ਇਹ ਪਾਵਨ ਅਸਥਾਨ ਲਾਹੌਰ ਤੋਂ ਮੁਲਤਾਨ ਜਾਣ ਵਾਲੀ ਸੜਕ ਉੱਤੇ, ਜਿ਼ਲਾ ਲਾਹੌਰ ਦੇ ਆਖਰੀ ਕਸਬੇ ਮਾਂਗਾ ਦੇ ਸਟਾਪ ਤੋਂ ਕੋਈ ਡੇਢ ਕਿਲੋਮੀਟਰ ਪਹਿਲੋਂ ਆਉਂਦਾ ਹੈ।ਪੁਲਸ ਥਾਣਾ ਮਾਂਗਾ ਦੀ ਕੰਧ ਇਸ ਪਾਵਨ ਅਸਥਾਨ ਨਾਲ ਸਾਂਝੀ ਹੈ।ਸਤਿਗੁਰ ਨਾਨਕ ਦੇਵ ਜੀ ਮਾਂਗਾ ਨਿਵਾਸੀਆਂ ਨੂੰ ਗੁਰ ਸਿੱਖਿਆ ਦੇਣ ਲਈ ਇੱਥੇ ਪਧਾਰੇ, ਜਿੱਥੇ ਆਪ ਠਹਿਰੇ, ਸੰਗਤਾਂ ਨੇ ਉਸ ਥਾਂ ਇੱਕ ਆਲੀਸ਼ਾਨ ਗੁਰਦੁਆਰਾ ਬਣਵਾ ਦਿੱਤਾ।ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਪਾਵਨ ਅਸਥਾਨ ਦੇ ਦਰਸ਼ਨਾਂ ਨੂੰ ਮੀਰੀ ਪੀਰੀ ਦੇ ਪਾਤਿਸ਼ਾਹ ਵੀ ਆਏ ਸਨ।ਸਰੋਵਰ ਬਹੁਤ ਹੀ ਵਿਸ਼ਾਲ ਅਤੇ ਚੰਗੀ ਹਾਲਤ ਵਿੱਚ ਹੈ।ਵਿਸਾਖੀ ਦਾ ਮੇਲਾ ਬਹੁਤ ਭਰਵਾਂ ਲਗਦਾ ਹੁੰਦਾ ਸੀ।ਇਹ ਮੇਲਾ ਪਹਿਲੀ ਤੋਂ ਦੇ ਤਰੀਕ ਨੂੰ ਪਿੰਡ ਤਲਾਬ ਸਿਰਾਏ ਅਤੇ 3 ਨੂੰ ਇਸੇ ਥਾਂ ਲਗਦਾ ਸੀ।ਇਸ ਮੇਲੇ ਦਾ ਪ੍ਰਬੰਧ ਜਾਗੀਰਦਾਰ ਹਾਕਮ ਸਿੰਘ ਤਲਾਬ ਸਿਰਾਏ ਕਰਦਾ ਹੁੰਦਾ ਸੀ, ਗੁਰਦੁਆਰੇ ਦੇ ਨਾਂ 500 ਘੁਮਾਂ ਜਮੀਨ ਹੈ।1947 ਵੇਲੇ ਇਸ ਪਾਵਨ ਅਸਥਾਨ ਵਿੱਚ ਮੇਵਾਤ ਤੋਂ ਆਏ ਸ਼ਰਨਾਰਥੀਆਂ ਨੂੰ ਰੱਖਿਆ ਗਿਆ, ਉਹ ਕੁਝ ਮਹੀਨੇ ਇੱਥੇ ਰਹੇ।ਇੱਕ ਦਿਨ ਅਚਨਚੇਤ ਅੱਗ ਲੱਗ ਗਈ ਜਿਸ ਨਾਲ ਇਮਾਰਤ ਨੂੰ ਬਹੁਤ ਨੁਕਸਾਨ ਪਹੁੰਚਿਆ, ਹੁਣ ਇਮਾਰਤ ਉਸੇ ਹਾਲ ਵਿੱਚ ਹੈ। ਮੱਛੀ ਪਾਲ ਮਹਿਕਮੇ ਨੇ ਇੱਥੇ ਇੱਕ ਵੱਡਾ ਬਾਗ ਲਗਵਾਇਆ ਹੈ ਅਤੇ ਇਸ ਬਾਗ ਵਿੱਚ ਵੱਖੋ ਵੱਖ ਕੱਚੇ ਪੱਕੇ ਤਾਲ ਖੁਦਵਾ ਕੇ ਉਨ੍ਹਆਂ ਵਿੱਚ ਮੱਛੀ ਪਾਲੀ ਹੋਈ ਹੈ।