Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਦੇਸ਼ ਦੁਨੀਆ

ਗੁਰਦੁਆਰਾ ਰੂੜੀ ਸਾਹਿਬ, ਜਾਹਮਣ ਲਾਹੌਰ

December 17, 2019 11:28 AM

ਕੈਨੇਡੀਅਨ ਪੰਜਾਬੀ ਪੋਸਟ ਵੱਲੋਂ ਪਾਕਿਸਤਾਨੀ ਸਕਾਲਰ ਅਤੇ ਖੋਜੀ ਮੁਹੰਮਦ ਇਕਬਾਲ ਕੈਸਰ ਦੀ ਪੁਸਤਕ ‘ਪਾਕਿਸਤਾਨ ਵਿੱਚ ਸਿੱਖਾਂ ਦੇ ਇਤਿਹਾਸਕ ਪਵਿੱਤਰ ਅਸਥਾਨ’ ਲੜੀਵਾਰ ਛਾਪੀ ਜਾ ਰਹੀ ਹੈ। ਲੜੀ ਨੂੰ ਜੋੜਨ ਲਈ ਪਿਛਲੇ ਅੰਕ ਦੇਖੇ ਜਾ ਸਕਦੇ ਹਨ। ਪਾਠਕ ਇਸ ਲੜੀ ਨੂੰ ਸਾਡੀ ਵੈੱਬਸਾਈਟ punjabipost.ca `ਤੇ ਦੇਸ਼ ਤੇ ਦੁਨੀਆਂ ਵਾਲੇ ਕੌਲਮ `ਚ ਪੜ੍ਹ ਸਕਦੇ ਹਨ। ਅੱਜ ਦੀ ਇਤਿਹਾਸਿਕ ਤਸਵੀਰ ਗੁਰਦੁਆਰਾ ਰੂੜੀ ਸਾਹਿਬ, ਜਾਹਮਣ ਲਾਹੌਰ ਦੀ ਹੈ।

ਇਹ ਪਾਵਨ ਅਸਥਾਨ ਲਾਹੌਰ ਸ਼ਹਿਰ ਤੋਂ ਕੋਈ 25 ਕਿਲੋਮੀਟਰ ਦੂਰ ਹੈ। ਇਸ ਪਿੰਡ ਵਿੱਚ ਪੱਕੀ ਸੜਕ ਜਾਂਦੀ ਹੈ।ਪਿੰਡ ਦੀ ਆਬਾਦੀ ਤੋਂ ਬਾਹਰ ਕੋਈ ਅੱਧਾ ਕਿਲੋਮੀਟਰ ਦੀ ਵਿੱਥ ਉੱਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਅਸਥਾਨ ਸਥਿੱਤ ਹੈ । ਜਿੱਥੇ ਆਪ ਬਿਰਾਜੇ, ਉਸ ਅਸਥਾਨ ਨੂੰ ਰੜੀ ਸਾਹਿਬ ਕਿਹਾ ਜਾਦਾ ਹੈ। ਇਸ ਅਸਥਾਨ ਨੂੰ ਆਪ ਨੇ ਤਿੰਨ ਵਾਰ ਚਰਨ ਛੋਹ ਬਖਸ਼ਿਸ਼ ਕੀਤੀ।ਇਸ ਦਾ ਕਾਰਨ ਇਹ ਸੀ ਕਿ ਇੱਥੇ ਨੇੜੇ ਹੀ ਪਿੰਡ ਡੇਰਾ ਚਾਹਲ ਵਿੱਚ ਆਪ ਦੇ ਨਾਨਕੇ ਆਬਾਦ ਸਨ, ਜਿੱਥੇ ਆਪ ਬਿਰਾਜੇ।ਇੱਥੇ ਇੱਕ ਛੱਪੜੀ ਸੀ ਜਿਹਨੂੰ ਮਗਰੋਂ ਸਰੋਵਰ ਦਾ ਰੂਪ ਦੇ ਦਿੱਤਾ ਗਿਆ। ਆਪ ਦਾ ਪ੍ਰੇਮੀ ਸਿੱਖ ਨਰੀਆ ਇਸ ਪਿੰਡ ਦਾ ਵਸੀ ਸੀ, ਜਿਸ ਦੀ ਕਿਰਪਾ ਨਾਲ ਕਈ ਭਾਬੜੇ ਸੁਮਾਰਗ ਪਾਏ।ਇਸ ਦਰਬਾਰ ਦੀ ਸੇਵਾ ਭਾਈ ਵਧਾਵਾ ਸਿੰਘ ਜੀ ਨੇ ਅਰੰਭੀ ਅਤੇ ਸੁੰਦਰ ਦਰਬਾਰ ਬਣਵਾਇਆ।ਵਿਸਾਖੀ ਅਤੇ 20 ਜੇਠ ਨੂੰ ਮੇਲੇ ਜੁੜਦੇ ਸਨ।ਗੁਰਦੁਆਰੇ ਦੇ ਨਾਲ 100 ਵਿੱਘੇ ਜ਼ਮੀਨ ਹੈ।ਇਸ ਵੇਲੇ ਇਸ ਅਸਥਾਨ ਦਾ ਸਰੋਵਰ ਇੱਕ ਵਾਰ ਫਿਰ ਛੱਪੜੀ ਦਾ ਰੂਪ ਧਾਰਨ ਕਰ ਗਿਆ ਹੈ।ਅੰਬਰ ਛੂੰਹਦਾ ਗੁੰਬਦਦਾਰ ਰੂੜੀ ਸਾਹਿਬ ਮੁਰੰਮਤ ਚਾਹੁੰਦਾ ਹੈ।ਜੇ ਕੁਝ ਚਿਰ ਹੋਰ ਮਰੰਮਤ ਨਾਂ ਹੋਈ ਤਾਂ ਮਿੱਟੀ ਦਾ ਦੇਰ ਹੋ ਜਾਵੇਗਾ।

 
Have something to say? Post your comment