Welcome to Canadian Punjabi Post
Follow us on

29

March 2024
 
ਪੰਜਾਬ

ਦੁਬਈ ਤੋਂ ਪਰਤੇ ਨੌਜਵਾਨਾਂ ਕੋਲੋਂ ਤਿੰਨ ਕਿੱਲੋ 332 ਗ੍ਰਾਮ ਸੋਨਾ ਬਾਰਮਦ

December 03, 2019 08:52 AM

ਅੰਮ੍ਰਿਤਸਰ, 2 ਦਸੰਬਰ (ਪੋਸਟ ਬਿਊਰੋ)- ਏਥੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਉੱਤੇ ਕਸਟਮ ਵਿਭਾਗ ਦੀ ਏਅਰ ਇਟੈਲੀਜੈਂਸ ਵਿੰਗ ਦੇ ਅਫਸਰਾਂ ਨੂੰ ਸੋਮਵਾਰ ਸਵੇਰੇ ਵੱਡੀ ਸਫਲਤਾ ਮਿਲੀ, ਜਦੋਂ ਦੁਬਈ ਤੋਂ ਮੁੜੇ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਉਨ੍ਹਾਂ ਤੋਂ ਤਿੰਨ ਕਿੱਲੋ 332 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ। ਸੋਨੇ ਦੀ ਭਾਰਤੀ ਮਾਰਕੀਟ ਵਿੱਚ ਕੀਮਤ ਇਕ ਕਰੋੜ 30 ਲੱਖ ਸੱਤ ਹਜ਼ਾਰ ਰੁਪਏ ਦੱਸੀ ਗਈ ਹੈ।
ਪਤਾ ਲੱਗਾ ਹੈ ਕਿ ਪਟਿਆਲਾ ਅਤੇ ਤਰਨ ਤਾਰਨ ਦੇ ਇਨ੍ਹਾਂ ਨੌਜਵਾਨਾਂ ਨੇ ਇਹ ਸੋਨਾ ਸਿਲਵਰ ਰੰਗ ਦੀ ਤਾਰ ਨਾਲ ਸੂਟਕੇਸ ਦੀ ਮਟੈਲਿਕ ਸਟ੍ਰਿਪ ਵਿੱਚ ਰੱਖ ਕੇ ਲਿਆਉਣ ਦਾ ਯਤਨ ਕੀਤਾ ਸੀ। ਅਧਿਕਾਰੀਆਂ ਨੇ ਸੋਨਾ ਕਬਜ਼ੇ ਵਿੱਚ ਲੈ ਕੇ ਦੋਸ਼ੀਆਂ ਤੋਂ ਉਹ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਹੈ। ਤਰਨ ਤਾਰਨ ਜ਼ਿਲ੍ਹੇ ਦੇ ਫਤਿਹਾਬਾਦ ਪਿੰਡ ਦਾ ਗੁਰਪ੍ਰੀਤ ਸਿੰਘ ਤੇ ਪਟਿਆਲਾ ਦੀ ਸਮਾਣਾ ਤਸੀਲ ਦੇ ਪਿੰਡ ਖੱਤਰੀਵਾਲਾ ਦਾ ਗੁਰਜਨ ਸਿਘ ਸੋਮਵਾਰ ਸਵੇਰੇ ਦੁਬਈ ਤੋਂ ਆਈ ਫਲਾਈਟ ਤੋਂ ਪੁੱਜੇ ਸਨ। ਏਅਰ ਇਟੈਲੀਜੈਂਸ ਅਧਿਕਾਰੀਆਂ ਨੇ ਇਨ੍ਹਾਂ ਦੇ ਸਾਮਾਨ ਦੀ ਚੈਕਿੰਗ ਦੌਰਾਨ ਇਨ੍ਹਾਂ ਦੇ ਚਿਹਰੇ ਨੂੰ ਸਟੱਡੀ ਕੀਤਾ ਤਾਂ ਕੁਝ ਗੜਬੜ ਦਿੱਸੀ। ਅਧਿਕਾਰੀਆਂ ਨੂੰ ਸੂਚਨਾ ਸੀ ਕਿ ਦੋ ਜਣੇ ਦੁਬਈ ਤੋਂ ਵੱਡੀ ਮਾਤਰਾ ਵਿੱਚ ਸੋਨਾ ਲੈ ਕੇ ਆ ਰਹੇ ਹਨ। ਇਸ ਫਲਾਈਟ ਤੋਂ ਆਏ ਹੋਰ ਲੋਕਾਂ ਦੀ ਚੈਕਿੰਗ ਪਿੱਛੋਂ ਗੁਰਪ੍ਰੀਤ ਤੇ ਗੁਰਜਨ ਸਿੰਘ ਨੂੰ ਰੋਕ ਲਿਆ। ਅਫਸਰਾਂ ਨੇ ਇਨ੍ਹਾਂ ਦੇ ਸਾਮਾਨ ਦੀ ਚੈਕਿੰਗ ਕੀਤੀ, ਪਰ ਕੁਝ ਨਾ ਲੱਭਾ। ਦੋਵਾਂ ਦੀ ਸਰੀਰਕ ਜਾਂਚ ਵਿੱਚੋਂ ਵੀ ਕੁਝ ਨਾ ਮਿਲਿਆ ਤਾਂ ਇਨ੍ਹਾਂ ਦੋਵਾਂ ਦੇ ਬੈਗਾਂ ਦਾ ਐਕਸ-ਰੇ ਕੀਤਾ ਗਿਆ, ਫਿਰ ਸੂਟਕੇਸ ਵਿੱਚ ਲੱਗੀ ਸਟ੍ਰਿਪ ਵਿੱਚ ਸੋਨਾ ਹੋਣ ਦੇ ਸੰਕੇਤ ਮਿਲੇ।
ਕਸਟਮ ਕਮਿਸ਼ਨਰ ਦੀਪਕ ਕੁਮਾਰ ਗੁਪਤਾ ਨੇ ਦੱਸਿਆ ਕਿ ਖਾਸ ਸਿਖਲਾਈ ਵਾਲੇ ਅਫਸਰਾਂ ਨੇ ਬੈਗ ਖੋਲ੍ਹਿਆ ਤਾਂ ਅੰਦਰੋਂ ਸਿਲਵਰ ਕੋਟੇਡ ਸਟ੍ਰਿਪ ਮਿਲੀ, ਜੋ ਸੋਨਾ ਸੀ। ਉਨ੍ਹਾਂ ਨੇ ਦੱਸਿਆ ਕਿ ਇਕ ਯਾਤਰੀ ਦੇ ਬੈਗ ਤੋਂ ਇਕ ਕਿੱਲੋ 664 ਗ੍ਰਾਮ ਅਤੇ ਦੂਜੇ ਯਾਤਰੀ ਦੇ ਬੈਗ ਤੋਂ ਇਕ ਕਿੱਲੋ 668 ਗ੍ਰਾਮ ਸੋਨਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਯਾਤਰੀਆਂ ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲ ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਪ੍ਰਸ਼ਾਸਨ, ਕਿਸਾਨਾਂ ਦੀ ਸਹੂਲਤ ਵਜੋਂ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ : ਡਿਪਟੀ ਕਮਿਸ਼ਨਰ ਸਾਹਨੀ ਵਰਧਮਾਨ ਸਪੈਸ਼ਲ ਸਟੀਲਜ਼, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦੀ ਮਦਦ ਲਈ ਆਈ ਅੱਗੇ ਪੰਜਾਬ ਦੇ ਰਾਜਪਾਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਸਨਮਾਨਿਤ ਅੰਮ੍ਰਿਤਸਰ ਦਾ ਸਰਵਪੱਖੀ ਵਿਕਾਸ ਹੀ ਮੇਰੀ ਪਹਿਲ : ਤਰਨਜੀਤ ਸਿੰਘ ਸੰਧੂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਭਾਜਪਾ 'ਚ ਸ਼ਾਮਲ ਹੋਣ ’ਤੇ ਭਾਜਪਾ ਪ੍ਰਧਾਨ ਜੇਪੀ ਨੱਡਾ, ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੂੰ ਮਿਲੇ ਜ਼ਿਲ੍ਹਾ ਮੋਹਾਲੀ ਵਿੱਚ ਖੁਬਸੂਰਤ ਚਿੱਤਰਕਾਰੀ ਰਾਹੀ ਦਿੱਤਾ ਜਾ ਰਿਹਾ ਹੈ ਵੋਟਰ ਜਾਗਰੂਕਤਾ ਦਾ ਸੁਨੇਹਾ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਨਵੇਂ ਕੋਰਟ ਕੰਪਲੈਕਸ ਦਾ ਉਦਘਾਟਨ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ