Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਟੋਰਾਂਟੋ/ਜੀਟੀਏ

ਟਰਾਂਸਪੋਰਟ ਕੈਨੇਡਾ ਵਿੱਚ ਹੋ ਰਹੇ ਪੱਖਪਾਤ ਬਾਰੇ ਡਬਲਿਊਐਸਓ ਨੇ ਗਾਰਨਿਊ ਨੂੰ ਲਿਖੀ ਚਿੱਠੀ

December 17, 2019 11:16 AM

ਓਟਵਾ, 16 ਦਸੰਬਰ (ਪੋਸਟ ਬਿਊਰੋ) : ਸੀਬੀਸੀ ਵੱਲੋਂ ਜਾਰੀ ਕੀਤੀ ਗਈ ਰਿਪੋਰਟ, ਜਿਸ ਦਾ ਸਿਰਲੇਖ ਸੀ-ਨੋ ਫਲਾਇ ਲਿਸਟ ਸਬੰਧੀ ਦਸ ਸਾਲ ਬਾਅਦ ਟਰਾਂਸਪੋਰਟ ਕੈਨੇਡਾ ਨੇ ਜਾਂਚਿਆਂ ਨਸਲੀ ਗਾਣਾ, ਤੋਂ ਬਾਅਦ ਵਰਲਡ ਸਿੱਖ ਆਰਗੇਨਾਈਜੇ਼ਸ਼ਨ (ਡਬਲਿਊਐਸਓ) ਨੇ ਟਰਾਂਸਪੋਰਟ ਮੰਤਰੀ ਮਾਰਕ ਗਾਰਨਿਊ ਨੂੰ ਚਿੱਠੀ ਲਿਖ ਕੇ ਉਸ ਗੱਲ ਉੱਤੇ ਚਿੰਤਾ ਪ੍ਰਗਟਾਈ ਹੈ, ਜਿਸ ਤਰ੍ਹਾਂ ਇਸ ਮੁੱਦੇ ਨਾਲ ਨਜਿੱਠਿਆ ਗਿਆ ਹੈ।
ਇਸ ਰਿਪੋਰਟ ਮੁਤਾਬਕ ਅਜੇ ਪਿਛਲੇ ਸਾਲ ਟਰਾਂਸਪਰੋਟ ਕੈਨੇਡਾ ਦੇ ਇੱਕ ਅਧਿਕਾਰੀ ਨੇ ਇਸ ਮਸਲੇ ਵਿੱਚ ਝਾਤੀ ਮਾਰਨ ਦੀ ਕੋਸਿ਼ਸ਼ ਕੀਤੀ ਜਿਹੜਾ ਨਸਲੀ ਵਿਤਕਰੇ ਦੇ ਸਬੰਧ ਵਿੱਚ ਅਸਲ ਵਿੱਚ 2008 ਵਿੱਚ ਸਾਂਝਾ ਕੀਤਾ ਗਿਆ ਸੀ। ਇਸ ਨਾਲ ਟਰਾਂਸਪੋਰਟ ਕੈਨੇਡਾ ਦੇ ਨੋ ਫਲਾਇ ਲਿਸਟ ਪ੍ਰੋਗਰਾਮ ਦੀ ਕਮਜ਼ੋਰੀ ਸਾਫ ਝਲਕਦੀ ਹੈ। ਉਸ ਸਮੇਂ ਟਰਾਂਸਪੋਰਟ ਕੈਨੇਡਾ ਨੂੰ ਭੇਜੀ ਗਈ ਈਮੇਲ ਵਿੱਚ ਉਸ ਗਾਣੇ ਦੇ ਬੋਲ ਸਾਂਝੇ ਕੀਤੇ ਗਏ ਸਨ ਜਿਹੜਾ ਸਰਾਸਰ ਵਿਤਕਰੇ ਭਰਿਆ ਸੀ। ਇਸ ਦੇ ਬੋਲ ਸਨ-“ਮੇਰੀ ਫਲਾਈਟ ਉੱਤੇ ਅਜਿਹੇ ਅਜਨਬੀ ਹਨ, ਜਿਨ੍ਹਾਂ ਨੇ ਪੱਗਾਂ ਬੰਨ੍ਹੀਆਂ ਹੋਈਆਂ ਹਨ, ਉਹ ਪਲੇਨ ਨੂੰ ਹਾਈਜੈਕ ਕਰਨ ਦੀ ਕੋਸਿ਼ਸ਼ ਕਰ ਰਹੇ ਲੱਗਦੇ ਹਨ, ਉਨ੍ਹਾਂ ਦੇ ਹੱਥਾਂ ਵਿੱਚ ਕੀ ਹੈ? ਇਹ ਤਾਂ ਬੌਕਸ ਕੱਟਰਜ਼ ਵਰਗਾ ਕੁੱਝ ਲੱਗਦਾ ਹੈ, ਉਹ ਦੋ ਅਜਿਹੇ ਵਿਅਕਤੀ ਹਨ ਜਿਨ੍ਹਾਂ ਵਿੱਚੋਂ ਮੁਸ਼ਕ ਆਉਂਦੀ ਹੈ, ਉਹ ਅਜੀਬ ਗੱਲਬਾਤ ਕਰ ਰਹੇ ਹਨ, ਇੱਕ ਪਲ ਵਿੱਚ ਹੀ ਮੈਂ ਬੇਸਬਾਲ ਬੈਟ ਫੜ੍ਹ ਲਿਆ ਹੈ, ਤੇ ਜੇ ਉਨ੍ਹਾਂ ਲੜਨ ਦੀ ਕੋਸਿ਼ਸ਼ ਕੀਤੀ ਤੇ ਸਾਡੇ ਨਾਲ ਪੰਗਾ ਲਿਆ ਤਾਂ ਮੈਂ ਜੋਅ ਲੂਈਸ ਵਾਂਗ ਉਨ੍ਹਾਂ ਦੇ ਮੂੰਹ ਤੋੜ ਦਿਆਂਗਾ ਤੇ ਉਨ੍ਹਾਂ ਹਰਾਮੀਆਂ ਨੂੰ ਚੰਦ ਉੱਤੇ ਪਹੁੰਚਾ ਦੇਵਾਂਗਾ।”
ਸੀਬੀਸੀ ਦੀ ਰਿਪੋਰਟ ਅਨੁਸਾਰ, ਇਸ ਈਮੇਲ ਦੇ ਆਥਰ ਮਾਰਕ ਹੇਅਨਜ਼, ਨੂੰ ਆਪਣੇ ਅਜਿਹੇ ਕਾਰੇ ਲਈ ਕਿਸੇ ਵੀ ਤਰ੍ਹਾਂ ਦੀ ਅਨੁਸ਼ਾਸਕੀ ਮਾਪਦੰਡਾਂ ਦਾ ਸਾਹਮਣਾ ਨਹੀਂ ਕਰਨਾ ਪਿਆ। ਟਰਾਂਸਪੋਰਟ ਮੰਤਰੀ ਗਾਰਨਿਊ ਨੂੰ ਡਬਲਿਊਐਸਓ ਦੇ ਪ੍ਰਧਾਨ ਤੇਜਿੰਦਰ ਸਿੰਘ ਸਿੱਧੂ ਨੇ ਆਖਿਆ ਕਿ ਇਸ ਮਾਮਲੇ ਦੀ ਜਾਂਚ ਕਰਵਾਉਣ ਲਈ ਟਰਾਂਸਪੋਰਟ ਕੈਨੇਡਾ ਨੂੰ ਇੱਕ ਦਹਾਕੇ ਦਾ ਸਮਾਂ ਲੱਗ ਗਿਆ ਤੇ ਅੱਜ ਤੱਕ ਆਥਰ ਖਿਲਾਫ ਕੋਈ ਵੀ ਅਨੁਸ਼ਾਸਕੀ ਕਾਰਵਾਈ ਨਹੀਂ ਕੀਤੀ ਗਈ ਹੈ। ਇਹ ਗਾਣਾ ਪੱਗਾਂ ਧਾਰਨ ਕਰਨ ਵਾਲਿਆਂ ਲਈ ਉਸ ਆਥਰ ਦੀਆਂ ਗਲਤ ਭਾਵਨਾਂਵਾਂ ਨੂੰ ਦਰਸਾਉਂਦਾ ਹੈ ਤੇ ਉਨ੍ਹਾਂ ਖਿਲਾਫ ਪੱਖਪਾਤ ਤੇ ਹਿੰਸਾ ਨੂੰ ਜਾਇਜ ਠਹਿਰਾਉਂਦਾ ਹੈ।
ਟਰਾਂਸਪੋਰਟ ਕੈਨੇਡਾ ਦਾ ਫਰਜ਼ ਹੈ ਕਿ ਉਹ ਸਾਰੇ ਕੈਨੇਡੀਅਨਾਂ ਦੀ ਸਕਿਊਰਿਟੀ ਦਾ ਧਿਆਨ ਰੱਖੇ। ਇਹ ਬਹੁਤ ਹੀ ਹੌਲਨਾਕ ਹੈ ਕਿ ਇਸ ਤਰ੍ਹਾਂ ਦੇ ਨਸਲੀ ਸੁਨੇਹਿਆਂ ਵੱਲ ਕੋਈ ਤਵੱਜੋ ਨਹੀਂ ਦਿੱਤੀ ਜਾ ਰਹੀ ਤੇ ਇਨ੍ਹਾਂ ਨੂੰ ਬਰਦਾਸ਼ਤ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਸਾਨੂੰ ਡਰ ਹੈ ਕਿ ਇਸ ਤਰ੍ਹਾਂ ਦੀ ਈਮੇਲ ਉੱਤੇ ਕੋਈ ਕਾਰਵਾਈ ਨਾ ਕੀਤਾ ਜਾਣਾ ਟਰਾਂਸਪੋਰਟ ਕੈਨੇਡਾ ਅੰਦਰ ਨਸਲਵਾਦ ਤੇ ਪੱਖਪਾਤ ਨੂੰ ਸਵੀਕਾਰਨ ਦੇ ਰੁਝਾਨ ਵੱਲ ਇਸ਼ਾਰਾ ਕਰਦਾ ਹੈ। ਇਸ ਪਾਸੇ ਕਿਸੇ ਵੀ ਅਧਿਕਾਰੀ ਵੱਲੋਂ ਕੋਈ ਪ੍ਰਤੀਕਿਰਿਆ ਨਾ ਪ੍ਰਗਟਾਇਆ ਜਾਣਾ ਸਾਰੇ ਡਿਪਾਰਟਮੈਂਟ ਪ੍ਰਤੀ ਸਵਾਲ ਤੇ ਸ਼ੱਕ ਪੈਦਾ ਕਰਦਾ ਹੈ। ਅਸੀਂ ਤਾਂ ਇਹੋ ਪੁੱਛਣ ਲਈ ਇਹ ਸੱਭ ਕਰ ਰਹੇ ਹਾਂ ਕਿ ਕੀ ਤੁਹਾਨੂੰ ਪੱਕਾ ਯਕੀਨ ਹੈ ਕਿ ਟਰਾਂਸਪੋਰਟ ਕੈਨੇਡਾ ਅੰਦਰ ਨਸਲਵਾਦ ਨੂੰ ਬਰਦਾਸ਼ਤ ਨਹੀਂ ਕੀਤਾ ਜਾਂਦਾ। ਇਸ ਤੋਂ ਇਲਾਵਾ ਅਸੀਂ ਇਸ ਗੱਲ ਦਾ ਵੀ ਜਵਾਬ ਚਾਹੁੰਦੇ ਹਾਂ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਕਿਉਂ ਨਹੀਂ ਲਿਆ ਗਿਆ ਤੇ ਇਸ ਨੂੰ ਪਹਿਲ ਦੇ ਆਧਾਰ ਉੱਤੇ ਹੱਲ ਕਿਉਂ ਨਹੀਂ ਕੀਤਾ ਗਿਆ?

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਨਟਾਰੀਓ ਦੇ 65,000 ਹਸਪਤਾਲ ਵਰਕਰਾਂ ਦੇ ਭੱਤਿਆਂ ਵਿੱਚ ਹੋਵੇਗਾ 6 ਫੀ ਸਦੀ ਵਾਧਾ ! ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਛੁਰੇਬਾਜ਼ੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ, ਮਸ਼ਕੂਕ ਹਿਰਾਸਤ ਵਿੱਚ ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ