Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਭਾਰਤ

ਹਾਕੀ ਗੋਲਕੀਪਰ ਆਕਾਸ਼ ਚਿਤਕੇ ਸਣੇ ਸੱਤ ਖਿਡਾਰੀ ਡੋਪ ਟੈਸਟ ਵਿੱਚ ਫਸੇ

October 21, 2018 02:41 AM

ਨਵੀਂ ਦਿੱਲੀ, 19 ਅਕਤੂਬਰ (ਪੋਸਟ ਬਿਊਰੋ)- ਕੌਮੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਹਾਕੀ ਗੋਲਕੀਪਰ ਆਕਾਸ਼ ਚਿਤਕੇ ਉੱਤੇ ਪਾਬੰਦੀ ਸ਼ੁਦਾ ਪਦਾਰਥ ਲੈਣ ਦੇ ਦੋਸ਼ ਵਿੱਚ ਦੋ ਸਾਲ ਦੀ ਪਾਬੰਦੀ ਲਾਈ ਹੈ।
ਇਸ ਸਾਲ ਦੇ ਸ਼ੁਰੂ ਵਿੱਚ ਚਿਤਕੇ ਦਾ ਪ੍ਰੀਖਣ ਪਾਜ਼ੀਟਿਵ ਨਿਕਲਿਆ ਸੀ। ਇਸੇ ਤਰ੍ਹਾਂ ਵੱਖ-ਵੱਖ ਖੇਡਾਂ ਵਿਚਲੇ ਛੇ ਹੋਰ ਖਿਡਾਰੀਆਂ ਨੂੰ ਵੀ ਟੈਸਟ ਪਾਜ਼ੀਟਿਵ ਆਉਣ ਕਾਰਨ ਚਾਰ ਸਾਲ ਲਈ ਸਸਪੈਂਡ ਕੀਤਾ ਗਿਆ ਹੈ। ਆਕਾਸ਼ ਚਿਤਕੇ ਨੂੰ ਨਾਡਾ ਨੇ 27 ਮਾਰਚ ਨੂੰ ਵਕਤੀ ਤੌਰ 'ਤੇ ਸਸਪੈਂਡ ਕੀਤਾ ਸੀ ਅਤੇ ਅੱਠ ਅਕਤੂਬਰ ਨੂੰ ਆਖਰੀ ਸੁਣਵਾਈ ਮਗਰੋਂ ਡੋਪਿੰਗ ਰੋਕੂ ਪੈਨਲ ਨੇ ਉਸ ਉਤੇ ਘੱਟੋ-ਘੱਟ ਦੋ ਸਾਲ ਦੀ ਪਾਬੰਦੀ ਲਾਈ ਹੈ। ਚਿਤਕੇ ਦੇ ਟੈਸਟ ਵਿੱਚ ਪਾਬੰਦੀ ਸ਼ੁਦਾ ਐਨਾਬੋਲਿਕ ਸਟੈਰਾਇਡ ਨੋਰੈਂਡ੍ਰੋਸਟੇਰੋਨ ਪਾਇਆ ਗਿਆ ਸੀ, ਜੋ 27 ਫਰਵਰੀ ਨੂੰ ਬੰਗਲੌਰ ਵਿੱਚ ਸੀਨੀਅਰ ਹਾਕੀ ਟੀਮ ਦੇ ਕੈਂਪ ਵੇਲੇ ਹੋਇਆ। ਏਜੰਸੀ ਦੀ ਵੈਬਸਾਈਟ ਉਤੇ ਇਹ ਅੰਤਿਮ ਆਦੇਸ਼ ਅਪਲੋਡ ਕੀਤਾ ਗਿਆ ਹੈ, ਜਿਸ ਵਿੱਚ ਲਿਖਿਆ ਸੀ ਕਿ ਡੋਪ ਦੀ ਉਲੰਘਣਾ ‘ਜਾਣਬੁੱਝ ਕੇ ਨਹੀਂ ਕੀਤੀ ਗਈ ਸੀ’, ਕਿਉਂਕਿ ਉਸ ਨੇ ਸੱਟ ਕਾਰਨ ਦਵਾਈ ਲਈ ਸੀ।
ਚਿਤਕੇ ਤੋਂ ਇਲਾਵਾ ਹੋਰ ਖੇਡਾਂ ਦੇ ਛੇ ਖਿਡਾਰੀਆਂ ਉੱਤੇ ਡੋਪਿੰਗ ਰੋਕੂ ਜ਼ਾਬਤੇ ਦੀ ਉਲੰਘਣ ਦੇ ਕਾਰਨ ਚਾਰ ਸਾਲ ਲਈ ਪਾਬੰਦੀ ਲਾਈ ਗਈ ਹੈ। ਇਹ ਖਿਡਾਰੀ ਸਾਬਤ ਨਹੀਂ ਕਰ ਸਕੇ ਕਿ ਪਾਬੰਦੀ ਸ਼ੁਦਾ ਪਦਾਰਥ ਉਨ੍ਹਾਂ ਦੇ ਸਰੀਰ ਵਿੱਚ ਪਹੁੰਚਿਆ ਕਿਵੇਂ। ਇਨ੍ਹਾਂ ਵਿੱਚ ਪਹਿਲਵਾਨ ਅਮਿਤ, ਕਬੱਡੀ ਖਿਡਾਰੀ ਪ੍ਰਦੀਪ ਕੁਮਾਰ, ਵੇਟਲਿਫਟਰ ਨਾਰਾਇਣ ਸਿੰਘ, ਅਥਲੀਟ ਸੌਰਭ ਸਿੰਘ, ਬਲਜੀਤ ਕੌਰ ਅਤੇ ਸਿਮਰਜੀਤ ਕੌਰ ਸ਼ਾਮਲ ਹਨ। ਏ ਡੀ ਡੀ ਪੀ ਪੈਨਲ ਦੇ ਮੈਂਬਰਾਂ ਵਿੱਚੋਂ ਇਕ ਓਲੰਪੀਅਨ ਤੇ ਸਾਬਕਾ ਹਾਕੀ ਕਪਤਾਨ ਜਗਬੀਰ ਸਿੰਘ ਹੈ। ਸਾਰੇ ਖਿਡਾਰੀਆਂ ਕੋਲ ਇਸ ਪਾਬੰਦੀ ਖਿਲਾਫ ਅਪੀਲ ਕਰਨ ਲਈ ਤਿੰਨ ਹਫਤੇ ਦਾ ਸਮਾਂ ਹੈ। ਇਸ ਲਈ ਸੰਭਾਵਨਾ ਹੈ ਕਿ ਨਾਡਾ ਚਿਤਕੇ ਉਤੇ ਸਖਤ ਪਾਬੰਦੀ ਲਾਉਣ ਦਾ ਯਤਨ ਕਰ ਸਕਦਾ ਹੈ, ਜੋ ਉਸ ਭਾਰਤੀ ਟੀਮ ਦਾ ਹਿੱਸਾ ਸੀ, ਜਿਨ੍ਹਾਂ ਨੇ ਏਸ਼ਿਆਈ ਪੁਰਸ਼ ਚੈਂਪੀਅਨਜ਼ ਟਰਾਫੀ ਅਤੇ ਢਾਕਾ ਵਿੱਚ ਏਸ਼ੀਆ ਕੱਪ ਵਿੱਚ ਜਿੱਤ ਦਰਜ ਕੀਤੀ ਸੀ।

 

 
Have something to say? Post your comment
ਹੋਰ ਭਾਰਤ ਖ਼ਬਰਾਂ
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨੀ ਸੀ ਮੁਲਾਕਾਤ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ ਜੰਮੂ-ਕਸ਼ਮੀਰ ਦੇ ਪੁੰਛ ਵਿਚ ਅੱਤਵਾਦੀਆਂ ਦਾ ਮੱਦਦਗਾਰ ਕਾਬੂ, ਪਾਕਿਸਤਾਨੀ ਪਿਸਤੌਲ ਅਤੇ ਚੀਨੀ ਗ੍ਰਨੇਡ ਬਰਾਮਦ ਮਹੂਆ ਮੋਇਤਰਾ ਦੇ ਚੋਣ ਹਲਫ਼ਨਾਮੇ ਵਿੱਚ ਖੁਲਾਸਾ: 80 ਲੱਖ ਰੁਪਏ ਦੀ ਹੀਰੇ ਦੀ ਮੁੰਦਰੀ, 2.72 ਲੱਖ ਰੁਪਏ ਦੀ ਕੀਮਤ ਦਾ ਚਾਂਦੀ ਦਾ ਡਿਨਰ ਸੈੱਟ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ: ਜੇਲ੍ਹ 'ਚ ਅਰਵਿੰਦ ਨੂੰ ਮਾਰਨ ਦੀ ਸਾਜਿ਼ਸ਼