Welcome to Canadian Punjabi Post
Follow us on

29

March 2024
 
ਮਨੋਰੰਜਨ

ਹਾਲੇ ਵੀ ਲੋਕ ਮੈਨੂੰ ਨਹੀਂ ਪਛਾਣਦੇ : ਸਨੀ ਕੌਸ਼ਲ

December 13, 2019 01:11 PM

ਰਾਸ਼ਟਰੀ ਪੁਰਸਕਾਰ ਜੇਤੂ ਵਿੱਕੀ ਕੌਸ਼ਲ ਦੇ ਛੋਟੇ ਭਰਾ ਸਨੀ ਕੌਸ਼ਲ ਆਪਣੇ ਐਕਟਿੰਗ ਦੇ ਬਲਬੂਤੇ ਇੰਡਸਟਰੀ ਵਿੱਚ ਪੈਰ ਪੱਕੇ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ‘ਗੋਲਡ’ ਫਿਲਮ ਵਿੱਚ ਉਸ ਦਾ ਕਿਰਦਾਰ ਕਾਫੀ ਪਸੰਦ ਕੀਤਾ ਗਿਆ ਸੀ ਤੇ ਉਸ ਕੋਲ ਫਿਲਮਾਂ ਦੀ ਕਮੀ ਵੀ ਨਹੀਂ। ਆਉਣ ਵਾਲੇ ਦਿਨਾਂ ਵਿੱਚ ਐਕਸ਼ਨ ਡਾਇਰੈਕਟਰ ਸ਼ਿਆਮ ਕੌਸ਼ਲ ਦੇ ਬੇਟੇ ਸਨੀ ਕੌਸ਼ਲ ਤਿੰਨ ਫਿਲਮਾਂ ‘ਭੰਗੜਾ ਪਾ ਲੇ’, ‘ਹੁੜਦੰਗ’ ਅਤੇ ‘ਸ਼ਿੱਦਤ’ ਵਿੱਚ ਨਜ਼ਰ ਆਉਣਗੇ। ਤਿੰਨਾਂ ਫਿਲਮਾਂ ਵਿੱਚ ਹੀ ਉਹ ਸੋਲੋ ਹੀਰੋ ਵਜੋਂ ਹੋਣਗੇ। ਸਨੀ ਲਗਾਤਾਰ ਫਿਲਮਾਂ ਕਰ ਰਹੇ ਹਨ, ਪਰ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਅੱਜ ਤੱਕ ਉਹ ਕਾਮਯਾਬੀ ਨਹੀਂ ਮਿਲੀ, ਜਿਸ ਦੇ ਕਾਰਨ ਲੋਕ ਉਨ੍ਹਾਂ ਨੂੰ ਦੇਖਦੇ ਹੀ ਪਛਾਣ ਜਾਣ।
ਸਨੀ ਦੱਸਦੇ ਹਨ ਕਿ ਜਦ ਉਹ ਬੀਤੇ ਦਿਨੀਂ ਆਪਣੀ ‘ਹੁੜਦੰਗ’ ਦੀ ਸ਼ੂਟਿੰਗ ਪ੍ਰਯਾਗਰਾਜ ਵਿੱਚ ਕਰ ਰਹੇ ਸਨ ਤਾਂ ਉਹ ਸ਼ਹਿਰ ਦਾ ਮਿਜਾਜ ਸਮਝਣ ਲਈ ਅਕਸਰ ਸੜਕ 'ਤੇ ਪੈਦਲ ਘੁੰਮਣ ਨਿਕਲ ਜਾਂਦੇ ਸਨ। ਕਈ ਵਾਰ ਦੁਕਾਨਾਂ ਉੱਤੇ ਚਾਹ ਪੀਣ ਲਈ ੀ ਰੁਕ ਜਾਂਦੇ ਸਨ। ਸਨੀ ਦੱਸਦੇ ਹਨ ਕਿ ਕਰੀਬ ਦੋ ਮਹੀਨੇ ਉਥੇ ਸ਼ੂਟਿੰਗ ਕਰਨ ਪਿੱਛੋਂ ਇੱਕ ਚਾਹ ਵਾਲੇ ਚਾਚਾ ਉਨ੍ਹਾਂ ਨੂੰ ਪਛਾਨਣ ਲੱਗ ਗਏ। ਉਹ ਉਨ੍ਹਾਂ ਤੋਂ ਰੋਜ ਹਾਲਚਾਲ ਪੁੱਛਦੇ ਸਨ। ਉਹ ਰੋਜ਼ ਪੁੱਛਦੇ ਸਨ ਕਿ ਅੱਜ ਦਾ ਕੰਮ ਕਿਹੋ ਜਿਹਾ ਰਿਹਾ। ਸਨੀ ਉਨ੍ਹਾਂ ਨੂੰ ਕਹਿੰਦੇ ਸਨ ਕਿ ਬਹੁਤ ਵਧੀਆ ਰਿਹਾ। ਸਨੀ ਕਹਿੰਦੇ ਹਨ, ਅੱਜ ਤੱਕ ਮੇਰੇ ਨਾਲ ਏਦਾਂ ਕਦੇ ਨਹੀਂ ਹੋਇਆ ਕਿ ਮੈਂ ਸੜਕ 'ਤੇ ਨਿਕਲ ਜਾਵਾਂ ਅਤੇ ਲੋਕ ਮੈਨੂੰ ਪਛਾਣ ਲੈਣ। ‘ਗੋਲਡ’ ਫਿਲਮ ਕਰਨ ਦੇ ਬਾਅਦ ਵੀ ਲੋਕ ਹਾਲੇ ਤੱਕ ਮੈਨੂੰ ਪਛਾਣਦੇ ਨਹੀਂ, ਕਿਉਂਕਿ ਉਸ ਵਿੱਚ ਮੇਰੀ ਲੁਕ ਇਕਦਮ ਅਲੱਗ ਸੀ। ਸਨੀ ਦੱਸਦੇ ਹਨ ਕਿ ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਨੂੰ ਜੋ ਥੋੜ੍ਹਾ ਬਹੁਤ ਲੋਕ ਪਛਾਣ ਰਹੇ ਹਨ, ਉਹ ਉਨ੍ਹਾਂ ਨੂੰ ਫਿਲਮਾਂ ਦੇ ਕਾਰਨ ਨਹੀਂ, ਬਲਕਿ ਉਨ੍ਹਾਂ ਦੇ ਵੈੱਬ ਸ਼ੋਅ ‘ਆਫੀਸ਼ੀਅਲ ਚੁਕਿਆਗਿਰੀ’ ਦੇ ਕਾਰਨ ਪਛਾਣਦੇ ਹਨ। ਸਨੀ ਦੱਸਦੇ ਹਨ ਕਿ ਉਨ੍ਹਾਂ ਦੀ ਇਹ ਵੈੱਬ ਸੀਰੀਜ਼ ਅੰਦਰੂਨੀ ਇਲਾਕਿਆਂ ਤੱਕ ਪਹੁੰਚੀ ਸੀ, ਜਿਸ ਦੇ ਕਾਰਨ ਛੋਟੇ ਸ਼ਹਿਰਾਂ ਵਿੱਚ ਲੋਕ ਉਨ੍ਹਾਂ ਨੂੰ ਪਛਾਣਦੇ ਹਨ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ