Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਸੰਪਾਦਕੀ

ਖਾਣਾ, ਰੁਜ਼ਗਾਰ, ਗਰੀਬੀ ਅਤੇ ਉਂਟੇਰੀਓ ਦੀ ਸਥਿਤੀ

December 11, 2019 10:02 AM

ਫੀਡ ਉਂਟੇਰੀਓ (Feed Ontario) ਵੱਲੋਂ ਤਿਆਰ ਕੀਤੀ ਗਈ ਭੁੱਖ ਬਾਰੇ ਰਿਪੋਰਟ (Hunger Report 2019) ਮੁਤਾਬਕ 1 ਅਪਰੈਲ 2018 ਤੋਂ 31 ਮਾਰਚ 2019 ਦੇ ਅਰਸੇ ਵਿੱਚ ਉਂਟੇਰੀਓ ਦੇ ਫੂਡ ਬੈਂਕਾਂ ਵਿੱਚ 5 ਲੱਖ 10 ਹਜ਼ਾਰ 438 ਲੋਕ ਖਾਧ ਪਦਾਰਥ ਹਾਸਲ ਕਰਨ ਲਈ ਰਜਿਸਟਰ ਹੋਏ ਜਿਹਨਾਂ ਨੇ ਸਾਲ ਭਰ ਵਿੱਚ 30 ਲੱਖ ਵਾਰ ਭੋਜਨ ਪਦਾਰਥ ਮੰਗ ਕੇ ਪ੍ਰਾਪਤ ਕੀਤੇ। ਇੱਥੇ ਮੰਗਣ ਤੋਂ ਅਰਥ ਫੂਡ ਬੈਂਕ ਤੋਂ ਖਾਣੇ ਦੀ ਮੰਗ ਕਰਨ ਵਾਲਿਆਂ ਤੋਂ ਹੈ ਨਾ ਕਿ ਗਲੀਆਂ ਸੜਕਾਂ ਉੱਤੇ ਮੰਗਣ ਦੀ ਰਿਵਾਇਤ ਤੋਂ, ਜਿਹਨਾਂ ਦੀ ਟੋਰਾਂਟੋ, ਮਿਸੀਸਾਗਾ ਅਤੇ ਬਰੈਂਪਟਨ ਵਰਗੇ ਸ਼ਹਿਰਾਂ ਦੇ ਮੁੱਖ ਇੰਟਰਸੈਕਸ਼ਨਾਂ ਉੱਤੇ ਅਲੱਗ ਭਰਮਾਰ ਵੇਖੀ ਜਾ ਸਕਦੀ ਹੈ। ਪਿਛਲੇ ਤਿੰਨ ਸਾਲਾਂ ਵਿੱਚ ਫੂਡ ਬੈਂਕਾਂ ਨੇ ਇੱਕ ਨਵਾਂ ਰੁਝਾਨ ਨੋਟ ਕੀਤਾ ਹੈ ਕਿ ਖਾਣੇ ਲਈ ਮੁਹਤਾਜ ਹੋਣ ਵਾਲਿਆਂ ਵਿੱਚ ਫੁੱਲ ਟਾਈਮ ਜਾਂ ਪਾਰਟ-ਟਾਈਮ ਰੁਜ਼ਗਾਰ ਕਰ ਰਹੇ ਲੋਕਾਂ ਦੀ ਵੱਡੀ ਗਿਣਤੀ ਸ਼ਾਮਲ ਹੋ ਰਹੀ ਹੈ। ਮਾਹਰਾਂ ਮੁਤਾਬਕ ਇਸ ਨਾਜ਼ੁਕ ਸਥਿਤੀ ਨੂੰ ਪੈਦਾ ਕਰਨ ਵਿੱਚ precarious employment ਜਿਸਨੂੰ ਪੰਜਾਬੀ ਵਿੱਚ ‘ਨੌਕਰੀ ਅੱਜ ਵੀ ਗਈ ਕੱਲ ਵੀ ਗਈ’ਵਾਲੀ ਸਥਿਤੀ, ਉਂਟੇਰੀਓ ਵਿੱਚ ਕਮਜ਼ੋਰ ਇੰਪਲਾਇਮੈਂਟ ਕਾਨੂੰਨ ਅਤੇ ਵਰਕਰ ਸੁਪੋਰਟ ਪ੍ਰੋਗਰਾਮਾਂ ਦੀ ਘਾਟ ਵਰਗੇ ਕਾਰਣ ਸ਼ਾਮਲ ਹਨ।

 ਉਂਟੇਰੀਓ ਵਿੱਚ ਪਾਈ ਜਾਂਦੀ ਗੁਰਬਤ ਨੂੰ ਨਾਪਣ ਦਾ ਇੱਕ ਪੈਮਾਨਾ Market Basket Measure (MBM) ਹੈ ਜਿਸਦਾ ਜਿ਼ਕਰ Hunger Report ਵਿੱਚ ਕੀਤਾ ਗਿਆ ਹੈ। MBM ਦਾ ਸਿਧਾਂਤ ਹੈ ਕਿ ਗਰੀਬੀ ਉਹ ਸਥਿਤੀ ਹੈ ਜਦੋਂ ਕੋਈ ਪਰਿਵਾਰ ਮਕਾਨ, ਖਾਣੇ ਅਤੇ ਜੀਵਨ ਦੀਆਂ ਹੋਰ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਤੋਂ ਅਸਮਰੱਥ ਹੋਵੇ ਜਿਸਦਾ ਸਿੱਧਾ ਸਬੰਧ ਆਮਦਨ ਨਾਲ ਹੈ। 2018 ਵਿੱਚ ਕੈਨੇਡਾ ਸਰਕਾਰ ਨੇ ਪਹਿਲੀ ਵਾਰ Market Basket Measure ਨੂੰ ਗਰੀਬੀ ਰੇਖਾ ਨਿਰਧਾਰਤ ਕਰਨ ਲਈ ਵਰਤਿਆ। ਸਰਕਾਰੀ ਅੰਕੜਿਆਂ ਨੇ ਦੱਸਿਆ ਕਿ ਕੈਨੇਡਾ ਵਿੱਚ 34 ਲੱਖ 71 ਹਜ਼ਾਰ 300 ਕੈਨੇਡੀਅਨ ਗਰੀਬੀ ਵਿੱਚ ਜੀਵਨ ਬਤੀਤ ਕਰਦੇ ਹਨ ਜਦੋਂ ਕਿ ਉਂਟੇਰੀਓ ਵਿੱਚ ਇਹ ਗਿਣਤੀ 14 ਲੱਖ 35 ਹਜ਼ਾਰ 140 ਹੈ। ਦਿਲਚਸਪ ਗੱਲ ਹੈ ਕਿ 2018 ਵਿੱਚ ਕੈਨੇਡਾ ਦੀ ਕੁੱਲ ਆਬਾਦੀ ਅੰਦਾਜ਼ਨ 3 ਕਰੋੜ 70 ਲੱਖ ਦੇ ਕਰੀਬ ਸੀ, ਭਾਵ ਤਕਰੀਬਨ 10% ਕੈਨੇਡੀਅਨ ਗਰੀਬੀ ਦੀ ਰੇਖਾ ਤੋਂ ਹੇਠਾਂ ਜਿਉਂਦੇ ਹਨ। ਜੇ ਇਹ ਦਰ ਪਰਵਾਸੀਆਂ ਅਤੇ ਹੋਰ ਰੰਗਦਾਰ ਤਬਕਿਆਂ ਨਾਲ ਮੇਲ ਕੇ ਵੇਖੀ ਜਾਵੇ ਤਾਂ ਇਹ ਪ੍ਰਤੀਸ਼ਤਤਾ 10% ਤੋਂ ਕਿਤੇ ਵੱਧ ਹੋ ਜਾਵੇਗੀ।

 ਫੂਡ ਬੈਂਕਾਂ ਵਿੱਚੋਂ ਮਦਦ ਲੈਣ ਵਾਲੇ ਜਿ਼ਆਦਾਤਰ ਸੋਸ਼ਲ ਅਸਿਸਟੈਂਸ, ਇੰਪਲਾਇਮੈਂਟ ਅਸਿਸਟੈਂਸ ਜਾਂ ਓਲਡ ਏਜ ਸਿਕਿਉਰਿਟੀ ਪ੍ਰਾਪਤ ਕਰਨ ਵਾਲੇ ਲੋਕ ਹੁੰਦੇ ਹਨ ਜੋ ਫੂਡ ਬੈਂਕ ਜਾਣ ਵਾਲਿਆਂ ਦਾ 24.4% ਹਿੱਸਾ ਬਣਦੇ ਹਨ। ਕੈਨੇਡਾ ਵਿੱਚ ਮੁੱਖ ਸਹਾਰਾ ਸੋਸ਼ਲ ਸਿਕਿਉਰਿਟੀ ਉੱਤੇ ਨਿਰਭਰ ਹੋਣਾ ਹੈ, ਉਹਨਾਂ ਵਿੱਚੋਂ 61% ਉਹ ਹਨ ਜੋ ਖਾਣੇ ਦੀ ਘਾਟ ਹੰਢਾਉਂਦੇ ਹਨ। ਉਂਟੇਰੀਓ ਵਿੱਚ ਇਹ ਦਰ 71% ਹੈ। ਫੂਡ ਬੈਂਕ ਜਾਣ ਵਾਲਿਆਂ ਵਿੱਚੋਂ 72% ਲੋਕ ਉਹ ਹੁੰਦੇ ਹਨ ਜਿਹੜੇ ਕਿਰਾਏ ਦੇ ਮਕਾਨਾਂ ਵਿੱਚ ਰਹਿੰਦੇ ਹਨ ਅਤੇ 15% ਸੋਸ਼ਲ ਹਾਊਸਿੰਗ ਵਿੱਚ ਰਹਿੰਦੇ ਹਨ। ਇਹਨਾਂ ਅੰਕੜਿਆਂ ਦੇ ਮੱਦੇਨਜ਼ਰ ਇਹ ਪਤਾ ਕਰਨਾ ਦਿਲਚਸਪ ਹੋਵੇਗਾ ਕਿ ਗੁਰਦੁਆਰਿਆਂ ਅਤੇ ਮੰਦਰਾਂ ਦੇ ਲੰਗਰਾਂ ਵਿੱਚ ਕਿੰਨੇ ਕੁ ਲੋਕ ਇਸ ਲਈ ਜਾਂਦੇ ਹਨ ਕਿ ਉਹਨਾਂ ਨੂੰ ਖਾਣਾ ਪ੍ਰਾਪਤ ਕਰਨ ਵਿੱਚ ਸਮੱਸਿਆ ਹੈ?

 ਅੰਕੜਿਆਂ ਮੁਤਾਬਕ 1976 ਤੋਂ ਬਾਅਦ 25 ਸਾਲ ਤੋਂ 29 ਸਾਲ ਉਮਰ ਦੇ ਉਂਟੇਰੀਓ ਵਾਸੀਆਂ ਦੇ ਪਾਰਟ-ਟਾਈਮ ਜੌਬਾਂ ਕਰਨ ਦੇ ਆਸਾਰ ਵਿੱਚ 116% ਵਾਧਾ ਹੋਇਆ ਹੈ ਜਦੋਂ ਕਿ 55-59 ਸਾਲ ਦੇ 44% ਵਿਅਕਤੀ ਵੱਧ ਗਿਣਤੀ ਵਿੱਚ ਪਾਰਟ-ਟਾਈਮ ਜੌਬਾਂ ਕਰਨ ਲੱਗੇ ਹਨ। ਪਿਛਲੇ ਦੋ ਸਾਲਾਂ ਵਿੱਚ ਉਹਨਾਂ ਲੋਕਾਂ ਦੀ ਗਿਣਤੀ ਵਿੱਚ 88% ਵਾਧਾ ਹੋਇਆ ਹੈ ਜੋ ਨੌਕਰੀ ਚਲੇ ਜਾਣ ਤੋਂ ਤੁਰੰਤ ਬਾਅਦ ਫੂਡ ਬੈਂਕ ਦੇ ਦਰਵਾਜ਼ੇ ਖੜਕਾਉਣ ਲਈ ਮਜ਼ਬੂਰ ਹੁੰਦੇ ਹਨ। ਇਹ ਅੰਕੜੇ ਫੂਡ ਬੈਂਕਾਂ ਵਿੱਚ ਹਾਜ਼ਰੀ ਭਰਨ ਦੇ ਕਾਰਣਾਂ ਦੀ ਨਿਸ਼ਾਨਦੇਹੀ ਕਰਦੇ ਹਨ ਜਿਸ ਨੂੰ ਦੂਰ ਕਰਨ ਲਈ ਕਦਮ ਚੁੱਕੇ ਜਾਣ ਦੀ ਲੋੜ ਹੈ। ਜਿੱਥੇ ਸਰਕਾਰ ਨੂੰ ਚਾਹੀਦਾ ਹੈ ਕਿ ਸੋਸ਼ਲ ਅਸਿਸਟੈਂਸ ਨੂੰ ਹੋਰ ਮਜ਼ਬੂਤ ਕੀਤਾ ਜਾਵੇ, ਉੱਥੇ ਪੱਕੀਆਂ ਅਤੇ ਚੰਗੀ ਤਨਖਾਹ ਵਾਲੀਆਂ ਜੌਬਾਂ ਪੈਦਾ ਕਰਨਾ ਸਮੱਸਿਆ ਦਾ ਸਥਾਈ ਹੱਲ ਹੋ ਸਕਦਾ ਹੈ। ਜੇ ਗੱਲ ਪੰਜਾਬੀ ਕਮਿਉਨਿਟੀ ਦੀ ਕੀਤੀ ਜਾਵੇ ਤਾਂ ਗੁਰਦੁਆਰਿਆਂ ਮੰਦਰਾਂ ਵਿੱਚ ਅਜਿਹੇ ਪ੍ਰੋਗਰਾਮ ਉਲੀਕਣਾ ਚੰਗੀ ਗੱਲ ਹੋ ਸਕਦੀ ਹੈ ਜਿਹਨਾਂ ਤੋਂ ਲਾਭ ਪ੍ਰਾਪਤ ਕਰਕੇ ਲੋੜਵੰਦ ਮਹਿਜ਼ ਰੋਟੀ ਪਾਣੀ ਪ੍ਰਾਪਤ ਕਰਨ ਦੀ ਥਾਂ ਰੋਟੀ ਪਾਣੀ ਕਮਾਉਣ ਦੇ ਕਾਬਲ ਬਣਨ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?