Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਮਨੋਰੰਜਨ

ਸ਼ੋਭਿਤਾ ਧੁਲੀਪਾਲਾ ਨੂੰ ਬ੍ਰਿਟਿਸ਼ ਫਿਲਮ ਮਿਲੀ

October 22, 2018 09:06 AM

ਸਾਲ 2016 ਵਿੱਚ ਫਿਲਮ ‘ਰਮਨ ਰਾਘਵ 2.0’ ਨਾਲ ਬਾਲੀਵੁੱਡ ਡੈਬਿਊ ਕਰਨ ਵਾਲੀ ਸ਼ੋਭਿਤਾ ਧੁਲੀਪਾਲਾ ਪਿਛਲੇ ਸਾਲ ਫਿਲਮ ‘ਸ਼ੈਫ' ਤੇ ਇਸ ਸਾਲ ਸੈਫ ਅਲੀ ਖਾਨ ਸਟਾਰਰ ਫਿਲਮ ‘ਕਾਲਾਕਾਂਡੀ' ਵਿੱਚ ਨਜ਼ਰ ਆਈ ਸੀ। ਅੱਗੋਂ ਉਸ ਨੂੰ ਪਹਿਲੀ ਕੌਮਾਂਤਰੀ ਫਿਲਮ ਮਿਲ ਗਈ ਹੈ। ਉਹ ਇੱਕ ਬ੍ਰਿਟਿਸ਼ ਪੀਰੀਅਡ ਫਿਲਮ ਵਿੱਚ ਨਜ਼ਰ ਆਏਗੀ, ਜਿਸ ਦੀ ਸ਼ੂਟਿੰਗ ਅਗਲੇ ਸਾਲ ਸ਼ੁਰੂ ਹੋਵੇਗੀ। ਉਹ ਕਹਿੰਦੀ ਹੈ, ‘ਦੁਨੀਆ ਭਰ ਦੇ ਫਿਲਮਕਾਰਾਂ ਨੂੰ ਮਿਲਣ ਤੇ ਉਨ੍ਹਾਂ ਦੇ ਕੰਮ ਨੂੰ ਸਮਝਣ ਦਾ ਮੇਰਾ ਪਹਿਲਾ ਅਨੁਭਵ ਸੀ, ਜਦੋਂ ਅਸੀਂ ‘ਰਮਨ ਰਾਘਵ 2.0’ ਨੂੰ ਲੈ ਕੇ ਕਾਨਸ ਫਿਲਮ ਮਹਾਉਤਸਵ ਵਿੱਚ ਗਏ ਸੀ। ਉਥੇ ਮੈਂ ਇੱਕ ਫਿਲਮ ਨਿਰਮਾਤਾ ਨੂੰ ਮਿਲੀ ਤੇ ਸਾਡੀ ਇੱਕ ਫਿਲਮ 'ਚ ਕੰਮ ਕਰਨ ਨੂੰ ਲੈ ਕੇ ਗੱਲ ਹੋਈ ਸੀ।”
ਉਸ ਅਨੁਸਾਰ ਕੁਚੀਪੁੜੀ ਅਤੇ ਭਰਤਨਾਟਿਅਮ ਵਰਗੇ ਸ਼ਾਸਤਰੀ ਨ੍ਰਿਤ ਸਿੱਖਦੇ ਹੋਏ ਪਲੀ ਸ਼ੋਭਿਤਾ ਅਨੁਸਾਰ ਡਾਂਸ ਸਿੱਖਦੇ ਸਮੇਂ ਉਸ ਦੇ ਮਨ 'ਚ ਭਵਿੱਖ ਵਿੱਚ ਫਿਲਮਾਂ ਵਿੱਚ ਕੰਮ ਕਰਨ ਦਾ ਕੋਈ ਵਿਚਾਰ ਨਹੀਂ ਸੀ। ਉਸ ਨੇ ਕਿਹਾ, ‘‘ਸ਼ਾਸਤਰੀ ਡਾਂਸ ਸਿੱਖਣਾ ਸਾਡੇ ਪਰਵਾਰ ਦੀ ਰਵਾਇਤ ਹੈ ਤੇ ਸਾਡੀ ਸੰਸਕ੍ਰਿਤੀ ਦਾ ਹਿੱਸਾ ਹੈ। ਮੈਨੂੰ ਖੁਸ਼ੀ ਹੈ ਕਿ ਇਹ ਫਿਲਮਾਂ 'ਚ ਵੀ ਮੇਰੇ ਕੰਮ ਆ ਰਿਹਾ ਹੈ।” ਸ਼ੋਭਿਤਾ ਦੀ ਪਹਿਲੀ ਤੇ ਦੂਜੀ ਫਿਲਮ 'ਚ ਦੋ ਸਾਲ ਦੇ ਵਕਫੇ ਬਾਰੇ ਪੁੱਛਣ 'ਤੇ ਉਹ ਇਸ ਦੀ ਵਜ੍ਹਾ ਉਸ ਦੀਆਂ ਫਿਲਮਾਂ ਦੇ ਸੈਂਸਰ ਬੋਰਡ ਕੋਲ ਫਸਣਾ ਦੱਸਦੀ ਹੈ। ਉਸ ਨੇ ਕਿਹਾ, ‘ਸੈਂਸਰ ਦੇ ਕਾਰਨ ਮੇਰੀ ਫਿਲਮ ਨੂੰ ਦੋ ਸਾਲ ਇੰਤਜ਼ਾਰ ਕਰਨਾ ਪਿਆ, ਪਰ ਇਸੇ ਸਾਲ ਰਿਲੀਜ਼ ਤੇਲਗੂ ਜਾਸੂਸੀ ਥ੍ਰਿਲਰ ‘ਗੁਡਾਚਾਰੀ’ ਬਲਾਕ ਬਸਟਰ ਸਾਬਤ ਹੋਈ ਹੈ। ਮੈਂ ਗੀਤੂ ਮੋਹਨਦਾਸ ਵੱਲੋਂ ਨਿਰਦੇਸ਼ਿਤ ਫਿਲਮ ‘ਮੂਥਾਨ’ ਦੀ ਸ਼ੂਟਿੰਗ ਵੀ ਪੂਰੀ ਕਰ ਲਈ ਹੈ, ਜੋ ਹਿੰਦੀ ਤੇ ਮਲਿਆਲਮ ਵਿੱਚ ਰਿਲੀਜ਼ ਹੋਵੇਗੀ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ