਹਿਬ

December 20, 2019 09:10 AM

-ਬਹਾਦਰ ਸਿੰਘ ਗੋਸਲ
ਪੁਰਾਣੇ ਸਮਿਆਂ ਵਿੱਚ ਪਿੰਡਾਂ ਦੇ ਕੁਝ ਰੱਜੇ-ਪੁੱਜੇ ਵੱਡੇ ਜ਼ਿਮੀਂਦਾਰ ਜਾਂ ਚੌਧਰੀ ਬਹੁਤਾਤ ਵਿਚ ਰੱਖੇ ਡੰਗਰ-ਪਸ਼ੂਆਂ ਦੀ ਸੰਭਾਲ ਲਈ ਤਬੇਲੇ ਵਰਗੀ ਹਵੇਲੀ ਬਣਾ ਲੈਂਦੇ ਸਨ। ਪਰਿਵਾਰ ਅਤੇ ਪਸ਼ੂਆਂ ਦੀ ਰਾਖੀ ਲਈ ਹਵੇਲੀ ਬੜੀ ਕਾਰਗਰ ਹੁੰਦੀ ਸੀ। ਆਮ ਤੌਰ ਉੱਤੇ ਇਹ ਹਵੇਲੀਆਂ ਕੱਚੀਆਂ ਹੁੰਦੀਆਂ, ਪਰ ਇਨ੍ਹਾਂ ਦੀਆਂ ਕੰਧਾਂ ਮੋਟੀਆਂ ਤੇ ਉੱਚੀਆਂ ਬਣਾਈਆਂ ਜਾਂਦੀਆਂ ਸਨ। ਚਮਕੌਰ ਸਾਹਿਬ ਦੀ ਹਵੇਲੀ ਵੀ ਇਸੇ ਤਰ੍ਹਾਂ ਦੀ ਸੀ। ਸੱਤ-ਅੱਠ ਕਨਾਲਾਂ ਵਿੱਚ ਬਣੀ ਇਹ ਹਵੇਲੀ ਕਾਫ਼ੀ ਉੱਚੀ ਥਾਂ ਬਣਾਈ ਗਈ ਸੀ। ਇਸ ਦੀ ਬਣਤਰ ਦੀ ਵਿਉਂਤਬੰਦੀ ਵੀ ਸੁਰੱਖਿਆ ਬਾਰੇ ਬਹੁਤ ਸੁਚੱਜੀ ਸੀ।
ਦੋ-ਤਿੰਨ ਮੰਜ਼ਿਲਾਂ ਦੀ ਬਣੀ ਇਸ ਹਵੇਲੀ ਉੱਤੇ ਇੱਕ ਉੱਚੀ ਅਟਾਰੀ ਸੀ, ਜਿੱਥੋਂ ਦੂਰ ਦੂਰ ਤੱਕ ਆਲੇ-ਦੁਆਲੇ ਦੇ ਇਲਾਕੇ ਦੇਖੇ ਜਾ ਸਕਦੇ ਸਨ। ਇਸ ਦੇ ਉੱਤਰ ਵਾਲੇ ਪਾਸੇ ਕਾਫੀ ਨਿਵਾਣ ਤੇ ਪੂਰਬੀ ਹਿੱਸੇ ਵਿੱਚ ਪਿੰਡ ਚਮਕੌਰ ਵੱਸਿਆ ਹੋਇਆ ਸੀ। ਜਦੋਂ ਗੁਰੂ ਗੋਬਿੰਦ ਸਿੰਘ 7 ਪੋਹ ਸੰਮਤ 1761 ਨੂੰ ਆਨੰਦਪੁਰ ਸਾਹਿਬ ਤੋਂ ਚੱਲ ਕੇ ਰੋਪੜ ਵਿੱਚੋਂ ਹੁੰਦੇ ਹੋਏ ਇਸ ਪਿੰਡ ਪਹੁੰਚੇ ਤਾਂ ਉਨ੍ਹਾਂ ਨੇ ਦੋ ਭਰਾਵਾਂ ਚੌਧਰੀ ਬੁੱਧੀ ਚੰਦ ਤੇ ਗਰੀਬੂ ਦੀ ਸਾਂਝੀ ਹਵੇਲੀ ਵਿੱਚ ਟਿਕਾਣਾ ਕੀਤਾ। ਚੌਧਰੀ ਨੇ ਇਹ ਹਵੇਲੀ ਦੇਣ ਤੋਂ ਨਾਂਹ ਕਰ ਦਿੱਤੀ ਸੀ, ਪਰ ਗਰੀਬੂ ਨੇ ਹਵੇਲੀ ਗੁਰੂ ਜੀ ਨੂੰ ਦੇ ਦਿੱਤੀ ਤਾਂ ਕਿ ਉਹ ਆਪਣੇ ਦੋਵੇ ਸਾਹਿਬਜ਼ਾਦਿਆਂ ਤੇ 40 ਸਿੰਘਾਂ ਨਾਲ ਵਿਸ਼ਰਾਮ ਕਰ ਸਕਣ। ਦੁਸ਼ਮਣਾਂ ਦੀ ਦਸ ਲੱਖ ਤੋਂ ਵੀ ਵੱਧ ਫ਼ੌਜ ਨੇ ਇਸ ਹਵੇਲੀ ਨੂੰ ਘੇਰਾ ਪਾ ਲਿਆ। ਇੱਥੇ ਹੋਈ ਜੰਗ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਸਮੇਤ ਹੋਰ ਸਿੰਘਾਂ ਨੇ ਸੂਰਬੀਰਤਾ ਦਿਖਾਈ ਤੇ ਸ਼ਹੀਦੀਆਂ ਪ੍ਰਾਪਤ ਕਰ ਲਈਆਂ। ਪ੍ਰੋਫੈਸਰ ਸਾਹਿਬ ਸਿੰਘ ਅਨੁਸਾਰ ਜੇ ਦੁਸ਼ਮਣਾਂ ਦਾ ਸੌ ਬੰਦਾ ਕਹੀਆਂ ਲੈ ਕੇ ਉਸ ਹਵੇਲੀ ਦੀ ਕੰਧ ਨੂੰ ਢਾਹੁਣ ਲੱਗ ਪੈਂਦਾ ਤਾਂ ਦੋ ਘੰਟੇ ਨਾ ਲੱਗਦੇ ਅਤੇ ਕੰਧਾਂ ਡਿੱਗ ਪੈਂਦੀਆਂ, ਪਰ ਸਿੰਘਾਂ ਸੂਰਮਿਆਂ ਨੇ ਦੁਸ਼ਮਣਾਂ ਨੂੰ ਹਵੇਲੀ ਨੇੜੇ ਨਹੀਂ ਢੁੱਕਣ ਦਿੱਤਾ।
ਵੱਡੇ ਸਾਹਿਬਜ਼ਾਦਿਆਂ ਅਤੇ ਦੂਜੇ ਸਿੰਘਾਂ ਦੀਆਂ ਸ਼ਹੀਦੀਆਂ ਤੋਂ ਬਾਅਦ ਜਦੋਂ ਸਿਰਫ 11 ਸਿੰਘ ਰਹਿ ਗਏ ਤਾਂ ਗੁਰੂ ਗੋਬਿੰਦ ਸਿੰਘ ਨਾਲ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਦੇ ਹਵੇਲੀ ਛੱਡਣ ਦਾ ਫੈਸਲਾ ਕੀਤਾ ਗਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਰਾਤ ਨੂੰ ਤਾੜੀ ਮਾਰ ਕੇ ਚਮਕੌਰ ਤੋਂ ਨਿਕਲ ਗਏ। ਫਿਰ ਪਿੱਛੇ ਬਚੇ ਅੱਠੇ ਸਿੰਘ ਵੀ ਵੈਰੀਆਂ ਨਾਲ ਮੁਕਾਬਲਾ ਕਰਦੇ ਸ਼ਹੀਦੀਆਂ ਪਾ ਗਏ।
ਚਮਕੌਰ ਦੇ ਯੁੱਧ ਕਾਰਨ ਭਾਈ ਗਰੀਬੂ ਦੀ ਇਹ ਹਵੇਲੀ ਸਿੱਖ ਇਤਿਹਾਸ ਲਈ ਅਦੁੱਤੀ ਥਾਂ ਬਣ ਗਈ ਅਤੇ ਇਸ ਦੇ ਮਾਲਕ ਭਾਈ ਗਰੀਬੂ ਦਾ ਨਾਂ ਸਿੱਖ ਇਤਿਹਾਸ ਵਿੱਚ ਅਮਰ ਹੋ ਗਿਆ। ਭਾਵੇਂ ਇਸ ਹਵੇਲੀ ਦੀਆਂ ਕੰਧਾਂ ਕੱਚੀਆਂ ਗਾਰੇ ਦੀਆਂ ਸਨ, ਪਰ ਜਿਸ ਤਰ੍ਹਾਂ ਫ਼ੌਜ ਦੀ ਗਿਣਤੀ ਗੁਰੂ ਜੀ ਨੇ ਜ਼ਫ਼ਰਨਾਮੇ ਵਿਚਲੇ ਕਥਨ ਅਨੁਸਾਰ ਦੱਸ ਲੱਖ ਦੱਸੀ ਹੈ, ਫਿਰ ਵੀ ਸਿਰਲੱਥ ਯੋਧਿਆਂ ਨੇ ਦੁਸ਼ਮਣ ਨੂੰ ਇਸ ਦੇ ਨੇੜੇ ਨਾ ਢੁੱਕਣ ਦਿੱਤਾ। ਇਹੀ ਸਥਾਨ ਸੀ, ਜਿੱਥੇ ਗੁਰੂ ਜੀ ਨੇ ਪੰਜ ਸਿੰਘਾਂ ਨੂੰ ਗੜ੍ਹੀ ਦੀ ਅਟਾਰੀ ਵਿਚਲੇ ਆਪਣੇ ਆਸਣ ਉਪਰ ਬਿਠਾਇਆ ਤੇ ਖਾਲਸਾ ਪੰਥ ਨੂੰ ਗੁਰਿਆਈ ਦਿੱਤੀ ਸੀ।
ਪੁਰਾਣੀਆਂ ਇੱਟਾਂ ਦੀ ਬਣੀ ਇਸ ਅਟਾਰੀ ਵਿੱਚ ਉਚਾਈ ਉੱਤੇ ਦਰਵਾਜ਼ਾ ਸੀ, ਜੋ ਪਾਣੀ ਦੀ ਖੂਹੀ ਵੱਲ ਖੁਲ੍ਹਦਾ ਸੀ। ਇਹ ਖੂਹੀ ਗੁਰਦੁਆਰਾ ਭਾਈ ਸੰਗਤ ਸਿੰਘ ਦੇ ਅਸਥਾਨ ਉਤੇ ਅੱਜ ਵੀ ਦੇਖਣ ਨੂੰ ਮਿਲਦੀ ਹੈ। ਗੁਰੂ ਜੀ ਦੇ ਹਵੇਲੀ ਵਿੱਚ ਠਹਿਰਨ ਸਮੇਂ ਉਨ੍ਹਾਂ ਲਈ, ਸਾਹਿਬਜ਼ਾਦਿਆਂ ਤੇ ਸਿੰਘਾਂ ਲਈ ਪਾਣੀ ਦਾ ਇਕੋ ਸੋਮਾ ਇਹ ਖੂਹੀ ਸੀ। ਲੇਖਕ ਨੂੰ ਉਹ ਪੁਰਾਣੀ ਹਵੇਲੀ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ ਸੀ, ਜਿੱਥੇ ਉਪਰ ਜਾ ਕੇ ਦੂਰ ਦੂਰ ਤੱਕ ਰੇਤ ਦੇ ਟਿੱਬੇ ਨਜ਼ਰ ਆਉਂਦੇ ਸਨ। ਉਹ ਵਿਰਾਸਤੀ ਹਵੇਲੀ ਢਾਹ ਕੇ ਗੁਰਦੁਆਰੇ ਦੀ ਇਮਾਰਤ ਬਣਾ ਦਿੱਤੀ ਹੈ। ਭਾਵੇਂ ਗੁਰਦੁਆਰੇ ਦੀ ਇਮਾਰਤ ਸੁੰਦਰ ਤੇ ਸ਼ਾਨਦਾਰ ਹੈ, ਪਰ ਹਵੇਲੀ ਸੰਗਤ ਨੂੰ ਦੇਖਣ ਨੂੰ ਨਹੀਂ ਮਿਲਦੀ। ਸਾਨੂੰ ਅਜਿਹੀਆਂ ਵਿਰਾਸਤੀ ਇਮਾਰਤਾਂ ਦੀ ਸੰਭਾਲ ਕਰਨੀ ਚਾਹੀਦੀ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਇਤਿਹਾਸ ਤੋਂ ਜਾਣੂ ਹੋ ਕੇ ਇਸ ਤੋਂ ਕੁੱਝ ਸਿੱਖ ਸਕਣ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”