Welcome to Canadian Punjabi Post
Follow us on

19

January 2020
ਭਾਰਤ

ਊਧਵ ਠਾਕਰੇ ਸਰਕਾਰ ਵੱਲੋਂ ਭਾਜਪਾ ਅਤੇ ਆਰ ਐੱਸ ਐੱਸ ਉੱਤੇ ਹਮਲਾ ਸ਼ੁਰੂ

December 06, 2019 08:38 AM

* ਭਾਜਪਾ ਆਗੂਆਂ ਦੀਆਂ ਸੱਤ ਖੰਡ ਮਿੱਲਾਂ ਦੀ ਕਰਜ਼ਾ ਗਾਰੰਟੀ ਰੱਦ
* ਆਰ ਐੱਸ ਐੱਸ ਨਾਲ ਜੁੜੇ ਅਦਾਰੇ ਨੂੰ ਅਸ਼ਟਾਮ ਫੀਸ ਤੋਂ ਛੋਟਰੱਦ 

ਮੁੰਬਈ, 5 ਦਸੰਬਰ, (ਪੋਸਟ ਬਿਊਰੋ)- ਮਹਾਰਾਸ਼ਟਰ ਵਿੱਚਇੱਕ ਹਫਤਾ ਪਹਿਲਾਂ ਐੱਨ ਸੀਪੀ ਅਤੇ ਕਾਂਗਰਸ ਦੇ ਨਾਲ ਮਿਲ ਕੇ ਸੱਤਾ ਸੰਭਾਲਣ ਪਿੱਛੋਂ ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ ਦੀ ਸਰਕਾਰ ਨੇ ਆਰ ਐੱਸ ਐੱਸ ਨਾਲ ਜੁੜੇ ਅਦਾਰੇ ਨੂੰ ਅਸ਼ਟਾਮ ਫੀਸ ਵਿੱਚ ਛੋਟ ਦੇਣ ਦਾਪਿਛਲੀ ਭਾਜਪਾ ਸਰਕਾਰ ਦਾ ਫ਼ੈਸਲਾ ਅੱਜ ਰੱਦ ਕਰ ਦਿੱਤਾ ਹੈ। ਵਰਨਣ ਯੋਗ ਹੈ ਕਿ ਪਿਛਲੀ ਭਾਜਪਾ ਸਰਕਾਰ ਵਿੱਚਸ਼ਿਵ ਸੈਨਾਵੀ ਭਾਈਵਾਲ ਸੀ।
ਇਕ ਸੀਨੀਅਰ ਅਧਿਕਾਰੀ ਨੇ ਅੱਜ ਵੀਰਵਾਰ ਦੱਸਿਆ ਕਿ ਅਸ਼ਟਾਮ ਫੀਸ ਦੀਛੋਟ ਰੱਦ ਕਰਨ ਦਾ ਫ਼ੈਸਲਾ ਸ਼ਿਵ ਸੈਨਾ ਦੀ ਅਗਵਾਈ ਵਾਲੀ ਮਹਾਵਿਕਾਸ ਅਘਾੜੀ ਸਰਕਾਰ ਨੇ ਕੱਲ੍ਹ ਬੁੱਧਵਾਰ ਨੂੰ ਲਿਆ ਸੀ। ਉਨ੍ਹਾਂ ਕਿਹਾ ਕਿ ਨਾਗਪੁਰ ਦੇ ਇੱਕ ਖੋਜ ਅਦਾਰੇ ਨੇ ਕਰੋਲ ਤਹਿਸੀਲ ਵਿੱਚ ਵੱਡੇ ਪੱਧਰ ਉੱਤੇ ਜ਼ਮੀਨ ਖ਼ਰੀਦੀ ਹੈ। ਇਹ ਅਦਾਰਾ ਆਰ ਐੱਸ ਐੱਸ ਦੀ ਇੱਕ ਸ਼ਾਖਾ ਭਾਰਤੀ ਸ਼ਿਕਸ਼ਣ ਮੰਡਲ ਨੇ ਸ਼ੁਰੂ ਕੀਤਾ ਸੀ। ਪਿਛਲੀ ਨੌਂ ਸਤੰਬਰ ਨੂੰ ਦਵਿੰਦਰ ਫੜਨਵੀਸ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਇਸ ਅਦਾਰੇ ਨੂੰ ਜ਼ਮੀਨ ਸੌਦੇ ਲਈ ਅਸ਼ਟਾਮ ਅਤੇ ਰਜਿਸਟ੍ਰੇਸ਼ਨ ਫੀਸ ਤੋਂ ਛੋਟ ਦੇ ਦਿੱਤੀ ਸੀ। ਇਸ ਅਧਿਕਾਰੀ ਨੇ ਕਿਹਾ ਕਿ 105 ਹੈਕਟੇਅਰ ਜ਼ਮੀਨ ਖ਼ਰੀਦਣ ਦੇ ਲਈ 1.5 ਕਰੋੜ ਰੁਪਏ ਅਸ਼ਟਾਮ ਫ਼ੀਸ ਦੀ ਛੋਟ ਦਿੱਤੀ ਗਈ ਸੀ, ਜਿਹੜੀ ਰੱਦ ਕਰ ਦਿੱਤੀ ਗਈ ਹੈ। ਇਸ ਅਦਾਰੇ ਨੂੰ ਇਹ ਅਸ਼ਟਾਮ ਫੀਸ ਭਰਨੀ ਪਵੇਗੀ।
ਅੱਜ ਹੀ ਜਾਣਕਾਰ ਸੂਤਰਾਂ ਨੇ ਦੱਸਿਆ ਕਿ ਬੁੱਧਵਾਰ ਹੋਈ ਮਹਾਰਾਸ਼ਟਰਮੰਤਰੀ ਮੰਡਲ ਦੀ ਬੈਠਕ ਵਿੱਚ ਪਿਛਲੀ ਭਾਜਪਾ ਸਰਕਾਰ ਵੱਲੋਂ ਆਖ਼ਰੀ ਦਿਨਾਂ ਵਿੱਚ ਲਏ 34 ਫ਼ੈਸਲਿਆਂ ਉੱਤੇ ਚਰਚਾ ਹੋਈ ਹੈ। ਨਵੀਂ ਸਰਕਾਰ ਦੇ ਇੱਕ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਹੈ ਕਿ ਮਹਾਵਿਕਾਸ ਅਘਾੜੀ ਸਰਕਾਰ ਪਿਛਲੀ ਭਾਜਪਾ ਸਰਕਾਰ ਦੇ ਸ਼ੁਰੂ ਕੀਤੇ ਹੋਏ ਪ੍ਰਾਜੈਕਟਾਂ ਦੀ ਘੋਖ ਕਰੇਗੀ, ਪਰ ਠਾਕਰੇ ਸਰਕਾਰ ਬਦਲੇ ਦੀ ਭਾਵਨਾ ਨਾਲ ਕਿਸੇ ਦੇ ਖ਼ਿਲਾਫ਼ ਕਾਰਵਾਈ ਨਹੀਂ ਕਰੇਗੀ।
ਕੱਲ੍ਹ ਬੁੱਧਵਾਰ ਦੀ ਬੈਠਕ ਦੌਰਾਨ ਊਧਵ ਠਾਕਰੇ ਸਰਕਾਰ ਨੇ ਇਕ ਹੋਰ ਫ਼ੈਸਲੇ ਨਾਲ ਭਾਜਪਾ ਨੇਤਾਵਾਂ ਦੀਆਂ ਸੱਤ ਖੰਡ ਮਿੱਲਾਂ ਨੂੰ ਦਿੱਤੀ ਗਈ ਕਰਜ਼ਾ ਗਾਰੰਟੀ ਵੀ ਰੱਦ ਕਰ ਦਿੱਤੀ। ਰਾਜ ਦੀ ਸਾਬਕਾ ਮੰਤਰੀ ਪੰਕਜਾ ਮੁੰਡੇ ਤੇ ਹੋਰ ਭਾਜਪਾ ਆਗੂਆਂ ਦੀਆਂ ਇਨ੍ਹਾਂ ਕੋਆਪਰੇਟਿਵ ਸ਼ੂਗਰ ਮਿੱਲਾਂ ਵੱਲ 300 ਕਰੋੜ ਰੁਪਏ ਤੋਂ ਵੱਧ ਕਰਜ਼ਾ ਹੈ। ਨੈਸ਼ਨਲ ਕੋਆਪਰੇਟਿਵ ਵਿਕਾਸ ਨਿਗਮ (ਐੱਨ ਸੀਡੀਸੀ) ਇਨ੍ਹਾਂਮਿੱਲਾਂ ਨੂੰ ਕਰਜ਼ਾ ਦੇਂਦਾ ਹੈ ਅਤੇ ਰਾਜ ਸਰਕਾਰ ਕੁਝ ਨਿਯਮਾਂ ਤੇ ਸ਼ਰਤਾਂ ਨਾਲ ਇਨ੍ਹਾਂ ਦੇ ਕਰਜ਼ੇਦੀ ਗਾਰੰਟੀ ਦਿੰਦੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਸੱਤ ਸ਼ੂਗਰ ਮਿੱਲਾਂ ਨੇ ਗਾਰੰਟੀ ਸ਼ਰਤਾਂ ਪੂਰੀਆਂ ਨਹੀਂ ਸਨ ਕੀਤੀਆਂ।ਇਸ ਲਈ ਸਰਕਾਰ ਨੇ ਗਾਰੰਟੀ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਅੱਜ ਦੇ ਦਿਨ ਹੀ ਆਪਣੇ ਇਰਾਦਿਆਂ ਦੀ ਪੱਕੀ ਇੰਦਰਾ ਗਾਂਧੀ ਬਣੀ ਸੀ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨਮੰਤਰੀ
ਪ੍ਰਸਿੱਧ ਅਦਾਕਾਰਾ ਸ਼ਬਾਨਾ ਆਜ਼ਮੀ ਕਾਰ ਹਾਦਸੇ ’ਚ ਜ਼ਖਮੀ
ਕਮਸ਼ੀਰ ਉੱਤੇ ਲਿਖੇ ਨਾਵਲ ਦੇ ਲਈ ਮਾਧੁਰੀ ਵਿਜੈ ਨੂੰ ‘ਕ੍ਰਾਸਵਰਡ ਬੁੱਕ ਐਵਾਰਡ'
ਨਿਰਭੈਆ ਦੇ ਦੋਸ਼ੀਆਂ ਨੂੰ 22 ਨੂੰ ਫਾਂਸੀ ਨਹੀਂ ਹੋ ਸਕੇਗੀ
ਆਈ ਐਮ ਏ ਨੂੰ ਪ੍ਰਧਾਨ ਮੰਤਰੀ ਦੇ ਬਿਆਨ 'ਤੇ ਸਖਤ ਇਤਰਾਜ਼
ਗੁਜਰਾਤ ਦੀ ਕੁੜੀ ਨੇ 6 ਫੁੱਟ ਤੋਂ ਵਾਲ ਵਧਾ ਕੇ ਆਪਣਾ ਵਰਲਡ ਰਿਕਾਰਡ ਤੋੜਿਆ
ਲਕੜਾਵਾਲਾ ਨੇ ਕਿਹਾ ਦਾਊਦ ਇਬਰਾਹੀਮ ਪਾਕਿਸਤਾਨ ਦੇ ਅਫਸਰਾਂ ਰਾਹੀਂ ਕੰਮ ਕਰਦੈ
ਇੰਦਰਾ ਗਾਂਧੀ ਬਾਰੇ ਬਿਆਨ ਦੀ ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਸਫਾਈ ਦਿੱਤੀ
ਚੰਦੂਮਾਜਰਾ ਵੱਲੋਂ ਘਰ ਆਏ ਟਕਸਾਲੀਆਂ ਅਤੇ ਮਨਜੀਤ ਸਿੰਘ ਜੀ ਕੇ ਨਾਲ ਮੀਟਿੰਗ
ਫਲਿਪਕਾਰਟ ਅਤੇ ਐਮਾਜ਼ੋਨ ਦੇ ਖ਼ਿਲਾਫ਼ ਜਾਂਚ ਦੇ ਹੁਕਮ