Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਅੰਤਰਰਾਸ਼ਟਰੀ

ਇਰਾਕ ਵਿੱਚ ਪ੍ਰਸਿੱਧੀ ਵਾਲੀਆਂ ਔਰਤਾਂ ਦੇ ਕਤਲਾਂ ਨਾਲ ਦਹਿਸ਼ਤ

October 22, 2018 08:09 AM

ਲੇਗਨੀ ਬੇਰਾਨ, 21 ਅਕਤੂਬਰ (ਪੋਸਟ ਬਿਊਰੋ)- ਸਤੰਬਰ ਦੇ ਅਖੀਰਲੇ ਵੀਰਵਾਰ ਇਸ ਦੇਸ਼ ਦੀ 22 ਸਾਲਾ ਸੋਸ਼ਲ ਮੀਡੀਆ ਆਈਕਨ ਤਾਰਾ ਫਾਰੇਸ ਨੂੰ ਬਗਦਾਦ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਅਗਸਤ ਵਿੱਚ ਉਹ ਵੀਰਵਾਰ ਦਾ ਹੀ ਦਿਨ ਸੀ, ਜਦ ਇੱਕ ਮਸ਼ਹੂਰ ਬਿਊਟੀਸ਼ੀਅਨ ਆਪਣੇ ਘਰ ਮਰੀ ਹੋਈ ਮਿਲੀ ਸੀ। ਉਸ ਦੇ ਪਹਿਲੇ ਵੀਰਵਾਰ ਇਰਾਕ ਦੀ ਬਾਰਬੀ ਕਹੀ ਜਾਂਦੀ ਪਲਾਸਟਿਕ ਸਰਜਨ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਫਿਰ ਸਾਬਕਾ ਮਿਸ ਇਰਾਕ ਸ਼ਿਮਾ ਕਾਸਿਮ ਅਬਦੁਲ ਰਹਿਮਾਨ ਨੂੰ ਕਿਹਾ ਗਿਆ ਕਿ ਉਹ ਵੀ ਵੀਰਵਾਰ ਨੂੰ ਮਰੇ ਹੋਏ ਲੋਕਾਂ ਵਿੱਚੋਂ ਹੋ ਸਕਦੀ ਹੈ।
ਸਾਲ 2015 ਵਿੱਚ ਮਿਸ ਇਰਾਕ ਦਾ ਖਿਤਾਬ ਜਿੱਤਣ ਵਾਲੀ ਸ਼ਿਮਾ ਦੱਸਦੀ ਹੈ ਕਿ ਉਸ ਨੂੰ ਆਈ ਐੱਸ ਆਈ ਐੱਸ ਦੇ ਲੋਕਾਂ ਵੱਲੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ, ਪਰ ਪਾਰੇਸ ਦੇ ਕਤਲ ਅਤੇ ਅਗਲਾ ਨਿਸ਼ਾਨਾ ਬਣਾਏ ਜਾਣ ਦੀ ਚਿਤਾਵਨੀ ਮਿਲਣ ਪਿੱਛੋਂ ਸ਼ਿਮਾ ਨੇ ਜਾਰਡਨ ਭੱਜਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਅੱਠ ਅਕਤੂਬਰ ਨੂੰ ਕੁਰਦਿਸ਼ ਨਿਊਜ਼ ਸਾਈਟ ਰੂਦਾ ਨੂੰ ਕਿਹਾ, ਉਨ੍ਹਾਂ ਨੇ ਕਈ ਲੋਕਾਂ ਨੂੰ ਚਿੱਟੇ ਦਿਨ ਮਾਰ ਦਿੱਤਾ ਹੈ। ਇੰਸਟਾਗ੍ਰਾਮ ਸਟਾਰ ਇਸਰਾ ਅਲ ਓਬੇਦੀ, ਐਕਟੀਵਿਸਟ ਯਨਰ ਮੁਹੰਮਦ ਸਮੇਤ ਕਈ ਮਸ਼ਹੂਰ ਇਰਾਕੀ ਹਸਤੀਆਂ ਵਿੱਚੋਂ ਸ਼ਿਮਾ ਵੀ ਸ਼ਾਮਲ ਹੈ, ਜੋ ਜਾਨ ਬਚਾਉਣ ਲਈ ਵਿਦੇਸ਼ ਭੱਜ ਗਏ ਹਨ। ਕਤਲਾਂ ਅਤੇ ਧਮਕੀਆਂ ਦੇ ਇਸ ਦੌਰ ਕਾਰਨ ਇਰਾਕ ਵਿੱਚ ਦਹਿਸ਼ਤ ਦਾ ਮਾਹੌਲ ਹੈ। ਉਨ੍ਹਾਂ ਔਰਤਾਂ ਦੇ ਖਿਲਾਫ ਸੋਚੀ ਸਮਝੀ ਸਾਜ਼ਿਸ਼ ਦੀ ਮੁਹਿੰਮ ਛੇੜੀ ਗਈ ਹੈ, ਜਿਨ੍ਹਾਂ ਨੇ ਖੁੱਲ੍ਹ ਕੇ ਸਾਹਮਣੇ ਆਉਣ ਅਤੇ ਲੈਂਗਿਕ ਭੇਤਭਾਵ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਰਾਕ ਛੱਡਣ ਤੋਂ ਕੁਝ ਸਮਾਂ ਪਹਿਲਾਂ ਯਨਰ ਮੁਹੰਮਦ ਨੇ ਏਅਰਪੋਰਟ 'ਤੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਔਰਤਾਂ ਦੇ ਕਤਲ ਹੋਏ ਹਨ, ਜਿਨ੍ਹਾਂ ਨੇ ਆਪਣਾ ਚਿਹਰਾ ਅਤੇ ਸਰੀਰ ਦਿਖਾਇਆ, ਜੋ ਔਰਤਾਂ ਦੇ ਅਧਿਕਾਰਾਂ 'ਤੇ ਖੁੱਲ੍ਹ ਕੇ ਬੋਲਦੀਆਂ ਸਨ ਅਤੇ ਜਿਨ੍ਹਾਂ ਨੇ ਪੁਰਾਣੇ ਇਸਲਾਮੀ ਤੌਰ-ਤਰੀਕੇ ਨਹੀਂ ਅਪਣਾਏ।
ਇਰਾਕੀ ਮਹਿਲਾ ਨੈੱਟਵਰਕ ਦੀ ਮੁਖੀ ਹੰਨਾ ਐਡਵਾਰ ਨੇ ਟਾਈਮ ਨੂੰ ਦੱਸਿਆ ਕਿ ਭਾਵੇਂ ਕਿਸੇ ਇੱਕ ਗਰੁੱਪ ਨੇ ਸਾਰੀਆਂ ਹੱਤਿਆਵਾਂ ਨਹੀਂ ਕੀਤੀਆਂ, ਫਿਰ ਵੀ ਉਨ੍ਹਾਂ ਦੇ ਅੱਤਵਾਦੀ ਸੋਚ-ਵਿਚਾਰ ਦਾ ਤਰੀਕਾ ਇਹੀ ਹੈ ਕਿ ਉਹ ਔਰਤਾਂ ਨੂੰ ਜਨਤਕ ਜੀਵਨ ਵਿੱਚ ਸਰਗਰਮ ਨਹੀਂ ਦੇਖਣਾ ਚਾਹੁੰਦੇ। ਕਿਸੇ ਸਮੇਂ ਇਰਾਕ ਵਿੱਚ ਔਰਤਾਂ ਨੂੰ ਬਹੁਤ ਜ਼ਿਆਦਾ ਖੁੱਲ੍ਹ ਸੀ, ਪਰ 2003 ਦੇ ਬਾਅਦ ਔਰਤਾਂ ਦੇ ਅਧਿਕਾਰਾਂ ਵਿੱਚ ਗਿਰਾਵਟ ਆਈ ਹੈ। ਅਮਰੀਕੀ ਅਗਵਾਈ ਦੇ ਗਠਜੋੜ ਵੱਲੋਂ ਸੱਦਾਮ ਹੁਸੈਨ ਸ਼ਾਸਨ ਦਾ ਅੰਤ ਕਰਨ ਦੇ ਬਾਅਦ ਅੱਤਵਾਦੀ ਅਨਸਰ ਪੈਦਾ ਹੋਏ ਹਨ।
ਐਡਵਾਰ ਕਹਿੰਦੀ ਹੈ, ਅੱਤਵਦੀ ਸੰਗਠਨ ਦੱਸਣਾ ਚਾਹੁੰਦੇ ਹਨ ਕਿ ਲੋਕਾਂ ਦੀ ਸੁਰੱਖਿਆ ਉਨ੍ਹਾਂ ਦੇ ਹੱਥ ਹੈ ਸਰਕਾਰ ਦੇ ਨਹੀਂ। ਇਰਾਕ ਵਿੱਚ ਚੋਣਾਂ ਦੇ ਕਰੀਬ ਪੰਜ ਮਹੀਨੇ ਪਿੱਛੋਂ ਇਸ ਮਹੀਨੇ ਨਵੀਂ ਸਰਕਾਰ ਬਣ ਜਾਣੀ ਹੈ। ਮੌਜੂਦਾ ਪ੍ਰਧਾਨ ਮੰਤਰੀ ਹੈਦਰ ਅਲ ਅਬਾਦੀ ਨੇ ਸਾਜ਼ਿਸ਼ ਤਹਿਤ ਅਗਵਾ ਅਤੇ ਕਤਲਾਂ ਵਿੱਚ ਅਣਪਛਾਤੇ ਸੰਗਠਿਤ ਗਿਰੋਹਾਂ ਦਾ ਹੱਥ ਹੋਣ ਦਾ ਦੋਸ਼ ਲਗਾਇਆ ਹੈ। ਇਹ ਗੁਟ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਯੂ.ਏ.ਈ. ਸਮੇਤ 4 ਖਾੜੀ ਦੇਸ਼ਾਂ ਵਿਚ ਹੜ੍ਹ ਅਤੇ ਮੀਂਹ: ਮਾਰੂਥਲ ਖੇਤਰਾਂ ਵਿਚ ਇੱਕ ਦਿਨ ਵਿਚ 2 ਸਾਲ ਜਿੰਨਾ ਮੀਂਹ ਪ੍ਰਿੰਸ ਹੈਰੀ ਨੇ ਅਧਿਕਾਰਤ ਤੌਰ 'ਤੇ ਬ੍ਰਿਟੇਨ ਛੱਡਿਆ, ਆਪਣੇ ਪਤੇ ਵਿਚ ਕੈਲੀਫੋਰਨੀਆ ਦਾ ਪਤਾ ਲਿਖਵਾਇਆ ਸਟਾਕਟਨ ਕੈਲੀਫੋਰਨੀਆ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਹੋਈ ਗੋਲੀਬਾਰੀ `ਚ ਇਕ ਬੱਚੀ ਦੀ ਮੌਤ, 7 ਜ਼ਖਮੀ, ਜ਼ਖਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ ਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਵਿਸ਼ਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ 13 ਅਪ੍ਰੈਲ ਨੂੰ ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ ਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂ ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ