Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਪੰਜਾਬ

ਟਰੈਫਿਕ ਨਿਯਮ ਤੋੜਨ ਉੱਤੇ ਪੰਜਾਬੀ ਗਾਇਕ ਕਰਣ ਔਜਲਾ ਦਾ ਚਲਾਨ ਕੱਟਿਆ ਗਿਆ

December 04, 2019 08:47 AM

* 20 ਨਵੰਬਰ ਦੀ ਘਟਨਾ ਲਈ ਜਾਂਚ ਪਿੱਛੋਂ ਕਾਰਵਾਈ

ਮੋਹਾਲੀ, 3 ਦਸੰਬਰ (ਪੋਸਟ ਬਿਊਰੋ)- ਆਪਣੇ ਪ੍ਰਸ਼ੰਸਕਾਂ ਦੇ ਨਾਲ ਮੋਹਾਲੀ ਦੀਆਂ ਸੜਕਾਂ 'ਤੇ ਟਰੈਫਿਕ ਨਿਯਮ ਤੋੜਨ ਵਾਲੇ ਪੰਜਾਬੀ ਗਾਇਕ ਕਰਣ ਔਜਲਾ ਦਾ ਟਰੈਫਿਕ ਪੁਲਸ ਨੇ ਆਖਰ ਚਲਾਨ ਕੱਟ ਦਿੱਤਾ ਹੈ। ਪੁਲਸ ਦਾ ਨੋਟਿਸ ਮਿਲਣ ਉੱਤੇ ਡੀ ਐੱਸ ਪੀ ਟਰੈਫਿਕ ਗੁਰਇਕਬਾਲ ਸਿੰਘ ਨੂੰ ਮਿਲਣ ਪਹੁੰਚੇ ਕੱਲ੍ਹ ਕਰਣ ਔਜਲਾ ਨੂੰ ਉਨ੍ਹਾਂ ਦੀ ਮਰਸੀਡੀਜ਼ ਗੱਡੀ ਦੇ ਚਲਾਣ ਦੀ ਕਾਪੀ ਦਿੱਤੀ ਗਈ। ਕਰਣ ਦੇ ਨਾਲ ਕਾਫਲੇ ਵਿੱਚ ਸ਼ਾਮਲ ਕੁੱਲ ਅੱਠ ਗੱਡੀਆਂ ਨੂੰ ਟਰੇਸ ਕਰ ਕੇ ਉਨ੍ਹਾਂ ਦੇ ਚਲਾਣ ਵੀ ਕੱਟੇ ਗਏ ਹਨ, ਪਰ ਕਰਣ ਔਜਲਾ ਦੇ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ, ਪ੍ਰੈਸ਼ਰ ਹਾਰਨ, ਤੇਜ਼ ਆਵਾਜ਼ ਵਿੱਚ ਗਾਣੇ ਸੁਣਨ ਅਤੇ ਰੈਡ ਲਾਈਟ ਜੰਪ ਕਰਨ ਦੇ ਚਲਾਣ ਕੱਟੇ ਗਏ ਹਨ।
ਇਸ ਸੰਬੰਧ ਵਿੱਚ ਡੀ ਐੱਸ ਪੀ ਟਰੈਫਿਕ ਗੁਰਇਕਬਾਲ ਸਿੰਘ ਨੇ ਕਰਣ ਔਜਲਾ ਨੂੰ ਕਿਹਾ ਕਿ ਵਿਦੇਸ਼ ਵਿੱਚ ਰੂਲ ਫਾਲੋ ਕਰਦੇ ਹੋ, ਇਥੇ ਕਿਉਂ ਨਹੀਂ ਕਰਦੇ? ਜਵਾਬ ਵਿੱਚ ਕਰਣ ਔਜਲਾ ਨੇ ਕਿਹਾ ਕਿ ਮੈਨੂੰ ਪਤਾ ਨਹੀਂ ਸੀ ਕਿ ਪੰਜਾਬ ਵਿੱਚ ਇੰਨੀ ਸਖਤੀ ਹੋ ਚੁੱਕੀ ਹੈ। ਉਸ ਨੇ ਨਿਯਮ ਤੋੜਨ ਦੀ ਮੁਆਫੀ ਮੰਗੀ ਅਤੇ ਕਿਹਾ ਕਿ ਉਹ ਆਰ ਟੀ ਓ ਦਫਤਰ ਜਾ ਕੇ ਜਲਦੀ ਹੀ ਆਪਣਾ ਚਲਾਣ ਭੁਗਤ ਲਵੇਗਾ।
ਵਰਨਣ ਯੋਗ ਹੈ ਕਿ ਕਰਣ ਔਜਲਾ 20 ਨਵੰਬਰ ਨੂੰ ਚੰਡੀਗੜ੍ਹ ਏਅਰਪੋਰਟ 'ਤੇ ਪਹੁੰਚੇ ਸਨ। ਗੇਟ ਤੋਂ ਬਾਹਰ ਆਉਂਦੇ ਸਾਰ ਫੈਨਸ ਅਤੇ ਦੋਸਤਾਂ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਉਥੋਂ ਸਾਰੇ ਇਕੱਠੇ ਨਿਕਲੇ। ਏਅਰਪੋਰਟ ਦੇ ਬਾਹਰ 200 ਫੁੱਟੀ ਰੋਡ ਉੱਤੇ ਆਉਂਦੇ ਸਾਰ ਗੱਡੀਆਂ ਦੇ ਸਪੀਕਰ ਤੇਜ਼ ਕਰ ਦਿੱਤੇ ਗਏ। ਕਰਣ ਔਜਲਾ ਆਪਣਾ ਗਾਣਾ ਸੁਣ ਕੇ ਗੱਡੀ ਦਾ ਸਨਰੂਫ ਖੋਲ੍ਹ ਕੇ ਬਾਹਰ ਖੜ੍ਹੇ ਹੋ ਗਏ। ਦੇਖੋ-ਦੇਖੀ ਫੈਨਸ ਅਤੇ ਦੋਸਤ ਵੀ ਗੱਡੀਆਂ ਦੀਆਂ ਖਿੜਕੀਆਂ ਵਿੱਚੋਂ ਬਾਹਰ ਨੂੰ ਲਟਕ ਗਏ ਅਤੇ ਹੱਲਾ ਗੁੱਲਾ ਕਰਨ ਲੱਗੇ। ਕੱਲ੍ਹ ਡੀ ਐੱਸ ਪੀ ਟਰੈਫਿਕ ਦੇ ਕਮਰੇ ਤੋਂ ਬਾਹਰ ਆਉਂਦੇ ਕਰਣ ਔਜਲਾ ਤੋਂ ਜਦੋਂ ਮੀਡੀਆ ਨੇ ਟਰੈਫਿਕ ਨਿਯਮ ਤੋੜਨ ਦਾ ਕਾਰਨ ਪੁੱਛਿਆ ਤਾਂ ਉਹ ਭੜਕ ਕੇ ਬੋਲੇ ਕਿ ਵੀਰ ਕਤਲ ਥੋੜ੍ਹਾ ਕੀਤਾ ਏ, ਵਾਇਲੇਸ਼ਨ ਕੀਤਾ ਸੀ, ਚਲਾਣ ਕੱਟਿਆ ਗਿਆ, ਜਾ ਕੇ ਭਰ ਦਵਾਂਗਾ, ਤੁਸੀਂ ਤਾਂ ਮਗਰ ਹੀ ਪੈ ਗਏ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਐਡਵੋਕੇਟ ਧਾਮੀ ਨੇ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਚੀਮਾ ਪੋਤਾ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ ਜ਼ਿਲ੍ਹਾ ਮੋਗੇ ਵਿਚ 40 ਮਾਡਲ ਤੇ 8 ਪਿੰਕ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ ਪ੍ਰਵਾਸੀ ਭਾਈਚਾਰੇ ਦੇ ਮਸਲੇ ਹਰ ਹਾਲ ’ਚ ਹੱਲ ਕੀਤੇ ਜਾਣਗੇ : ਤਰਨਜੀਤ ਸੰਧੂ 4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ 15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਰਾਮਨੌਵੀਂ ਦਾ ਤਿਉਹਾਰ ਸਮੁੱਚੀ ਮਨੁੱਖਤਾ ਨੂੰ ਜਿ਼ੰਦਗੀ ਜਿਉਣ ਦਾ ਰਸਤਾ ਦਿਖਾਉਂਦਾ ਹੈ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ ਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾ ਅਕਾਲੀ ਦਲ ਨੇ ਚੰਡੀਗੜ੍ਹ ਵਿਚ ਕੈਨੇਡਾ ਦਾ ਕੌਂਸਲੇਟ ਦਫਤਰ ਬੰਦ ਹੋਣ ਲਈ ਕੇਂਦਰ ਤੇ ਸੂਬਾ ਸਰਕਾਰ ਨੂੰ ਭੰਡਿਆ ਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇ