Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਦੇਸ਼ ਦੁਨੀਆ

ਗੁਰਦੁਆਰਾ ਚੱਕੀ ਸਾਹਿਬ, ਐਮਨਾਆਬਾਦ, ਗੁਜਰਾਂਵਾਲਾ

December 09, 2019 10:09 AM

ਗੁਰਦੁਆਰਾ ਚੱਕੀ ਸਾਹਿਬ ਐਮਨਾਆਬਾਦ, ਗੁੱਜਰਾਂਵਾਲਾ ਸ਼ਹਿਨਸ਼ਾਹ ਬਾਬਰ ਦੀਆਂ ਫੌਜਾਂ ਨੇ ਜਦ ਸੰਮਤ 1578 ਨੂੰ ਸੈਦਪੁਰ ( ਐਮਨਾਆਬਾਦ ) ਉੱਤੇ ਕਬਜ਼ਾ ਕੀਤਾ ਤਾਂ ਉਹਨਾਂ ਹੋਰ ਬਹੁਤ ਸਾਰੇ ਲੋਕਾਂ ਦੇ ਨਾਲ ਨਾਲ ਸਤਿਗੁਰ ਨਾਨਕ ਦੇਵ ਜੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਅਤੇ ਉਹਨਾਂ ਤੋਂ ਚੱਕੀ ਪੀਹਣ ਦੀ ਮੁਸ਼ੱਕਤ ਲਈ ਗਈ।ਸਰਕਾਰੀ ਅਹਿਲਕਾਰਾਂ ਨੇ ਵੇਖਿਆ ਕਿ ਬਾਬਾ ਜੀ ਦੀ ਚੱਕੀ ਆਪੇ ਚੱਲ ਰਹੀ ਹੈ । ਉਹਨਾਂ ਨੇ ਜਾ ਕੇ ਬਾਬਰ ਨੂੰ ਦੱਸਿਆ ਤੇ ਉਹਨੇ ਬਾਬਾ ਜੀ ਨੂੰ ਆਪਣੇ ਕੋਲ ਸੱਦ ਲਿਆ।ਉੱਥੇ ਉਹਨੇ ਬਾਬਾ ਜੀ ਨਾਲ ਗੱਲਬਾਤ ਕੀਤੀ।ਉਹ ਬਾਬਾ ਜੀ ਤੋਂ ਬਹੁਤ ਪ੍ਰਭਾਵਿਤ ਹੋਇਆ।ਉਹਨੇ ਬਾਬਾ ਜੀ ਨੂੰ ਰਿਹਾਅ ਕਰ ਦਿੱਤਾ ਤੇ ਬਾਬਾ ਜੀ ਨੇ ਦੂਜੇ ਕੈਦੀਆਂ ਨੂੰ ਵੀ ਰਿਹਾਅ ਕਰਨ ਦਾ ਹੁਕਮ ਦਿੱਤਾ, ਜਿਸ ਨੂੰ ਬਾਬਰ ਨੇ ਮੰਨ ਲਿਆ।ਇਉਂ ਬਾਬਾ ਜੀ ਕਾਰਨ ਹਜ਼ਾਰਾਂ ਕੈਦੀ ਰਿਹਾਅ ਹੋ ਗਏ।ਇਸ ਅਸਥਾਨ ਉੱਤੇ ਜਿੱਥੇ ਆਪ ਕੈਦ ਹੋ ਕੇ ਚੱਕੀ ਚਲਾਉਂਦੇ ਰਹੇ, ਬਾਅਦ ਵਿੱਚ ਗੁਰਦੁਆਰਾ ਬਣਾ ਦਿੱਤਾ ਗਿਆ।ਅੱਜ ਵੀ ਉਹੀ ਬਾਬਰ ਵੇਲੇ ਦੇ ਦੋ ਕਮਰੇ ਹਨ।ਨਿਸ਼ਾਨ ਸਾਹਿਬ ਵਿਹੜੇ ਵਿੱਚ ਝੂਲ ਰਿਹਾ ਹੈ।14 ਘੁਮਾਉਂ ਜਮੀਨ ਇਸ ਅਸਥਾਨ ਦੇ ।

 
Have something to say? Post your comment