Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਮਾਂਟਰੀਅਲ ਦੇ ਘਰ ਵਿੱਚੋਂ ਇੱਕ ਮਹਿਲਾ ਤੇ ਦੋ ਬੱਚਿਆਂ ਦੀਆਂ ਮਿਲੀਆਂ ਲਾਸ਼ਾਂ

December 12, 2019 08:45 AM

ਮਾਂਟਰੀਅਲ, 11 ਦਸੰਬਰ (ਪੋਸਟ ਬਿਊਰੋ) : ਮਾਂਟਰੀਅਲ ਦੇ ਪੂਰਬੀ ਸਿਰੇ ਉੱਤੇ ਸਥਿਤ ਪੁਆਇੰਟ ਆਕਸ ਟਰੈਂਬਲਜ਼ ਇਲਾਕੇ ਦੇ ਘਰ ਵਿੱਚ ਬੁੱਧਵਾਰ ਨੂੰ ਇੱਕ 42 ਸਾਲਾ ਮਹਿਲਾ ਦਾਹੀਆ ਖੇਲਾਫ ਤੇ ਉਸ ਦੇ ਦੋ ਬੇਟੇ ਮ੍ਰਿਤਕ ਪਾਏ ਗਏ। ਇਨ੍ਹਾਂ ਬੱਚਿਆਂ ਦੀ ਉਮਰ ਦੋ ਤੇ ਚਾਰ ਸਾਲ ਸੀ।
ਸਵੇਰੇ 8:00 ਵਜੇ ਪੁਲਿਸ ਸੇਂਟ ਜੀਨ ਬੈਪਤਿਸਤੇ ਬੋਲੀਵੀਆਰਡ ਨੇੜੇ ਪਲੇਸ ਡੈੱਸ ਪੁਆਂਇੰਟਲੀਅਰਜ਼ ਉੱਤੇ ਸਥਿਤ ਖੇਲਾਫ ਦੇ ਘਰ ਉਨ੍ਹਾਂ ਦੀ ਪਛਾਣ ਦੇ ਕਿਸੇ ਵਿਅਕਤੀ ਦੀ ਮੌਤ ਦੀ ਸੂਚਨਾ ਦੇਣ ਲਈ ਪਹੁੰਚੀ। ਸੁਰੇਤੇ ਡੂ ਕਿਊਬਿਕ (ਐਸਕਿਊ) ਨੇ ਦੱਸਿਆ ਕਿ 46 ਸਾਲਾ ਨਾਬਿਲ ਯਸਾਦ ਮੰਗਲਵਾਰ ਸਵੇਰੇ 10:20 ਉੱਤੇ ਜੌਲਿਏਤੇ ਸਥਿਤ ਹਸਪਤਾਲ ਦਾਖਲ ਹੋਇਆ। ਜਿੱਥੇ ਬਾਅਦ ਵਿੱਚ ਉਸ ਨੇ ਖੁਦਕੁਸ਼ੀ ਕਰ ਲਈ।
ਪੁਲਿਸ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਹ ਦੋਵੇਂ ਘਟਨਾਵਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਹਨ। ਮਾਂਟਰੀਅਲ ਪੁਲਿਸ ਦੇ ਤਰਜ਼ਮਾਨ ਮੈਨੂਅਲ ਕੋਟਿਓਰ ਨੇ ਦੱਸਿਆ ਕਿ ਜਦੋਂ ਪੁਲਿਸ ਖੇਲਾਫ ਦੇ ਘਰ ਪਹੁੰਚੀ ਤਾਂ ਉਨ੍ਹਾਂ ਨੂੰ ਇਸ ਗੱਲ ਨੂੰ ਲੈ ਕੇ ਚਿੰਤਾ ਹੋਈ ਕਿ ਘਰ ਦੇ ਅੰਦਰੋਂ ਕੋਈ ਜਵਾਬ ਹੀ ਨਹੀਂ ਸੀ ਦੇ ਰਿਹਾ। ਇਸ ਲਈ ਉਹ ਘਰ ਦੇ ਅੰਦਰ ਦਾਖਲ ਹੋ ਗਏ। ਘਰ ਦੇ ਅੰਦਰ ਉਨ੍ਹਾਂ ਨੂੰ ਤਿੰਨ ਲਾਸ਼ਾਂ ਮਿਲੀਆਂ ਜਿਨ੍ਹਾਂ ਵਿੱਚੋਂ ਦੋ ਬੱਚਿਆਂ ਦੀਆਂ ਤੇ ਇੱਕ ਮਹਿਲਾ ਦੀ ਸੀ।
ਪੁਲਿਸ ਨੇ ਦੱਸਿਆ ਕਿ ਮੌਤਾਂ ਸੱ਼ਕੀ ਹਾਲਾਤ ਵਿੱਚ ਹੋਈਆਂ ਤੇ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਪੁਲਿਸ ਦੇ ਜਾਂਚਕਾਰ ਮੌਕੇ ਉੱਤੇ ਮੌਜੂਦ ਹਨ ਤੇ ਤਿੰਨਾਂ ਦੇ ਮਾਰੇ ਜਾਣ ਦੇ ਕਾਰਨਾਂ ਦਾ ਪਤਾ ਲਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਸੈਂਟਰ ਹੌਸਪਿਟੈਲੀਅਰ ਡੀ ਲਾਨਾਡਿਏਰੇ ਦੀ ਤਰਜ਼ਮਾਨ ਪਾਸਕੇਲ ਲੈਮੀ ਨੇ ਦੱਸਿਆ ਕਿ ਹਸਪਤਾਲ ਵਿੱਚ ਖੁਦਕਸ਼ੀ ਕਰਨ ਵਾਲਾ ਵਿਅਕਤੀ ਨਾ ਹੀ ਇੱਥੋਂ ਦਾ ਮੁਲਾਜ਼ਮ ਸੀ ਤੇ ਨਾ ਹੀ ਮਰੀਜ਼। ਉਹ ਕੋਈ ਅਜਿਹਾ ਸ਼ਖਸ ਸੀ ਜਿਹੜਾ ਐਪੁਆਂਇੰਟਮੈਂਟ ਲੈਣ ਲਈ ਆਇਆ ਹੋ ਸਕਦਾ ਹੈ।
ਇਸ ਪਰਿਵਾਰ ਨੂੰ ਜਾਨਣ ਵਾਲੇ ਵਿਅਕਤੀ ਨੇ ਦੱਸਿਆ ਕਿ ਘਰੇਲੂ ਸਿ਼ਕਾਇਤਾਂ ਦੇ ਸਬੰਧ ਵਿੱਚ ਇੱਕ ਦੋ ਵਾਰੀ ਪੁਲਿਸ ਪਹਿਲਾਂ ਵੀ ਇਸ ਘਰ ਵਿੱਚ ਆ ਚੁੱਕੀ ਹੈ। ਪਿਛਲੀ ਵਾਰੀ ਕੁੱਝ ਸਮੇਂ ਤੱਕ ਬੱਚਿਆਂ ਦਾ ਪਿਤਾ ਥੋੜ੍ਹਾ ਸਮਾਂ ਬਾਹਰ ਰਹਿਣ ਤੋਂ ਬਾਅਦ ਪਰਤਿਆ ਸੀ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਯਸਾਦ ਨੂੰ ਅਗਸਤ 2018 ਵਿੱਚ ਖੇਲਾਫ ਉੱਤੇ ਹਥਿਆਰ ਨਾਲ ਹਮਲਾ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਪਿਛਲੇ ਹਫਤੇ ਹੀ ਉਸ ਨੂੰ ਖੇਲਾਫ ਨਾਲ ਸੰਪਰਕ ਨਾ ਕਰਨ, ਉਸ ਦੇ ਘਰ ਅਤੇ ਕੰਮ ਵਾਲੀ ਥਾਂ ਤੋਂ ਦੂਰ ਰਹਿਣ ਦੇ ਸਮਝੌਤੇ ਉੱਤੇ ਸਹੀ ਪਾਉਣ ਤੋਂ ਬਾਅਦ ਛੱਡਿਆ ਗਿਆ ਸੀ।
ਇੱਕ ਗੁਆਂਢੀ ਨੇ ਦੱਸਿਆ ਕਿ ਯਸਾਦ ਕਿਸੇ ਨਾਲ ਗੱਲ ਕਰ ਕੇ ਖੁਸ਼ ਨਹੀਂ ਸੀ ਹੁੰਦਾ। ਉਸ ਨੂੰ ਕਿਸੇ ਦੇ ਸਵਾਲਾਂ ਦੇ ਜਵਾਬ ਦੇਣਾ ਵੀ ਚੰਗਾ ਨਹੀਂ ਸੀ ਲੱਗਦਾ। ਇੱਕ ਹੋਰ ਗੁਆਂਢੀ ਨੇ ਦੱਸਿਆ ਕਿ ਖੇਲਾਫ ਉਸ ਦੀ ਮਾਂ ਕੋਲ ਅਕਸਰ ਸਿ਼ਕਾਇਤ ਕਰਦੀ ਰਹਿੰਦੀ ਸੀ ਕਿ ਯਸਾਦ ਸਕੀਜ਼ੋਫਰੇਨਿਕ ਹੈ ਤੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ