Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਦੇਸ਼ ਦੁਨੀਆ

ਗੁਰਦੁਆਰਾ ਸੱਚਾ ਸੌਦਾ (ਚੂਹੜਕਾਣਾ)

December 03, 2019 07:54 AM

ਕੈਨੇਡੀਅਨ ਪੰਜਾਬੀ ਪੋਸਟ ਵੱਲੋਂ ਪਾਕਿਸਤਾਨੀ ਸਕਾਲਰ ਅਤੇ ਖੋਜੀ ਮੁਹੰਮਦ ਇਕਬਾਲ ਕੈਸਰ ਦੀ ਪੁਸਤਕ ‘ਪਾਕਿਸਤਾਨ ਵਿੱਚ ਸਿੱਖਾਂ ਦੇ ਇਤਿਹਾਸਕ ਪਵਿੱਤਰ ਅਸਥਾਨ’ ਲੜੀਵਾਰ ਛਾਪੀ ਜਾ ਰਹੀ ਹੈ। ਲੜੀ ਨੂੰ ਜੋੜਨ ਲਈ ਪਿਛਲੇ ਅੰਕ ਦੇਖੇ ਜਾ ਸਕਦੇ ਹਨ। ਪਾਠਕ ਇਸ ਲੜੀ ਨੂੰ ਸਾਡੀ ਵੈੱਬਸਾਈਟ punjabipost.ca 'ਤੇ ਦੇਸ਼ ਤੇ ਦੁਨੀਆਂ ਵਾਲੇ ਕੌਲਮ `ਚ ਪੜ੍ਹ ਸਕਦੇ ਹਨ। ਅੱਜ ਦੀ ਇਤਿਹਾਸਿਕ ਤਸਵੀਰ ਗੁਰਦੁਆਰਾ ਸੱਚਾ ਸੌਦਾ (ਚੂਹੜਕਾਣਾ) ਦੀ ਹੈ।

ਸਤਿਗੁਰੂ ਸ੍ਰੀ ਗੁਰੁ ਨਾਨਕ ਦੇਵ ਜੀ ਨੂੰ ਪਿਤਾ ਮਹਿਤਾ ਕਾਲੂ ਜੀ ਨੇ ਸੰਸਾਰਿਕ ਕਾਰ ਵਿਹਾਰ ਵਿੱਚ ਪਾਉਣ ਲਈ 20 ਰੁਪਏ ਦਿੱਤੇ ਅਤੇ ਵਿਉਪਾਰ ਕਰਨ ਨੂੰ ਕਿਹਾ । ਉਸ ਵੇਲੇ ਆਪ ਜੀ ਦੀ ਉਮਰ 18 ਵਰੇ ਦੱਸੀ ਜਾਂਦੀ ਹੈ । ਆਪ ਬਾਬਾ ਮਰਦਾਨਾ ਜੀ ਨਾਲ ਵਪਾਰ ਕਰਨ ਨਿਕਲੇ। ਮੰਡੀ ਚੂਹੜਕਾਣੇ ਤੋਂ ਬਾਹਰ ਉਹਨਾਂ ਦੇਖਿਆ ਕਿ ਜੰਗਲ ਵਿੱਚ ਕੁਝ ਸਾਧੂ ਭੁੱਖੇ ਭਾਣੇ ਬੈਠੇ ਹਨ । ਆਪ ਤੋਂ ਉਹਨਾ ਦੀ ਭੁੱਖ ਵੇਖੀ
ਨਾਂ ਗਈ ਤਾਂ ਆਪ ਜੀ ਨੇ ਉਹਨਾਂ ਵੀਹਾਂ ਰੁਪਈਆਂ ਦਾ ਸਾਧੂਆਂ ਨੂੰ ਲੰਗਰ ਛਕਾ ਦਿੱਤਾ। ਜਦ ਆਪ ਜੀ ਦੇ ਪਿਤਾ ਜੀ ਨੂੰ ਇਹ ਪਤਾ ਲੱਗਾ ਤਾਂ ਉਹ ਕਾਫੀ ਨਰਾਜ਼ ਹੋਏ ਤਾਂ ਆਪਨੇ ਫਰਮਾਇਆ ਕਿ ਮੈਂ ਸੱਚਾ ਸੌਦਾ ਕਰ ਕੇ ਆਇਆ ਹਾਂ ।
ਜਿਸ ਥਾਂ ਆਪ ਜੀ ਨੇ ਸਾਧੂਆਂ ਨੂੰ ਲੰਗਰ ਛਕਾਇਆ ਸੀ, ਉਸ ਥਾਂ ਗੁਰਦੁਆਰਾ ਬਣਿਆ ਹੋਇਆ ਹੈ । ਇਹ ਕਿਲੇ ਵਰਗਾ ਸੁੰਦਰ ਤੇ ਵਿਸ਼ਾਲ ਗੁਰਦੁਆਰਾ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿੱਚ ਸ਼ਾਹੀ ਹੁਕਮ ਤੇ ਬਣਿਆ । ਇਸ ਦੇ ਨਾਂ 250 ਵਿੱਘੇ
ਜ਼ਮੀਨ ਹੈ । ਇੱਥੇ ਵਿਸਾਖੀ, ਮਾਘ ਸੁਦੀ 1 ਅਤੇ ਕੱਤਕ ਪੁੰਨਿਆ ਨੂੰ ਮੇਲਾ ਲਗਦਾ ਸੀ । 1947 ਤੋਂ ਮਗਰੋਂ ਇਹ ਗੁਰਦੁਆਰਾ ਬੰਦ ਪਿਆ ਰਿਹਾ । ਹੁਣ ਸੰਨ 1993 ਦੀ ਵਿਸਾਖੀ ਉੱਤੇ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਵਾਸਤੇ ਇਹਨੂੰ ਖੋਹਲ ਦਿੱਤਾ ਗਿਆ ਹੈ। ਇੰਗਲੈਂਡ ਦੀ ਸੰਗਤ ਦੇ ਸਹਿਯੋਗ ਨਾਲ ਲੱਖਾਂ ਰੁਪਇਆ ਖਰਚ ਕਰਕੇ ਇਸ ਅਸਥਾਨ ਦੀ ਮੁਰੰਮਤ ਕਰਵਾਈ ਗਈ ਹੈ। ਨਵਾਂ ਲੰਗਰ ਹਾਲ ਉਸਾਰਿਆ ਗਿਆ ਹੈ ਤੇ ਨਵਾਂ ਹੀ ਸਰੋਵਰ ਬਣਾਇਆ ਗਿਆ ਹੈ। ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਸਾਲ ਵਿੱਚ ਚਾਰ ਵਾਰ ਅਖੰਡ ਪਾਠ ਸਾਹਿਬ ਅਰੰਭ ਕੀਤਾ ਜਾਂਦਾ ਹੈ। ਪ੍ਰਕਾਸ਼ ਅਸਥਾਨ ਦੇ ਸੱਜੇ ਪਾਸੇ ਵਣ ਦਾ ਇੱਕ ਰੁੱਖ ਹੈ। ਸਤਿਗੁਰੂ ਨਾਨਕ ਦੇਵ ਜੀ ਨੇ ਦਾਤਨ ਕਰਕੇ ਇੱਥੇ ਦੱਬ ਦਿੱਤੀ ਤੇ ਉਸ ਤੋਂ ਹਰੀ ਭਰੀ ਹੋ ਕੇ ਅੱਜ ਤੱਕ ਸ਼ਰਧਾਲੂਆਂ ਨੂੰ ਛਾਂ ਦੇ ਰਹੀ ਹੈ ।

 
Have something to say? Post your comment