Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਮਨੋਰੰਜਨ

ਨਹੀਂ ਬਦਲਾਂਗੀ ਖੁਦ ਨੂੰ : ਪ੍ਰਿਅੰਕਾ ਚੋਪੜਾ

December 18, 2019 09:17 AM

ਫਿਲਮ ‘ਜੈ ਗੰਗਾਜਲ’ ਤੋਂ ਤਿੰਨ ਸਾਲ ਬਾਅਦ ਬੀਤੇ ਦਿਨੀਂ ‘ਸਕਾਈ ਇਜ਼ ਪਿੰਕ’ ਵਿੱਚ ਨਜ਼ਰ ਆਈ ਪ੍ਰਿਅੰਕਾ ਚੋਪੜਾ ਨੇ ਫਿਰ ਆਪਣੀ ਐਕਟਿੰਗ ਦਾ ਲੋਹਾ ਮੰਨਵਾਇਆ ਹੈ। ਇਸ ਵਿੱਚ ਉਸ ਦੀ ਐਕਟਿੰਗ ਦੀ ਚਾਰੇ ਪਾਸੇ ਤਾਰੀਫ ਹੋਈ ਹੈ। ਅੱਜ ਇੱਕ ਗਲੋਬਲ ਸਟਾਰ ਬਣ ਚੁੱਕੀ ਪ੍ਰਿਅੰਕਾ ਦੇ ਐਵਾਰਡਾਂ ਦੀ ਲਿਸਟ ਵੀ ਲਗਾਤਾਰ ਲੰਬੀ ਹੁੰਦੀ ਜਾ ਰਹੀ ਹੈ। ਪਿੱਛੇ ਜਿਹੇ ਯੂਨੀਸੈਫ ਵੱਲੋਂ ਉਸ ਨੂੰ ‘ਹਿਊਮੈਨੀਟੇਰੀਅਨ ਐਵਾਰਡ’ ਮਿਲਿਆ ਤਾਂ ਮਾਰਾਕੇਸ਼ ਫਿਲਮ ਫੈਸਟੀਵਲ 'ਚ ਵੀ ਫਿਲਮ ਜਗਤ 'ਚ ਯੋਗਦਾਨ ਨਾਲ ਇੱਕ ਗੱਲਬਾਤ ਦੇ ਮੁੱਖ ਅੰਸ਼ :
* ਅੱਜ ਤੁਸੀਂ ਇੱਕ ਇੰਟਰਨੈਸ਼ਨਲ ਸਟਾਰ ਹੋ, ਦੇਸ਼ ਵਿਦੇਸ਼ ਵਿੱਚ ਤੁਹਾਡੇੇ ਪ੍ਰਸ਼ੰਸਕ ਹਨ। ਇਸ ਗੱਲ 'ਤੇ ਕਿਹੋ ਜਿਹਾ ਮਹਿਸੂਸ ਕਰਦੇ ਹੋ?
-ਅੱਜ ਸਾਰੇ ਮੈਨੂੰ ਮੇਰੇ ਅਭਿਨੈ ਕਾਰਨ ਪਛਾਣਦੇ ਹਨ, ਪਰ ਮੈਂ ਕਦੇ ਲੋਕਾਂ ਦੀਆਂ ਨਜ਼ਰਾਂ ਦਾ ਕੇਂਦਰ ਬਣ ਕੇ ਨਹੀਂ ਰਹਿਣਾ ਚਾਹੁੰਦੀ ਸੀ। ਬਾਲੀਵੁੱਡ 'ਚ ਮੈਨੂੰ ਇੱਕ ਤੋਂ ਬਾਅਦ ਇੱਕ ਫਿਲਮਾਂ ਆਪਣੇ ਆਪ ਮਿਲਦੀਆਂ ਗਈਆਂ, ਪਰ ਮੈਂ ਇਨ੍ਹਾਂ ਨੂੰ ਆਪਣੀ ਇਕੱਲੀ ਦੀਆਂ ਫਿਲਮਾਂ ਨਹੀਂ ਮੰਨਦੀ। ਹਮੇਸ਼ਾ ਤੋਂ ਹੀ ਸੀ ਕਿ ਅਜਿਹੇ ਕਿਰਦਾਰ ਕਰਾਂਗੀ, ਜਿਨ੍ਹਾਂ ਦੀ ਫਿਲਮ 'ਚ ਅਹਿਮੀਅਤ ਹੋਵੇ। ਹੁਣ ਮੈਂ ਉਸ ਸਥਿਤੀ 'ਚ ਹਾਂ ਕਿ ਕਿਰਦਾਰ ਮੇਰੇ ਕੋਲ ਆਉਣ ਲੱਗੇ ਹਨ। ਹਾਲੀਵੁੱਡ ਅਤੇ ਬਾਲੀਵੁੱਡ 'ਚ ਮੈਂ ਹਮੇਸ਼ਾ ਚੰਗੇ ਕਿਰਦਾਰ ਹੀ ਕਰਾਂਗੀ।
* ਤੁਸੀਂ ਅਦਾਕਾਰਾ, ਬਿਜ਼ਨਸ ਵੂਮੈਨ, ਮਨੁੱਖੀ ਅਧਿਕਾਰ ਵਰਕਰ, ਗਾਇਕੀ ਤੱਕ ਵੱਖ-ਵੱਖ ਖੇਤਰਾਂ 'ਚ ਕੰਮ ਕੀਤਾ ਹੈ। ਕੀ ਕੈਮਰੇ ਦੇ ਸਾਹਮਣੇ ਐਕਟਿੰਗ ਵੀ ਅੱਜ ਪਹਿਲਾਂ ਜਿੰਨੀ ਹੀ ਉਤਸ਼ਾਹਤ ਕਰਦੀ ਹੈ?
- ਜੀ ਹਾਂ, ਬਿਲਕੁਲ ਕਰਦੀ ਹੈ। ਸਿਰਫ ਇਸ ਲਈ ਮੈਂ ਹਮੇਸ਼ਾ ਕੁਝ ਨਵਾਂ ਤੇ ਵੱਖਰਾ ਕਰਨ ਦੀ ਕੋਸ਼ਿਸ਼ 'ਚ ਰਹਿੰਦੀ ਹਾਂ, ਮੇਰਾ ਧਿਆਨ ਦੂਸਰੇ ਕੰਮਾਂ 'ਤੇ ਵੀ ਹੈ, ਪਰ ਐਕਟਿੰਗ ਤੋਂ ਮੈਂ ਕਦੇ ਦੂਰ ਨਹੀਂ ਹੋ ਸਕਦੀ।
* ਤੁਸੀਂ ਦੁਨੀਆ ਵਿੱਚ ਨਾਂਅ ਕਮਾਇਆ ਹੈ ਅਤੇ ਮਜ਼ਬੂਤ ਔਰਤਾਂ ਦੇ ਪ੍ਰਤੀਕ ਹੋ, ਪਰ ਅਜੇ ਵੀ ਕਈ ਲੋਕ ਤਾਕਤਵਰ ਔਰਤਾਂ ਨੂੰ ਲੈ ਕੇ ਸਹਿਜ ਨਹੀਂ। ਤੁਸੀਂ ਅਜਿਹੀਆਂ ਭਾਵਨਾਵਾਂੇ ਦਾ ਸਾਹਮਣਾ ਕਿਸ ਤਰ੍ਹਾਂ ਕਰਦੇ ਹੋ?
-ਮੇਰੀ ਪਰਵਰਿਸ਼ ਅਜਿਹੇ ਪਰਵਾਰ ਵਿੱਚ ਹੋਈ, ਜਿੱਥੇ ਮੈਨੂੰ ਆਪਣੇ ਵਿਚਾਰਾਂ ਨੂੰ ਵਿਕਸਿਤ ਅਤੇ ਜ਼ਾਹਿਰ ਕਰਨ ਲਈ ਉਤਸ਼ਾਹਤ ਕੀਤਾ ਗਿਆ। ਮਾਤਾ-ਪਿਤਾ ਨੇ ਮੈਨੂੰ ਹਮੇਸ਼ਾ ਆਪਣੀ ਵੱਖਰੀ ਸ਼ਖਸੀਅਤ ਬਣਾਉਣ ਲਈ ਪ੍ਰੇਰਤ ਕੀਤਾ। ਮੈਂ ਸਾਰਿਆਂ ਦੇ ਵਿਚਾਰਾਂ ਨੂੰ ਜਗ੍ਹਾ ਦੇਣ ਦੀ ਕੋਸ਼ਿਸ਼ ਕਰਦੀ ਹਾਂ, ਪਰ ਮੈਂ ਕਿਸੇ ਲਈ ਖੁਦ ਨੂੰ ਬਦਲਣ ਵਾਲੀ ਨਹੀਂ ਹਾਂ।
* ਤੁਸੀਂ ਕਿਹਾ ਸੀ ਕਿ ਪਾਪਾ ਦੀ ਦਿੱਤੀ ਕੋਈ ਚੀਜ਼ ਤੁਹਾਡੀ ਸਭ ਤੋਂ ਬੇਸ਼ਕੀਮਤੀ ਜਾਇਦਾਦ ਹੈ?
- ਜੀ ਹਾਂ, ਨਿਕ ਨਾਲ ਮੇਰੇ ਵਿਾਹ ਦਾ ਮੰਗਲ ਸੂਤਰ ਅਤੇ ਪਾਪਾ ਤੋਂ ਤੋਹਫੇ ਵਿੱਚ ਮਿਲੀ ਇੱਕ ਹੀਰੇ ਦੀ ਮੁੰਦਰੀ ਮੇਰੇ ਲਈ ਸਭ ਤੋਂ ਵੱਧ ਅਹਿਮੀਅਤ ਰੱਖਦੀ ਹੈ। ਮੈਂ ਆਪਣੇ ਨਾਲ ਸੋਨੇ ਦੇ ਸਿੱਕੇ ਵੀ ਰੱਖਦੀ ਹਾਂ, ਜੋ ਪਾਪਾ ਨੇ ‘ਗੁੱਡਲਕ ਚਾਰਮ' ਵਜੋਂ ਮੈਨੂੰ ਦਿੱਤੇ ਸਨ।
* ਤੁਹਾਡਾ ਪ੍ਰੋਡਕਸ਼ਨ ਹਾਊਸ ਕਿਹੋ ਜਿਹਾ ਚੱਲ ਰਿਹਾ ਹੈ?
-ਮੈਂ ਆਪਣੇ ਬੈਨਰ ਹੇਠ ਇੱਕ ਮਰਾਠੀ, ਇੱਕ ਭੋਜਪੁਰੀ ਅਤੇ ਇੱਕ ਪੰਜਾਬੀ ਫਿਲਮ ਦਾ ਨਿਰਮਾਣ ਕੀਤਾ ਹੈ। ਮੇਰੀ ਇੱਛਾ ਹੈ ਕਿ ਮੈਂ ਦਰਸ਼ਕਾਂ ਨੂੰ ਚੰਗਾ ਸਿਨੇਮਾ ਦਿਆਂ। ਆਪਣੇ ਇਸ ਬੈਨਰ ਰਾਹੀਂ ਮੈਂ ਆਪਣੀ ਇਸੇ ਇੱਛਾ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ।
* ਆਪਣੀਆਂ ਅਗਲੀਆਂ ਫਿਲਮਾਂ ਬਾਰੇ ਕੁਝ ਦੱਸੋ?
- ਮੈਂ ਸੁਪਰ ਹੀਰੋ ਫਿਲਮ ‘ਵੀ ਕੈਨ ਬੀ ਹੀਰੋਜ਼’ ਦੀ ਸ਼ੂਟਿੰਗ ਖਤਮ ਕੀਤੀ ਹੈ, ਜਿਸ ਵਿੱਚ ਮੈਂ ਕਈ ਸਾਰੇ ਬੱਚਿਆਂ ਨਾਲ ਨਜ਼ਰ ਆਵਾਂਗੀ। ਇਸ ਤੋਂ ਇਲਾਵਾ ਮੇਰੇ ਕੋਲ ਨਾਵਲ ‘ਦਿ ਵ੍ਹਾਈਟ ਟਾਈਗਰ’ 'ਤੇ ਬਣਨ ਵਾਲੀ ਫਿਲਮ ਵੀ ਹੈ, ਜਿਸ ਵਿੱਚ ਮੈਂ ਰਾਜ ਕੁਮਾਰ ਰਾਓ ਅਤੇ ਰਮੀਨ ਬਹਿਰਾਨੀ ਵਰਗੇ ਸ਼ਾਨਦਾਰ ਕਲਾਕਾਰਾਂ ਨਾਲ ਨਜ਼ਰ ਆਵਾਂਗੀ। ਇਸ ਫਿਲਮ ਦੀ ਮੈਂ ਐਗਜ਼ੀਕਿਊਟਿਵ ਪ੍ਰੋਡਿਊਸਰ ਵੀ ਹਾਂ।

 

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ