Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਟਾਈਗਰਜੀਤ ਸਿੰਘ ਫਾਊਂਡੇਸ਼ਨ 18 ਦਸੰਬਰ ਨੂੰ ਕਰੇਗੀ ਖਿਡੌਣਿਆਂ ਦੀ ਪਹਿਲੀ ਡਲਿਵਰੀ

December 17, 2019 11:18 AM

ਬਰੈਂਪਟਨ, 16 ਦਸੰਬਰ (ਪੋਸਟ ਬਿਊਰੋ) : ਟਾਈਗਰਜੀਤ ਸਿੰਘ ਫਾਊਂਡੇਸ਼ਨ (ਟੀਜੇਐਸਐਫ) ਵੱਲੋਂ ਬਰੈਂਪਟਨ ਦੀ ਮੇਨ ਸਟਰੀਟ ਉੱਤੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਲਈ ਤਿੰਨ ਟਰੱਕ ਭਰ ਕੇ ਖਿਡੌਣਿਆਂ ਦੇ ਵੰਡਣ ਲਈ ਲਿਆਂਦੇ ਗਏ ਹਨ। ਇਹ ਉਨ੍ਹਾਂ ਪਰਿਵਾਰਾਂ ਲਈ ਸਨ ਜਿਹੜੇ ਛੁੱਟੀਆਂ ਦੇ ਇਸ ਸੀਜ਼ਨ ਵਿੱਚ ਆਪਣੇ ਬੱਚਿਆਂ ਨੂੰ ਖਿਡੌਣੇ ਤਾਂ ਦੇਣਾ ਚਾਹੁੰਦੇ ਹਨ ਪਰ ਦੇ ਨਹੀਂ ਸਕਦੇ।
ਇਨ੍ਹਾਂ ਖਿਡੌਣਿਆਂ ਦੀ ਪਹਿਲੀ ਡਲਿਵਰੀ ਬੁੱਧਵਾਰ 18 ਦਸੰਬਰ ਨੂੰ ਦੁਪਹਿਰੇ 3:00 ਵਜੇ ਐਰਿਨ ਓਕਸ ਸੈਂਟਰ ਫੌਰ ਟਰੀਟਮੈਂਟ ਐਂਡ ਡਿਵੈਲਪਮੈਂਟ, ਜੋ ਕਿ ਬਰੈਂਪਟਨ ਵਿੱਚ 10145 ਮੈਵੀਅਨ ਡਰਾਈਵ ਉੱਤੇ ਸਥਿਤ ਹੈ, ਵਿਖੇ ਕੀਤੀ ਜਾਵੇਗੀ। ਬਰੈਂਪਟਨ ਵਿੱਖ ਖਿਡੌਣਿਆਂ ਦੀ ਇਸ ਡਲਿਵਰੀ ਸਮੇਂ ਟਾਈਗਰਜੀਤ ਸਿੰਘ ਆਪ ਤੇ ਉਨ੍ਹਾਂ ਦੇ ਬੇਟੇ ਟਾਈਗਰ ਅਲੀ ਸਿੰਘ ਤੋਂ ਇਲਾਵਾ ਮੇਅਰ ਪੈਟ੍ਰਿਕ ਬ੍ਰਾਊਨ, ਪੀਲ ਪੁਲਿਸ ਦੇ ਚੀਫ ਨਿਸ ਦੁਰੀਅੱਪ੍ਹਾ ਤੇ ਪੀਲ ਪੁਲਿਸ ਦੇ ਹੋਰ ਅਧਿਕਾਰੀ ਮੌਜੂਦ ਹੋਣਗੇ। ਇਸ ਪ੍ਰੋਗਰਾਮ ਦੀ ਡਲਿਵਰੀ ਵਿੱਚ ਸੁਧਾਰ ਕਰਨ ਲਈ, ਟੀਜੇਐਸਐਫ ਵੱਲੋਂ ਸਿਟੀ ਆਫ ਬਰੈਂਪਟਨ ਤੇ ਪੀਲ ਰੀਜਨਲ ਪੁਲਿਸ ਨਾਲ ਨਵੀਂ ਭਾਈਵਾਲੀ ਸ਼ੁਰੂ ਕੀਤੀ ਗਈ ਹੈ। ਟੀਜੇਐਸਐਫ ਅਜਿਹੀ ਚੈਰਿਟੀ ਹੈ ਜਿਹੜੀ ਪਹਿਲਵਾਨ ਟਾਈਗਰਜੀਤ ਸਿੰਘ ਤੇ ਉਨ੍ਹਾਂ ਦੇ ਬੇਟੇ ਟਾਈਗਰ ਅਲੀ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਹੈ। ਪਿਛਲੇ 11 ਸਾਲਾਂ ਤੋਂ ਟੀਜੇਐਸਐਫ, ਮਿਲਟਨ, ਓਨਟਾਰੀਓ ਵਿੱਚ ਮਿਰੈਕਲ ਆਨ ਮੇਨ ਸਟਰੀਟ ਈਵੈਂਟ ਕਰਵਾਉਂਦੀ ਆ ਰਹੀ ਹੈ। ਇਸ ਦੌਰਾਨ ਇਸ ਫਾਊਂਡੇਸ਼ਨ ਨੂੰ ਲੋੜਵੰਦ ਪਰਿਵਾਰਾਂ ਲਈ ਡੋਨੇਸ਼ਨ ਤੇ ਸਪਾਂਸਰਸਿ਼ਪਜ਼ ਰਾਹੀਂ ਕਈ ਮਿਲੀਅਨ ਡਾਲਰ ਹਾਸਲ ਹੁੰਦੇ ਰਹੇ।
ਆਪਣੇ ਗੁਆਂਢੀਆਂ ਦੀ ਮਦਦ ਕਰਨ, ਉਨ੍ਹਾਂ ਨੂੰ ਕੁੱਝ ਦੇਣ ਦੇ ਇਰਾਦੇ ਨਾਲ ਬਣਾਈ ਗਈ ਇਸ ਫਾਊਂਡੇਸ਼ਨ ਦੇ ਨਾਲ ਰਲ ਕੇ ਸਿਟੀ ਵੱਲੋਂ ਬੀਤੇ ਦਿਨੀਂ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਐਰਿਨ ਓਕਸ ਦੀਆਂ ਮੁੱਖ ਸੇਵਾਵਾਂ ਵਿੱਚ ਆਟਿਜ਼ਮ ਸਰਵਿਸਿਜ਼, ਕਮਿਊਨਿਕੇਸ਼ਨ ਸਰਵਿਸਿਜ਼, ਇਨਫੈਂਟ ਹੀਅਰਿੰਗ ਸਕਰੀਨਿੰਗ, ਇਨਫੈਂਟ ਹੀਅਰਿੰਗ ਸਰਵਿਸਿਜ਼, ਮੈਡੀਕਲ ਸਰਵਿਸਿਜ਼, ਓਕਿਊਪੇਸ਼ਨਲ ਥੈਰੇਪੀ, ਫਿਜ਼ੀਓਥੈਰੇਪੀ ਤੇ ਵਿਜ਼ਨ ਸੇਵਾਵਾਂ ਸ਼ਾਮਲ ਹਨ। ਐਰਿਨ ਓਕਜ਼ ਦਾ ਮੁੱਖ ਟੀਚਾ ਹਰੇਕ ਬੱਚੇ ਦੀ ਮਦਦ ਕਰਨਾ ਹੈ। ਐਰਿਨ ਓਕਜ਼ ਰੋਜ਼ਾਨਾ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਵਾਲੇ ਪਰਿਵਾਰਾਂ ਦੀ ਮਦਦ ਵੀ ਕਰਦੀ ਹੈ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ