Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਖੇਡ ਸਾਹਿਤ ਤੇ ਮੇਰੀ ਲੇਖਣੀ ਦੀ ਮੈਰਾਥਨ

December 18, 2019 09:16 AM

-ਪਿੰਸੀਪਲ ਸਰਵਣ ਸਿੰਘ
ਮੈਂ ਖੇਡਾਂ ਅਤੇ ਖਿਡਾਰੀਆਂ ਬਾਰੇ 1965-66 ਤੋਂ ਲਿਖਦਾ ਆ ਰਿਹਾ ਹਾਂ। ਅਜੇ ਵੀ ਲੱਗਦਾ ਹੈ ਜਿਵੇਂ ਗੋਹੜੇ 'ਚੋਂ ਪੂਣੀ ਹੀ ਕੱਤੀ ਹੋਵੇ। ਖੇਡਾਂ ਦੀ ਦੁਨੀਆ ਬੜੀ ਵਿਸ਼ਾਲ ਹੈ। ਵਿਸ਼ਵ ਦੀਆਂ ਹਜ਼ਾਰਾਂ ਖੇਡਾਂ ਹਨ, ਜੋ ਜਲ, ਥਲ, ਬਰਫ਼ ਤੇ ਹਵਾ ਵਿੱਚ ਖੇਡੀਆਂ ਜਾਂਦੀਆਂ ਹਨ। ਸੌ ਤੋੋਂ ਵੱਧ ਪੰਜਾਬ ਦੀਆਂ ਦੇਸੀ ਖੇਡਾਂ ਹੀ ਹਨ ਜਿਨ੍ਹਾਂ 'ਚੋਂ 87 ਖੇਡਾਂ ਦਾ ਵੇਰਵਾ ਮੈਂ ‘ਪੰਜਾਬ ਦੀਆਂ ਦੇਸੀ ਖੇਡਾਂ' ਪੁਸਤਕ ਵਿੱਚ ਦਿੱਤਾ ਹੈ।
ਮੈਂ ਕਦੇ ਲਿਖਿਆ ਸੀ, ‘‘ਸ੍ਰਿਸ਼ਟੀ ਇੱਕ ਵੱਡਾ ਖੇਡ ਮੇਲਾ ਹੈ ਤੇ ਬ੍ਰਹਿਮੰਡ ਉਸ ਦਾ ਵਿਸ਼ਾਲ ਖੇਡ ਮੈਦਾਨ। ਧਰਤੀ, ਸੂਰਜ, ਚੰਦ, ਤਾਰੇ ਤੇ ਉਪਗ੍ਰਹਿ ਉਸ ਦੇ ਖਿਡਾਰੀ ਹਨ। ਦਿਨ-ਰਾਤ ਤੇ ਰੁੱਤਾਂ ਦੇ ਗੇੜ ਮੈਚਾਂ ਦਾ ਸਮਾਂ ਸਮਝੇ ਜਾ ਸਕਦੇ ਹਨ। ਜੀਵਨ ਇੱਕ ਖੇਡ ਹੀ ਤਾਂ ਹੈ। ਜੀਵ ਆਉਂਦੇ ਅਤੇ ਤੁਰਦੇ ਜਾਂਦੇ ਹਨ। ਕੋਈ ਜਿੱਤ ਰਿਹੈ, ਕੋਈ ਹਾਰ ਰਿਹੈ। ਜਿਹੜੇ ਜਿੱਤ ਜਾਂਦੇ ਨੇ ਉਹ ਬੱਲੇ-ਬੱਲੇ ਕਰਵਾ ਜਾਂਦੇ ਨੇ ਅਤੇ ਜਿਹੜੇ ਹਾਰ ਜਾਂਦੇ ਨੇ ਉਹ ਭੁੱਲ-ਭੁੱਲਾ ਜਾਂਦੇ ਨੇ। ਕੁਦਰਤ ਦੇ ਕਾਦਰ ਨੇ ਆਲੌਕਿਕ ਮੇਲਾ ਰਚਾ ਰੱਖਿਆ ਹੈ ਅਤੇ ਬਾਜ਼ੀ ਪਾ ਰੱਖੀ ਹੈ-‘ਬਾਜ਼ੀਗਰ ਬਾਜ਼ੀ ਪਾਈ ਸਭ ਖਲਕ ਤਮਾਸ਼ੇ ਆਈ।'
ਸੋਹਣ ਸਿੰਘ ‘ਸੀਤਲ' ਦੀਆਂ ਬਹੁਤੀਆਂ ਕਿਤਾਬਾਂ ਦੇ ਨਾਂ ਮੁੂਹਰੇ ਸੀਤਲ ਸ਼ਬਦ ਲੱਗਦਾ ਹੈ, ਜਿਵੇਂ ਸੀਤਲ ਪ੍ਰਸੰਗ, ਸੀਤਲ ਤਾਂਘਾਂ, ਸੀਤਲ ਤਰੰਗਾਂ, ਉਮੰਗਾਂ, ਰਮਜ਼ਾਂ, ਸੁਗਾਤਾਂ, ਕਿਰਨਾਂ ਤੇ ਸੀਤਲ ਵਲਵਲੇ ਆਦਿ। ਮੇਰੀਆਂ ਵੀ ਬਹੁਤੀਆਂ ਕਿਤਾਬਾਂ ਦੇ ਨਾਂ ਖੇਡ ਨਾਲ ਸ਼ੁਰੂ ਹੁੰਦੇ ਹਨ ਜਿਵੇਂ ‘ਖੇਡ ਸੰਸਾਰ' ‘ਖੇਡ ਜਗਤ ਵਿੱਚ ਭਾਰਤ' ‘ਖੇਡ ਮੈਦਾਨ 'ਚੋਂ' ‘ਖੇਡ ਜਗਤ ਦੀਆਂ ਬਾਤਾਂ', ‘ਖੇਡ ਪਰਿਕਰਮਾ', ‘ਖੇਡ ਦਰਸ਼ਨ', ‘ਖੇਡ ਮੇਲੇ ਵੇਖਦਿਆਂ', ‘ਖੇਡਾਂ ਦੀ ਦੁਨੀਆ' ਅਤੇ ‘ਖੇਡ ਅਤੇ ਸਿਹਤ ਵਾਰਤਾ।' ਹੋ ਸਕਦਾ ਹੈ ਕਿ ਕਦੇ ਖੇਡ ਚਰਚਾ, ਖੇਡ ਕਥਾ ਤੇ ਖੇਡ ਲੀਲ੍ਹਾ ਰੱਖੇ ਜਾਣ। ਰੱਖਣ ਨੂੰ ਖੇਡ ਖਿਡਾਰੀ ਵੀ ਰੁੱਖਿਆ ਜਾ ਸਕਦੈ ਕਿਉਂਕਿ ਇਨ੍ਹਾਂ ਪੁਸਤਕਾਂ ਦਾ ਵਿਸ਼ਾ ਹੀ ਖੇਡਾਂ ਅਤੇ ਖਿਡਾਰੀ ਹਨ।
ਇਨ੍ਹਾਂ ਵਿੱਚ ਖਿਡਾਰੀਆਂ ਦੇ ਸ਼ਬਦ ਚਿੱਤਰ, ਜੀਵਨੀਆਂ, ਸਵੈ-ਜੀਵਨੀਆਂ, ਖੇਡ ਕਹਾਣੀਆਂ, ਖੇਡ ਇਤਿਹਾਸ, ਖੇਡ ਮੇਲੇ, ਖੇਡ ਮਸਲੇ, ਖੇਡ ਕਿੱਸੇ, ਖੇਡ ਤਬਸਰੇ, ਖੇਡਾਂ ਦੀ ਜਾਣ-ਪਛਾਣ, ਖੇਡਾਂ ਦੀਆਂ ਬਾਤਾਂ, ਪੇਂਡੂ ਓਲੰਪਿਕਸ, ਖੇਡਾਂ ਦਾ ਕਾਵਿ-ਸੰਸਾਰ, ਖੇਡ ਚਿੰਤਨ, ਲੋਪ ਹੋ ਰਹੀਆਂ ਦੇਸੀ ਖੇਡਾਂ ਤੇ ਖੇਡੀਆਂ ਜਾਂਦੀਆਂ ਅਜੋਕੀਆਂ ਖੇਡਾਂ ਬਾਰੇ ਬਹੁਪੱਖੀ ਜਾਣਕਾਰੀ ਦੇਣ ਵਾਲੀਆਂ ਪੁਸਕਤਾਂ ਹਨ। ਜਿਵੇਂ ਖੇਡਾਂ ਖੇਡਣ ਤੇ ਵੇਖਣ ਵਾਲੇ ਬਹੁਤ ਸਾਰੇ ਲੋਕ ਹਨ, ਤਿਵੇਂ ਹੀ ਖੇਡਾਂ ਅਤੇ ਖਿਡਾਰੀਆਂ ਬਾਰੇ ਛਪੀਆਂ ਪੁਸਤਕਾਂ ਪੜ੍ਹਨ ਵਾਲੇ ਪਾਠਕ ਵੀ ਮੌਜੂਦ ਹਨ।
ਖੇਡਾਂ ਪੰਜਾਬੀਆਂ ਦਾ ਇਸ਼ਕ ਹਨ। ਉਹ ਜਿੰਨੇ ਜ਼ੋਰ ਨਾਲ ਹਲ਼-ਵਾਹੀ ਕਰਦੇ ਤੇ ਜੰਗਾਂ, ਯੁੱਧਾਂ 'ਚ ਜੂਝਦੇ ਹਨ, ਓਨੇ ਹੀ ਜ਼ੋਰ ਨਾਲ ਖੇਡਦੇ ਹਨ। ਜਿੰਨੇ ਚਾਅ ਨਾਲ ਮੇਲੇ ਵੇਖਦੇ ਹਨ ਓਨੇ ਹੀ ਚਾਅ ਨਾਲ ਖੇਡ ਮੁਕਾਬਲੇ। ਉਹ ਮੁੱਢ ਕਦੀਮ ਤੋਂ ਜੁੱਸੇ ਤਕੜੇ ਬਣਾਉਣ ਦੇ ਸੌਕੀਨ ਰਹੇ ਹਨ। ਤਕੜਾ ਜੁੱਸਾ ਸੋਹਣੇ ਲੱਗਣ, ਸ਼ਿਕਾਰ ਖੇਡਣ, ਲੜਾਈ ਲੜਨ, ਮਾਲ ਡੰਗਰ ਸੰਭਾਲਣ, ਖੇਤੀਬਾੜੀ ਕਰਨ ਅਤੇ ਖੇਡਾਂ ਖੇਡਣ ਲਈ ਵਧੇਰੇ ਕਾਮਯਾਬ ਸੀ। ਹਰ ਮਾਪੇ ਦਾ ਚਾਅ ਸੀ ਕਿ ਉਨ੍ਹਾਂ ਦਾ ਬੱਚਾ ਤਕੜਾ ਜਵਾਨ ਬਣੇ। ਜੁੱਸੇ ਤਕੜੇ ਕਰਨ ਲਈ ਖ਼ੁਰਾਕਾਂ ਅਤੇ ਕਸਰਤਾਂ 'ਤੇ ਉਚੇਚਾ ਜ਼ੋਰ ਦਿੱਤਾ ਜਾਂਦਾ ਸੀ।
ਪੰਜਾਬੀਆਂ ਦੀਆਂ ਖ਼ੁਰਾਕਾਂ ਵਿੱਚ ਦੁੱਧ-ਘਿਓ, ਅੱਧ ਰਿੜਕੇ-ਤਿਓੜਾਂ, ਮੱਖਣ-ਮਲਾਈਆਂ, ਖੋਏ-ਪੰਜੀਰੀਆਂ, ਬਦਾਮ-ਛੁਹਾਰੇ, ਸ਼ਰਬਤ ਤੇ ਯਖਣੀਆਂ ਸ਼ਾਮਲ ਸਨ। ਗੁੜ-ਸ਼ੱਕਰ, ਖੰਡ-ਘਿਓ, ਪਰਾਉਂਠੇ ਤੇ ਸਾਗ-ਮੱਖਣ ਰੱਜ ਕੇ ਖਾਧਾ ਜਾਂਦਾ। ਹਕੀਮਾਂ ਤੋਂ ਕੁਸ਼ਤੇ ਮਰਵਾਏ ਜਾਂਦੇ। ਖਮਖਸ, ਬਦਾਮਾਂ, ਪਿਸਤਿਆਂ ਤੇ ਮਗਜ਼ਾਂ ਦੀਆਂ ਸਰਦਾਈਆਂ ਰਗੜ ਕੇ ਪੀਤੀਆਂ ਜਾਂਦੀਆਂ। ਡੰਡ ਕੱਢਣੇ, ਬੈਠਕਾਂ ਮਾਰਨੀਆਂ, ਦੌੜਨਾ, ਡੱਡੂ-ਛੜੱਪੇ, ਮੂੰਗਲੀਆਂ ਫੇਰਨੀਆਂ, ਪੱਥਰ, ਵੱਟੇ, ਵੇਲਣੇ, ਅਹਿਰਨਾਂ ਤੇ ਮੁਗਦਰ ਚੁੱਕਣੇ, ਰੱਸੇ ਖਿੱਚਣੇ ਅਤੇ ਖੂਹ ਗੇੜਨੇ ਪੰਜਾਬੀਆਂ ਦੀਆਂ ਮੁੱਖ ਕਸਰਤਾਂ ਸਨ। ਕੋਈ ਮੰਨੇਗਾ ਕਿ ਹੱਡ-ਮਾਸ ਦਾ ਬਣਿਆ ਬੰਦਾ ਆਪਣੇ ਸਰੀਰਕ ਵਜ਼ਨ ਨਾਲੋਂ ਤਿੰਨ ਗੁਣਾ ਵੱਧ ਵਜ਼ਨ ਆਪਣੀਆਂ ਬਾਹਾਂ ਉਥੇ ਤੋਲ ਦੇਵੇ? ਜੀ ਹਾਂ, ਅਜਿਹਾ ਹੋ ਗਿਐ। ਚੌਵੀ ਅਪ੍ਰੈਲ 2001 ਨੂੰ ਸਲੋਵਾਕੀਆਂ ਦੇੇ ਸ਼ਹਿਰ ਟ੍ਰੈਂਚਨ ਵਿੱਚ ਤੁਰਕੀ ਦੇ ਭਾਰਚੁਕਾਵੇ ਹਲੀਲ ਮੁਤਲੂ ਨੇ ਇਹ ਕੁਝ ਵੀ ਕਰ ਵਿਖਾਇਐ। ਉਸਨੇ 56 ਕਿੱਲੋ ਵਜ਼ਨ ਵਰਗ 'ਚ 168 ਕਿੱਲੋ ਭਾਰ ਭੂੰਜਿਓ ਚੁੱਕ ਕੇ ਬਾਹਾਂ ਉਤੇ ਖੜ੍ਹਾ ਕਰ ਦਿੱਤਾ।
‘ਚੀਨ ਦਾ ਲਿਓ ਹੂਈ 69 ਕਿੱਲੋ ਵਜ਼ਨ ਵਰਗ ਵਿੱਚ 198 ਕਿੱਲੋਗ੍ਰਾਮ ਦਾ ਬਾਲਾ ਕੱੱਢ ਕੇ ਦੋ ਕੁਇੰਟਲ ਦੀ ਹੱਦ ਪਾਰ ਕਰਨ ਵਾਲਾ ਹੈ। ਔਰਤਾਂ ਨੂੰ ਨਾਜ਼ਕ ਮਲੂਕ ਕਿਹਾ ਜਾਂਦਾ ਹੈ। ਤੁਰਕੀ ਦੀ ਨੁਰਕਨ ਤੇਲਾਨ ਜਿਸ ਦਾ ਆਪਣਾ ਵਜ਼ਨ 48 ਕਿੱਲੋਗ੍ਰਾਮ ਤੋਂ ਘੱਟ ਹੈ, ਨੇ 121 ਕਿੱਲੋ ਵਜ਼ਨ ਬਾਹਾਂ ਉਤੇ ਚੁੱਕਣ ਦਾ ਵਿਸ਼ਵ ਰਿਕਾਰਡ ਬਣਾ ਰੱਖਿਆ ਹੈ।
ਕਜ਼ਾਖ਼ਸਤਾਨ ਦੀ ਸਵੇਤਲਾਨਾ ਪਾਡੋਵੇਦੋਵਾ ਦਾ ਸਰੀਰਕ ਵਜ਼ਨ 75 ਕਿੱਲੋ ਤੋਂ ਘੱਟ ਹੈ ਪਰ ਉਹ 134 ਕਿੱਲੋ ਦੀ ਸਨੈਚ ਅਤੇ 161 ਕਿੱਲੋ ਦੀ ਜਰਕ ਲਾ ਗਈ ਹੈ। ਉਸ ਨੇ ਚਾਰ ਮਾਣ ਤੋਂ ਵੱਧ ਵਜ਼ਨ ਬਾਹਾਂ ਉਤੇ ਤੋਲ ਦਿੱਤੈ! ‘ਤੁਰੋ ਤੇ ਤੰਦਰੁਸਤ ਰਹੋ' ਸਿਹਤ ਨਰੋਈ ਰੱਖਣ ਦਾ ਸੰਦੇਸ਼ ਹੈ। ‘ਜਿੱਥੋਂ ਤੱਕ ਸੁਹੱਪਣ ਦੀ ਗੱਲ ਹੈ, ਸੋਹਣੇ-ਸੁਡੌਲ ਜੁੱਸੇ ਪੈਰੀਂ ਤੁਰਨ ਅਤੇ ਕਸਰਤ ਕਰਨ ਵਾਲਿਆਂ ਦੇ ਹੀ ਹੁੰਦੇ ਹਨ। ਜਿਨ੍ਹਾਂ ਨੇ ਤੁਰਨ ਦੇ ਰਾਹ ਨਹੀਂ ਪੈਣਾ, ਉਨ੍ਹਾਂ ਦਾ ਮਾਸ ਬੁਲਬੁਲ ਹੀ ਕਰਨਾ ਹੈ। ਉਸ ਵਿੱਚ ਖਿੱਚ ਨਹੀਂ ਰਹਿਣੀ। ਬਿਊਟੀ ਪਾਰਲਰ ਵਾਲੇ ਸਿਹਲੀਆਂ ਘੜ ਦੇਣਗੇ, ਨਹੁੰ ਪਾਲਸ਼ ਲਾ ਦੇਣਗੇ, ਕਰੀਮਾਂ-ਪਾਉੂਡਰਾਂ ਨਾਲ ਰੰਗ ਗੋਰਾ ਕਰ ਦੇਣਗੇ, ਪਰ ਸਰੀਰ ਦਾ ਸੁਹੱਪਣ ਤਦ ਹੀ ਨਿੱਖਰੇਗਾ ਜਦੋਂ ਜੁੱਸੇ ਨੂੰ ਛਾਂਟ ਕੇ ਸੁਡੌਲਤਾ ਵਿੱਚ ਢਾਲਿਆ ਜਾਵੇਗਾ।
ਜੁੱਸੇ ਨੂੰ ਛਾਂਟਵਾਂ ਬਣਾਉਣ ਲਈ ਲੰਮੀਆਂ ਵਾਟਾਂ ਦੀ ਸੈਰ ਅਹਿਮ ਹੈ। ਸੈਰ ਕਰਨ 'ਤੇ ਕੁਝ ਨਹੀਂ ਲੱਗਦਾ ਜਦਕਿ ‘ਬਿਊਟੀ' ਦੇ ਨਾਂ 'ਤੇ ਵਿਕਣ ਵਾਲੀਆਂ ਵਸਤਾਂ ਜੇਬਾਂ ਖ਼ਾਲੀ ਕਰ ਦਿੰਦੀਆਂ ਨੇ। ਸੁੰਦਰਤਾ ਮਹਿੰਗੇ ਕੱਪੜਿਆਂ, ਗਹਿਣਿਆਂ, ਫੈਸ਼ਨਾਂ ਤੇ ਲਿਪਸਟਿਕਾਂ ਵਿੱਚ ਨਹੀਂ ਸਗੋਂ ਸਰੀਰ ਦੀ ਸੁਡੌਲਤਾ ਵਿੱਚ ਹੈ।
ਸਡੌਲ ਬਦਨ 'ਤੇ ਪਹਿਨੀ ਸਾਦੀ ਪੁਸ਼ਾਕ ਵੀ ਸਿਲਮੇ-ਸਤਾਰੇ ਵਾਲੇ ਸੂਟ ਨਾਲੋਂ ਵਧੇਰੇ ਜਚਦੀ ਹੈ। ਪੰਜਾਬ ਦੇ ਉਹ ਵੀ ਦਿਨ ਸਨ ਜਦੋਂ ਬੀਹੀਆਂ ਅਤੇ ਵਿਹੜਿਆਂ ਵਿੱਚ ਲੋਕ ਖੇਡਾਂ ਦੇ ਝੂਰਮਟ ਪਏ ਰਹਿੰਦੇ ਸਨ। ਬੱਚੇ ਚੰਨ ਚਾਨਣੀਆਂ ਵਿੱਚ ਖੇਡਦੇ ਅਤੇ ਵਡੇਰੇ ਖੁੱਲ੍ਹੀਆਂ ਰੌੜਾ ਨੂੰ ਰੰਗ-ਭਾਗ ਲਾਉਂਦੇ। ਕਿਧਰੇ ਲੁਕਣ-ਮੀਚੀਆਂ ਖੇਡੀਆਂ ਜਾਂਦੀਆਂ, ਕਿਧਰੇ ਛੁਹਣ-ਛੁਹਾਈਆਂ ਅਤੇ ਕਿਧਰੇ ਵੱਡ-ਉਮਰੇ ਬੰਦੇ ਬਾਰਾਂ ਡੀ ਟੀ ਅਤੇ ਬੋੜਾ ਖੂਹ ਖੇਡਦੇ। ਕਿਤੇ ਪੂਰ ਨੱਕਾ ਅਤੇ ਪਾਸਾ ਖੇਡਿਆ ਜਾਂਦਾ। ਕਿਧਰੇ ਜਵਾਨਾਂ ਦੇ ਜ਼ੈਨ ਹੁੰਦੇ ਅਤੇ ਛਿੰਝਾਂ ਪੈਂਦੀਆਂ, ਕਿਧਰੇ ਮੂੰਗਲੀਆਂ ਫੇਰੀਆਂ ਜਾਂਦੀਆਂ ਤੇ ਮੁਗਦਰ ਚੁੱਕੇ ਜਾਂਦੇ। ਢੋਲ ਵੱਜਦੇ, ਬਾਜ਼ੀਆਂ ਪੈਂਦੀਆਂ ਅਤੇ ਸੌਚੀਆਂ ਚੜ੍ਹਦੀਆਂ। ਦੇਸੀ ਖੇਡਾਂ ਦਾ ਉਹ ਰੰਗਲਾ ਰੋਮਾਂਸ ਤਰੱਕੀ ਦੀ ਦੌੜ ਵਿੱਚ ਲੋਪ ਹੋਈ ਜਾ ਰਿਹਾ ਹੈ। ਜਿਹੜਾ ਬੰਦਾ ਕਿਰਤ ਤੇ ਕਸਰਤ ਦੇ ਲੜ ਲੱਗਾ ਹੋਵੇ ਉਹਤੋਂ ਕੁਦਰਤ ਵੀ ਬਲਿਹਾਰੇ ਜਾਂਦੀ ਹੈ। ਉਹ ਉਸ ਨੂੰ ਲੰਬੀ ਉਮਰ ਬਖਸ਼ਦੀ ਹੈ। ਅਜਿਹਾ ਵਿਅਕਤੀ ਆਮ ਬਿਮਾਰੀਆਂ-ਠੁਮਾਰੀਆਂ ਤੋਂ ਬਚਿਆ ਰਹਿੰਦਾ ਤੇ ਸੁਖੀ ਤੇ ਸੰਤੁਸ਼ਟ ਜੀਵਨ ਭੋਗਦਾ ਹੈ। ਕਿਰਤ ਤੇ ਕਸਰਤ ਕਰਨ ਨਾਲ ਨੌਜਵਾਨ ਨਸ਼ਿਆਂ ਦੀ ਲੱਤ ਤੋਂ ਬਚ ਸਕਦੇ ਹਨ। ਜੁੱਸੇ ਤਕੜੇ ਤੇ ਹੰਢਣਸਾਰ ਬਣਾ ਕੇ ਖੇਡਾਂ ਦੇ ਮੈਡਲ ਜਿੱਤ ਸਕਦੇ ਹਨ। ਸਰੀਰਕ ਕਸਰਤ ਕਰਨ ਦੀ ਜਿੰਨੀ ਜ਼ਰੂਰਤ ਇੱਕੀਵੀਂ ਸਦੀ ਵਿੱਚ ਹੈ, ਓਨੀ ਪਹਿਲੀਆਂ ਸਦੀਆਂ ਵਿੱਚ ਨਹੀਂ ਸੀ। ਪਹਿਲਾਂ ਏਨੀਆਂ ਮਸ਼ੀਨਾਂ ਮਨੁੱਖ ਦੀ ਸੌਖ ਲਈ ਈਜਾਦ ਨਹੀਂ ਸਨ ਹੋਈਆਂ। ਹੱਥੀਂ ਕਿਰਤ ਕਰਨੀ ਅਤੇ ਪੈਰੀਂ ਪੈਂਡਾ ਮਾਰਨਾ ਮਨੁੱਖ ਦੀ ਮਜਬੂਰੀ ਸੀ। ਇਹ ਮਜਬੂਰੀ ਮਨੁੱਖ ਲਈ ਕੁਦਰਤੀ ਵਰਦਾਨ ਸਾਬਤ ਹੁੰਦੀ ਰਹੀ।
ਜਦੋਂ ਮੈਂ ਖੇਡਾਂ ਅਤੇ ਖਿਡਾਰੀਆਂ ਬਾਰੇ ਲਿਖਣਾ ਸ਼ੁਰੂ ਕੀਤਾ ਸੀ ਉਦੋਂ ਪੰਜਾਬੀ ਵਿੱਚ ਖੇਡ ਪੁਸਤਕਾਂ ਨਹੀਂ ਸਨ ਹੁੰਦੀਆਂ। ਮੇਰੇ ਵੇਖਦਿਆਂ-ਵੇਖਦਿਆਂ ਕਾਫੀ ਸਾਰੀਆਂ ਪੰਜਾਬੀ ਖੇਡ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਜਿਨ੍ਹਾਂ ਦੀ ਗਿਣਤੀ ਹੁਣ 100 ਤੋਂ ਟੱਪ ਚੁੱਕੀ ਹੈ। ਉਨ੍ਹਾਂ ਵਿੱਚ 22-23 ਖੇਡ ਪੁਸਤਕਾਂ ਤਾਂ ਮੇਰੀਆਂ ਆਪਣੀਆਂ ਹੀ ਹਨ। ਉਂਜ ਮੈਂ ਤਿੰਨ ਦਰਜਨ ਤੋਂ ਵੱਧ ਪੁਸਤਕਾਂ ਛਪਵਾ ਚੁੱਕਾ ਹਾਂ। ਕਦੇ ਮੈਂ ਕਿਸੇ ਸਾਹਿਤਕ ਗੋਸ਼ਟੀ ਵਿੱਚ ਕਿਹਾ ਸੀ, ‘‘ਤੁਸੀਂ ਸਾਨੂੰ ਸਾਹਿਤਕਾਰ ਨਹੀਂ ਸਮਝਦੇ ਤਾਂ ਨਾ ਸਮਝੋ, ਚਲੋ ਸਿਹਤਕਾਰ ਹੀ ਸਮਝ ਲਓ। ਜੇਕਰ ਸਾਡੇ 'ਚ ਦਮ ਹੋਇਆ ਤਾਂ ਅਸੀਂ ਪੰਜਾਬੀ ਵਿੱਚ ਖੇਡ ਅਦਬ ਦੀ ਵੱਖਰੀ ਅਲਮਾਰੀ ਸ਼ਿੰਗਾਰ ਕੇ ਵਿਖਾਵਾਂਗੇ।'' ਖੇਡਾਂ ਦਾ ਖੇਤਰ ਅਸਗਾਹ ਹੈ ਜਿਸ ਵਿੱਚ ‘ਮੇਰੀ ਖੇਡ ਲੇਖਣੀ ਦੀ ਮੈਰਾਥਨ ਅਜੇ ਵੀ ਜਾਰੀ ਹੈ। ਇਹ ਮੈਰਾਥਨ ਤਦ ਤੱਕ ਜਾਰੀ ਰਹੇਗੀ ਜਦ ਤੱਕ ਡਿੱਗ ਨਹੀਂ ਪੈਂਦਾ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”