Welcome to Canadian Punjabi Post
Follow us on

06

August 2020
ਟੋਰਾਂਟੋ/ਜੀਟੀਏ

ਰੀਗਨ ਦੀ ਥਾਂ ਰੋਟਾ ਬਣੇ ਹਾਊਸ ਆਫ ਕਾਮਨਜ਼ ਦੇ ਸਪੀਕਰ

December 06, 2019 08:32 AM

ਓਟਵਾ, 5 ਦਸੰਬਰ (ਪੋਸਟ ਬਿਊਰੋ) : ਲਿਬਰਲ ਐਮਪੀ ਐਂਥਨੀ ਰੋਟਾ ਨੂੰ ਹਾਊਸ ਆਫ ਕਾਮਨਜ਼ ਦਾ ਨਵਾਂ ਸਪੀਕਰ ਚੁਣ ਲਿਆ ਗਿਆ ਹੈ। ਉਨ੍ਹਾਂ ਆਪਣੇ ਸਾਥੀ ਲਿਬਰਲ ਦਾਅਵੇਦਾਰ ਜੈੱਫ ਰੀਗਨ, ਜੋ ਕਿ ਪਿਛਲੇ ਪਾਰਲੀਆਮੈਂਟ ਸੈਸ਼ਨ ਦੌਰਾਨ ਸਪੀਕਰ ਸਨ ਤੇ ਅੱਗੇ ਵੀ ਬਣਨਾ ਚਾਹੁੰਦੇ ਸਨ, ਨੂੰ ਹਰਾ ਕੇ ਇਹ ਅਹੁਦਾ ਹਾਸਲ ਕੀਤਾ।
ਉੱਤਰੀ ਓਨਟਾਰੀਓ ਦੇ ਨਿਪੀਸਿੰਗ-ਟਿਮਿਸਕੇਮਿੰਗ ਹਲਕੇ ਦੇ ਨੁਮਾਇੰਦੇ 58 ਸਾਲਾ ਰੋਟਾ ਪਿਛਲੀ ਪਾਰਲੀਆਮੈਂਟ ਵਿੱਚ ਡਿਪਟੀ ਸਪੀਕਰ ਸਨ। ਇਸ ਵਾਰੀ ਰੋਟਾ ਦੀ ਚੋਣ ਇਹ ਦਰਸਾਉਂਦੀ ਹੈ ਕਿ ਲਿਬਰਲਾਂ ਦੇ ਘੱਟ ਗਿਣਤੀ ਰਹਿ ਜਾਣ ਉਪਰੰਤ ਮੁੱਖ ਵਿਰੋਧੀ ਧਿਰ ਕਿਸ ਤਰ੍ਹਾਂ ਆਪਣੇ ਪਾਸੇ ਸੁੱਟਦੀ ਹੈ। 121 ਸੀਟਾਂ ਜਿੱਤਣ ਵਾਲੇ ਕੰਜ਼ਰਵੇਟਿਵਾਂ ਕੋਲ ਐਣੀ ਸਟਰੈਂਥ ਨਹੀਂ ਸੀ ਕਿ ਉਹ ਇਸ ਅਹੁਦੇ ਉੱਤੇ ਕਿਸੇ ਆਪਣੇ ਨੂੰ ਚੁਣ ਸਕਦੇ। ਪਰ ਸਪੀਕਰ ਦੀ ਚੋਣ ਪ੍ਰੈਫਰੈਂਸ਼ੀਅਲ ਬੈਲਟ ਨਾਲ ਹੋਣੀ ਸੀ ਇਸ ਲਈ ਉਹ ਇਹ ਯਕੀਨੀ ਬਣਾ ਸਕਦੇ ਸਨ ਕਿ ਰੋਟਾ ਹੀ ਸਿਖਰ ਉੱਤੇ ਰਹਿਣ।
ਦੋ ਕੰਜ਼ਰਵੇਟਿਵ ਐਮਪੀਜ਼ ਬਰੂਸ ਸਟੈਂਟਨ ਤੇ ਜੋਇਲ ਗੌਡਿਨ ਤੋਂ ਇਲਾਵਾ ਐਨਡੀਪੀ ਦੇ ਕੈਰਲ ਹੱਗਜ਼ ਨੇ ਵੀ ਇਸ ਚੋਣ ਲਈ ਆਪਣੇ ਨਾਂ ਦਿੱਤੇ ਸਨ। ਪ੍ਰੈਫਰੈਂਸ਼ੀਅਲ ਵੋਟਿੰਗ ਤਹਿਤ ਐਮਪੀਜ਼ ਆਪਣੇ ਪਹਿਲੀ, ਦੂਜੀ ਤੇ ਬਾਕੀ ਦੀਆਂ ਤਰਜੀਹਾਂ ਨੂੰ ਤਰਤੀਬ ਦਿੰਦੇ ਹਨ। ਇਹ ਪ੍ਰਕਿਰਿਆ ਉਦੋਂ ਤੱਕ ਦੁਹਰਾਈ ਜਾਂਦੀ ਹੈ ਜਦੋਂ ਤੱਕ ਇੱਕ ਉਮੀਦਵਾਰ ਜੇਤੂ ਵਜੋਂ ਉਭਰ ਕੇ ਸਾਹਮਣੇ ਨਹੀਂ ਆਉਂਦਾ।
ਰੀਗਨ ਦੀ ਚੋਣ ਨਾ ਕੀਤੇ ਜਾਣ ਦਾ ਫੈਸਲਾ ਇਸ ਹਫਤੇ ਦੇ ਸ਼ੁਰੂ ਵਿੱਚ ਕੰਜ਼ਰਵੇਟਿਵ ਕਾਕਸ ਦੀ ਹੋਈ ਮੀਟਿੰਗ ਵਿੱਚ ਲਿਆ ਗਿਆ ਸੀ। ਪਰ ਐਮਪੀਜ਼ ਨੇ ਇਸ ਬਾਰੇ ਜਨਤਕ ਤੌਰ ਉੱਤੇ ਕੋਈ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ