Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਭਾਰਤ

ਲਾਲੂ ਪ੍ਰਸਾਦ ਦੀ ਨੂੰਹ ਐਸ਼ਵਰਿਆ ਰੋਂਦੀ ਹੋਈ ਨਿਕਲੀ

December 16, 2019 09:41 AM

* ਸੱਸ ਰਾਬੜੀ ਉੱਤੇ ਨੂੰਹ ਦੇ ਵਾਲ ਖਿੱਚਣ ਤੇ ਕੁੱਟਮਾਰ ਦੇ ਦੋਸ਼


ਪਟਨਾ, 15 ਦਸੰਬਰ, (ਪੋਸਟ ਬਿਊਰੋ)- ਲਾਲੂ ਪ੍ਰਸਾਦ ਯਾਦਵ ਦੇ ਪਰਿਵਾਰ ਵਿੱਚ ਸੱਸ-ਨੂੰਹ ਦਾ ਝਗੜਾ ਅੱਜ ਐਤਵਾਰ ਫਿਰ ਬਾਹਰ ਆ ਗਿਆ, ਜਦੋਂ ਲਾਲੂ ਦੇ ਵੱਡੇ ਬੇਟੇ ਤੇਜ ਪ੍ਰਤਾਪ ਯਾਦਵ ਦੀ ਪਤਨੀ ਐਸ਼ਵਰਿਆ ਨੇ ਆਪਣੀ ਸੱਸ ਰਾਬੜੀ ਦੇਵੀ ਉੱਤੇ ਵਾਲ ਖਿੱਚ ਕੇ ਕੁੱਟਮਾਰ ਕਰਨ ਅਤੇ ਧੱਕੇ ਦੇ ਕੇ ਘਰੋਂ ਕੱਢਣ ਦਾ ਦੋਸ਼ ਲਾਇਆ ਹੈ।
ਇਸ ਘਟਨਾ ਦੇ ਬਾਅਦ ਰੋਂਦੀ ਹੋਈ ਐਸ਼ਵਰਿਆ ਜਦੋਂ ਮੀਡੀਆ ਵਾਲਿਆਂ ਨੂੰ ਮਿਲੀ ਤਾਂ ਇੰਨੇ ਗੁੱਸੇ ਵਿਚ ਭੜਕੀ ਹੋਈ ਸੀ ਕਿ ਉਹ ਆਪਣੀ ਸੱਸ ਬਾਰੇ ਉਸ ਦਾ ਨਾਂ ਰਾਬੜੀ ਲੈ ਕੇ ਬੋਲ ਰਹੀ ਸੀ।ਅੱਜ ਐਸ਼ਵਰਿਆ ਨੇ ਆਪਣੇ ਦਿਓਰ ਤੇ ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਤੇਜੱਸਵੀ ਯਾਦਵ ਨੂੰ ਵੀ ਨਹੀਂ ਬਖਸਿ਼ਆ। ਉਂਜ ਕੁੱਟਮਾਰ ਦੌਰਾਨ ਤੇਜਸਵੀ ਯਾਦਵ ਘਰ ਵਿੱਚਨਹੀਂਸੀ। ਐਸ਼ਵਰਿਆ ਨੇ ਕਿਹਾ ਕਿ ਲਾਲੂ ਪਰਿਵਾਰ ਵਿਚ ਕੋਈ ਕਾਨੂੰਨ ਨਹੀਂ ਹੈ, ਉਨ੍ਹਾਂ ਦਾ ਆਪਣਾ ਕਾਨੂੰਨ ਹੈ। ਤੇਜਸਵੀਯਾਦਵ ਤੋਂਵੀ ਕੁਝ ਨਹੀਂ ਹੋਵੇਗਾ।ਲਾਲ ਪ੍ਰਸਾਦ ਦੇ ਕੁੜਮ ਅਤੇ ਐਸ਼ਵਰਿਆ ਦੇ ਪਿਤਾ ਚੰਦਰਿਕਾ ਰਾਏ ਨੇ ਅੱਜ ਕਿਹਾ ਕਿ ਬਰਦਾਸ਼ਤ ਤੋਂ ਬਾਹਰ ਹੋ ਗਿਆ ਹੈ, ਇਸ ਦੇ ਬਾਅਦ ਆਰ-ਪਾਰ ਦੀ ਲੜਾਈ ਹੋਵੇਗੀ। ਉਨ੍ਹਾਂ ਕਿਹਾ ਕਿ ਤੇਜਸਵੀ ਘਰ ਦੇ ਇਸ ਪੂਰੇ ਕੇਸ ਵਿਚ ਨਿਕੰਮਾ ਸਾਬਤ ਹੋਇਆ ਹੈ, ਮੈਂ ਰਾਬੜੀ ਨੂੰ ਜੇਲ੍ਹ ਭਿਜਵਾ ਕੇ ਰਹਾਂਗਾ।
ਪਟਨਾ ਵਿਚ ਰਾਬੜੀ ਦੇਵੀ ਦੀ ਰਿਹਾਇਸ਼ ਅੱਗੇ ਕਰੀਬ ਡੇਢ ਘੰਟਾ ਹੰਗਾਮੇ ਅਤੇ ਨਾਟਕ ਤੋਂ ਬਾਅਦ ਕੇਸ ਪੁਲਿਸ ਤਕ ਪਹੁੰਚ ਗਿਆ ਹੈ। ਐਸ਼ਵਰਿਆ ਰਾਏ ਨੇ ਆਪਣੇ ਦਾਦਾ ਤੇ ਸਾਬਕਾ ਮੁੱਖ ਮੰਤਰੀ ਦਾਰੋਗਾ ਪ੍ਰਸਾਦ ਰਾਏ ਬਾਰੇ ਕਿਹਾ ਕਿ ਉਨ੍ਹਾਂ ਨੇ ਲਾਲੂ ਪ੍ਰਸਾਦ ਯਾਦਵ ਨੂੰ ਅੱਗੇ ਲਿਆਂਦਾ ਸੀ ਤੇ ਅੱਜ ਉਨ੍ਹਾਂ ਦੀ ਪੋਤੀ ਨਾਲ ਲਾਲੂ ਪਰਿਵਾਰ ਇਹ ਸਲੂਕ ਹੋ ਰਿਹਾ ਹੈ। ਐਸ਼ਵਰਿਆ ਨੇ ਕਿਹਾ ਕਿ 17 ਦਸੰਬਰ ਨੂੰ ਕੋਰਟਤੋਂ ਤਲਾਕ ਦੇ ਕੇਸ ਦਾ ਫ਼ੈਸਲਾ ਮਿਲਣ ਦੀ ਆਸ ਹੈ ਅਤੇ ਉਸ ਤੋਂ ਪਹਿਲਾਂ ਰਾਬੜੀ ਚਾਹੁੰਦੀ ਹੈ ਕਿ ਮੈਂ ਉਸ ਦਾ ਘਰ ਛੱਡ ਦਿਆਂ। ਐਸ਼ਵਰਿਆ ਨੇ ਆਪਣੀ ਜਾਨ ਨੂੰ ਖ਼ਤਰਾ ਦੱਸ ਕੇ ਕਿਹਾ ਕਿ ਜਦੋਂ ਘਰ ਵਿਚ ਮੈਨੂੰ ਮਾਰਿਆ-ਕੁੱਟਿਆ ਜਾਂਦਾ ਹੈ ਤਾਂ ਬਾਹਰ ਵੀ ਜਿਊਣ ਨਹੀਂ ਦੇਣਗੇ। ਪਿਛਲੀ ਵਾਰ 29 ਸਤੰਬਰ ਨੂੰ ਮੈਨੂੰ ਸਿਰਫ਼ ਘਰੋਂ ਕੱਢਿਆ ਅਤੇ ਖਾਣਾ-ਪੀਣਾ ਬੰਦ ਕੀਤਾ ਸੀ। ਇਸ ਵਾਰ ਮਾਰਿਆ-ਕੁੱਟਿਆ ਵੀ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਚੋਣ ਨਿਸ਼ਾਨ ਮਿਿਲਆ ਚੱਪਲ, ਗਲੇ 'ਚ ਚੱਪਲਾਂ ਦੀ ਮਾਲਾ ਪਾ ਕੇ ਵੋਟ ਮੰਗ ਰਿਹਾ ਲੋਕ ਸਭਾ ਉਮੀਦਵਾਰ ਈਡੀ ਨੇ ਦਿੱਲੀ ਅੰਤਰਰਾਸ਼ਟਰੀ ਏਅਰਪੋਰਟ ਤੋਂ 5 ਹਜ਼ਾਰ ਕਰੋੜ ਦੀ ਧੋਖਾਧੜੀ ਦਾ ਮੁਲਜ਼ਮ ਕੀਤਾ ਗ੍ਰਿਫਤਾਰ ਅੱਠ ਦਿਨਾਂ ਤੋਂ ਲਾਪਤਾ ਵਿਿਦਆਰਥਣ ਦਾ ਗਲਾ ਘੁੱਟ ਕੇ ਕਤਲ, ਮੁਲਜ਼ਮਾਂ ਵਿੱਚ ਕਾਲਜ ਦਾ ਦੋਸਤ ਵੀ ਸ਼ਾਮਲ ਅਵਾਰਾ ਕੁੱਤਿਆਂ ਨੇ ਦਰਗਾਹ ਕੋਲ ਬੈਠੀ ਲੜਕੀ ਨੂੰ ਬਣਾਇਆ ਸ਼ਿਕਾਰ, ਇਲਾਜ ਦੌਰਾਨ ਮੌਤ ਜਬਲਪੁਰ ਵਿੱਚ ਪੀਐਮ ਮੋਦੀ ਦੇ ਰੋਡ ਸ਼ੋਅ ਦੌਰਾਨ ਡਿੱਗੀ ਸਟੇਜ, ਔਰਤਾਂ ਤੇ ਬੱਚਿਆਂ ਸਣੇ 10 ਤੋਂ ਵੱਧ ਜ਼ਖ਼ਮੀ ਕੇਜਰੀਵਾਲ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੀ ਪਟੀਸ਼ਨ ਖਾਰਜ, ਸੰਕਟ ਦੀ ਸਥਿਤੀ ਵਿਚ ਰਾਸ਼ਟਰਪਤੀ ਲੈਣ ਫੈਸਲਾ ਭਾਰਤੀ ਫੌਜ ਨੇ ਜੰਮੂ ਦੇ ਉੜੀ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ, ਇਕ ਅੱਤਵਾਦੀ ਮਾਰਿਆ ਹਿਮਾਚਲ ਪ੍ਰਦੇਸ਼ ਦੇ ਛੇ ਜ਼ਿਿਲ੍ਹਆਂ ਵਿੱਚ ਲੱਗੇ ਭੂਚਾਲ ਦੇ ਝਟਕੇ, 5.3 ਰਹੀ ਤੀਬਰਤਾ ਇੰਦੌਰ 'ਚ ਪ੍ਰੇਮੀ ਨੇ ਲੜਕੀ ਤੇ ਉਸ ਦੇ ਭਰਾ ਨੂੰ ਮਾਰੀ ਗੋਲੀ, ਖੁਦ ਨੂੰ ਵੀ ਉਡਾ ਲਿਆ ਰਿਸ਼ਵਤ ਲੈਣ ਦੇ ਦੋਸ਼ 'ਚ ਸਰਕਾਰੀ ਸਹਾਇਕ ਡਰੱਗ ਕੰਟਰੋਲਰ ਸਮੇਤ ਤਿੰਨ ਕਾਬੂ, ਵੱਡੀ ਨਕਦੀ ਬਰਾਮਦ