Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਟੋਰਾਂਟੋ/ਜੀਟੀਏ

ਸਿਟੀ ਨੇ ਤਿਆਰ ਕੀਤਾ ਨਵਾਂ ਪੰਜ ਸਾਲਾ ਵਰਕ ਪਲੈਨ

November 29, 2019 09:23 AM

ਬਰੈਂਪਟਨ, 28 ਨਵੰਬਰ (ਪੋਸਟ ਬਿਊਰੋ) : ਸਿਟੀ ਆਫ ਬਰੈਂਪਟਨ ਵੱਲੋਂ ਨਵਾਂ ਪੰਜ ਸਾਲਾ ਵਰਕਪਲੇਸ ਡਾਇਵਰਸਿਟੀ, ਇਨਕਲੂਜ਼ਨ ਸਟਰੈਟੇਜੀ ਐਂਡ ਵਰਕ ਪਲੈਨ ਤਿਆਰ ਕੀਤਾ ਗਿਆ ਹੈ। ਇਸ ਨਾਲ ਅਜਿਹਾ ਸੰਕਠਨਾਤਮਕ ਕਲਚਰ ਬਣੇਗਾ ਜਿਹੜਾ ਨਾ ਸਿਰਫ ਆਪਣੇ ਨਾਲ ਜੁੜਨ ਵਾਲੇ ਲੋਕਾਂ ਦੇ ਹਰ ਪੱਖੋਂ ਵਿਕਾਸ ਦਾ ਧਿਆਨ ਰੱਖੇਗਾ ਸਗੋਂ ਵੰਨ-ਸੁਵੰਨੀ ਵਰਕਫੋਰਸ ਨੂੰ ਆਪਣੇ ਵੱਲ ਆਕਰਸਿ਼ਤ ਵੀ ਕਰੇਗਾ।
ਇਸ ਹਫਤੇ ਸਿਟੀ ਕਾਉਂਸਲ ਨੇ ਕੈਨੇਡੀਅਨ ਸੈਂਟਰ ਫੌਰ ਡਾਇਵਰਸਿਟੀ ਐਂਡ ਇਨਕਲੂਜ਼ਨ (ਸੀਸੀਡੀਆਈ) ਦੀ ਅਗਵਾਈ ਵਿੱਚ ਕਰਵਾਈ ਗਈ ਵਰਕਸ਼ਾਪ ਵਿੱਚ ਹਿੱਸਾ ਲਿਆ। ਸੀਸੀਡੀਆਈ ਨੇ ਜਨਵਰੀ ਤੋਂ ਮਾਰਚ 2019 ਤੱਕ ਸਿਟੀ ਦੇ ਇੰਪਲੌਈਜ਼ ਉੱਤੇ ਕੀਤੇ ਗਏ ਸਰਵੇਖਣ ਬਾਰੇ ਇਸ ਦੌਰਾਨ ਜਾਣਕਾਰੀ ਮੁਹੱਈਆ ਕਰਵਾਈ। ਸੀਸੀਡੀਆਈ ਵੱਲੋਂ ਕੀਤੇ ਗਏ ਵਿਸ਼ਲੇਸ਼ਣ ਵਿੱਚ ਫੋਕਸ ਗਰੁੱਪਜ਼, ਲੀਡਰਸਿ਼ਪ ਅਸੈੱਸਮੈਂਟ ਤੇ ਆਰਗੇਨਾਈਜ਼ੇਸ਼ਨਲ ਮੈਚਿਓਰਿਟੀ ਅਨੈਲਸਿਸ ਵੀ ਸ਼ਾਮਲ ਸਨ।
ਇਸ ਤਰ੍ਹਾਂ ਦੀ ਵਰਕਪਲੇਸ ਸਟਰੈਟੇਜੀ ਨਾਲ ਸਿੱਧੇ ਤੌਰ ਉੱਤੇ ਕਮਿਊਨਿਟੀ ਉੱਤੇ ਪ੍ਰਭਾਵ ਪੈਂਦਾ ਹੈ। ਬਰੈਂਪਟਨ ਵਰਗੀਆਂ ਪਬਲਿਕ ਸੈਕਟਰ ਸੰਸਥਾਵਾਂ ਜਾਣਦੀਆਂ ਹਨ ਕਿ ਇਨਕਲੂਜ਼ਨ ਵਿੱਚ ਵਾਧੇ ਤੋਂ ਭਾਵ ਇੰਪਲਾਈ ਐਂਗੇਜਮੈਂਟ ਵਿੱਚ ਵਾਧਾ ਹੈ। ਬਦਲੇ ਵਿੱਚ ਇੰਪਲਾਈ ਐਂਗੇਜਮੈਂਟ ਉਤਪਾਦਨ ਸਮਰੱਥਾ ਤੇ ਕਸਟਮਰ ਸਰਵਿਸ ਉੱਤੇ ਵੀ ਪ੍ਰਭਾਵ ਪਾਉਂਦੀ ਹੈ। ਇਸ ਤੋਂ ਇਲਾਵਾ ਕੁਸ਼ਲ ਢੰਗ ਨਾਲ ਸੇਵਾਵਾਂ ਦੀ ਪ੍ਰਭਾਵਸ਼ਾਲੀ ਡਲਿਵਰੀ ਸਥਾਨਕ ਵਾਸੀਆਂ, ਕਾਰੋਬਾਰਾਂ ਤੇ ਸਟੇਕਹੋਲਡਰਜ਼ ਵਿੱਚ ਭਰੋਸਾ ਤੇ ਯਕੀਨ ਵਧਾਉਂਦੀਆਂ ਹਨ।
ਸਾਲ 2020 ਵਿੱਚ ਸਿਟੀ ਵੱਲੋਂ ਨਵੀਂ ਸਟਾਫ ਕਮੇਟੀ ਕਾਇਮ ਕੀਤੀ ਜਾਵੇਗੀ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਵੰਨ-ਸੁਵੰਨੀ ਕੰਮ ਵਾਲੀ ਥਾਂ ਉੱਤੇ ਇਹ ਅਹਿਮ ਪੇਸ਼ਕਦਮੀਆਂ ਨੂੰ ਲਾਗੂ ਕਰਾਵੇ। ਸਿਟੀ ਦੀ ਸਟ੍ਰੈਟੇਜਿਕ ਲੀਡਰਸਿ਼ਪ ਟੀਮ ਵਿੱਚ ਪਰਫਾਰਮੈਂਸ ਗੋਲ ਦੇ ਨਾਲ ਨਾਲ ਜਵਾਬਦੇਹੀਆਂ ਵੀ ਨਿਰਧਾਰਤ ਹੋਣਗੀਆਂ। ਕੁਲੀਗਜ਼ ਤੇ ਲੀਡਰਜ਼ ਨਾਲ ਜੁੜਨ ਲਈ ਸਿਟੀ ਸੇਫ ਸਪੇਸਿਜ਼ ਕਾਇਮ ਕਰੇਗੀ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਸਕੂਲ ਬੱਸ ਤੇ ਟਰੱਕ ਦੀ ਟੱਕਰ ਵਿੱਚ 3 ਬੱਚੇ ਜ਼ਖ਼ਮੀ ਸਬਵੇਅ ਉੱਤੇ ਚਾਕੂ ਮਾਰ ਕੇ ਇੱਕ ਵਿਅਕਤੀ ਨੂੰ ਜ਼ਖ਼ਮੀ ਕਰਨ ਵਾਲਾ ਮਸ਼ਕੂਕ ਕਾਬੂ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ 11 ਸਾਲਾ ਲੜਕੀ ਜ਼ਖ਼ਮੀ