Welcome to Canadian Punjabi Post
Follow us on

28

March 2024
 
ਪੰਜਾਬ

ਪੂਜਾ ਗਰਗ ਕੇਸ ਵਿੱਚ ਇੰਪਰੂਵਮੈਂਟ ਟਰੱਸਟ ਨੇ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ

December 03, 2019 08:51 AM

ਜਲੰਧਰ, 2 ਦਸੰਬਰ (ਪੋਸਟ ਬਿਊਰੋ)- ਸੂਰੀਆ ਐਨਕਲੇਵ ਐਕਸਟੈਨਸ਼ਨ ਵਿੱਚ ਪੂਜਾ ਗਰਗ ਨੂੰ ਪਲਾਟ ਦੀ ਲਈ ਗਈ ਅਦਾਇਗੀ ਵਿਆਜ ਸਮੇਤ ਨਾ ਮੋੜਨ ਦੇ ਮਾਮਲੇ ਵਿੱਚ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦੇ ਜ਼ਮਾਨਤੀ ਵਾਰੰਟ ਕੱਢਣ ਦੇ ਰਾਜ ਕਮਿਸ਼ਨ ਦੇ ਖਿਲਾਫ ਇੰਪਰੂਵਮੈਂਟ ਟਰੱਸਟ ਨੇ ਸੁਪਰੀਮ ਕੋਰਟ ਵਿੱਚ ਅਪੀਲ ਕਰ ਦਿੱਤੀ ਹੈ।
ਵਰਨਣ ਯੋਗ ਹੈ ਕਿ ਪੂਜਾ ਗਰਗ ਨੂੰ ਇੰਪਰੂੂਵਮੈਂਟ ਟਰੱਸਟ ਨੇ ਪਲਾਟ ਦੀ ਲਈ ਰਕਮ ਨਹੀਂ ਮੋੜੀ ਸੀ, ਜਿਸ ਕਰ ਕੇ ਪੰਜਾਬ ਰਾਜ ਕਮਿਸ਼ਨ ਨੇ ਇਹ ਆਦੇਸ਼ ਜਾਰੀ ਕੀਤੇ ਸਨ। ਪੂਜਾ ਗਰਗ ਨੂੰ ਅਲਾਟ ਹੋਏ ਪਲਾਟ ਦਾ ਕਬਜ਼ਾ 22 ਜੁਲਾਈ 2014 ਨੂੰ ਦਿੱਤਾ ਜਾਣਾ ਸੀ, ਪਰ ਟਰੱਸਟ ਨੇ ਬਾਅਦ ਵਿੱਚ ਇਹ ਕਹਿ ਕੇ ਕਬਜ਼ਾ ਨਹੀਂ ਦਿੱਤਾ ਕਿ ਉਸ ਮਾਮਲੇ ਵਿੱਚ ਉਨ੍ਹਾਂ ਦਾ ਵਿਵਾਦ ਚੱਲ ਰਿਹਾ ਹੈ। ਪੂਜਾ ਗਰਗ ਨੇ ਪਲਾਟ ਨਾ ਮਿਲਣ ਕਰਕੇ ਰਾਜ ਕਮਿਸ਼ਨ ਵਿੱਚ 39 ਲੱਖ ਦੇ ਕਰੀਬ ਰਕਮ ਵਾਪਸੀ ਲਈ ਅਰਜ਼ੀ ਲਾ ਦਿੱਤੀ। 7 ਮਾਰਚ 2017 ਨੂੰ ਕਮਿਸ਼ਨ ਨੇ 9 ਫੀਸਦੀ ਵਿਆਜ, 3 ਲੱਖ ਵਿਆਜ, 20 ਹਜ਼ਾਰ ਕਾਨੂੰਨੀ ਖਰਚੇ ਸਮੇਤ ਰਕਮ ਪੂਜਾ ਗਰਗ ਨੂੰ ਦੇਣ ਦੀ ਹਦਾਇਤ ਦਿੱਤੀ। 1 ਅਕਤੂਬਰ 2014 ਨੂੰ ਟਰੱਸਟ ਨੇ ਇਸ ਦੇ ਖਿਲਾਫ ਕੌਮੀ ਕਮਿਸ਼ਨ ਵਿੱਚ ਅਪੀਲ ਕਰ ਦਿੱਤੀ। 7 ਫਰਵਰੀ ਨੂੰ ਕੌਮੀ ਕਮਿਸ਼ਨ ਨੇ ਟਰੱਸਟ ਦੀ ਅਰਜ਼ੀ ਰੱਦ ਕਰ ਦਿੱਤੀ ਤੇ ਨਾਲ ਅਲਾਟੀ ਨੂੰ 2011 ਤੋਂ ਕਰਵਾਈ ਜਾਂਦੀ ਰਕਮ ਮੁਤਾਬਕ ਵਿਆਜ ਦੇਣ ਦੀ ਹਦਾਇਤ ਕੀਤੀ ਜਿਹੜੀ ਕਿ 80 ਲੱਖ ਦੇ ਕਰੀਬ ਬਣਦੀ ਸੀ। ਰਕਮ ਨਾ ਦੇਣ 'ਤੇ ਪੂਜਾ ਗਰਗ ਰਾਜ ਕਮਿਸ਼ਨ ਵਿੱਚ ਚਲੇ ਗਏ ਤੇ 23 ਅਕਤੂਬਰ 2019 ਨੂੰ ਰਾਜ ਕਮਿਸ਼ਨ ਨੇ ਹਦਾਇਤ ਜਾਰੀ ਕੀਤੀ ਕਿ 3 ਦਸੰਬਰ ਤੱਕ 80 ਲੱਖ ਦੇ ਕਰੀਬ ਪੂਜਾ ਗਰਗ ਨੂੰ ਅਦਇਗੀ ਕੀਤੀ ਜਾਵੇ। ਚੇਅਰਮੈਨ ਦੇ ਜ਼ਮਾਨਤਾਂ ਵਾਰੰਟ ਜਾਰੀ ਕਰਦੇ ਹੋਏ ਜ਼ਮਾਨਤਾਂ ਲਈ 5 ਲੱਖ ਦੀ ਰਕਮ ਵੀ ਜਮ੍ਹਾਂ ਕਰਵਾਉਣ ਦੇ ਆਦੇਸ਼ ਸੁਣਾਏ ਸਨ। ਫਿਲਹਾਲ ਰਾਹਤ ਲੈਣ ਲਈ ਟਰੱਸਟ ਸੁਪਰੀਮ ਕੋਰਟ ਵਿੱਚ ਚਲਾ ਗਿਆ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲ ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਪ੍ਰਸ਼ਾਸਨ, ਕਿਸਾਨਾਂ ਦੀ ਸਹੂਲਤ ਵਜੋਂ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ : ਡਿਪਟੀ ਕਮਿਸ਼ਨਰ ਸਾਹਨੀ ਵਰਧਮਾਨ ਸਪੈਸ਼ਲ ਸਟੀਲਜ਼, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦੀ ਮਦਦ ਲਈ ਆਈ ਅੱਗੇ ਪੰਜਾਬ ਦੇ ਰਾਜਪਾਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਸਨਮਾਨਿਤ ਅੰਮ੍ਰਿਤਸਰ ਦਾ ਸਰਵਪੱਖੀ ਵਿਕਾਸ ਹੀ ਮੇਰੀ ਪਹਿਲ : ਤਰਨਜੀਤ ਸਿੰਘ ਸੰਧੂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਭਾਜਪਾ 'ਚ ਸ਼ਾਮਲ ਹੋਣ ’ਤੇ ਭਾਜਪਾ ਪ੍ਰਧਾਨ ਜੇਪੀ ਨੱਡਾ, ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੂੰ ਮਿਲੇ ਜ਼ਿਲ੍ਹਾ ਮੋਹਾਲੀ ਵਿੱਚ ਖੁਬਸੂਰਤ ਚਿੱਤਰਕਾਰੀ ਰਾਹੀ ਦਿੱਤਾ ਜਾ ਰਿਹਾ ਹੈ ਵੋਟਰ ਜਾਗਰੂਕਤਾ ਦਾ ਸੁਨੇਹਾ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਨਵੇਂ ਕੋਰਟ ਕੰਪਲੈਕਸ ਦਾ ਉਦਘਾਟਨ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ