Welcome to Canadian Punjabi Post
Follow us on

11

December 2019
ਭਾਰਤ

ਸੀ ਬੀ ਆਈ ਨੇ ਰੇਲਟੈੱਲ ਡਾਇਰੈਕਟਰ ਦੇ ਖਿਲਾਫ ਕੇਸ ਕੀਤਾ

November 29, 2019 10:15 PM

ਨਵੀਂ ਦਿੱਲੀ, 29 ਨਵੰਬਰ (ਪੋਸਟ ਬਿਊਰੋ)- ਸੀ ਬੀ ਆਈ ਨੇ ਰੇਲਟੈੱਲ ਦੇ ਡਾਇਰੈਕਟਰ ਆਸ਼ੂਤੋਸ਼ ਵਸੰਤ ਅਤੇ ਨਿੱਜੀ ਕੰਪਨੀ ਯੂਨਾਈਟਿਡ ਟੈਲੀਕਾਮ ਦੇ ਨਾਲ ਹੀ ਅਮਰੀਕੀ ਕੰਪਨੀ ਇਨਫਿਨੇਰਾ ਉੱਤੇ ਕੇਸ ਦਰਜ ਕੀਤਾ ਹੈ।
ਇਸ ਜਾਂਚ ਏਜੰਸੀ ਨੇ ਕੱਲ੍ਹ ਇਥੇ ਦੱਸਿਆ ਕਿ 2012 ਵਿੱਚ ਅਧਿਕਾਰੀਆਂ ਦੀ ਅਮਰੀਕਾ ਯਾਤਰਾ ਦੌਰਾਨ ਉਨ੍ਹਾਂ ਦੇ ਅਪਰਾਧਕ ਵਿਹਾਰ ਦੇ ਬਾਰੇ ਇਹ ਕੇਸ ਦਰਜ ਕੀਤਾ ਗਿਆ ਹੈ। ਰੇਲਟੈੱਲ ਦੇ ਡਾਇਰੈਕਟਰ ਆਸ਼ੂਤੋਸ਼ ਵਸੰਤ 'ਤੇ ਦੋਸ਼ ਹੈ ਕਿ ਉਨ੍ਹਾਂ ਨੇ 2012 ਵਿੱਚ ਸਾਨ ਫਰਾਂਸਿਸਕੋ ਤੋਂ ਹੁੰਦੇ ਹੋਏ ਸ਼ਿਕਾਗੋ ਦੀ ਸਰਕਾਰੀ ਯਾਤਰਾ ਦੇ ਲਈ ਏਅਰ ਇੰਡੀਆ ਵਿੱਚ ਬਿਜ਼ਨਸ ਸ਼੍ਰੇਣੀ ਦੀ ਟਿਕਟ ਬੁਕ ਕੀਤੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸਾਨ ਫਰਾਂਸਿਸਕੋ ਤੋਂ ਸ਼ਿਕਾਗੋ ਜਾਂਦੇ ਹੋਏ ਉਨ੍ਹਾਂ ਨੇ ਅਮਰੀਕਾ ਏਅਰਵੇਜ ਦੀ ਇਕੋਨਾਮੀ ਸ਼੍ਰੇਣੀ ਦੀ ਟਿਕਟ ਵਰਤੀ ਸੀ, ਪਰ ਰੇਲਟੈਲ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਨੇ ਵਸੰਤ ਦੇ ਕਹਿਣ ਉੱਤੇ ਇਨਵਾਇਸ ਐਂਡ ਈ ਟਿਕਟ ਦਿਖਾਉਣ ਪਿੱਛੋਂ ਟ੍ਰੈਵਲ ਏਜੰਸੀ ਨੂੰ ਭੁਗਤਾਨ ਕੀਤਾ ਸੀ। ਅਧਿਕਾਰੀਆਂ ਮੁਤਾਬਕ ਵਸੰਤ ਨੇ ਇਕੋਨਾਮੀ ਕਲਾਸ ਵਿੱਚ ਸਫਰ ਕੀਤਾ, ਪ੍ਰੰਤੂ ਬਿਲ ਬਿਜ਼ਨਸ ਕਲਾਸ ਦਾ ਦਿੱਤਾ। ਸੀ ਬੀ ਆਈ ਨੇ ਕਿਹਾ ਕਿ ਉਨ੍ਹਾਂ ਨੇ ਟਿਕਟ ਖ੍ਰੀਦ ਵਿੱਚ ਕੀਤੀ ਧੋਖਾਧੜੀ ਨੂੰ ਛਿਪਾਉਣ ਲਈ ਯਾਤਰਾ ਕੋਈ ਦਸਤਾਵੇਜ਼ ਨਹੀਂ ਪੇਸ਼ ਕੀਤਾ ਸੀ। ਰੇਲਟੈੱਲ ਦਾ ਮੁੱਢ 2000 ਵਿੱਚ ਇੱਕ ਮਿਨੀਰਤਨ ਕੰਪਨੀ ਵਜੋਂ ਬੱਝਾ ਸੀ। ਇਹ ਟ੍ਰੇਨ ਕੰਟਰੋਲ ਅਤੇ ਭਾਰਤੀ ਰੇਲਵੇ ਦੀ ਸੁਰੱਖਿਆ ਪ੍ਰਣਾਲੀ ਨੂੰ ਆਧੁਨਿਕ ਕਰਨ ਲਈ ਦੇਸ਼ ਵਿਆਪੀ ਬ੍ਰਾਡਬੈਂਡ, ਟੈਲੀ ਕਮਿਊਨੀਕੇਸ਼ਨ ਅਤੇ ਮਲਟੀਮੀਡੀਆ ਨੈੱਟਵਰਕ ਨੂੰ ਚਲਾਉਂਦੀ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਹਨੀਪ੍ਰੀਤ ਸਵਾ ਦੋ ਸਾਲਾਂ ਬਾਅਦ ਗੁਰਮੀਤ ਰਾਮ ਰਹੀਮ ਨੂੰ ਮਿਲੀ
ਵਿਰੋਧੀਆਂ ਦੇ ਇਤਰਾਜ਼ ਅਤੇ ਪ੍ਰਦਰਸ਼ਨਾਂ ਵਿਚਾਲੇ ਨਾਗਰਿਕਤਾ ਸੋਧ ਬਿੱਲ ਪੇਸ਼ ਅਤੇ ਪਾਸ
ਦਿੱਲੀ ਵਿੱਚ ਭਿਆਨਕ ਅਗਨੀਕਾਂਡ, 43 ਮੌਤਾਂ, ਫੈਕਟਰੀ ਮਾਲਕ ਗ੍ਰਿਫਤਾਰ
ਸਵਾਮੀ ਨਿਤਿਆਨੰਦ ਦਾ ਪਾਸਪੋਰਟ ਭਾਰਤ ਸਰਕਾਰ ਵੱਲੋਂ ਰੱਦ
ਉਨਾਵ ਦੀ ਸਮੂਹਕ ਬਲਾਤਕਾਰ ਪੀੜਤਾ ਨੇ ਦਿੱਲੀ ਹਸਪਤਾਲ ਵਿੱਚ ਦਮ ਤੋੜਿਆ
ਅਦਾਲਤਾਂ ਤੋਂ ਬਾਹਰ ਜਾ ਕੇ ਨਿਆਂ ਕਰਨਾ ਗਲਤ, ਪਰ ਪੁਲਸ ਨੂੰ ਆਪਣੇ ਉਤੇ ਹਮਲੇ ਤੋਂ ਬਚਾਅ ਕਰਨ ਦਾ ਪੂਰਾ ਅਧਿਕਾਰ: ਕੈਪਟਨ
ਊਧਵ ਠਾਕਰੇ ਸਰਕਾਰ ਵੱਲੋਂ ਭਾਜਪਾ ਅਤੇ ਆਰ ਐੱਸ ਐੱਸ ਉੱਤੇ ਹਮਲਾ ਸ਼ੁਰੂ
ਦਿੱਲੀ ਕਤਲੇਆਮ ਬਾਰੇ ਮਨਮੋਹਨ ਸਿੰਘ ਦੇ ਖੁਲਾਸੇ ਨਾਲ ਸਨਸਨੀ
ਕੇਜਰੀਵਾਲ ਦਾ ਐਲਾਨ ਦਿੱਲੀ ਵਾਸੀਆਂ ਨੂੰ ਵਾਈ-ਫਾਈ ਮੁਫ਼ਤ ਮਿਲੇਗਾ
ਸਾਬਕਾ ਖਜ਼ਾਨਾ ਮੰਤਰੀ ਚਿਦਾਂਬਰਮ 106 ਦਿਨ ਪਿੱਛੋਂ ਤਿਹਾੜ ਜੇਲ ਤੋਂ ਨਿਕਲਿਆ