Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਟੋਰਾਂਟੋ/ਜੀਟੀਏ

ਟੋਰੀ ਲੀਡਰਸਿ਼ਪ ਦੌੜ ਵਿੱਚ ਹਿੱਸਾ ਲੈਣ ਦਾ ਮਨ ਬਣਾ ਰਹੀ ਹੈ ਐਂਬਰੋਜ਼!

December 18, 2019 08:53 AM

ਓਟਵਾ, 17 ਦਸੰਬਰ (ਪੋਸਟ ਬਿਊਰੋ) : ਸਾਬਕਾ ਅੰਤਰਿਮ ਕੰਜ਼ਰਵੇਟਿਵ ਆਗੂ ਰੋਨਾ ਐਂਬਰੋਜ਼ ਲੀਡਰਸਿ਼ਪ ਦੌੜ ਵਿੱਚ ਹਿੱਸਾ ਲੈਣ ਦਾ ਮਨ ਬਣਾ ਰਹੀ ਹੈ। ਇਹ ਜਾਣਕਾਰੀ ਇੱਕ ਭਰੋਸੇਯੋਗ ਸੂਤਰ ਵੱਲੋਂ ਦਿੱਤੀ ਗਈ।
ਇੱਕ ਈਮੇਲ ਵਿੱਚ ਇਸ ਸਰੋਤ ਨੇ ਦੱਸਿਆ ਕਿ ਪ੍ਰਾਈਵੇਟ ਸੈਕਟਰ ਵਿੱਚ ਕੰਮ ਕਰਨ ਤੋਂ ਬਾਅਦ ਹੁਣ ਐਂਬਰੋਜ਼ ਇਸ ਮੁੱਦੇ ਉੱਤੇ ਵਿਚਾਰ ਵਟਾਂਦਰਾ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਉਹ ਆਪਣੀ ਸਿਹਤ, ਆਜ਼ਾਦੀ, ਪਰਿਵਾਰ ਨੂੰ ਦਿੱਤੇ ਜਾਣ ਵਾਲੇ ਸਮੇਂ ਤੇ ਪ੍ਰਾਈਵੇਸੀ ਬਾਰੇ ਵੀ ਸੋਚ ਵਿਚਾਰ ਕਰ ਰਹੀ ਹੈ। ਸੂਤਰ ਨੇ ਇਹ ਵੀ ਆਖਿਆ ਕਿ ਉਸ ਨੇ ਕਦੇ ਵੀ ਸਿਆਸਤ ਵਿੱਚ ਮੁੜਨ ਬਾਰੇ ਨਹੀਂ ਸੀ ਸੋਚਿਆ।
ਕੰਜ਼ਰਵੇਟਿਵ ਪਾਰਟੀ ਦੇ ਕਈ ਧੁਰੰਦਰ ਖਿਡਾਰੀਆਂ ਵੱਲੋਂ ਇਹ ਆਖੇ ਜਾਣ ਕਿ ਐਂਬਰੋਜ਼ ਨੂੰ ਇਸ ਅਹੁਦੇ ਲਈ ਖੜ੍ਹੇ ਹੁੰਦਾ ਵੇਖਣ ਵਿੱਚ ਉਨ੍ਹਾਂ ਨੂੰ ਖੁਸ਼ੀ ਹੋਵੇਗੀ, ਤੋਂ ਬਾਅਦ ਹੀ ਐਂਬਰੋਜ਼ ਇਸ ਗੱਲ ਤੋਂ ਇਨਕਾਰ ਨਹੀਂ ਕਰ ਰਹੀ ਹੈ। ਅਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ ਨੇ ਕੈਲਗਰੀ ਹੇਰਾਲਡ ਦੇ ਡੌਨ ਬ੍ਰੇਡ ਨੂੰ ਆਖਿਆ ਕਿ ਜਿੱਥੇ ਲੀਡਰਸਿ਼ਪ ਦਾ ਮੁੱਦਾ ਆਉਂਦਾ ਹੈ ਤਾਂ ਰੋਨਾ ਉਨ੍ਹਾਂ ਦੀ ਪਹਿਲੀ ਪਸੰਦ ਹੋਵੇਗੀ।
2015 ਵਿੱਚ ਜਦੋਂ ਸਟੀਫਨ ਹਾਰਪਰ ਨੇ ਪ੍ਰਧਾਨ ਮੰਤਰੀ ਵਜੋਂ ਆਪਣਾ ਅਹੁਦਾ ਛੱਡਿਆ ਸੀ ਤਾਂ ਐਂਬਰੋਜ਼ ਕੰਜ਼ਰਵੇਟਿਵਾਂ ਦੀ ਅੰਤਰਿਮ ਆਗੂ ਬਣੀ ਸੀ। ਰੋਨਾ ਨੂੰ ਸਸਕੈਚਵਨ ਦੇ ਪ੍ਰੀਮੀਅਰ ਬ੍ਰੈਡ ਵਾਲ ਤੇ ਨਿਊ ਬਰੰਜ਼ਵਿੱਕ ਦੇ ਪ੍ਰੀਮੀਅਰ ਬਲੇਨ ਹਿੱਗਜ਼ ਵੱਲੋਂ ਸਮਰਥਨ ਦਿੱਤੇ ਜਾਣ ਦੀ ਵੀ ਪੂਰੀ ਸੰਭਾਵਨਾ ਹੈ। ਰੋਨਾ ਤੋਂ ਇਲਾਵਾ ਹਾਈ ਪ੍ਰੋਫਾਈਲ ਟੋਰੀਜ਼ ਜਿਵੇਂ ਕਿ ਪਿਏਰੇ ਪੋਇਲਿਵਰ, ਮਾਈਕਲ ਰੈਂਪਲ ਗਾਰਨਰ ਤੇ ਕੈਂਡਿਸ ਬਰਜਨ ਨੇ ਵੀ ਇਸ ਦੌੜ ਵਿੱਚ ਹਿੱਸਾ ਲੈਣ ਤੋਂ ਇਨਕਾਰ ਨਹੀਂ ਕੀਤਾ ਹੈ।
ਟੋਰੀ ਲੀਡਰਸਿ਼ਪ ਦੌੜ ਵਿੱਚ ਅਸਫਲ ਰਹਿ ਚੁੱਕੇ ਉਮੀਦਵਾਰ ਮਾਈਕਲ ਚੌਂਗ ਤੇ ਐਰਿਨ ਓਟੂਲੇ ਤੋਂ ਇਲਾਵਾ ਕਿਊਬਿਕ ਤੋਂ ਉੱਘੇ ਕੰਜ਼ਰਵੇਟਿਵ ਆਗੂ ਗੇਰਾਰਡ ਡੈਲਟੈਲ ਵੀ ਉਨ੍ਹਾਂ ਉਮੀਦਵਾਰਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਦੇ ਨਾਂ ਇਸ ਵਾਰੀ ਵੀ ਸਾਹਮਣੇ ਆ ਰਹੇ ਹਨ। ਪਰ ਅਜੇ ਤੱਕ ਕਿਸੇ ਨੇ ਵੀ ਰਸਮੀ ਤੌਰ ਉੱਤੇ ਇਸ ਲੀਡਰਸਿ਼ਪ ਦੌੜ ਵਿੱਚ ਹਿੱਸਾ ਲੈਣ ਦੀ ਪੁਸ਼ਟੀ ਨਹੀਂ ਕੀਤੀ ਹੈ। ਸਿਰਫ ਇੱਕ ਗੈਰ ਚੁਣੇ ਹੋਏ ਕੰਜ਼ਰਵੇਟਿਵ ਆਰਗੇਨਾਈਜ਼ਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਇਸ ਦੌੜ ਵਿੱਚ ਹਿੱਸਾ ਲੈਣ ਦੀ ਯੋਜਨਾ ਬਣਾ ਰਹੇ ਹਨ ਤੇ ਉਹ ਹਨ ਮੈਕਸੀਜ਼ ਸਟਾਫਿੰਗ ਐਂਡ ਕੰਸਲਟਿੰਗ ਦੇ ਸੀਈਓ ਤੇ ਲੰਮੇਂ ਸਮੇਂ ਤੋਂ ਸਿਆਸੀ ਆਰਗੇਨਾਈਜ਼ਰ ਰਹੇ ਬ੍ਰਾਇਨ ਬਰੂਲੌਟੇ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਛੁਰੇਬਾਜ਼ੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ, ਮਸ਼ਕੂਕ ਹਿਰਾਸਤ ਵਿੱਚ ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ 20 ਮਿੰਟ ਦੀ ਟੈਕਸੀ ਰਾਈਡ ਲਈ ਓਨਟਾਰੀਓ ਦੀ ਮਹਿਲਾ ਤੋਂ ਚਾਰਜ ਕੀਤੇ ਗਏ 7,000 ਡਾਲਰ ਕੇਟਰਿੰਗ ਵਰਕਰਜ਼ ਦੀ ਹੜਤਾਲ ਕਾਰਨ ਕਈ ਜਹਾਜ਼ਾਂ ਵਿੱਚ ਨਹੀਂ ਮਿਲੇਗਾ ਖਾਣਾ