Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਬਰੈਂਪਟਨ ਵਿੱਚ ਘਰੇਲੂ ਹਿੰਸਾ ਦੇ ਵੱਧ ਰਹੇ ਮਾਮਲਿਆਂ ਉੱਤੇ ਸਹੋਤਾ ਨੇ ਪ੍ਰਗਟਾਈ ਚਿੰਤਾ

December 11, 2019 09:56 AM

ਬਰੈਂਪਟਨ, 10 ਦਸੰਬਰ (ਪੋਸਟ ਬਿਊਰੋ) : ਬਰੈਂਪਟਨ ਨੌਰਥ ਤੋਂ ਮੁੜ ਚੁਣੀ ਗਈ ਮੈਂਬਰ ਪਾਰਲੀਆਮੈਂਟ ਰੂਬੀ ਸਹੋਤਾ ਨੇ 43ਵੀਂ ਪਾਰਲੀਆਮੈਂਟ ਦੀ ਕਾਰਵਾਈ ਸ਼ੁਰੂ ਹੋਣ ਦੇ ਪਹਿਲੇ ਦਿਨ ਬਰੈਂਪਟਨ ਤੇ ਕੈਨੇਡਾ ਭਰ ਦੀਆਂ ਸਾਡੀਆਂ ਕਮਿਊਨਿਟੀਜ਼ ਵਿੱਚ ਫੈਲੇ ਤੇ ਤੇਜ਼ੀ ਨਾਲ ਵੱਧ ਰਹੇ ਘਰੇਲੂ ਹਿੰਸਾ ਵਰਗੇ ਭਖਦੇ ਮੁੱਦੇ ਨੂੰ ਉਠਾਇਆ। ਇਹ ਮੁੱਦਾ ਮਾਂਟਰੀਅਲ ਇਕੋਲ ਪੌਲੀਟੈਕਨਿਕ ਐਂਟੀ ਫੈਮਨਿਸਟ ਮੈਸੇਕਰ ਦੇ 30 ਸਾਲ ਬਾਅਦ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਐਮਪੀ ਸਹੋਤਾ ਨੇ ਆਖਿਆ ਕਿ ਪਿਛਲੇ 10 ਸਾਲਾਂ ਵਿੱਚ ਘਰੇਲੂ ਹਿੰਸਾ ਕਾਰਨ ਬਰੈਂਪਟਨ ਵਿੱਚ ਹੀ 22 ਔਰਤਾਂ ਤੇ ਬੱਚਿਆਂ ਦਾ ਕਤਲ ਕੀਤਾ ਜਾ ਚੁੱਕਿਆ ਹੈ। ਇਨ੍ਹਾਂ ਕਤਲ ਹੋਣ ਵਾਲਿਆਂ ਵਿੱਚ ਲੂਸੀ ਵੋਜ਼ਤਾਲਸਕੀ, ਮਾਰੀਆ ਗੌਰੌਸਪੇ, ਕ੍ਰਿਸਚੀਅਨ ਗੌਰੌਸਪੇ, ਲੌਰਾ ਗ੍ਰਾਂਟ, ਰੀਆ ਰਾਜਕੁਮਾਰ ਤੇ ਕਈ ਹੋਰਨਾਂ ਦੇ ਨਾਂ ਵਰਣਨਯੋਗ ਹਨ। ਇਨ੍ਹਾਂ ਵਿੱਚੋਂ ਬਹੁਤਿਆਂ ਦਾ ਕਤਲ ਉਨ੍ਹਾਂ ਲੋਕਾਂ ਦੇ ਹੱਥੋਂ ਹੋਇਆ ਜਿਨ੍ਹਾਂ ਨੂੰ ਉਹ ਚੰਗੀ ਤਰ੍ਹਾਂ ਜਾਣਦੇ ਸਨ ਜਿਵੇਂ ਕਿ ਆਪਣੇ ਪਤੀ ਜਾਂ ਮਾਪਿਆਂ ਹੱਥੋਂ।
ਉਨ੍ਹਾਂ ਆਖਿਆ ਕਿ ਆਪਣੇ ਹੀ ਘਰ ਵਿੱਚ ਕਿਸੇ ਨੂੰ ਆਪਣੀ ਜਾਨ ਜਾਣ ਦਾ ਡਰ ਨਹੀਂ ਹੋਣਾ ਚਾਹੀਦਾ। ਅਜਿਹੇ ਜੁਰਮ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਰੋਕਣ ਵਾਸਤੇ ਸਾਨੂੰ ਆਪਣੀਆਂ ਕਮਿਊਨਿਟੀਜ਼ ਤੇ ਸਰਕਾਰ ਦੇ ਸਾਰੇ ਪੱਧਰਾਂ ਨੂੰ ਰਲ ਕੇ ਕੰਮ ਕਰਦਾ ਰਹਿਣਾ ਚਾਹੀਦਾ ਹੈ। 2015 ਵਿੱਚ ਅਸੀਂ ਜਿਹੜਾ ਕੰਮ ਸੁ਼ਰੂ ਕੀਤਾ ਸੀ ਉਸ ਨੂੰ ਵੀ ਸਾਨੂੰ ਜਾਰੀ ਰੱਖਣਾ ਚਾਹੀਦਾ ਹੈ। ਸਗੋਂ ਸਾਨੂੰ ਅਜਿਹਾ ਕੰਮ ਜਿ਼ਆਦਾ ਕਰਨਾ ਚਾਹੀਦਾ ਹੈ।
ਹਾਊਸ ਆਫ ਕਾਮਨਜ਼ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪ੍ਰਗਟਾਏ ਗਏ ਇਨ੍ਹਾਂ ਵਿਚਾਰਾਂ ਕਿ ਅਜੇ ਵੀ ਬਹੁਤ ਕੁੱਝ ਨਹੀਂ ਬਦਲਿਆ ਹੈ, ਨਾਲ ਹੀ ਸਹੋਤਾ ਦੇ ਵਿਚਾਰ ਵੀ ਮੇਲ ਖਾਂਦੇ ਹਨ। ਮੁੜ ਚੁਣੀ ਗਈ ਲਿਬਰਲ ਸਰਕਾਰ ਮਿਲਟਰੀ ਸਟਾਈਲ ਦੇ ਅਸਾਲਟ ਹਥਿਆਰਾਂ ਉੱਤੇ ਪਾਬੰਦੀ ਲਾਵੇਗੀ ਤੇ ਲਿੰਗ ਆਧਾਰਿਤ ਹਿੰਸਾ ਨੂੰ ਰੋਕਣ ਲਈ ਕੌਮੀ ਰਣਨੀਤੀ ਕਾਇਮ ਕਰਨ ਪ੍ਰਤੀ ਵਚਨਬੱਧ ਰਹੇਗੀ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ