Welcome to Canadian Punjabi Post
Follow us on

17

November 2018
ਜੀਟੀਏ

ਵੋਟ ਪਾਉਣ ਲਈ ਨਿੱਕਲਣ ਵਾਸਤੇ ਸੀ.ਪੀ.ਬੀ.ਏ. ਵਲੋਂ ਅਪੀਲ

October 22, 2018 07:50 AM

 

ਬਰੈਂਪਟਨ, 21 ਅਕਤੂਬਰ (ਪੋਸਟ ਬਿਊਰੋ)- ਕੈਨੇਡੀਅਨ ਪੰਜਾਬੀ ਬਰਾਡਕਾਸਟਰ ਐਸੋਸੀਏਸ਼ਨ ਦੇ ਕੋਆਰਡੀਨੇਟਰ ਤੇ ਸਮੂਹ ਸੰਸਥਾ ਵਲੋਂ ਅੱਜ ਭਾਈਚਾਰੇ ਨੂੰ ਮਿਉਸਪਲ ਚੋਣਾਂ ਵਿਚ ਵੋਟ ਪਾਉਣ ਲਈ ਨਿਕਲਣ ਲਈ ਅਪੀਲ ਕੀਤੀ ਗਈ ਹੈ। ਪਿਛਲੇ ਕਈ ਦਿਨਾਂ ਤੋਂ ਸੰਸਥਾ ਦੇ ਮੈਂਬਰ ਆਪਣੇ ਰੇਡੀਓ ਪ੍ਰੋਗਰਾਮ ਵਲੋਂ ਇਕ ਰਿਕਾਰਡਡ ਸੰਦੇਸ਼ ਵੀ ਚਲਾ ਰਹੇ ਸਨ। ਜਿਸ ਵਿਚ ਵੱਧ ਤੋ ਵੱਧ ਵੋਟ ਪਾਉਣ ਦਾ ਹੱਕ ਵਰਤਣ ਲਈ ਅਪੀਲ ਕੀਤੀ ਗਈ ਸੀ। ਸ਼੍ਰੀ ਗਿੱਲ ਨੇ ਕਿਹਾ ਕਿ 1946 ਵਿਚ ਵੱਡੇ ਸੰਘਰਸ਼ ਤੋ ਬਾਅਦ ਸਾਨੂੰ ਕੈਨੇਡਾ ਵਿਚ ਵੋਟ ਪਾਉਣ ਦਾ ਹੱਕ ਹਾਸਿਲ ਹੋਇਆ ਸੀ ਤੇ ਇਸ ਲਈ ਅਸੀਂ ਵੱਡੀਆ ਕੁਰਬਾਨੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਆਓ ਅੱਜ ਆਪਣੇ ਇਸ ਜੱਦੀ ਹੱਕ ਦੀ ਵਰਤੋ ਕਰੀਏ ਤੇ ਸਹੀ ਉਮੀਦਵਾਰਾਂ ਨੂੰ ਚੁਣੀਏ। ਆਮ ਤੌਰ `ਤੇ ਇਨ੍ਹਾਂ ਚੋਣਾਂ `ਚ 100 ਫੀਸਦੀ ਲੋਕਾਂ ਦੀ ਨੁਮਾਇੰਦਗੀ ਦਾ ਫੈਸਲਾ 30 ਫੀਸਦੀ ਦੇ ਕਰੀਬ ਲੋਕ ਹੀ ਕਰਦੇ ਹਨ ਤੇ ਬਾਕੀ ਦੇ 70 ਫੀਸਦੀ ਸਿਵਾਏ ਸਿ਼ਕਾਇਤਾਂ ਕਰਨ ਤੋ ਹੋਰ ਕੁੱਝ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਪੰਜਾਬੀ ਭਾਈਚਾਰਾ ਇਸ ਵਾਰ ਵੱਧ ਤੋਂ ਵੱਧ ਵੋਟ ਪਾਉਣ ਲਈ ਨਿੱਕਲੇ ਤੇ ਇਸ ਐਵਰੇਜ ਨੂੰ ਵਧਾਵੇ।

Have something to say? Post your comment
 
ਹੋਰ ਜੀਟੀਏ ਖ਼ਬਰਾਂ
ਕਮਿਊਨਿਸਟ ਪਾਰਟੀ ਆਫ਼ ਕੈਨੇਡਾ ਵੱਲੋਂ ਫ਼ੋਰਡ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿ਼ਲਾਫ਼ ਮੁਜ਼ਾਹਰਾ
ਯੂਨਾਈਟਿਡ ਸਪੋਰਟਸ, ਸਿੱਖ ਸਪੋਰਟਸ ਤੇ ਪੰਜਾਬ ਸਪੋਰਟਸ ਕੈਨੇਡਾ ਵੱਲੋਂ ਮੇਅਰ ਪੈਟ੍ਰਿਕ ਬਰਾਊਨ ਲਈ ਕੀਤਾ ਗਿਆ ਸੁਆਗ਼ਤੀ-ਡਿਨਰ
"ਸੀ.ਆਰ.ਟੀ.ਸੀ. ਨੂੰ ਇੰਟਰਨੈੱਟ ਪ੍ਰੋਵਾਈਡਰਾਂ ਵੱਲੋਂ 'ਕੋਡ ਆਫ਼ ਕੰਡੱਕਟ' ਲਈ ਤੁਹਾਡੇ ਵਿਚਾਰਾਂ ਦੀ ਜ਼ਰੂਰਤ ਹੈ" : ਸੋਨੀਆ ਸਿੱਧੂ
ਐਮਾਜ਼ੋਨ ਦੇ ਚਲੇ ਜਾਣ ਦੇ ਸੋਗ ਨੂੰ ਜਿੱਤ ਵਾਗੂੰ ਮਨਾ ਰਿਹਾ ਹੈ ਬਰੈਂਪਟਨ
ਸਵਾਮੀ ਆਨੰਦ ਗਿਰੀ ਵੱਲੋਂ ਪਰਵਾਸੀ ਭਾਰਤੀਆਂ ਨੂੰ ਕੁੰਭ ਦੇ ਮੇਲੇ ਵਿੱਚ ਸ਼ਾਮਲ ਹੋਣ ਦਾ ਸੱਦਾ
ਦਰਸ਼ਕਾਂ ਦੇ ਮਨਾਂ `ਤੇ ਗਹਿਰੀ ਛਾਪ ਛੱਡ ਗਿਆ ਨਾਟਕ 'ਮੈਲੇ ਹੱਥ'
ਸੀਨੀਅਰਜ਼ ਐਸੋਸੀਏਸ਼ਨ ਵੱਲੋਂ ਸੀਨੀਅਰਜ਼ ਦੀਆਂ ਸਮੱਸਿਆਵਾਂ ਸਬੰਧੀ ਐਮ ਪੀ ਰਾਜ ਗਰੇਵਾਲ ਨਾਲ ਵਿਚਾਰ ਵਟਾਂਦਰਾ
ਤੇਰਵੇਂ ਪੰਜਾਬੀ ਲਿਖਾਈ ਮੁਕਾਬਲੇ ਸਫ਼ਲਤਾ-ਪੂਰਵਕ ਹੋਏ ਸੰਪੰਨ
ਗੁਰਪ੍ਰੀਤ ਬੈਂਸ ਨੇ ਕੀਤਾ ਵੋਟਰਾਂ ਦਾ ਧੰਨਵਾਦ
ਅਮਰੀਕਾ ਅਤੇ ਮੈਕਸੀਕੋ ਨਾਲ ਨਵੀਂ ਟਰੇਡ ਸੰਧੀ ਕੈਨੇਡਾ ਲਈ ਲਾਭਕਾਰੀ ਕਮਲ ਖੈਹਰਾ