Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਟੋਰਾਂਟੋ/ਜੀਟੀਏ

ਬਰੈਂਪਟਨ ਸਿਟੀ ਹਾਲ ਵਿਖੇ ਹਿੰਦੂ ਹੈਰੀਟੇਜ ਮੰਥ ਨਮਿਤ ਫਲੈਗ ਰੇਜਿੰਗ ਸਮਾਗਮ

November 27, 2019 08:22 AM

ਪੰਜਾਬੀ ਪੋਸਟ: ਨਵੰਬਰ ਨੂੰ ਹਰ ਸਾਲ ਹਿੰਦੂ ਹੈਰੀਟੇਜ ਮੰਥ ਵਜੋਂ ਮਨਾਏ ਜਾਣ ਦੇ ਸਿਲਸਲੇ ਵਿੱਚ ਬਰੈਂਪਟਨ ਵਿੱਚ ਵੱਖ ਵੱਖ ਥਾਵਾਂ ਉੱਤੇ ਸਮਾਗਮਾਂ ਦਾ ਆਯੋਜਿਤ ਕੀਤਾ ਜਾ ਰਿਹਾ ਹੈ। ਸਮਾਗਮਾਂ ਦੀ ਇਸ ਲੜੀ ਵਜੋਂ ਬੀਤੇ ਦਿਨੀਂ ਬਰੈਂਪਟਨ ਸਿਟੀ ਹਾਲ ਵਿਖੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਰਸਮ ਵਿੱਚ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ, ਸੋਨੀਆ ਸਿੱਧੂ, ਐਮ ਪੀ ਪੀ ਅਮਰਜੋਤ ਸੰਧੂ, ਕਾਉਂਸਲਰ ਡੱਗ ਵ੍ਹਿਲਹਾਂਸ, ਜੈਫ ਬੋਮੈਨ ਅਤੇ ਸ਼ਾਰਮੇਨ ਵਿਲੀਅਮਜ਼ ਸਮੇਤ ਬਰੈਂਪਟਨ ਕਮਿਉਨਿਟੀ ਦੇ ਅਨੇਕਾਂ ਪਤਵੰਤਿਆਂ ਨੇ ਹਾਜ਼ਰੀ ਭਰੀ।

ਇਸ ਸਮਾਗਮ ਦੇ ਸਫ਼ਲਤਾ ਨਾਲ ਨੇਪਰੇ ਚਾੜਨ ਵਿੱਚ ਕੈਨੇਡੀਅਨ ਹਿੰਦੂ ਐਸੋਸੀਏਸ਼ਨ, ਵਰਲਡ ਬ੍ਰਾਹਮਣ ਫੈਡਰੇਸ਼ਨ ਆਫ ਕੈਨੇਡਾ, ਅਖੰਡ ਭਾਰਤੀ ਕਲੱਬ, ਹਿੰਦੂ ਸਭਾ ਮੰਦਰ, ਨਿਊ ਹੋਪ ਸੀਨੀਅਰਜ਼ ਕੱਲਬ, ਅੱਗਰਵਾਲ ਸਭਾ ਕੈਨੇਡਾ, ਨਿਊ ਬਰੈਂਪਟਨ, ਮਾਈ ਇੰਡੀਅਨਜ਼ ਇਨ ਕੈਨੇਡਾ ਐਸੋਸੀਏਸ਼ਨ, ਸਾਊਥ ਏਸ਼ੀਅਨਜ਼ ਇਨ ਕੈਨੇਡਾ, ਬਰੈਂਪਟਨ ਫਸਟ ਫਾਉਂਡੇਸ਼ਨ ਨੇ ਜਿ਼ਕਰਯੋਗ ਯੋਗਦਾਨ ਪਾਇਆ।
ਪਤਾ ਲੱਗਾ ਹੈ ਕਿ ਹਿੰਦੂ ਹੈਰੀਟੇਜ ਮਹੀਨੇ ਦੇ ਸੰਦਰਭ ਵਿੱਚ ਹਿੰਦੂ ਸਭਾ ਮੰਦਰ, ਹਨੂਮਾਨ ਮੰਦਰ, ਗੌਰੀ ਸ਼ੰਕਰ ਮੰਦਰ ਅਤੇ ਹਿੰਦੂ ਹੈਰੀਟੇਜ ਸੈਂਟਰ ਵਿਖੇ ਵੀ ਸਮਾਗਮ ਆਯੋਜਿਤ ਕੀਤੇ ਗਏ ਹਨ। ਇਹਨਾਂ ਸਾਰੇ ਸਮਾਗਮਾਂ ਨੂੰ ਸੂਤਰਬੱਧ ਕਰਨ ਹਿੰਦੂ ਹੈਰੀਟੇਜ ਸੈਲੀਬਰੇਸ਼ਨ ਫਾਉਂਡੇਸ਼ਨ ਦੇ ਕਾਰਜਕਰਤਾ ਬੀਤੇ ਲੰਬੇ ਸਮੇਂ ਤੋਂ ਸਖ਼ਤ ਮਿਹਨਤ ਕਰਦੇ ਆ ਰਹੇ ਹਨ ਜਿਹਨਾਂ ਵਿੱਚ ਦੇਵ ਕਪਿਲ, ਪੀਯੂਸ਼ ਗੁਪਤਾ, ਨਿੱਕ ਮੈਂਗੀ, ਵੀਰੇਂਦਰ ਰਾਠੀ, ਰਾਕੇਸ਼ ਜੋਸ਼ੀ, ਮਨਨ ਗੁਪਤਾ, ਮਦੂਸੂਦਨ ਲਾਮਾ, ਅਨਿਲ ਸ਼ਰਮਾ, ਮਧੂ ਸ਼ਰਮਾ ਅਤੇ ਅਮਿਤ ਭੱਟੀ ਦਾ ਵਿਸ਼ੇਸ਼ ਰੋਲ ਰਿਹਾ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਛੁਰੇਬਾਜ਼ੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ, ਮਸ਼ਕੂਕ ਹਿਰਾਸਤ ਵਿੱਚ ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ 20 ਮਿੰਟ ਦੀ ਟੈਕਸੀ ਰਾਈਡ ਲਈ ਓਨਟਾਰੀਓ ਦੀ ਮਹਿਲਾ ਤੋਂ ਚਾਰਜ ਕੀਤੇ ਗਏ 7,000 ਡਾਲਰ ਕੇਟਰਿੰਗ ਵਰਕਰਜ਼ ਦੀ ਹੜਤਾਲ ਕਾਰਨ ਕਈ ਜਹਾਜ਼ਾਂ ਵਿੱਚ ਨਹੀਂ ਮਿਲੇਗਾ ਖਾਣਾ