Welcome to Canadian Punjabi Post
Follow us on

28

March 2024
 
ਪੰਜਾਬ

ਫੇਮਾ ਕੇਸ ਵਿੱਚ ਈ ਡੀ ਵੱਲੋਂ ਗਿਪੀ ਗਰੇਵਾਲ ਤੋਂ ਸਾਢੇ ਅੱਠ ਘੰਟੇ ਪੁੱਛਗਿੱਛ

December 13, 2019 01:05 PM

ਜਲੰਧਰ, 12 ਦਸੰਬਰ (ਪੋਸਟ ਬਿਊਰੋ)- ਫਾਰੇਨ ਇਕਸਚੇਂਜ ਮੈਨੇਜਮੇਂਟ ਐਕਟ (ਫੇਮਾ) ਕੇਸ ਵਿੱਚ ਜਾਂਚ ਦਾ ਸਾਹਮਣਾ ਕਰ ਰਹੇ ਪੰਜਾਬੀ ਸਿੰਗਰ ਤੇ ਹੀਰੋ ਗਿਪੀ ਗਰੇਵਾਲ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਕੱਲ੍ਹ ਨੂੰ ਸਾਢੇ ਅੱਠ ਘੰਟੇ ਤੱਕ ਪੁੱਛਗਿੱਛ ਕੀਤੀ। ਪੰਜ ਸਾਲ ਤੋਂ ਚੱਲਦੀ ਫੇਮਾ ਮਾਮਲੇ ਦੀ ਜਾਂਚ ਇਸ ਵੇਲੇ ਅੰਤਿਮ ਤੌਰ ਵਿੱਚ ਹੈ ਅਤੇ ਈ ਡੀ ਤਿੰਨ ਵਾਰ ਪਹਿਲਾਂ ਵੀ ਪੁੱਛਗਿੱਛ ਕਰ ਚੁੱਕੀ ਹੈ।
ਕੱਲ੍ਹ ਦੇਰ ਸ਼ਾਮ ਬੇਸਮੇਂਟ ਦੇ ਰਸਤੇ ਬਾਹਰ ਨਿਕਲੇ ਗਿਪੀ ਗਰੇਵਾਲ ਨੇ ਕਿਹਾ ਕਿ ਈ ਡੀ ਨੇ ਕੁਝ ਡਾਕੂਮੇਂਟ ਮੰਗੇ ਸਨ, ਜਿਹੜੇ ਉਹ ਦੇ ਚੁੱਕੇ ਹਨ ਅਤੇ ਈ ਡੀ ਦੇ ਸਵਾਲਾਂ ਦੇ ਜਵਾਬ ਵੀ ਦੇ ਦਿੱਤੇ ਹਨ। ਸਵੇਰੇ ਸਵਾ 11 ਵਜੇ ਆਪਣੇ ਏਡਵੋਕੇਟ ਦੇ ਨਾਲ ਈ ਡੀ ਦੇ ਕੂਲ ਰੋਡ ਵਾਲੇ ਦਫਤਰ ਪਹੁੰਚੇਗਿਪੀ ਗਰੇਵਾਲ ਤੋਂ ਈ ਡੀ ਦੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੇ ਪੁੱਛਗਿੱਛ ਕੀਤੀ। ਗਿਪੀ ਜਾਂਚ ਨਾਲ ਜੁੜੇ ਦਸਤਾਵੇਜ਼ ਈ ਡੀ ਨੂੰ ਦਿਖਾ ਕੇ ਗਏ ਹਨ। ਐਡਵੋਕੇਟ ਵੱਲੋਂ ਗਿਪੀ ਦੇ ਅਕਾਊਂਟ ਨਾਲ ਜੁੜੀ ਹਰ ਜਾਣਕਾਰੀ ਜਾਂਚ ਅਧਿਕਾਰੀ ਨੂੰ ਦੱਸ ਦਿੱਤੀ ਗਈ ਹੈ।
ਵਰਨਣ ਯੋਗ ਹੈ ਕਿ ਆਮਦਨ ਟੈਕਸ ਵਿਭਾਗ ਨੇ 2013 ਵਿੱਚ ਗਾਇਕਾਂ ਦਾ ਸਰਵੇ ਕੀਤਾ ਸੀ। ਆਮਦਨ ਟੈਕਸ ਵਿਭਾਗ ਦੀ ਇਨਵੈਸਟੀਗੇਸ਼ਨ ਬਰਾਂਛ ਨੂੰ ਜਾਂਚ ਵਿੱਚ ਸਬੂਤ ਮਿਲੇ ਸਨ ਕਿ ਕਈ ਗਾਇਕਾਂ ਨੂੰ ਹਵਾਲਾ ਰਾਹੀਂ ਪੈਸੇ ਮਿਲੇ ਸੀ। ਈ ਡੀ ਇਸ ਤੋਂ ਪਹਿਲਾ ਮਿਸ ਪੂਜਾ, ਜੈਜੀ ਬੀ, ਦਿਲਜੀਤ ਦੋਸਾਂਝ ਤੋਂ ਪੁੱਛਗਿੱਛ ਕਰ ਚੁੱਕਾ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲ ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਪ੍ਰਸ਼ਾਸਨ, ਕਿਸਾਨਾਂ ਦੀ ਸਹੂਲਤ ਵਜੋਂ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ : ਡਿਪਟੀ ਕਮਿਸ਼ਨਰ ਸਾਹਨੀ ਵਰਧਮਾਨ ਸਪੈਸ਼ਲ ਸਟੀਲਜ਼, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦੀ ਮਦਦ ਲਈ ਆਈ ਅੱਗੇ ਪੰਜਾਬ ਦੇ ਰਾਜਪਾਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਸਨਮਾਨਿਤ ਅੰਮ੍ਰਿਤਸਰ ਦਾ ਸਰਵਪੱਖੀ ਵਿਕਾਸ ਹੀ ਮੇਰੀ ਪਹਿਲ : ਤਰਨਜੀਤ ਸਿੰਘ ਸੰਧੂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਭਾਜਪਾ 'ਚ ਸ਼ਾਮਲ ਹੋਣ ’ਤੇ ਭਾਜਪਾ ਪ੍ਰਧਾਨ ਜੇਪੀ ਨੱਡਾ, ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੂੰ ਮਿਲੇ ਜ਼ਿਲ੍ਹਾ ਮੋਹਾਲੀ ਵਿੱਚ ਖੁਬਸੂਰਤ ਚਿੱਤਰਕਾਰੀ ਰਾਹੀ ਦਿੱਤਾ ਜਾ ਰਿਹਾ ਹੈ ਵੋਟਰ ਜਾਗਰੂਕਤਾ ਦਾ ਸੁਨੇਹਾ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਨਵੇਂ ਕੋਰਟ ਕੰਪਲੈਕਸ ਦਾ ਉਦਘਾਟਨ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ