Welcome to Canadian Punjabi Post
Follow us on

28

March 2024
 
ਦੇਸ਼ ਦੁਨੀਆ

ਗੁਰਦੁਆਰਾ ਪਹਿਲੀ ਪਾਤਸ਼ਾਹੀ, ਚੁਹਟਾ ਮੁਫਤੀ ਬਾਕਰ, ਜਿ਼ਲਾ ਲਾਹੌਰ

December 11, 2019 10:04 AM

ਇਹ ਇਤਿਹਾਸਕ ਅਸਥਾਨ ਜੋ ਧਰਮਸ਼ਾਲਾ ਪਹਿਲੀ ਪਾਤਿਸ਼ਾਹੀ ਦੇ ਨਾਮ ਤੋਂ ਪ੍ਰਸਿੱਧ ਹੈ, ਲਾਹੌਰ ਦਿੱਲੀ ਦਰਵਾਜ਼ੇ ਤੋਂ ਅੰਦਰ ਚੌਹੱਟਾ ਮੁਫਤੀ ਬਾਕਰ ਵਿੱਚ ਅੱਜ ਵੀ ਮੌਜੂਦ ਹੈ।ਇਸ ਇਲਾਕੇ ਨੂੰ ਉਸ ਸਮੇਂ ਸਿਰੀਆਂ ਵਾਲਾ ਬਜ਼ਾਰ ਜਾਂ ਚੌਹੱਟਾ ਜਵਾਹਰ ਮੱਲ ਆਖਿਆ ਜਾਂਦਾ ਸੀ।ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ 1567 ਬਿਕਰਮੀ 1570 ਈ ਨੂੰ ਆਪਣੇ ਇੱਕ ਪ੍ਰੇਮੀ ਦੁਨੀ ਚੰਦ ਦੇ ਘਰ ਬਿਰਾਜੇ।ਜਿਸ ਦਿਨ ਆਪ ਇੱਥੇ ਆਏ, ਦੁਨੀ ਚੰਦ ਆਪਣੇ ਪਿਤਾ ਦਾ ਸਰਾਧ ਕਰ ਰਿਹਾ ਸੀ। ਗੁਰੂ ਜੀ ਨੇ ਉਹਨੂੰ ਇਹਨਾਂ ਪਖੰਡਾਂ ਤੋਂ ਵਰਜਿਆ ਤੇ ਗੁਰਸਿੱਖੀ ਨਾਲ ਨਿਹਾਲ ਕੀਤਾ। ਗੁਰੂ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਕਰਕੇ ਇਸ ਘਰ ਨੂੰ ਗੁਰਦੁਆਰਾ ਸਾਹਿਬ ਦਾ ਮਾਣ ਪ੍ਰਾਪਤ ਹੋਇਆ।ਇਸ ਗੁਰਦੁਆਰੇ ਦੀ ਸੇਵਾ ਸੰਭਾਲ ਸ਼ੁਰੂ ਤੋਂ ਹੀ ਮਹੰਤਾਂ ਕੋਲ ਸੀ।1920 ਈ ਵਿੱਚ ਇਸ ਦਾ ਪ੍ਰਬੰਧ ਲੋਕਲ ਕਮੇਟੀ ਕੋਲ ਆ ਗਿਆ।1927 ਤੋ 1947 ਤੱਕ ਇਸ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਰਿਹਾ ਹੁਣ ਮਹਿਕਮਾ ਔਕਾਫ ਕੋਲ ਹੈ।ਮਕਾਨ ਵਰਗੇ ਇਸ ਗੁਰਦੁਆਰੇ ਅੰਦਰ ਹੁਣ ਇੱਕ ਘਰ ਵਸਿਆ ਹੋਇਆ ਹੈ।ਪ੍ਰਕਾਸ਼ ਵਾਲੀ ਜਗਾ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਰੱਖੀ ਹੋਈ ਹੈ। ਕੋਈ ਸ਼ਰਧਾਲੂ ਆਵੇ ਤਾਂ ਦਰਸ਼ਨ ਕਰਵਾ ਦਿੰਦੇ ਹਨ।

 
Have something to say? Post your comment