Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਦੇਸ਼ ਦੁਨੀਆ

ਗੁਰਦੁਆਰਾ ਸਚਖੰਡ

December 04, 2019 09:09 AM

 

ਕੈਨੇਡੀਅਨ ਪੰਜਾਬੀ ਪੋਸਟ ਵੱਲੋਂ ਪਾਕਿਸਤਾਨੀ ਸਕਾਲਰ ਅਤੇ ਖੋਜੀ ਮੁਹੰਮਦ ਇਕਬਾਲ ਕੈਸਰ ਦੀ ਪੁਸਤਕ ‘ਪਾਕਿਸਤਾਨ ਵਿੱਚ ਸਿੱਖਾਂ ਦੇ ਇਤਿਹਾਸਕ ਪਵਿੱਤਰ ਅਸਥਾਨ’ ਲੜੀਵਾਰ ਛਾਪੀ ਜਾ ਰਹੀ ਹੈ। ਲੜੀ ਨੂੰ ਜੋੜਨ ਲਈ ਪਿਛਲੇ ਅੰਕ ਦੇਖੇ ਜਾ ਸਕਦੇ ਹਨ। ਪਾਠਕ ਇਸ ਲੜੀ ਨੂੰ ਸਾਡੀ ਵੈੱਬਸਾਈਟ punjabipost.ca `ਤੇ ਦੇਸ਼ ਤੇ ਦੁਨੀਆਂ ਵਾਲੇ ਕੌਲਮ `ਚ ਪੜ੍ਹ ਸਕਦੇ ਹਨ। ਅੱਜ ਦੀ ਇਤਿਹਾਸਿਕ ਤਸਵੀਰ ਗੁਰਦੁਆਰਾ ਸਚਖੰਡ ਦੀ ਹੈ।

ਇਹ ਪਾਵਨ ਅਸਥਾਨ ਗੁਰਦੁਆਰਾ ਸੱਚਾ ਸੌਦਾ ਤੋਂ ਕੇਵਲ ਇੱਕ ਕਿਲੋਮੀਟਰ ਉਸੇ ਸੜਕ ਉੱਤੇ ਰੇਲਵੇ ਲਾਈਨ ਤੋਂ ਪਾਰ ਖੇਤਾਂ ਵਿੱਚ ਉਦਾਸ ਖਲੋਤਾ ਹੈ । ਇਸ ਅਸਥਾਨ ਉੱਤੇ ਬਾਬੇ ਮਰਦਾਨੇ ਨੇ ਭੁੱਖ ਲੱਗਣ ਦੀ ਗੱਲ ਕੀਤੀ ਸੀ। ਇੱਕ ਵਪਾਰੀ ਦੇ ਖੰਡ ਦੇ ਲੱਦੇ ਖੋਤੇ ਜਾ ਰਹੇ ਸਨ। ਸਤਿਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੂੰ ਆਖਿਆ, ਪੁੱਛ ਇਹਨਾਂ ਛੁੱਟਾਂ ਵਿੱਚ ਕੀ ਹੈ। ਮਰਦਾਨੇ ਦੇ ਪੁੱਛਣ `ਤੇ ਉਹਨਾਂ ਆਖਿਆ ਰੇਤ ਹੈ। ਸਤਿਗੁਰਾਂ ਫਰਮਾਇਆ ਚੰਗਾ ਰੇਤ ਹੀ ਹੋਵੇਗੀ । ਇਹ ਸੁਣ ਕੇ ਵਪਾਰੀ ਦੇ ਮਨ ਵਿੱਚ ਉਲੇਲ ਉੱਠੀ ਕਿ ਕਿਧਰੇ ਫਕੀਰ ਦਾ ਆਖਿਆ ਸੱਚ ਹੀ ਨਾਂ ਹੋਵੇ । ਉਹਨੇ ਛੱਟ ਖੋਹਲ ਕੇ ਵੇਖੀ ਤਾਂ ਉਸ ਵਿੱਚ ਸਚਮੁਚ ਰੇਤ ਸੀ । ਉਹ ਸਤਿਗੁਰਾਂ ਦੀ ਚਰਨੀਂ ਆਣ ਲੱਗਾ। ਸਤਿਗੁਰਾਂ ਫਰਮਾਇਆ ਰੇਤ ਨਹੀਂ ਤਾਂ ਹੋਰ ਕੀ ਸੀ ? ਵਪਾਰੀ ਆਖਿਆ ਹਜ਼ੂਰ ਇਹ ਤਾਂ ਖੰਡ ਸੀ, ਸੋ ਆਪ ਨੇ ਫਰਮਾਇਆ ਚੰਗਾ ਫਿਰ ਖੰਡ ਹੀ ਹੋਵੇਗੀ । ਵਪਾਰੀ ਨੇ ਦੇਖਿਆ ਤਾਂ ਉਹ ਸਚਮੁੱਚ ਖੰਡ ਹੀ ਸੀ । ਵਪਾਰੀ ਫਿਰ ਗੁਰੂ ਜੀ ਦੇ ਚਰਨੀਂ ਆਣ ਲੱਗਾ ਤੇ ਉਹ ਖੰਡ ਉੱਥੇ ਹੀ ਢੇਰ ਕਰ ਦਿੱਤੀ । ਇਸ ਥਾਂ ਉੱਤੇ ਇੱਕ ਗੁੰਬਦ ਵਾਲਾ ਆਲੀਸ਼ਾਨ ਗੁਰਦੁਆਰਾ ਬਣਿਆ ਹੋਇਆ ਹੈ । ਸੜਕ ਕਿਨਾਰੇ ਇਸ ਦੀ ਹਾਲਤ ਮੰਦੀ ਹੈ । ਜੇ ਸੰਭਾਲ ਨਾਂ ਕੀਤੀ ਗਈ ਤਾਂ ਨਿਸ਼ਾਨ ਵੀ ਮਿਟ ਜਾਵੇਗਾ ।

 

 
Have something to say? Post your comment