Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਟੋਰਾਂਟੋ/ਜੀਟੀਏ

ਟਰੈਵਲ, ਮੀਲਜ਼ ਤੇ ਮੇਜ਼ਬਾਨੀ ਵਿੱਚ ਕਟੌਤੀਆਂ ਰਾਹੀਂ ਓਨਟਾਰੀਓ ਨੇ ਕੀਤੀ 25 ਮਿਲੀਅਨ ਡਾਲਰ ਦੀ ਬਚਤ

December 05, 2019 08:45 AM

ਟੋਰਾਂਟੋ, 4 ਦਸੰਬਰ (ਪੋਸਟ ਬਿਊਰੋ) : ਓਨਟਾਰੀਓ ਸਰਕਾਰ ਵੱਲੋਂ ਟੈਕਸਦਾਤਾਵਾਂ ਦੇ ਡਾਲਰਜ਼ ਬਚਾਉਣ ਤੇ ਸਮਾਰਟ ਢੰਗ ਨਾਲ ਖਰਚੇ ਕਰਨ ਦੇ ਆਪਣੇ ਮੰਤਰ ਨੂੰ ਅਮਲੀ ਰੂਪ ਦੇ ਕੇ ਆਪਣੀ ਵਚਨਬੱਧਤਾ ਨੂੰ ਪੂਰਾ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਟਰੈਵਲ, ਮੀਲਜ਼ ਤੇ ਮੇਜ਼ਬਾਨੀ ਉੱਤੇ ਸੋਚ ਸਮਝ ਕੇ ਖਰਚ ਕਰਨ ਨਾਲ 25 ਮਿਲੀਅਨ ਡਾਲਰ ਦੀ ਬਚਤ ਹੋਈ ਹੈ। ਇਸ ਨਾਲ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਸਰਕਾਰ ਵੱਲੋਂ ਅਹਿਮ ਪ੍ਰੋਗਰਾਮਾਂ ਤੇ ਸੇਵਾਵਾਂ ਉੱਤੇ ਹੀ ਖਰਚ ਕੀਤਾ ਜਾਵੇ।
ਜੂਨ 2018 ਵਿੱਚ ਓਨਟਾਰੀਓ ਸਰਕਾਰ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਦੇ ਨਤੀਜੇ ਵਜੋਂ ਟਰੈਵਲ, ਮੀਲਜ਼ ਤੇ ਮੇਜ਼ਬਾਨੀ ਉੱਤੇ ਖਰਚਾ ਇਸ ਦਹਾਕੇ ਵਿੱਚ ਸੱਭ ਤੋਂ ਹੇਠਲੇ ਪੱਧਰ ਉੱਤੇ ਜਾ ਪਹੁੰਚਿਆ ਹੈ। 2017-18 ਤੋਂ 2018-19 ਦਰਮਿਆਨ ਅਕਮੋਡੇਸ਼ਨ ਉੱਤੇ ਕੀਤਾ ਜਾਣ ਵਾਲਾ ਖਰਚਾ 9 ਮਿਲੀਅਨ ਡਾਲਰ ਘਟਿਆ ਹੈ, ਹਵਾਈ ਸਫਰ ਵਿੱਚ 7 ਮਿਲੀਅਨ ਡਾਲਰ ਨਾਲ ਕਟੌਤੀ ਹੋਈ ਹੈ ਤੇ ਮੇਜ਼ਬਾਨੀ ਉੱਤੇ ਕੀਤੇ ਜਾਣ ਵਾਲੇ ਖਰਚੇ ਵਿੱਚ ਇੱਕ ਮਿਲੀਅਨ ਡਾਲਰ ਦੀ ਕਮੀ ਦਰਜ ਕੀਤੀ ਗਈ ਹੈ।
ਖਜ਼ਾਨਾ ਬੋਰਡ ਦੇ ਪ੍ਰੈਜ਼ੀਡੈਂਟ ਪੀਟਰ ਬੈਥਲਨਫਾਲਵੀ ਨੇ ਆਖਿਆ ਕਿ ਸਾਡੀ ਸਰਕਾਰ ਸਮਾਰਟ ਸਰਕਾਰ ਦੇ ਨਿਰਮਾਣ ਲਈ ਵਚਨਬੱਧ ਹੈ, ਜੋ ਕਿ ਟੈਕਸਦਾਤਾਵਾਂ ਦੇ ਡਾਲਰਜ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਤੇ ਸਹੀ ਥਾਂ ਉੱਤੇ ਖਰਚ ਸਕੇ। ਉਨ੍ਹਾਂ ਆਖਿਆ ਕਿ ਜਦੋਂ ਪਰਿਵਾਰਾਂ ਨੇ ਆਪਣਾ ਖਰਚਾ ਸੀਮਤ ਬਜਟ ਦੇ ਹਿਸਾਬ ਨਾਲ ਚਲਾਉਣਾ ਹੁੰਦਾ ਹੈ ਤਾਂ ਉਨ੍ਹਾਂ ਨੂੰ ਹੱਥ ਘੁੱਟਣਾ ਹੀ ਪੈਂਦਾ ਹੈ ਤੇ ਇਸੇ ਤਰ੍ਹਾਂ ਸਰਕਾਰ ਨੂੰ ਆਪਣੇ ਖਰਚਿਆਂ ਵਾਸਤੇ ਇਹ ਨਿਯਮ ਲਾਗੂ ਕਰਨਾ ਚਾਹੀਦਾ ਹੈ।
ਜਿਨ੍ਹਾਂ ਹੋਰਨਾਂ ਖਰਚਿਆਂ ਉੱਤੇ ਸਰਕਾਰ ਵੱਲੋਂ ਪਾਬੰਦੀ ਲਾਈ ਗਈ ਹੈ ਉਹ ਹੇਠ ਲਿਖੇ ਅਨੁਸਾਰ ਹਨ :
· 2018 ਦੇ ਮੱਧ ਤੋਂ ਕੈਬਨਿਟ ਤੇ ਕਮੇਟੀ ਦੀਆਂ ਮੀਟਿੰਗਾਂ ਲਈ ਕੇਟਰਿੰਗ ਰੱਦ ਕਰਕੇ ਸਰਕਾਰ ਨੇ 77,000 ਡਾਲਰ ਦੀ ਬਚਤ ਕੀਤੀ
· ਵਿਅਕਤੀਗਤ ਤੌਰ ਉੱਤੇ ਮੀਟਿੰਗਾਂ ਅਟੈਂਡ ਕਰਨ ਦੀ ਥਾਂ ਉੱਤੇ ਵੀਡੀਓ ਕਾਨਫਰੰਸਿੰਗ ਨਾਲ ਅੰਦਾਜ਼ਨ 40,000 ਡਾਲਰ ਦੀ ਬਚਤ ਕੀਤੀ ਗਈ
· ਬਜਟ ਡੇਅ ਉੱਤੇ ਵੱਡੀ ਪੱਧਰ ਉੱਤੇ ਲੰਚ ਕਰਵਾਉਣ ਦੀ ਥਾਂ ਪਿਜ਼ਾ ਲੰਚ ਕਰਵਾਉਣ ਨਾਲ ਕੇਟਰਿੰਗ ਦੀ ਕੌਸਟ ਘੱਟ ਕੇ ਅੱਧੀ ਰਹਿ ਗਈ।
ਬੈਥਲਨਫਾਲਵੀ ਨੇ ਇਹ ਐਲਾਨ ਵੀ ਕੀਤਾ ਕਿ ਸਰਕਾਰ ਵੱਲੋਂ ਟਰੈਵਲ, ਮੀਡੀਆ ਤੇ ਮੇਜ਼ਬਾਨੀ ਸਬੰਧੀ ਖਰਚਿਆਂ ਬਾਰੇ ਨਿਯਮਾਂ ਨੂੰ ਵੀ ਅਪਡੇਟ ਕੀਤਾ ਗਿਆ ਹੈ। ਇਹ ਸੱਭ ਨਰੀਖਣ, ਜਵਾਬਦੇਹੀ ਤੇ ਆਧੁਨਿਕ ਰੁਝਾਨਾਂ ਨੂੰ ਵਧਾਉਣ ਲਈ ਕੀਤਾ ਜਾ ਰਿਹਾ ਹੈ। ਇਨ੍ਹਾਂ ਤਬਦੀਲੀਆਂ ਵਿੱਚ ਹੇਠ ਲਿਖੀਆਂ ਤਬਦੀਲੀਆਂ ਸ਼ਾਮਲ ਹਨ :
· ਇਕੌਨਮੀ ਜਾਂ ਕੋਚ ਦੀ ਥਾਂ ਉੱਤੇ ਏਅਰ ਤੇ ਰੇਲ ਸਫਰ ਲਈ ਉਪਲਬਧ ਸੱਭ ਤੋਂ ਘੱਟ ਭਾੜਾ ਯਕੀਨੀ ਬਣਾ ਕੇ
· ਸੜਕ ਰਾਹੀਂ ਸਫਰ ਕਰਨ ਲਈ ਘੱਟ ਖਰਚ ਵਾਲੇ ਬਦਲ ਤਲਾਸ਼ ਕੇ
· ਮਹਿੰਗੇ ਡਾਊਨਟਾਊਨ ਇਲਾਕਿਆਂ ਦੀ ਥਾਂ ਉੱਤੇ ਇਨ੍ਹਾਂ ਤੋਂ ਬਾਹਰਵਾਰ ਸਸਤੇ ਰਿਹਾਇਸ਼ੀ ਪ੍ਰਬੰਧ ਕਰਕੇ
· ਪ੍ਰਿੰਟ ਕੀਤੀਆਂ ਗਈਆਂ ਰਸੀਦਾਂ ਦੀ ਥਾਂ ਉੱਤੇ ਈ-ਰਸਿਪਟਸ ਜਾਂ ਸਕੈਨ ਕੀਤੀਆਂ ਗਈਆਂ ਰਸਿਪਟਸ ਸਵੀਕਾਰ ਕੇ ਇਨ੍ਹਾਂ ਨਿਯਮਾਂ ਨੂੰ ਅਪਡੇਟ ਤੇ ਆਧੁਨਿਕ ਰੂਪ ਦੇਣ ਦੀ ਕੋਸਿ਼ਸ਼ ਕੀਤੀ ਗਈ ਹੈ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ 20 ਮਿੰਟ ਦੀ ਟੈਕਸੀ ਰਾਈਡ ਲਈ ਓਨਟਾਰੀਓ ਦੀ ਮਹਿਲਾ ਤੋਂ ਚਾਰਜ ਕੀਤੇ ਗਏ 7,000 ਡਾਲਰ ਕੇਟਰਿੰਗ ਵਰਕਰਜ਼ ਦੀ ਹੜਤਾਲ ਕਾਰਨ ਕਈ ਜਹਾਜ਼ਾਂ ਵਿੱਚ ਨਹੀਂ ਮਿਲੇਗਾ ਖਾਣਾ ਫੋਰਡ ਸਰਕਾਰ ਬਣਾ ਰਹੀ ਹੈ ਗੋ ਟਰੇਨ ਲਾਈਨਜ਼ ਉੱਤੇ 300 ਨਵੇਂ ਟਰਿੱਪ ਸ਼ੁਰੂ ਕਰਨ ਦੀ ਯੋਜਨਾ