Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਸੰਪਾਦਕੀ

ਐਂਡਰੀਊ ਸ਼ੀਅਰ ਦੀ ਘਰ ਵਾਪਸੀ

December 13, 2019 09:35 AM

ਬੇਸ਼ੱਕ ਇਹ ਵੱਡੀ ਖ਼ਬਰ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਂਡਰੀਊ ਸ਼ੀਅਰ ਨੇ ਕੱਲ ਅਸਤੀਫ਼ਾ ਦੇ ਦਿੱਤਾ ਹੈ ਪਰ ਇਹ ਕੋਈ ਅਨਹੋਣੀ ਖਬ਼ਰ ਨਹੀਂ ਜਿਸਦਾ ਕਿਸੇ ਨੇ ਕਿਆਸ ਨਾ ਕੀਤਾ ਹੋਵੇ। ਸੁਆਲ ਤਾਂ ਸਿਰਫ਼ ਐਨਾ ਉੱਠਦਾ ਰਿਹਾ ਹੈ ਕਿ ਇਹ ਭਾਣਾ ਕਦੋਂ ਵਾਪਰੇਗਾ? ਜਦੋਂ ਸੱਜੇ ਪੱਖੀ ਮੀਡੀਆ ਗਰੁੱਪ ਗਲੋਬਲ ਨਿਊਜ਼’ ਐਂਡਰੀਊ ਸ਼ੀਅਰ ਦੇ ਬੱਚਿਆਂ ਦੀਆਂ ਫੀਸਾਂ ਦੇ ਇੱਕ ਹਿੱਸੇ ਦਾ ਕੰਜ਼ਰਵੇਟਿਵ ਪਾਰਟੀ ਫੰਡ ਵਿੱਚੋਂ ਭਰੇ ਜਾਣ ਬਾਰੇ ਖੁਲਾਸਾ ਕਰਦਾ ਹੈ, ਤਾਂ ਬਹੁਤ ਕੁੱਝ ਸੋਚਣਾ ਬਣਦਾ ਹੈ ਕਿ ਹੁਣ ਕੀ ਹੋਣ ਵਾਲਾ ਹੈ। ਕੰਜ਼ਰਵੇਟਿਵਾਂ ਨੇ ਤਾਂ ਅੱਜ ਨਹੀਂ ਤਾਂ ਕੱਲ, ਸ਼ੀਅਰ ਨੂੰ ਘਰ ਭੇਜ ਹੀ ਦੇਣਾ ਸੀ ਮਜ਼ੇਦਾਰ ਗੱਲ ਇਹ ਹੈ ਕਿ ਉਸਦੇ ਘਰ ਦਾ ਜਾਣ ਦਾ ਸਮਾਂ ਅਤੇ ਰਸਤਾ ਪਾਰਟੀ ਨੇ ਨਹੀਂ ਸਗੋਂ ਗਲੋਬਲ ਨਿਊਜ਼ ਨੇ ਨਿਰਧਾਰਤ ਕੀਤਾ। ਫੀਸ ਦਾ ਮੁੱਦਾ ਸਿਰਫ਼ ਐਨਾ ਹੈ ਕਿ ਉਸਦੇ ਪ੍ਰਾਈਵੇਟ ਸਕੂਲ ਵਿੱਚ ਪੜਦੇ ਬੱਚਿਆਂ ਦੀ ਫੀਸ ਦਾ ਇੱਕ ਹਿੱਸਾ ਟੋਰੀ ਪਾਰਟੀ ਦੇ ਫੰਡ ਵਿੱਚੋਂ ਅਦਾ ਕੀਤਾ ਜਾਂਦਾ ਰਿਹਾ ਹੈ।

2017 ਵਿੱਚ ਜਦੋਂ ਸ਼ੀਅਰ ਨੂੰ ਪਾਰਟੀ ਲੀਡਰ ਚੁਣਿਆ ਗਿਆ ਤਾਂ ਸ਼ੀਅਰ ਨੇ ਪਰਿਵਾਰ ਨਾਲ ਓਟਾਵਾ ਆਣ ਰਿਹਾਇਸ਼ ਕੀਤੀ ਜਿੱਥੇ ਉਸਦੇ ਬੱਚਿਆਂ ਦੇ ਪ੍ਰਾਈਵੇਟ ਸਕੂਲ ਦੀ ਫੀਸ ਰੀਜਾਇਨਾ ਵਿਚਲੇ ਪ੍ਰਾਈਵੇਟ ਸਕੂਲ ਨਾਲੋਂ ਵੱਧ ਸੀ। ਇਸ ਫੀਸ ਦੇ ਅੰਤਰ ਨੂੰ ਪਾਰਟੀ ਨੇ ਅਦਾ ਕਰਦੀ ਰਹੀ ਹੈ ਜੋ ਵੱਡੀ ਗੱਲ ਨਹੀਂ। ਵੇਖਿਆ ਜਾਵੇ ਤਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ (ਨੈਨੀ ਕੇਸ, ਆਗਾ ਖਾਨ ਦੇ ਸ਼ਾਹੀ ਰੀਜ਼ੋਰਟਾਂ ਵਿੱਚ ਫੇਰੀਆਂ ਮਿਸਾਲ ਹਨ) ਵੀ ਵਿਵਾਦਾਂ ਵਿੱਚ ਉਲਝੇ਼ ਰਹੇ ਹਨ ਪਰ ਤਾਂ ਵੀ ਠਾਠ ਨਾਲ ਕੁਰਸੀ ਉੱਤੇ ਬੈਠੇ ਹਨ। ਸੋ ਸ਼ੀਅਰ ਨੂੰ ਲੀਡਰੀ ਤੋਂ ਲਾਂਭੇ ਕਰਨ ਦੇ ਜੋੜ ਤੋੜ ਤਾਂ ਅੰਦਰੋ ਖਾਤੇ ਕੁੱਝ ਦੇਰ ਤੋਂ ਚੱਲ ਰਹੇ ਸਨ ਪਰ ਉਸਨੂੰ ਮਾਰਚਿੰਗ ਆਰਡਰ ਵੱਖਰੇ ਢੰਗ ਨਾਲ ਮਿਲੇ। ਕੀ ਇਸਨੂੰ ਇੱਕ ਭਲੇਮਾਣਸ ਸਿਆਸਤਦਾਨ ਨਾਲ ਧੱਕਾ ਹੋਣ ਦਾ ਕਿੱਸਾ ਆਖਿਆ ਜਾ ਸਕਦਾ ਹੈ?

25 ਸਾਲਾਂ ਦੀ ਉਮਰ ਵਿੱਚ ਐਮ ਪੀ ਚੁਣੇ ਜਾਣ ਅਤੇ 32 ਸਾਲਾਂ ਵਿੱਚ ਕੈਨੇਡਾ ਦੀ ਪਾਰਲੀਮੈਂਟ ਦਾ ਸਪੀਕਰ ਬਣਨ ਦਾ ਨਾਮਣਾ ਖੱਟਣ ਵਾਲਾ ਐਂਡਰੀਊ ਸ਼ੀਅਰ ਦੇ ਸਾਊ ਸਿਆਸਤਦਾਨ ਹੋਣ ਵਿੱਚ ਕਿਸੇ ਨੂੰ ਕੋਈ ਸ਼ੱਕ ਨਹੀਂ ਹੋ ਸਕਦਾ, ਪਰ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਉਹ ਇੱਕ ਪ੍ਰਭਾਵਹੀਣ ਲੀਡਰ ਸਾਬਤ ਹੋਇਆ ਹੈ। ਇਹ ਤਾਂ ਕਿਸਮਤ ਦਾ ਹੀ ਗੇੜ ਸੀ ਕਿ ਕੰਜ਼ਰਵੇਟਿਵ ਪਾਰਟੀ ਦੀ ਲੀਡਰਸਿ਼ੱਪ ਰੇਸ ਦੇ ਸੱਤਵੇਂ ਗੇੜ ਵਿੱਚ ਉਸਨੇ ਕਰਾਮਾਤੀ ਢੰਗ ਨਾਲ ਮੈਕਸਿਮ ਬਰਨੀਏ ਨੂੰ ਹਰਾ ਦਿੱਤਾ ਸੀ ਨਹੀਂ ਤਾਂ ਅੱਜ ਟੋਰੀ ਪਾਰਟੀ ਦਾ ਇਤਿਹਾਸ ਕੁੱਝ ਹੋਰ ਹੀ ਹੁੰਦਾ।

ਇਸ ਸਾਲ ਦੀਆਂ ਚੋਣਾਂ ਵਿੱਚ ਟੋਰੀਆਂ ਦਾ ਸਰਕਾਰ ਨਾ ਬਣਾ ਸਕੱਣ ਦੀ ਸਾਰੀ ਜੁੰਮੇਵਾਰੀ ਸ਼ੀਅਰ ਸਿਰ ਪੈਣੀ ਸੁਭਾਵਿਕ ਸੀ। ਉਸ ਕੋਲ ਨਾ ਤਾਂ ਐਥਨਿਕ ਕਮਿਉਨਿਟੀਆਂ ਨਾਲ ਤਾਲਮੇਲ ਕਰਨ ਦੀ ਕਲਾ ਸੀ ਅਤੇ ਨਾ ਹੀ ਉਸਨੇ ਇਹ ਕਲਾ ਨੂੰ ਸਿੱਖਣ ਦੀ ਕੋਸਿ਼ਸ਼ ਕੀਤੀ। ਇਸ ਕਲਾ ਦੀ ਘਾਟ ਕਾਰਣ ਹੀ ਪੀਲ ਰੀਜਨ ਵਿੱਚ ਨੌਮੀਨੇਸ਼ਨ ਚੋਣਾਂ ਦਾ ਘਾਲਾ-ਮਾਲਾ ਹੋਇਆ ਜਿਸਦੇ ਸਿੱਟੇ ਵਜੋਂ ਇੱਥੋਂ ਟੋਰੀ ਇੱਕ ਵੀ ਸੀਟ ਨਾ ਕੱਢ ਸਕੇ। ਇਵੇਂ ਹੀ ਉਸਦਾ ਸੋਸ਼ਲ ਕੰਜ਼ਰਵੇਟਿਵ ਏਜੰਡਾ ਪਾਰਟੀ ਲਈ ਖਤਰਨਾਕ ਸਾਬਤ ਹੋਇਆ। ਐਂਡਰੀਊ ਸ਼ੀਅਰ ਇਹ ਸਮਝਣ ਵਿੱਚ ਅਸਮਰੱਥ ਰਿਹਾ ਕਿ ਅੱਜ ਕੈਨੇਡਾ-ਵਾਸੀ ਗਰਭਪਾਤ ਅਤੇ ਐਲ ਜੀ ਬੀ ਟੀ ਕਿਊ ਵਰਗੇ ਮੁੱਦਿਆਂ ਉੱਤੇ ਐਨੀ ਖੁੱਲ ਦੀ ਉਮੀਦ ਰੱਖਦੇ ਹਨ ਕਿ ਜਗਮੀਤ ਸਿੰਘ ਵਰਗੇ ਰਿਵਾਇਤੀ ਅਤੇ ਅਮ੍ਰਰਿਤਧਾਰੀ ਸਿੱਖ ਲਈ ਵੀ ਇਹਨਾਂ ਮੁੱਦਿਆਂ ਦਾ ਝੰਡਾ ਬਰਦਾਰ ਬਣਨਾ ਸਹੀ ਸਾਬਤ ਹੁੰਦਾ ਹੈ। ਦੂਜੇ ਪਾਸੇ ਸ਼ੀਅਰ ਸੀ ਜੋ ਸਮੇਂ ਦੀ ਨਬਜ਼ ਨਹੀਂ ਫੜ ਸਕਿਆ। ਅਜਿਹੇ ਨੇਤਾ ਆਪਣੇ ਨਿੱਜੀ ਵਿਸ਼ਵਾਸ਼ ਅਤੇ ਮਾਨਤਾਵਾਂ ਦੇ ਲਿਹਾਜ਼ ਨਾਲ ਬੇਸ਼ੱਕ 100% ਸਹੀ ਹੋਣ, ਪਰ ਅਜੋਕੇ ਸਮਿਆਂ ਵਿੱਚ ਮਾੜੇ ਸਿਆਸਤਦਾਨ ਸਾਬਤ ਹੁੰਦੇ ਹਨ।

ਸ਼ੀਅਰ ਤੋਂ ਬਾਅਦ ਟੋਰੀਆਂ ਨੂੰ ਕੋਈ ਅਜਿਹਾ ਲੀਡਰ ਚੁਣਨਾ ਹੋਵੇਗਾ ਜਿਸ ਕੋਲ ਪ੍ਰੋਗਰੈਸਿਵ ਏਜੰਡਾ ਹੋਵੇ ਅਤੇ ਸਮੇਤ ਪਰਵਾਸੀਆਂ ਦੇ ਹਰ ਵਰਗੇ ਦੇ ਕੈਨੇਡੀਅਨਾਂ ਨਾਲ ਖੱਲਾ, ਸਪੱਸ਼ਟ ਅਤੇ ਜਵਾਬਦੇਹੀ ਉੱਤੇ ਆਧਾਰਿਤ ਤਾਲਮੇਲ ਪੈਦਾ ਕਰ ਸਕੇ। ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪਵੇਗਾ ਕਿ ਟੋਰ ਿਅੰਤਰਿਮ ਲੀਡਰ ਵਜੋਂ ਕਮਾਲ ਦਾ ਕੰਮ ਕਰ ਚੁੱਕੀ ਰੋਨਾ ਐਂਬਰੋਸ ਨੂੰ ਅਗਲੇ ਲੀਡਰ ਵਜੋਂ ਚੁਣਦੇ ਹਨ ਜਾਂ ਵਿਦੇਸ਼ ਮੰਤਰੀ ਰਹਿ ਚੁੱਕੇ ਪੀਟਰ ਮੈਕੇਅ ਨੂੰ। ਫਰਕ ਇਹ ਗੱਲ ਪਾਵੇਗੀ ਕਿ ਅਗਲਾ ਲੀਡਰ ਅਵਸਰਾਂ ਭਰੇ ਖੁੱਲੇ ਪਏ ਮੈਦਾਨ ਵਿੱਚ ਗੋਲ ਕਰਨ ਦੇ ਕਾਬਲ ਹੋਵੇ ਭਾਵ ਪਾਰਟੀ ਲਈ ਜਿੱਤ ਹਾਸਲ ਕਰ ਸਕੇ।  

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?