Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਅੰਤਰਰਾਸ਼ਟਰੀ

ਕਿਤਾਬ ਵਿੱਚ ਦਾਅਵਾ: ਵੱਖਰੇ ਬੈੱਡਰੂਮ ਵਿੱਚ ਸੌਂਦੀ ਹੈ ਟਰੰਪ ਦੀ ਪਤਨੀ ਮੇਲਾਨੀਆ

December 05, 2019 08:57 AM

ਵਾਸ਼ਿੰਗਟਨ, 4 ਦਸੰਬਰ, (ਪੋਸਟ ਬਿਊਰੋ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹਮੇਸ਼ਾ ਚਰਚਾ ਵਿੱਚ ਰਹਿੰਦੇ ਹਨ, ਪਰ ਐਤਕੀਂਉਨ੍ਹਾਂ ਦੀ ਤੀਸਰੀ ਪਤਨੀ ਮੇਲਾਨੀਆ ਟਰੰਪ ਦੀ ਵਾਰੀ ਹੈ। ਸੀ ਐੱਨ ਐੱਨ ਦੀ ਰਿਪੋਰਟਰ ਨੇ ਅਮਰੀਕਾ ਦੀ ਫਸਟ ਲੇਡੀ ਬਾਰੇ ‘ਫ੍ਰੀ ਮੇਲਾਨੀਆ` ਦੇ ਨਾਂਅ ਨਾਲ ਕਿਤਾਬ ਲਿਖੀ ਹੈ, ਜਿਸ ਵਿੱਚ ਕੁਝ ਜਾਣਕਾਰੀਆਂ ਦਿੱਤੀਆਂਗਈਆਂ ਹਨ ਅਤੇ ਇਨ੍ਹਾਂ ਨਾਲ ਅਮਰੀਕਾ ਵਿੱਚ ਸਨਸਨੀ ਫੈਲ ਗਈ ਹੈ।
ਨਵੀਂ ਆਈਕਿਤਾਬਦੇ ਮੁਤਾਬਕ ਮੇਲਾਨੀਆ ਦੀ ਆਪਣੇ ਪਤੀ (ਡੋਨਾਲਡ ਟਰੰਪ) ਨਾਲ ਬਣਦੀਨਹੀਂ ਅਤੇ ਉਹ ਵ੍ਹਾਈਟ ਹਾਊਸ ਵਿੱਚਵੱਖਰੇ ਬੈੱਡਰੂਮ ਵਿੱਚਸੌਂਦੀ ਹੈ, ਜਿਸ ਵਿੱਚ ਉਨ੍ਹਾਂ ਦੇ ਪਤੀ ਨਹੀਂ ਜਾਂਦੇ।ਕਿਤਾਬ ਦੀ ਲੇਖਿਕਾ ਕੈਟ ਬ੍ਰੇਟਨ ਨੇ ਪੱਤਰਕਾਰ ਵਜੋਂ ਲੰਬੇ ਸਮੇਂ ਤੱਕ ਵ੍ਹਾਈਟ ਹਾਊਸ ਨੂੰ ਕਵਰ ਕੀਤਾ ਹੈ। ਅਮਰੀਕਾ ਵਿੱਚ ਉਸ ਦੀ ਗਿਣਤੀ ਮੰਨੇ-ਪ੍ਰਮੰਨੇ ਪੱਤਰਕਾਰਾਂ ਵਿੱਚ ਹੁੰਦੀ ਹੈ। ਉਨ੍ਹਾਂ ਦੇ ਆਪਣੇ ਪੱਕੇ ਸਰੋਤ ਹਨ ਅਤੇ ਉਸਵੱਲੋਂਇਸ ਕਿਤਾਬ ਵਿੱਚ ਲਿਖੀਆਂ ਗੱਲਾਂ ਹੈਰਾਨ ਕਰਨ ਵਾਲੀਆਂ ਹਨ। ਲੇਖਕਾ ਦਾ ਦਾਅਵਾ ਹੈ ਕਿ ਇਸ ਵਿੱਚ ਦਿੱਤੀ ਜਾਣਕਾਰੀ ਸੱਚ ਹੈ।
ਕਿਤਾਬ ਵਿੱਚਦਰਜ ਹੈ ਕਿ ਟਰੰਪ ਦੀ ਪਤਨੀ ਮੇਲਾਨੀਆ ਆਪਣੇ ਜਨਤਕ ਅਕਸ ਅਤੇ ਨਿੱਜਤਾ ਵਿਚਾਲੇ ਸੰਘਰਸ਼ ਕਰ ਰਹੀ ਹੈ। ਵ੍ਹਾਈਟ ਹਾਊਸ ਵਿੱਚਉਸ ਨੂੰ 3 ਸਾਲ ਹੋ ਚੁੱਕੇ ਹਨ, ਪਰ ਉਹ ਸਭ ਤੋਂ ਵੱਧ ਭੇਦਾਂਵਾਲੀ, ਸ਼ਾਂਤ ਅਤੇ ਪ੍ਰੈੱਸ ਤੋਂ ਘਬਰਾਉਣ ਵਾਲੀ ਫਸਟ ਲੇਡੀ ਹੈ, ਕਦੇ ਉਹ ਗਰਮਜੋਸ਼ੀ ਨਾਲ ਭਰੀ ਦਿੱਸਦੀ ਹੈ ਤਾਂ ਕਦੇ ਭਾਵ-ਰਹਿਤ ਚਿਹਰੇ ਨਾਲ। ਉਸ ਦਾ ਪਤੀ ਸ਼ਾਇਦ ਹੀ ਕਦੇ ਰਿਪੋਰਟਰਾਂ ਅੱਗੇ ਚੁੱਪ ਰਹਿੰਦਾ ਹੋਵੇ ਤੇ ਉਸ ਦੀ ਕੋਈ ਸਵੇਰ ਬਗੈਰ ਕੋਈ ਟਵੀਟ ਕੀਤੇ ਲੰਘਦੀ ਹੋਵੇ, ਪਰ ਇਸ ਤੋਂਵੱਖਰੀ ਮੇਲਾਨੀਆ ਸਭ ਤੋਂ ਬੁਰੀ, ਵ੍ਹਾਈਟ ਹਾਊਸ ਵਿੱਚ ਫਸੀ ਹੋਈ ਲੱਗਦੀ ਹੈ। ਉਂਜ ਉਨ੍ਹਾਂ ਨੇ ਇਹ ਦਿਖਾਇਆ ਹੈ ਕਿ ਖਬਰਾਂ ਵਿੱਚ ਕਿਵੇਂ ਰਹਿਣਾ ਹੈ। ਉਹ ਆਮ ਤੌਰ ਉੱਤੇ ਚੁੱਪ ਨੂੰ ਵੱਡੇ ਹਥਿਆਰ ਵਜੋਂ ਵਰਤਦੀ ਹੈ। ਇਸ ਗੱਲ ਤੋਂ ਉਹ ਆਪਣੇ ਪਤੀ ਡੋਨਾਲਡ ਤੋਂ ਇਕਦਮ ਵੱਖ ਹੈ, ਜਿਹੜੇ ਸ਼ਾਇਦ ਅਮਰੀਕੀ ਇਤਿਹਾਸ ਦੇ ਸਭ ਤੋਂ ਵਿਵਾਦਤ ਰਾਸ਼ਟਰਪਤੀ ਹਨ ਤੇ ਅਕਸਰ ਪ੍ਰਾਈਵੇਟ ਹੋਣ ਦੀ ਹੱਦ ਵੀ ਲੰਘ ਕੇ ਕਈ ਕੁਝ ਨੂੰ ਜਨਤਕ ਕਰ ਦਿੰਦੇ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈ ਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾ ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ