Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਮਨੋਰੰਜਨ

‘ਛਪਾਕ’ ਦੇ ਟਰੇਲਰ ਲਾਂਚ ਉੱਤੇ ਭਾਵੁਕ ਹੋਈ ਦੀਪਿਕਾ

December 13, 2019 01:15 PM

ਮੇਘਾ ਗੁਲਜਾਰ ਨਿਰਦੇਸ਼ਿਤ ਐਸਿਡ ਅਟੈਕ ਸਰਵਾਈਵਰ ਲਛਮੀ ਅਗਰਵਾਲ ਦੀ ਜ਼ਿੰਦਗੀ ਤੋਂ ਪ੍ਰੇਰਿਤ ਫਿਲਮ ‘ਛਪਾਕ’ ਦਾ ਟ੍ਰੇਲਰ ਲਾਂਚ ਹੋ ਗਿਆ ਹੈ। ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਹੋਏ ਇਸ ਲਾਂਚ ਉਤੇ ਮੇਘਨਾ ਗੁਲਜਾਰ, ਦੀਪਿਕਾ ਪਾਦੁਕੋਣ, ਵਿਕਰਾਂਤ ਮੇਸੀ ਮੌਜੂਦ ਸਨ। ਟਰੇਲਰ ਦਿਖਾਏ ਜਾਣ ਦੇ ਬਾਅਦ ਜਦ ਦੀਪਿਕਾ ਸਟੇਜ 'ਤੇ ਪਹੁੰਚੀ ਤਾਂ ਉਹ ਭਾਵੁਕ ਹੋ ਗਈ। ਦੀਪਿਕਾ ਨੂੰ ਸੰਭਲਣ ਵਿੱਚ ਥੋੜ੍ਹਾ ਸਮਾਂ ਲੱਗਾ। ਉਸ ਦਾ ਕਹਿਣਾ ਹੈ ਕਿ ਇਸ ਫਿਲਮ ਦੀ ਸਕ੍ਰਿਪਟ ਜਦ ਮੇਘਨਾ ਨੇ ਉਨ੍ਹਾਂ ਨੂੰ ਸੁਣਾਈ ਸੀ, ਤਦ ਦੋ ਪੇਜ ਦੀ ਨਰੇਸ਼ਨ ਸੁਣਨ ਦੇ ਬਾਅਦ ਹੀ ਉਨ੍ਹਾਂ ਨੇ ਇਸ ਫਲਮ ਲਈ ਹਾਂ ਕਰ ਦਿੱਤੀ ਸੀ। ਦੀਪਿਕਾ ਨੇ ਦੱਸਿਆ ਕਿ ਫਿਲਮ ਦੀ ਕਹਾਣੀ ਉਸ ਘਟਨਾ 'ਤੇ ਨਹੀਂ, ਬਲਕਿ ਉਸ ਘਟਨਾ ਤੋਂ ਬਾਹਰ ਨਿਕਲ ਕੇ ਜ਼ਿੰਦਗੀ ਜੀਉਣ ਦੀ ਹੈ। ਉਹ ਦੱਸਦੀ ਹੈ ਕਿ ਅਜਿਹੇ ਕਿਰਦਾਰ ਨੂੰ ਨਿਭਾਉਣਾ ਮੁਸ਼ਕਲ ਹੈ, ਜੋ ਤੁਹਾਡੇ ਸਾਹਮਣੇ ਮੌਜੂਦ ਹੁੰਦਾ ਹੈ। ਲਛਮੀ ਅਗਰਵਾਲ ਦਾ ਕਿਰਦਾਰ ਨਿਭਾਉਣਾ ਉਨ੍ਹਾਂ ਦੇ ਲਈ ਆਸਾਨ ਨਹੀਂ ਸੀ। ਪ੍ਰੋਸਥੈਟਿਕ ਮੇਕਅਪ ਦੇ ਬਾਅਦ ਜਦ ਪਹਿਲੇ ਦਿਨ ਸੈਟ 'ਤੇ ਦੀਪਿਕਾ ਤਿਆਰ ਬੈਠੀ ਸੀ, ਤਦ ਉਹ ਨਰਵਸ ਸੀ ਕਿ ਲਛਮੀ ਉਨ੍ਹਾਂ ਨੂੰ ਦੇਖ ਕੇ ਕੀ ਪ੍ਰਤੀਕਿਰਿਆ ਦੇਵੇਗੀ।
ਦੀਪਿਕਾ ਨੇ ਦੱਸਿਆ ਕਿ ਜਦ ਲਛਮੀ ਨੇ ਉਨ੍ਹਾਂ ਨੂੰ ਦੇਖਿਆ ਤਾਂ ਕਿਹਾ ਕਿ ਉਨ੍ਹਾਂ ਨੂੰ ਇੰਝ ਲੱਗਦਾ ਹੈ ਜਿਵੇਂ ਉਹ ਸ਼ੀਸ਼ਾ ਦੇਖ ਰਹੀ ਹੈ। ਦੀਪਿਕਾ ਕਹਿੰਦੀ ਹੈ ਕਿ ਇੱਕ ਕਲਾਕਾਰ ਲਈ ਇਸ ਤੋਂ ਵੱਡੀ ਮਾਨਤਾ ਕੋਈ ਹੋਰ ਨਹੀਂ ਹੋਵੇਗੀ ਕਿ ਜਿਸ ਦਾ ਕਿਰਦਾਰ ਨਿਭਾ ਰਹੀ ਹੈ, ਉਹ ਖੁਦ ਇਹ ਕਹੇ। ਨਿਰਦੇਸ਼ਕ ਮੇਘਨਾ ਗੁਲਜਾਰ ਦਾ ਕਹਿਣਾ ਹੈ ਕਿ ਇਹ ਮਹਿਲਾ ਪ੍ਰਧਾਨ ਫਿਲਮ ਨਹੀਂ ਹੈ। ਉਨ੍ਹਾਂ ਦੀਆਂ ਫਿਲਮਾਂ ਦੀਆਂ ਕਹਾਣੀਆਂ ਵਿੱਚ ਮਹਿਲਾ ਦਾ ਕਿਰਦਾਰ ਮਜ਼ਬੂਤ ਜ਼ਰੂਰ ਹੁੰਦਾ ਹੈ, ਪ੍ਰੰਤੂ ਉਹ ਕੇਵਲ ਇੱਕ ਮਹਿਲਾ ਦੀ ਕਹਾਣੀ ਨਹੀਂ ਹੁੰਦੀ। ਉਹ ਇਹੋ ਜਿਹੀਆਂ ਕਹਾਣੀਆਂ ਚੁਣਦੀ ਹੈ, ਜੋ ਉਨ੍ਹਾਂ ਨੂੰ ਸਮਝ ਵਿੱਚ ਆਉਂਦੀਆਂ ਹਨ। ਸੰਵੇਦਨਸ਼ੀਲ ਕਹਾਣੀ ਨੂੰ ਲੱਭ ਕੇ ਉਸ ਨੂੰ ਕਮਰਸ਼ੀਅਲ ਬਣਾਉਣ ਦੀ ਕੋਸ਼ਿਸ਼ ਨਹੀਂ ਕਰਦੀ ਹੈ। ‘ਛਪਾਕ' ਅਗਲੇ ਸਾਲ 10 ਜਨਵਰੀ ਨੂੰ ਰਿਲੀਜ਼ ਹੋਵੇਗੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ