Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਗੁਰਪ੍ਰੀਤ ਢਿੱਲੋਂ ’ਤੇ ਅਗਿਆਤ ਕੁੜੀ ਨੇ ਲਾਏ ਛੇੜਛਾੜ ਦੇ ਦੋਸ਼, ਮਾਮਲਾ ਹੈ ਗੰਭੀਰ

December 18, 2019 08:55 AM

ਬਰੈਂਪਟਨ ਪੋਸਟ ਬਿਉਰੋ: ਬਰੈਂਪਟਨ ਦੇ ਵਾਰਡ ਨੰਬਰ 9 ਅਤੇ 10 ਤੋਂ ਰੀਜਨਲ ਕਾਉਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਇਹਨਾਂ ਦੋਸ਼ਾਂ ਦਾ ਖੰਡਨ ਕੀਤਾ ਹੈ ਕਿ ਹਾਲ ਵਿੱਚ ਹੀ ਤੁਰਕੀ ਦੇਸ਼ ਦੇ ਦੌਰੇ ਦੌਰਾਨ ਉਸਨੇ ਬਰੈਂਪਟਨ ਵਾਸੀ ਇੱਕ ਲੜਕੀ ਨਾਲ ਜਿਣਸੀ ਛੇੜਛਾੜ ਕੀਤੀ ਸੀ। ਬਰੈਂਪਟਨ ਗਾਰਡੀਅਨ ਦੀ ਰਿਪੋਰਟ ਮੁਤਾਬਕ ਬਰੈਂਪਟਨ ਵਾਸੀ ਇੱਕ ਔਰਤ ਨੇ ਸਿਟੀ ਅਧਿਕਾਰੀਆਂ ਕੋਲ ਸ਼ਿਕਾਇਤ ਕੀਤੀ ਹੈ ਕਿ ਕਾੳਂੁਸ਼ਲਰ ਢਿੱਲੋਂ ਨੇ ਉਸ ਨਾਲ ਤੁਰਕੀ ਦੌਰੇ ਦੌਰਾਨ ਛੇੜਛਾੜ ਕੀਤੀ ਸੀ।
ਆਪਣੇ ਪੱਖ ਨੂੰ ਸਪੱਸ਼ਟ ਕਰਦੇ ਹੋਏ ਗੁਰਪ੍ਰੀਤ ਢਿੱਲੋਂ ਨੇ ਫੇਸਬੁੱਕ ਉੱਤੇ ਟਿੱਪਣੀ ਪਾਈ ਹੈ ਕਿ ਮੇਰੇ ਨਾਲ ਮਿਲਦੇ ਜੁਲਦੇ ਨਾਮ ਵਾਲੇ ਬਰੈਂਪਟਨ ਦੇ ਇੱਕ ਵਿਅਕਤੀ ਉੱਤੇ ਅਪਰਾਧਕ ਕੇਸ ਦਰਜ਼ ਹੋਣ ਕਰਕੇ ਉਸ ਬਾਰੇ ਅਫਵਾਹਾਂ ਉੱਡ ਰਹੀਆਂ ਹਨ। ਉਸਨੇ ਸਪੱਸ਼ਟ ਕਰਨ ਦੇ ਇਰਾਦੇ ਨਾਲ ਲਿਖਿਆ ਹੈ ਕਿ ਮੇਰੇ ਉੱਤੇ ਕੋਈ ਕੇਸ ਦਰਜ਼ ਨਹੀਂ ਹੋਇਆ ਹੈ ਅਤੇ ਨਾ ਹੀ ਉਸ ਕੋਲੋਂ ਪੁਲੀਸ ਦੁਆਰਾ ਕੋਈ ਪੁੱਛਗਿੱਛ ਕੀਤੀ ਜਾ ਰਹੀ ਹੈ। ਗੁਰਪ੍ਰੀਤ ਢਿੱਲੋਂ ਨੇ ਅੱਗੇ ਲਿਖਿਆ ਹੈ ਕਿ ਦੌਰੇ ਦੌਰਾਨ ਉਹ ਬਰੈਂਪਟਨ ਸ਼ਹਿਰ ਲਈ ਤੁਰਕੀ ਨਾਲ ਬਿਜਨਸ ਸਬੰਧਾਂ ਨੂੰ ਮਜ਼ਬੂਤ ਕਰਨ ਉੱਤੇ ਕੇਂਦਰਿਤ ਰਿਹਾ ਹੈ। ਢਿੱਲੋਂ ਮੁਤਾਬਕ ਉਹ ਆਪਣੇ ਵੱਕਾਰ ਅਤੇ ਸਨਮਾਨ ਦੀ ਰੱਖਿਆ ਲਈ ਹਰ ਸੰਭਵ ਕਾਨੂੰਨੀ ਕਦਮ ਚੁੱਕਣ ਲਈ ਤਿਆਰ ਹੈ। ਬਰੈਂਪਟਨ ਗਾਰਡੀਅਨ ਮੁਤਾਬਕ ਬਰੈਂਪਟਨ ਸਿਟੀ ਵੱਲੋਂ ਇਹ ਮਾਮਲਾ ਪੀਲ ਪੁਲੀਸ ਅਤੇ ਬਰੈਂਪਟਨ ਦੇ ਇੰਟੇਗਰਿਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ। ਕਥਿਤ ਤੌਰ ’ਤੇ ਚਰਚਾ ਇਹ ਵੀ ਛਿੜੀ ਹੋਈ ਹੈ ਕਿ ਤੁਰਕੀ ਨੇ ਗੁਰਪ੍ਰੀਤ ਢਿੱਲੋਂ ਨੂੰ ਆਪਣੇ ਦੇਸ਼ ਦੇ ਦਾਖਲੇ ਤੋਂ ਵੀ ਰੋਕ ਦਿੱਤਾ ਹੈ ਅਤੇ ਮਾਮਲਾ ਪੁਲਸ ਤੋਂ ਇਲਾਵਾ ਤੁਰਕੀ ਸਥਿਤ ਕੈਨੇਡਾ ਦੇ ਕੌਂਸਲਰ ਜਨਰਲ ਤੱਕ ਵੀ ਪਹੁੰਚਿਆ ਹੋਇਆ ਹੈ। ਪਲ- ਪਲ ਬਾਅਦ ਗੁਰਪ੍ਰੀਤ ਢਿੱਲੋਂ ਉਤੇ ਇਲਜ਼ਾਮਾਂ ਦੀ ਲੜੀ ਵਿਚ ਵਾਧਾ ਹੋ ਰਿਹਾ ਹੈ। ਇਹ ਗੱਲ ਵੀ ਹਾਲੇ ਪੂਰਨ ਰੂਪ ਵਿਚ ਸਪੱਸ਼ਟ ਨਹੀਂ ਹੋ ਸਕੀ ਕਿ ਵਾਕਿਆ ਹੀ ਗੁਰਪ੍ਰੀਤ ਢਿੱਲੋਂ ਦੀ ਇਸ ਲੜਕੀ ਨਾਲ ਕੀਤੀ ਗੱਲਬਾਤ ਦੇ 2 ਮਿੰਟ ਦੇ ਆਡੀਓ ਕਲਿਪ ਵੀ ਹਨ ਜਾਂ ਨਹੀਂ। ਕੱਲ੍ਹ ਗੁਰਪ੍ਰੀਤ ਢਿੱਲੋਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਸੰਪਰਕ ਨਹੀਂ ਹੋ ਸਕਿਆ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ