Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲਵਰਧਮਾਨ ਸਪੈਸ਼ਲ ਸਟੀਲਜ਼, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦੀ ਮਦਦ ਲਈ ਆਈ ਅੱਗੇ
 
ਨਜਰਰੀਆ

ਇਉਂ ਟੱਕਰਦੈ ਸੇਰ ਨੂੰ ਸਵਾ ਸੇਰ

November 27, 2019 08:56 AM

-ਬਲਦੇਵ ਸਿੰਘ ਸੜਕਨਾਮਾ
ਕਲਕੱਤੇ ਤੋਂ ਦੁਰਗਾਪੁਰ ਜਾ ਰਿਹਾ ਸਾਂ। ਇੱਕ ਫੈਕਟਰੀ ਦਾ ਫਰਨੇਸ ਆਇਲ ਲੋਡ ਸੀ, ਡਨਲਪ ਏਰੀਆ ਵਾਲੇ ਚਿੜੀਆ ਮੋੜ ਦੇ ਰੈਂਡ ਸਿਗਨਲ 'ਤੇ ਖੜ੍ਹਾਂ ਸਾਂ। ਪੁਲਸ ਦੀ ਇੱਕ ਵੈਨ ਮੇਰੀ ਗੱਡੀ (ਤੇਲ ਟੈਂਕੀ) ਦੇ ਪਿੱਛੇ ਆ ਵੱਜੀ।
ਮੈਂ ਹੈਰਾਨ ਹੋ ਕੇ ਹੇਠਾਂ ਉਤਰ ਕੇ ਪਿੱਛੇ ਗਿਆ ਤਾਂ ਵੈਨ ਨੂੰ ਚਲਾ ਰਿਹਾ ਸਿਪਾਹੀ ਮੁਆਫੀ ਮੰਗਦਿਆਂ ਵਾਂਗ ਮੇਰੇ ਵੱਲ ਝਾਕਿਆ। ਮੈਂ ਦੇਖਿਆ, ਮੇਰੀ ਗੱਡੀ ਦਾ ਕਈ ਨੁਕਸਾਨ ਨਹੀਂ ਹੋਇਆ ਸੀ, ਪਰ ਪੁਲਸ ਵੈਨ ਵਿੱਚ ਡੈਂਟ ਪੈ ਗਏ ਸਨ। ਸਿਗਨਲ ਕਲੀਅਰ ਹੋਣ 'ਤੇ ਮੈਂ ਗੱਡੀ ਤੋਰਨ ਲੱਗਾ ਤਾਂ ਪੁਲਸ ਵੈਨ ਵਿੱਚ ਬੈਠਾ ਸਬ ਇੰਸਪੈਕਟਰ ਕਾਹਲੀ ਨਾਲ ਮੇਰੇ ਕੋਲ ਆਇਆ: ‘ਸ਼ੋਰਦਾਰ ਜੀ, ਏਕ ਮਿੰਟ ਕੇ ਲੀਏ ਗਾੜੀ ਸਾਈਡ ਕਰਕੇ ਰੋਕਨਾ।'
ਸਿਗਨਲ ਪਾਰ ਕਰਕੇ ਮੈਂ ਗੱਡੀ ਖੱਬੇ ਪਾਸੇ ਰੋਕ ਲਈ। ਵੈਨ ਵਿੱਚੋਂ ਦੋ ਸਿਪਾਹੀ ਹੋਰ ਉਤਰ ਆਏ ਤੇ ਮੇਰੀ ਗੱਡੀ ਸਾਹਮਣੇ ਖੜ੍ਹੇ ਹੋ ਗਏ। ਮੈਂ ਸੋਚਿਆ; ਗ਼ਲਤੀ ਤਾਂ ਮੇਰੀ ਕੋਈ ਹੈ ਨਹੀਂ, ਫਿਰ ਇਹ ਇਸ ਤਰ੍ਹਾਂ ਕਿਉਂ..।' ਉਦੋਂ ਹੀ ਸਬ ਇੰਸਪੈਕਟਰ ਨਿਮਰਤਾ ਨਾਲ ਬੋਲਿਆ; ‘ਸੌਰੀ, ਸ਼ੋਰਦਾਰ ਬਾਬੂ, ਹਮਾਰੇ ਵਿਚਾਰੇ ਡਰਾਈਵਰ ਕੀ ਨੌਕਰੀ ਚਲੇ ਗਈ ਹੈ। ਪੁਲਸ ਵੈਨ ਕਾ ਐਕਸੀਡੈਂਟ ਹੋਆ ਹੈ। ਤੁਮ ਥਾਨਾ ਮੇਂ ਬਿਆਨ ਲਿਖਵਾ ਕੇ ਚਲੇ ਜਾਨਾ। ਦੋ ਮਿੰਟ ਕਾ ਕਾਮ ਹੈ।'
‘ਗਾੜੀ ਤੋਂ ਆਪ ਲੋਗੋ ਨੇ ਪੀਛੇ ਮਾਰੀ ਹੈ ਸਾਹਬ। ਮੈਂ ਕਾਹੇ ਬਿਆਨ ਲਿਖਵਾਨਾ ਹੈ?' ਮੈਂ ਹੈਰਾਨ ਹੁੰਦਿਆਂ ਕਿਹਾ।
‘ਮਾਲੂਮ ਹੈ, ਖਾਨਾ ਪੂਰਤੀ ਕਰਨਾ ਹੈ ਨਾ, ਕਿਆ ਕਰੇਂ, ਪੁਲਸ ਡਿਪਾਰਟਮੈਂਟ ਭੀ..।'
‘ਯਹ ਤੋਂ ਧੱਕਾ ਹੈ ਸਾਹਬ।'
‘ਪਲੀਜ਼।'
ਸਰਜਨ (ਇੰਸਪੈਕਟਰ) ਦਾ ਸੁਭਾਅ ਬੜਾ ਨਰਮ ਜਾਪ ਰਿਹਾ ਸੀ। ਮੈਂ ਥਾਣੇ ਜਾਣ ਲਈ ਰਾਜ਼ੀ ਹੋ ਗਿਆ। ਹੈਲਪਰ ਨੂੰ ਗੱਡੀ ਦਾ ਖਿਆਲ ਰੱਖਣ ਲਈ ਕਹਿ ਕੇ ਮੈਂ ਉਨ੍ਹਾਂ ਨਾਲ ਚਲਾ ਗਿਆ। ਉਦੋਂ ਮੈਨੂੰ ਪਤਾ ਨਹੀਂ ਸੀ, ਉਨ੍ਹਾਂ ਦੇ ਇੱਕ ਸਿਪਾਹੀ ਨੇ ਥਾਣੇ ਆ ਕੇ ਪਹਿਲਾਂ ਹੀ ਮੇਰੇ ਵਿਰੁੱਧ ਰਿਪੋਰਟ ਲਿਖਵਾ ਦਿੱਤੀ ਸੀ।
ਥਾਣੇ ਪਹੁੰਚਿਆ ਤਾਂ ਇੰਚਾਰਜ ਨੇ ਹੁਕਮ ਦਿੱਤਾ, ‘ਅਪਨੀ ਗਾੜੀ ਕੇ ਪੇਪਰ ਲਾਓ। ਗਾੜੀ ਕੀ ਮਕੈਨੀਕਲੀ ਰਿਪੋਰਟ ਹੋਗੀ। ਲਾਲ ਬਾਜ਼ਾਰ (ਪੁਲਸ ਹੈਂਡਕੁਆਰਟਰ) ਸੇ ਰਿਪੋਰਟ ਲੇ ਕਰ ਆਓ, ਤਬ ਗਾੜੀ ਛੁਟੇਗਾ।'
‘ਅਰੇ ਸਾਹਬ, ਐਕਸੀਡੈਂਟ ਤੋਂ ਆਪ ਕੇ ਡਰਾਈਵਰ ਨੇ ਕੀਆ। ਖੜ੍ਹੀ ਗਾੜੀ ਮੇਂ ਮਾਰੀ ਹੈ, ਵਹ ਭੀ ਪੀਛੇ ਆ ਕੇ ਲਗਾ ਹੈ।' ਮੈਂ ਛਟਪਟਾ ਕੇ ਕਿਹਾ।
ਇੰਚਰਾਜ ਨੇ ਬੜ੍ਹੇ ਠਰ੍ਹੰਮੇ ਭਰੇ ਸਹਿਜ ਨਾਲ ਕਿਹਾ, ‘ਰਿਪੋਰਟ ਮੇਂ ਤੋਂ ਲਿਖਾ ਹੈ, ਆਪ ਗਾੜੀ ਬਹੁਤ ਰੈਸ਼ ਚਲਾ ਰਹੇ ਥੇ। ਬਿਲਕੁਲ ਰੌਂਗ ਸਾਈਡ ਆ ਕੇ ਮਾਰਾ ਹੈ। ਯਹ ਦੇਖੋ।' ਉਸ ਨੇ ਰਿਪੋਰਟ ਮੇਰੇ ਸਾਹਮਣੇ ਰੱਖਦਿਆਂ ਅੱਖਾਂ ਮੇਰੇ ਉਪਰ ਗੱਡ ਦਿੱਤੀਆਂ। ਮੈਨੂੰ ਉਸ ਦੇ ਵਿਹਾਰ ਵਿੱਚ ਵਰਦੀ ਅਤੇ ਰੁਤਬੇ ਦੀ ਹੈਂਕੜ ਦਿੱਸੀ।
ਮੈਂ ਬਹੁਤ ਸਫ਼ਾਈ ਦਿੱਤੀ। ਬਹੁਤ ਰੌਲਾ ਵੀ ਪਾਇਆ।
ਇੰਚਾਰਜ ਨੇ ਗੰਭੀਰ ਹੁੰਦਿਆਂ ਕਿਹਾ, ‘ਸ਼ੋਰਦਾਰ ਜੀ, ਕੋਈ ਫਾਇਦਾ ਨਹੀਂ ਹੋਗਾ। ਜਿਤਨੀ ਜਲਦੀ ਰਿਪੋਰਟ ਲੇ ਆਏਗਾ, ਉਤਨੀ ਜਲਦੀ ਗਾੜੀ ਛੂਟ ਜਾਏਗਾ। ਪੁਲਸ ਕੀ ਵੈਨ ਕੇ ਸਾਥ ਐਕਸੀਡੈਂਟ ਕਰਨਾ ਕੋਈ ਛੋਟੀ ਬਾਤ ਹੈ?'
‘ਸਾਹਬ, ਵੋਹ ਤੋਂ ਆਪ ਕੇ ਡਰਾਈਵਰ ਨੇ ਕੀਆ ਹੈ।' ਮੈਂ ਬੇਵੱਸ ਹੋ ਕੇ ਕਿਹਾ।
‘ਓ ਭਾਈ, ਰਿਪੋਰਟ ਮੇਂ ਲਿਖਾ ਹੈ ਐਕਸੀਡੈਂਟ ਤੁਮ ਨੇ ਕੀਆ ਹੈ।' ਉਸ ਦੇ ਚਿਹਰੇ ਉੱਤੇ ਰੋਹਬ ਭਰੀ ਮੁਸਕਰਾਹਟ ਸੀ। ਫਿਰ ਉਸ ਨੇ ਡਾਢੀ ਹਮਦਰਦੀ ਦਿਖਾਉਂਦਿਆਂ ਕਿਹਾ, ‘ਦੇਰੀ ਕਰਕੇ ਤੁਮ ਅਪਨਾ ਨੁਕਸਾਨ ਕਰ ਰਿਹੈ। ਤੀਨ ਬਜੇ ਕੇ ਬਾਅਦ ਲਾਲ ਬਾਜ਼ਾਰ ਮੇਂ ਕੋਈ ਨਹੀਂ ਮਿਲੇਗਾ।'
ਮੈਂ ਅੱਕਿਆ, ਰੋਣਹਾਕਾ ਹੋੋਇਆ, ਪੁਲਸ ਮਹਿਕਮੇ ਨੂੰ ਜਿੰਨਾ ਕੁ ਚੰਗਾ ਮੰਦਾ ਬੋਲ ਸਕਦਾ ਸੀ, ਮਨ ਵਿੱਚ ਹੀ ਕੋਸਦਾ ਜਦੋਂ ਲਾਲ ਬਾਜ਼ਾਰ ਗਿਆ, ਉਥੇ ਸੱਚ ਹੀ ਕੋਈ ਅਫਸਰ ਨਹੀਂ ਸੀ। ਸਾਰੇ ਫੀਲਡ ਵਿੱਚ ਗਏ ਸਨ। ਪੁੱਛਣ ਉੱਤੇ ਇਹੀ ਜਵਾਬ ਮਿਲਿਆ, ਉਂਜ ਭਾਵੇਂ ਕਿਸੇ ਸਾਮੀ ਦੀ ਭਾਲ ਵਿੱਚ ਗਏ ਹੋਣ। ਅਗਲੇ ਦਿਨ 11 ਵਜੇ ਏਰੀਆ ਅਫਸਰ ਮਿਲਿਆ। ਇੱਥੇ ਇਹ ਦੱਸਣ ਦੀ ਲੋੜ ਨਹੀਂ, ਮਕੈਨੀਕਲ ਰਿਪੋਰਟ ਮੈਨੂੰ ਕਿਵੇਂ ਮਿਲੀ। ਸਭ ਜਾਣਦੇ ਹਨ, ਪੁਲਸ ਤੋਂ ਅਜਿਹੇ ਸੰਕਟ ਵਿੱਚ ਪ੍ਰਮਾਣ ਪੱਤਰ ਕਿਵੇਂ ਹਾਸਲ ਕਰਦੇ ਹਨ।
ਦੋਸਤੋ! ਇੱਥੇ ਤੁਹਾਨੂੰ ਇੱਕ ਹੋਰ ਘਟਨਾ ਦੱਸਣੀ ਬੇਹੱਦ ਢੁਕਵੀਂ ਹੈ। ਏਦਾਂ ਦੇ ਮਹਿਕਮੇ ਨਾਲ ਸਾਡੇ ਕੁਝ ਡਰਾਈਵਰ ਕਿਵੇਂ ਦੇ ਹੋ ਕੇ ਟੱਕਰਦੇ ਹਨ। ਉਥੋਂ ਖਹਿੜਾ ਛੁਡਵਾ ਕੇ ਅਜੇ ਮੈਂ ਦੁਰਗਾਪੁਰ ਪਹੁੰਚਿਆ ਨਹੀਂ ਸਾਂ, ਪਾਨਾਗੜ੍ਹ ਦੇ ਇਧਰ ਗੱਡੀਆਂ ਇਉਂ ਰੁਕੀਆਂ ਹੋਈਆਂ ਸਨ ਜਿਵੇਂ ਕਿਸੇ ਰੇਲਵੇ ਫਾਟਕ ਦੇ ਲੰਬਾ ਸਮਾਂ ਬੰਦ ਰਹਿਣ ਕਰਕੇ ਜਾਂ ਕਿਸੇ ਘਟਨਾ ਦੇ ਰੋਸ ਵਜੋਂ ਸੜਕ ਜਾਮ ਕਰਕੇ ਜਾਮ ਲੱਗਦਾ ਹੈ। ਡਰਾਈਵਰ ਥਾਂ-ਥਾਂ ਟੋਲੀਆਂ ਬਣਾ ਕੇ ਖੜ੍ਹੇ ਸਨ, ਪਤਾ ਲੱਗਿਆ ਕਿ ਅੱਗੇ ਹਾਈਵੇ ਦੀ ਸਪੈਸ਼ਲ ਪੁਲਸ ਨੇ ਨਾਕਾ ਲਾਇਆ ਹੋਇਆ ਹੈ। ਗੱਡੀਆਂ ਦੇ ਕਾਗਜ਼ ਪੱਤਰ ਤੇ ਚਲਾਣ ਚੈਂਕ ਹੋ ਰਹੇ ਹਨ।
ਕੁਝ ਗੱਡੀਆਂ ਵਿੱਚ ਦੋ ਨੰਬਰ ਦਾ ਮਾਲ ਸੀ। ਕਈਆਂ ਦੇ ਚਲਾਣ ਜਾਅਲੀ ਸਨ। ਕਿਸੇ ਕੋਲ ਲਾਇਸੈਂਸ ਨਹੀਂ ਸੀ। ਅਜਿਹੇ ਡਰਾਈਵਰਾਂ ਦੀਆਂ ਟੋਲੀਆਂ ਵਿੱਚ ਕਾਵਾਂ ਰੌਲੀ ਪਈ ਹੋਈ ਸੀ। ਅਚਾਨਕ ਰੌਲਾ ਪੈ ਗਿਆ, ‘ਬਾਸ਼ਾ ਆ ਗਿਆ, ਬਾਸ਼ਾ ਆ ਗਿਆ।'
ਇੱਧਰਲੇ ਖੇਤਰ ਦਾ ਸਾਰਾ ਡਰਾਈਵਰ ਭਾਈਚਾਰਾ ਜਾਣਦਾ ਹੈ, ਬਾਸ਼ਾ ਮੂੰਹ ਫੱਟ ਹੈ, ਬੇਬਾਕ ਹੈ, ਲਾਪਰਵਾਹ ਹੈ ਤੇ ਪੂਰਾ ਛਟਿਆ ਹੋਇਆ ਡਰਾਈਵਰ ਹੈ। ਸਰੀਰ ਪੱਖੋਂ ਬੇਹੱਦ ਮੋਟਾ ਹੈ। ਸਿਰ ਚੰਗੇ ਮਤੀਰੇ ਜਿੱਡਾ। ਪਹਿਲਵਾਨਾਂ ਵਾਂਗ ਸਿਰ ਦੇ ਛੋਟੇ-ਛੋਟੇ ਵਾਲ, ਮੁੱਛਾਂ ਖੜ੍ਹੀਆਂ, ਦਾੜ੍ਹੀ ਜੜ੍ਹਾਂ 'ਚੋਂ ਰੱਖ ਕੇ ਕੱਟੀ ਹੋਈ। ਮੋਢੇ ਉਪਰ ਬਾਰੀਕ ਡੱਬੀਆਂ ਵਾਲਾ ਸਾਫਾ, ਲੰਬਾ ਕੁੜਤਾ, ਪੈਰੀ ਕੁੱਸਾ, ਕੱਦ ਛੇ ਫੁੱਟ ਤੋਂ ਵੀ ਉਪਰ। ਕਿਸੇ ਸੁੱਕੇ ਜਿਹੇ ਸਰੀਰ ਦੇ ਬੰਗਾਲੀ ਦਾ ਉਸ ਵੱਲ ਵੇਖ ਕੇ ਹੈਰਾਨੀ ਨਾਲ ਮੂੰਹ ਟੱਡਿਆ ਜਾਂਦਾ। ਬਾਸ਼ਾ ਗੱਡੀ ਵਿੱਚੋਂ ਉਤਰਿਆ, ਸਾਫੇ ਨਾਲ ਕੁੱਸਾ ਝਾੜਿਆ, ਫਿਰ ਮੂੰਹ ਪੁੂੰਝ ਕੇ ਪੁੱਛਿਆ, ‘ਕੋਈ ਐਕਸੀਡੈਂਟ ਹੋ ਗਿਆ?'
ਕਈ ਆਵਾਜ਼ਾਂ ਆਈਆਂ, ‘ਅੱਗੇ ਚੈਕਿੰਗ ਹੋ ਰਹੀ ਹੈੈ। ਆਰ ਟੀ ਏ ਆਪ ਹੈ।'
‘ਬਸ ਏਨੀ ਕੁ ਗੱਲ 'ਤੇ ਜਾਮ ਲਾਇਆ?' ਬਾਸ਼ਾ ਹੱਸਿਆ।
‘ਦੋ ਨੰਬਰ ਦੇ ਮਾਲ ਵਾਲਿਆਂ ਨੂੰ ਤੇ ਓਵਰ ਲੋਡ ਵਾਲਿਆਂ ਨੂੰ ਸਿੱਧਾ ਅੰਦਰ ਕਰਦੈ?' ਫਿਰ ਇਹ ਆਵਾਜ਼ਾਂ ਸੁਣੀਆਂ।
ਬਾਸ਼ਾ ਮੁਸਕੜੀਏ ਹੱਸਿਆ। ਆ ਕੇ ਗੱਡੀ ਵਿੱਚ ਬੈਠ ਗਿਆ। ਖਲਾਸੀ ਨੂੰ ਉਪਰ ਕੈਬਿਨ ਉੱਤੇ ਚੜ੍ਹਾ ਦਿੱਤਾ। ਆਪ ਪਹਿਲਾਂ ਕਮੀਜ਼ ਉਤਾਰੀ। ਚਾਦਰਾ ਵੀ ਖੋਲ੍ਹ ਦਿੱਤਾ। ਨਿੱਕਰ ਵੀ ਉਤਾਰ ਲਈ। ਨਿਰ-ਵਸਤਰ ਹੋ ਕੇ ਗੱਡੀ ਸਟਾਰਟ ਕਰ ਲਈ। ਗੱਡੀ ਤੋਰੀ ਤਾਂ ਸਾਰੇ ਹੈਰਾਨ। ਤਮਾਸ਼ਾ ਦੇਖਣ ਲਈ ਸਾਰੇ ਡਰਾਈਵਰ ਤੇ ਖਲਾਸੀ ਗੱਡੀ ਦੇ ਮਗਰ ਹੋ ਤੁਰੇ।
ਰੌਂਗ ਸਾਈਡ ਵਿਹਲੀ ਸੀ, ਲਗੱਭਗ ਅੱਗੇ ਨਾਕੇ ਉੱਤੇ ਪੁੱਜਿਆ ਤਾਂ ਆਰ ਟੀ ਏ ਦੇ ਗੰਨਮੈਨ ਨੇ ਆ ਕੇ ਹੱਥ ਦੇ ਕੇ ਕਿਹਾ, ‘‘ਗਾੜੀ ਰੋਕੋ, ਸਾਈਡ ਕਰੋ।'
‘ਅਰੇ ਹਮ ਠੀਕ ਨਹੀਂ ਹੈ।' ਬਾਸ਼ੇ ਨੇ ਬਾਹਰ ਮੂੰਹ ਕੱਢ ਕੇ ਗੰਨਮੈਨ ਨੂੰ ਕਿਹਾ।
‘ਨੀਚੇ ਉਤਰੋ ਸਾਲਾ।' ਗੰਨਮੈਨ ਨੇ ਗੱਡੀ ਦੀ ਸ਼ੋਅ 'ਤੇ ਡੰਡਾ ਮਾਰਿਆ।
‘ਏ।' ਬਾਸ਼ਾ ਗਰਜਿਆ। ‘ਸ਼ੋਅ ਕੋ ਟੱਚ ਨਹੀਂ ਕਰਨੇ ਕਾ, ਔਰ ਗਾਲੀ ਨਹੀਂ ਦੇਨੇ ਕਾ, ਸਮਝੇ? ਗਾੜੀ ਕੋ ਘਰਵਾਲੀ ਸੇ ਜ਼ਿਆਦਾ ਸ਼ਾਂਭ ਕਰ ਰੱਖਦਾ ਹੂੰ।'
ਰੌਲਾ ਸੁਣ ਕੇ ਅਫਸਰ ਆਪਣੇ ਅਮਲੇ ਦੇ ਦੋ ਸਿਪਾਹੀ ਹੋਰ ਲੈ ਕੇ ਗੱਡੀ ਕੋਲ ਆ ਗਿਆ।
‘ਹਮਾਰਾ ਆਦਮੀ ਗਾੜੀ ਰੋਕਨੇ ਕੋ ਬੋਲਤਾ, ਤੁਮ ਮਾਨਤਾ ਨਹੀਂ?'
‘ਸਾਹਬ ਹਮ ਠੀਕ ਨਹੀਂ ਹੈ।' ਬਾਸ਼ੇ ਨੇ ਮੀਸਣਾ ਬਣਦਿਆਂ ਲਾਚਾਰੀ ਦਿਖਾਈ।
‘ਨੀਚੇ ਉਤਰੋ ਤੁਮ। ਗਾੜੀ ਬੰਦ ਕਰੋ।' ਅਫਸਰ ਤੌਹੀਨ ਮੰਨ ਗਿਆ।
‘ਸਾਹਬ, ਬੋਲਾ ਨਾ ਹਮ ਠੀਕ ਨਹੀਂ ਹੈ।'
‘ਕਾ ਠੀਕ ਨਹੀਂ ਹੈ?' ਗੁੱਸੇ ਵਿੱਚ ਆ ਕੇ ਅਫਸਰ ਨੇ ਗੱਡੀ ਦੀ ਖਿੜਕੀ ਖੋਲ੍ਹੀ। ਬਾਸ਼ਾ ਨਿਰਵਸਤਰ ਬੈਠਾ ਸੀ।
ਅਫ਼ਸਰ ਘਬਰਾ ਕੇ ਪਿੱਛੇ ਹਟ ਗਿਆ।
‘ਸਾਹਬ, ਪੀਛੇ ਚੈਕਿੰਗ, ਸਭ..।' ਬਾਸ਼ੇ ਨੇ ਹੱਥ ਜੋੜੇ ਤੇ ਖਚਰੀ ਤੱਕਣੀ ਅਫ਼ਸਰ ਨੇ ਜ਼ੋਰ ਨਾਲ ਖਿੜਕੀ ਠਾਹ ਕਰਕੇ ਬੰਦ ਕਰ ਦਿੱਤੀ। ਬਾਸ਼ੇ ਨੇ ਗੱਡੀ ਗੇਅਰ ਵਿੱਚ ਪਾਈ, ਚਾਂਭਲ ਕੇ ਚੀਕ ਮਾਰੀ ਤੇ ਐਕਸੀਲੇਟਰ ਦੱਬ ਦਿੱਤਾ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ