Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਟੋਰਾਂਟੋ/ਜੀਟੀਏ

ਡਿਫੈਂਸ ਚੀਫ ਵਜੋਂ ਵਾਂਸ ਦਾ ਹੋਣਾ ਸਾਡੀ ਖੁਸ਼ਕਿਸਮਤੀ : ਸੱਜਣ

December 16, 2019 09:33 AM

ਓਟਵਾ, 15 ਦਸੰਬਰ (ਪੋਸਟ ਬਿਊਰੋ) : ਰੱਖਿਆ ਮੰਤਰੀ ਹਰਜੀਤ ਸੱਜਣ ਨੇ ਕੈਨੇਡਾ ਦੇ ਉੱਘੇ ਮਿਲਟਰੀ ਆਗੂ ਦੇ ਸਮਰਥਨ ਵਿੱਚ ਆਉਂਦਿਆਂ ਆਖਿਆ ਕਿ ਦੇਸ਼ ਬਹੁਤ ਹੀ ਖੁਸ਼ਕਿਸਮਤ ਹੈ ਕਿ ਕੈਨੇਡੀਅਨ ਹਥਿਆਰਬੰਦ ਸੈਨਾਵਾਂ ਦੀ ਡੋਰ ਜਨਰਲ ਜੌਨਾਥਨ ਵਾਂਸ ਦੇ ਹੱਥ ਹੈ।
ਇਹ ਟਿੱਪਣੀ ਉਦੋਂ ਕੀਤੀ ਗਈ ਜਦੋਂ ਇਹ ਸਵਾਲ ਉਠਾਇਆ ਗਿਆ ਕਿ ਮੁੜ ਨਵੀਂ ਚੁਣੀ ਗਈ ਲਿਬਰਲ ਸਰਕਾਰ ਜਨਰਲ ਵਾਂਸ ਨੂੰ ਬਦਲੀ ਕਰਨ ਦਾ ਇਰਾਦਾ ਰੱਖਦੀ ਹੈ। ਜਿ਼ਕਰਯੋਗ ਹੈ ਕਿ ਵਾਂਸ ਨੂੰ ਸੱਭ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਵੱਲੋਂ ਚੀਫ ਆਫ ਦ ਡਿਫੈਂਸ ਸਟਾਫ ਨਿਯੁਕਤ ਕੀਤਾ ਗਿਆ ਸੀ ਤੇ ਹੁਣ ਉਹ ਪੰਜਵੇਂ ਸਾਲ ਵੀ ਇਸ ਅਹੁਦੇ ਉੱਤੇ ਬਣੇ ਹੋਏ ਹਨ।
ਪਿਛਲੇ ਹਫਤੇ ਇੱਕ ਇੰਟਰਵਿਊ ਵਿੱਚ ਸੱਜਣ ਨੇ ਆਖਿਆ ਕਿ ਜਦੋਂ ਗੱਲ ਡਿਫੈਂਸ ਸਟਾਫ ਦੇ ਮੁਖੀ ਦੀ ਆਉਂਦੀ ਹੈ ਤਾਂ ਇਸ ਦਾ ਫੈਸਲਾ ਪ੍ਰਧਾਨ ਮੰਤਰੀ ਨੇ ਕਰਨਾ ਹੁੰਦਾ ਹੈ। ਅਸੀਂ ਉਸ ਸਬੰਧ ਵਿੱਚ ਹੀ ਕਾਰਵਾਈ ਕਰਦੇ ਹਾਂ ਤੇ ਉਸ ਦੇ ਹਿਸਾਬ ਨਾਲ ਹੀ ਫੈਸਲਾ ਲੈਂਦੇ ਹਾਂ। ਸੱਜਣ ਨੇ ਅੱਗੇ ਆਖਿਆ ਕਿ ਕੈਨੇਡਾ ਬਹੁਤ ਹੀ ਖੁਸ਼ਕਿਸਮਤ ਹੈ ਕਿ ਬਹੁਤ ਹੀ ਅਹਿਮ ਘੜੀ ਵਿੱਚ ਜਨਰਲ ਵਾਂਸ ਇਸ ਭੂਮਿਕਾ ਵਿੱਚ ਹਨ। ਕੈਨੇਡਾ ਦੇ ਇਤਿਹਾਸ ਵਿੱਚ ਜਨਰਲ ਵਾਂਸ ਸੱਭ ਤੋਂ ਲੰਮਾਂ ਸਮਾਂ ਡਿਫੈਂਸ ਚੀਫ ਵਜੋਂ ਸੇਵਾ ਨਿਭਾਉਣ ਵਾਲੇ ਸ਼ਖਸ ਬਣ ਗਏ ਹਨ। ਉਨ੍ਹਾਂ ਦੇ ਇਸ ਲੰਮੇਂ ਕਾਰਜਕਾਲ ਵਿੱਚ ਕਈ ਅਹਿਮ ਫੈਸਲੇ ਲਏ ਗਏ ਤੇ ਹਥਿਆਰਬੰਦ ਸੇਨਾਵਾਂ ਵਿੱਚ ਵੀ ਕਈ ਤਰ੍ਹਾਂ ਦੀਆਂ ਸਕਾਰਾਤਮਕ ਤੇ ਨਕਾਰਾਤਮਕ ਤਬਦੀਲੀਆਂ ਵੇਖਣ ਨੂੰ ਮਿਲੀਆਂ।
ਇਸ ਦੌਰਾਨ ਨਵੀਂ ਡਿਫੈਂਸ ਪਾਲਿਸੀ ਤਹਿਤ ਇਰਾਕ, ਮਾਲੀ ਤੇ ਲੈਟਵੀਆ ਵਿੱਚ ਫੌਜੀ ਟੁਕੜੀਆਂ ਨੂੰ ਤਾਇਨਾਤ ਕੀਤਾ ਗਿਆ ਤੇ ਇਸ ਦੇ ਨਾਲ ਹੀ ਜਿਨਸੀ ਸੋ਼ਸ਼ਣ ਕਰਨ ਵਾਲਿਆਂ ਖਿਲਾਫ ਆਵਾਜ਼ ਉਠਾਈ ਗਈ ਤੇ ਹੋਰ ਮਹਿਲਾਵਾਂ ਨੂੰ ਭਰਤੀ ਕੀਤੇ ਜਾਣ ਦਾ ਫੈਸਲਾ ਵੀ ਕੀਤਾ ਗਿਆ। ਹਾਲਾਂਕਿ ਇਨ੍ਹਾਂ ਸਾਲਾਂ ਵਿੱਚ ਜਨਰਲ ਵਾਂਸ ਨੂੰ ਵੀ ਆਲੋਚਨਾਂ ਸਹਿਣੀ ਪਈ। 2017 ਵਿੱਚ ਮਾਰਕ ਨੌਰਮਨ ਨੂੰ ਸਸਪੈਂਡ ਕਰਨ ਦਾ ਮੁੱਦਾ ਵੀ ਗਰਮਾਇਆ। ਬਾਅਦ ਵਿੱਚ ਮਾਰਕ ਨੌਰਮਨ, ਜੋ ਕਿ ਰਿਟਾਇਰਡ ਵਾਈਸ ਐਡਮਿਰਲ ਵਜੋਂ ਸੇਵਾ ਮੁਕਤ ਹੋਏ, ਉੱਤੇ ਬ੍ਰੀਚ ਆਫ ਟਰੱਸਟ ਦਾ ਮਾਮਲਾ ਵੀ ਦਰਜ ਹੋਇਆ। ਪਰ ਫਿਰ ਬਾਅਦ ਵਿੱਚ ਇਹ ਮਾਮਲਾ ਰਫਾ ਦਫਾ ਕਰ ਦਿੱਤਾ ਗਿਆ।
ਇਸ ਤੋਂ ਇਲਾਵਾ ਅੰਤਰਿਮ ਲੜਾਕੂ ਜਹਾਜ਼ ਖਰੀਦਣ ਦੀ ਲਿਬਰਲ ਸਰਕਾਰ ਦੀ ਵਿਵਾਦਗ੍ਰਸਤ ਯੋਜਨਾ ਦੇ ਸਮਰਥਨ ਵਿੱਚ ਆਉਣ ਲਈ ਵੀ ਡਿਫੈਂਸ ਚੀਫ ਨੂੰ ਖਰੀਆਂ ਖਰੀਆਂ ਸੁਣਨੀਆਂ ਪਈਆਂ। ਹਾਲਾਂਕਿ ਸੱਜਣ ਨੇ ਇਹ ਨਹੀਂ ਆਖਿਆ ਕਿ ਸਰਕਾਰ ਵਾਂਸ ਨੂੰ ਬਦਲੀ ਕਰਨ ਬਾਰੇ ਵਿਚਾਰ ਕਰ ਰਹੀ ਹੈ ਪਰ ਉਨ੍ਹਾਂ ਆਖਿਆ ਕਿ ਜਨਰਲ ਪਿਛਲੇ ਲੱਗਭਗ ਪੰਜ ਸਾਲਾਂ ਤੋਂ ਕਈ ਅਹਿਮ ਜਿ਼ੰਮੇਵਾਰੀਆਂ ਨਿਭਾਅ ਰਹੇ ਹਨ। ਸੱਜਣ ਨੇ ਆਖਿਆ ਕਿ ਜਨਰਲ ਵਾਂਸ ਜਿਹੋ ਜਿਹੀ ਭੂਮਿਕਾ ਨਿਭਾਅ ਰਹੇ ਹਨ ਉਹ ਉਸ ਤੋਂ ਖੁਸ਼ ਹਨ। ਉਹ ਕੈਨੇਡੀਅਨ ਆਰਮਡ ਫੋਰਸਿਜ਼ ਵਿੱਚ ਇੱਕਮਾਤਰ ਫੋਰ ਸਟਾਰ ਜਨਰਲ ਹਨ।
ਕੈਨੇਡੀਅਨ ਗਲੋਬਲ ਅਫੇਅਰਜ਼ ਇੰਸਟੀਚਿਊਟ ਦੇ ਡਿਫੈਂਸ ਵਿਸ਼ਲੇਸ਼ਕ ਡੇਵਿਡ ਪੈਰੀ ਨੇ ਆਖਿਆ ਕਿ ਵਾਂਸ ਦੇ ਭਵਿੱਖ ਨੂੰ ਲੈ ਕੇ ਕਿਆਫੇ ਲਾਉਣ ਦਾ ਇੱਕੋ ਕਾਰਨ ਹੈ ਉਹ ਇਹ ਕਿ ਉਹ ਲੰਮੇਂ ਸਮੇਂ ਤੋਂ ਇਸ ਅਹੁਦੇ ਉੱਤੇ ਬਣੇ ਹੋਏ ਹਨ। ਇੱਕ ਸਵਾਲ ਇਹ ਵੀ ਹੈ ਕਿ ਉਨ੍ਹਾਂ ਦੀ ਥਾਂ ਹੋਰ ਕੌਣ ਲੈ ਸਕਦਾ ਹੈ?

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਨਟਾਰੀਓ ਦੇ 65,000 ਹਸਪਤਾਲ ਵਰਕਰਾਂ ਦੇ ਭੱਤਿਆਂ ਵਿੱਚ ਹੋਵੇਗਾ 6 ਫੀ ਸਦੀ ਵਾਧਾ ! ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਛੁਰੇਬਾਜ਼ੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ, ਮਸ਼ਕੂਕ ਹਿਰਾਸਤ ਵਿੱਚ ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ