Welcome to Canadian Punjabi Post
Follow us on

29

March 2024
 
ਭਾਰਤ

ਲੋਕ ਸਭਾ ਵਿੱਚ ਕਾਂਗਰਸੀ-ਭਾਜਪਾ ਆਗੂਆਂ ਵੱਲੋਂ ਔਰਤ ਆਗੂਆਂ ਬਾਰੇ ਬਦ-ਕਲਾਮੀ

December 03, 2019 08:09 AM

* ਕਾਂਗਰਸ ਆਗੂ ਨੇ ਨਿਰਮਲਾ ਸੀਤਾਰਮਨ ਨੂੰ ‘ਨਿਰਬਲਾ` ਕਿਹਾ
* ਭਾਜਪਾ ਮੰਤਰੀ ਨੇ ਸੋਨੀਆ ਗਾਂਧੀ ਨੂੰ ‘ਘੁਸਪੈਠੀਆ` ਕਹਿ ਦਿੱਤਾ


ਨਵੀਂ ਦਿੱਲੀ, 2 ਦਸੰਬਰ, (ਪੋਸਟ ਬਿਊਰੋ)- ਭਾਰਤ ਦੀਆਂ ਦੋਵਾਂ ਵੱਡੀਆਂ ਪਾਰਟੀਆਂ ਦੇ ਆਗੂਆਂ ਨੇ ਅੱਜ ਪਾਰਲੀਮੈਂਟ ਵਿੱਚ ਔਰਤ ਆਗੂਆਂ ਬਾਰੇ ਨੀਵੇਂ ਪੱਧਰ ਦੇ ਸ਼ਬਦਾਂ ਦੀ ਵਰਤੋਂ ਕੀਤੀ। ਪਹਿਲਾਂ ਭਾਜਪਾ ਆਗੁਆਂ ਵੱਲੋਂ ਸੋਨੀਆ ਗਾਂਧੀ ਨੂੰ ਘੁਸਪੈਠੀਆ ਕਹਿਣ ਨਾਲ ਹੰਗਾਮਾ ਹੋਇਆ ਤੇ ਫਿਰ ਲੋਕ ਸਭਾ ਵਿੱਚ ਕਾਂਗਰਸ ਪਾਰਟੀ ਦੇ ਆਗੂ ਅਧੀਰ ਰੰਜਨ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਨਿਰਮਲਾ ਦੀ ਬਜਾਏ ‘ਨਿਰਬਲਾ’ ਕਹਿ ਦਿੱੱਤਾ ਹੈ।
ਪਤਾ ਲੱਗਾ ਹੈ ਕਿ ਲੋਕ ਸਭਾ ਵਿੱਚ ਕਾਰਪੋਰੇਟ ਟੈਕਸ ਕਟੌਤੀ ਉੱਤੇ ਚਰਚਾ ਦੌਰਾਨ ਕਾਂਗਰਸ ਦੇ ਗਰੁੱਪ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ‘ਨਿਰਬਲਾ` ਸੀਤਾਰਮਨ ਕਹਿ ਦਿੱਤਾ। ਉਹ ਲੋਕ ਸਭਾ ਵਿੱਚ ਕਾਰਪੋਰੇਟ ਟੈਕਸ ਵਿੱਚ ਕਟੌਤੀ ਵਿਰੁੱਧ ਬੋਲ ਕੇ ਇਸ ਦੇ ਨੁਕਸਾਨ ਬਾਰੇ ਦੱਸ ਰਹੇ ਸਨ। ਇਸ ਮੌਕੇਅਧੀਰ ਰੰਜਨ ਚੌਧਰੀ ਨੇ ਕਿਹਾ, ‘ਅਸੀਂ ਤੁਹਾਡਾ ਸਨਮਾਨ ਕਰਦੇ ਹਾਂ, ਪਰ ਕਦੇ-ਕਦੇ ਤੁਹਾਨੂੰ ਨਿਰਮਲਾ ਸੀਤਾਰਮਨ ਦੀ ਥਾਂ ਨਿਰਬਲਾ ਸੀਤਾਰਮਨ ਕਹਿਣ ਦਾ ਮਨ ਕਰਦਾ ਹੈ, ਕਿਉਂਕਿ ਤੁਸੀਂ ਮੰਤਰੀ ਅਹੁਦੇ ਉੱਤੇ ਹੋ, ਪਰ ਜੋ ਵੀ ਤੁਹਾਡੇ ਮਨ ਵਿੱਚ ਹੈ, ਤੁਸੀਂ ਉਹ ਕਹਿ ਵੀ ਨਹੀਂ ਪਾਉਂਦੇ।`
ਵਰਨਣ ਯੋਗ ਹੈ ਕਿ ਇਕ ਦਿਨ ਪਹਿਲਾਂ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਨਾਗਰਿਕਤਾ ਕਾਨੂੰਨ ਐੱਨ ਆਰ ਸੀ ਦਾ ਵਿਰੋਧ ਕਰਦੇ ਵਕਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਘੁਸਪੈਠੀਆ ਕਹਿ ਦਿੱਤਾ ਸੀ। ਉਨ੍ਹਾਂਂ ਕਿਹਾ ਸੀ ਕਿ ਉਹ ਗੁਜਰਾਤ ਤੋਂ ਆਣ ਕੇ ਦਿੱਲੀ ਵਿੱਚ ਵਸ ਗਏ ਹਨ। ਅੱਜ ਪਾਰਲੀਮੈਂਟ ਵਿੱਚ ਉਨ੍ਹਾਂ ਦੇ ਉਸ ਬਿਆਨ ਉੱਤੇ ਭਾਰੀ ਹੰਗਾਮਾ ਹੋਇਆ।ਸੋਮਵਾਰ ਦੁਪਹਿਰ ਬਹਿਸ ਏਨੀ ਤਿੱਖੀ ਹੋ ਗਈ ਕਿ ਪਾਰਲੀਮੈਂਟਰੀ ਮਾਮਲਿਆਂ ਦੇ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ‘ਘੁਸਪੈਠੀਆ` ਕਹਿ ਦਿੱਤਾ। ਇਸ ਪਿੱਛੋਂ ਕਾਂਗਰਸ ਨੇ ਲੋਕ ਸਭਾ ਵਿੱਚ ਜ਼ੋਰਦਾਰ ਹੰਗਾਮਾ ਕੀਤਾ। ਸੋਮਵਾਰ ਸਵੇਰ ਤੋਂ ਭਾਰਤੀ ਜਨਤਾ ਪਾਰਟੀ ਦੇ ਆਗੂ ਕਾਂਗਰਸ ਦੇ ਲੀਡਰ ਅਧੀਰ ਰੰਜਨ ਚੌਧਰੀ ਉੱਤੇ ਹਮਲਾਵਰ ਸਨ ਤੇ ਉਨ੍ਹਾਂਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਘੁਸਪੈਠੀਆ ਕਹਿਣ ਲਈ ਮੁਆਫ਼ੀ ਦੀ ਮੰਗ ਕਰ ਰਹੇ ਸਨ, ਜਿਸ ਕਾਰਨ ਹੰਗਾਮਾ ਹੋ ਰਿਹਾ ਹੈ।
ਜਦੋਂ ਇਹ ਬਹਿਸ ਚੱਲ ਰਹੀ ਸੀ ਅਤੇ ਪਾਰਲੀਮੈਂਟਰੀ ਮਾਮਲਿਆਂ ਦੇ ਮੰਤਰੀ ਪ੍ਰਹਲਾਦ ਜੋਸ਼ੀ ਮੰਗ ਕਰ ਰਹੇ ਸਨ ਕਿ ਅਧੀਰ ਰੰਜਨ ਚੌਧਰੀ ਮੁਆਫ਼ੀ ਮੰਗੇ, ਇਸੇ ਦੌਰਾਨ ਉਨ੍ਹਾਂਂ ਨੇ ਕਿਹਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੇ ਲੋਕਾਂ ਨੇ ਲਗਾਤਾਰ ਦੂਜੀ ਵਾਰ ਚੁਣ ਕੇ ਭੇਜਿਆ ਹੈ, ਅਜਿਹੇ ਲੋਕਪ੍ਰਿਆ ਨੇਤਾ ਨੂੰ ਇਨ੍ਹਾਂ ਨੇ ਘੁਸਪੈਠੀਆ ਕਿਹਾ ਹੈ, ਕਾਂਗਰਸ ਦੀ ਪ੍ਰਧਾਨ ਘੁਸਪੈਠੀਆ ਹੈ।` ਪ੍ਰਹਲਾਦ ਜੋਸ਼ੀ ਨੇ ਕਿਹਾ, ‘ਅਧੀਰ ਰੰਜਨ ਚੌਧਰੀ ਨੂੰ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ, ਪਰ ਜੇ ਉਹ ਅਜਿਹਾ ਨਹੀਂ ਕਰਦੇ ਤਾਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਉਨ੍ਹਾਂਂ ਵਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ।`
ਮੰਤਰੀ ਪ੍ਰਹਲਾਦ ਜੋਸ਼ੀ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਨੇ ਹੰਗਾਮਾ ਕੀਤਾ ਤੇ ਲੋਕ ਸਭਾ ਵਿੱਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਸਾਡੀ ਲੀਡਰ ਸੋਨੀਆ ਗਾਂਧੀ ਨੂੰ ਘੁਸਪੈਠੀਆ ਕਹਿੰਦੇ ਹੋ, ਕੀ ਕਰਦੇ ਹੋ ਤੁਸੀਂ (ਭਾਜਪਾ) ਲੋਕ? ਜੇ ਮੇਰੀ ਲੀਡਰ ਘੁਸਪੈਠੀਆ ਹੈ ਤਾਂ ਤੁਹਾਡਾ ਲੀਡਰ ਵੀ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲ ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘ ਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ