Welcome to Canadian Punjabi Post
Follow us on

28

March 2024
 
ਕੈਨੇਡਾ

ਮਰੀਜ਼ਾਂ ਨੂੰ ਬਿਹਤਰ ਹੈਲਥ ਕੇਅਰ ਮੁਹੱਈਆ ਕਰਾਵੇਗੀ ਨਵੀਂ ਮਿਸੀਸਾਗਾ ਓਨਟਾਰੀਓ ਹੈਲਥ ਟੀਮ

November 27, 2019 08:20 AM

ਮਿਸੀਸਾਗਾ, 26 ਨਵੰਬਰ (ਪੋਸਟ ਬਿਊਰੋ) : ਓਨਟਾਰੀਓ ਸਰਕਾਰ ਹਾਲਵੇਅ ਹੈਲਥ ਕੇਅਰ ਨੂੰ ਖ਼ਤਮ ਕਰਨ ਸਬੰਧੀ ਆਪਣੀ ਵਚਨਬੱਧਤਾ ਨੂੰ ਪੂਰਾ ਕਰਨ ਵਿੱਚ ਲੱਗੀ ਹੋਈ ਹੈ ਤੇ ਇਸੇ ਲਈ ਮਰੀਜ਼ਾਂ ਦੀਆਂ ਲੋੜਾਂ ਨੂੰ ਵੇਖਦਿਆਂ ਹੋਇਆਂ ਬਿਹਤਰੀਨ ਹੈਲਥ ਕੇਅਰ ਸਿਸਟਮ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਪ੍ਰੋਵਿੰਸ ਵੱਲੋਂ ਓਨਟਾਰੀਓ ਹੈਲਥ ਟੀਮਜ਼ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਹ ਕੇਅਰ ਦਾ ਅਜਿਹਾ ਮਾਡਲ ਹੈ ਜਿਹੜਾ ਹੈਲਥ ਕੇਅਰ ਮੁਹੱਈਆ ਕਰਵਾਉਣ ਵਾਲਿਆਂ ਨੂੰ ਇੱਕ ਟੀਮ ਵਜੋਂ ਇੱਕਜੁੱਟ ਕਰੇਗਾ।
ਡਿਪਟੀ ਪ੍ਰੀਮੀਅਰ ਤੇ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਨੇ ਬੀਤੇ ਦਿਨੀਂ ਮਿਸੀਸਾਗਾ ਸਥਿਤ ਯੂਨੀਵਰਸਿਟੀ ਆਫ ਟੋਰਾਂਟੋ ਵਿੱਚ ਮਿਸੀਸਾਗਾ ਓਨਟਾਰੀਓ ਹੈਲਥ ਟੀਮ ਦਾ ਐਲਾਨ ਕੀਤਾ। ਇਹ ਪ੍ਰੋਵਿੰਸ ਵਿੱਚ ਹੈਲਥ ਕੇਅਰ ਦੇ ਨਵੇਂ ਮਾਡਲ ਨੂੰ ਲਾਗੂ ਕਰਨ ਲਈ ਤਿਆਰ ਕੀਤੀਆਂ ਗਈਆਂ 24 ਟੀਮਾਂ ਵਿੱਚੋਂ ਇੱਕ ਹੈ। ਸਰਕਾਰ ਨੂੰ ਆਸ ਹੈ ਕਿ ਇਸ ਉਪਰਾਲੇ ਨਾਲ ਮਰੀਜ਼ਾਂ ਦਾ ਇਲਾਜ ਸਹੀ ਢੰਗ ਨਾਲ ਕਰਨ ਲਈ ਮਰੀਜ਼ਾਂ ਤੇ ਹੈਲਥ ਕੇਅਰ ਪ੍ਰੋਵਾਈਡਰਜ਼ ਨੂੰ ਇੱਕਦੂਜੇ ਨਾਲ ਨੇੜਿਓਂ ਜੁੜਨ ਵਿੱਚ ਮਦਦ ਮਿਲੇਗੀ।
ਓਨਟਾਰੀਓ ਹੈਲਥ ਟੀਮ ਰਾਹੀਂ ਮਰੀਜ਼ ਇੱਕ ਹੈਲਥ ਕੇਅਰ ਪ੍ਰੋਵਾਈਡਰ ਕੋਲੋਂ ਦੂਜੇ ਕੋਲ ਆਸਾਨੀ ਨਾਲ ਜਾ ਸਕੇਗਾ। ਮਿਸਾਲ ਵਜੋਂ ਹਸਪਤਾਲ ਤੇ ਹੋਮ ਕੇਅਰ ਪ੍ਰੋਵਾਈਡਰਜ਼ ਦਰਮਿਆਨ, ਇੱਕ ਮਰੀਜ਼ ਆਪਣੀ ਸਾਰੀ ਹਿਸਟਰੀ, ਆਪਣੇ ਸਾਰੇ ਰਿਕਾਰਡ ਤੇ ਇੱਕ ਕੇਅਰ ਪਲੈਨ ਨਾਲ ਹੀ ਜਾ ਸਕੇਗਾ। ਐਲੀਅਟ ਨੇ ਆਖਿਆ ਕਿ ਓਨਟਾਰੀਓ ਵਿੱਚ ਹੈਲਥ ਕੇਅਰ ਲਈ ਇਹ ਕਾਫੀ ਵਧੀਆ ਸਮਾਂ ਹੈ। ਅਸੀਂ ਅਜਿਹੇ ਅੜਿੱਕੇ ਹਟਾਉਣ ਵੱਲ ਵੱਧ ਰਹੇ ਹਾਂ ਜਿਸ ਨਾਲ ਹੈਲਥ ਕੇਅਰ ਪ੍ਰੋਵਾਈਡਰਜ਼ ਨੂੰ ਸਿੱਧੇ ਤੌਰ ਉੱਤੇ ਇੱਕਦੂਜੇ ਨਾਲ ਰਲ ਕੇ ਕੰਮ ਕਰਨ ਵਿੱਚ ਮੁਸ਼ਕਲ ਆ ਰਹੀ ਸੀ ਤੇ ਇਸ ਨਾਲ ਮਰੀਜ਼ਾਂ ਦਾ ਵੀ ਨੁਕਸਾਨ ਹੋ ਰਿਹਾ ਸੀ। ਉਨ੍ਹਾਂ ਅੱਗੇ ਆਖਿਆ ਕਿ ਅੱਜ ਆਪਣੀ ਹੈਲਥ ਕੇਅਰ ਭਾਈਵਾਲ ਮਿਸੀਸਾਗਾ ਓਨਟਾਰੀਓ ਹੈਲਥ ਟੀਮ ਨਾਲ ਰਲ ਕੇ ਅਸੀਂ ਹਾਲਵੇਅ ਹੈਲਥ ਕੇਅਰ ਖ਼ਤਮ ਕਰਨ ਵੱਲ ਵੱਧ ਰਹੇ ਹਾਂ।
ਇਹ ਟੀਮ ਕਮਿਊਨਿਟੀ ਦੇ ਲੋਕਾਂ ਦੀ ਸਰੀਰਕ, ਮਾਨਸਿਕ ਤੇ ਇਮੋਸ਼ਨਲ ਸਿਹਤ ਵਿੱਚ ਸੁਧਾਰ ਲਿਆਉਣ ਵਿੱਚ ਮਦਦ ਕਰੇਗੀ। ਮਿਸੀਸਾਗਾ ਹੈਲਥ ਪ੍ਰਾਇਮਰੀ ਕੇਅਰ, ਹੋਮ ਕੇਅਰ, ਕਮਿਊਨਿਟੀ ਕੇਅਰ ਤੇ ਹਾਸਪਿਟਲ ਕੇਅਰ ਵਰਗੀਆਂ ਸਹੂਲਤਾਂ ਮੁਹੱਈਆ ਕਰਾਵੇਗੀ। ਐਲੀਅਟ ਨੇ ਸਾਰੇ ਹੈਲਥ ਕੇਅਰ ਪ੍ਰੋਵਾਈਡਰਜ਼ ਤੇ ਮਿਸੀਸਾਗਾ ਓਨਟਾਰੀਓ ਹੈਲਥ ਟੀਮ ਕਾਇਮ ਕਰਨ ਵਿੱਚ ਮਦਦ ਕਰਨ ਵਾਲੀਆਂ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਆਖਿਆ ਕਿ ਇਹ ਸੱਭ ਹੋਣ ਦੇ ਬਾਵਜੂਦ ਅਜੇ ਬਹੁਤ ਕੁੱਝ ਕੀਤਾ ਜਾਣਾ ਬਾਕੀ ਹੈ। ਪਰ ਸਾਰਿਆਂ ਦੀ ਮਿਹਨਤ ਨਾਲ ਅਸੀਂ ਆਪਣੀਆਂ ਕਮਿਊਨਿਟੀਜ਼ ਦੀ ਹੈਲਥ ਕੇਅਰ ਵਿੱਚ ਸੁਧਾਰ ਕਰ ਲਵਾਂਗੇ। ਜਿ਼ਕਰਯੋਗ ਹੈ ਕਿ ਮਿਸੀਸਾਗਾ ਹੈਲਥ ਮਰੀਜ਼ਾਂ ਤੇ ਪਰਿਵਾਰਾਂ ਲਈ 24/7 ਕੇਅਰ ਕੋਆਰਡੀਨੇਸ਼ਨ ਸਰਵਿਸਿਜ਼ ਮੁਹੱਈਆ ਕਰਾਵੇਗੀ।
ਮਿਸੀਸਾਗਾ ਹੈਲਥ ਦੇ ਚੇਅਰ ਤੇ ਟ੍ਰਿਲੀਅਮ ਹੈਲਥ ਪਾਰਟਨਰਜ਼ ਦੇ ਪ੍ਰੈਜ਼ੀਡੈਂਟ ਅਤੇ ਸੀਈਓ ਮਿਸੇ਼ਲ ਡੀਇਮੈਨੂਅਲ ਨੇ ਆਖਿਆ ਕਿ ਅਗਲੇ ਦਹਾਕੇ ਵਿੱਚ ਓਨਟਾਰੀਓ ਹੈਲਥ ਟੀਮਜ਼ ਸੱਭ ਤੋਂ ਅਹਿਮ ਹੈਲਥ ਕੇਅਰ ਪਹਿਲਕਦਮੀਆਂ ਵਿੱਚੋਂ ਇੱਕ ਹੋਣੀ ਚਾਹੀਦੀ ਹੈ। ਮਿਸੀਸਾਗਾ ਓਨਟਾਰੀਓ ਹੈਲਥ ਟੀਮ ਆਪਣੇ ਕੁੱਝ ਪ੍ਰਸਤਾਵਿਤ ਪ੍ਰੋਗਰਾਮ ਤੇ ਸੇਵਾਵਾਂ 2020 ਵਿੱਚ ਦੇਣੀਆਂ ਸ਼ੁਰੂ ਕਰੇਗੀ ਤੇ ਇਸ ਦੇ ਨਾਲ ਹੀ ਮਰੀਜ਼ਾਂ ਤੇ ਪਰਿਵਾਰਾਂ ਨਾਲ ਵੀ ਪੂਰਾ ਰਾਬਤਾ ਰੱਖੇਗੀ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼ ਓਟਵਾ ਵਿੱਚ ਕਤਲ ਕੀਤੇ ਗਏ 6 ਵਿਅਕਤੀਆਂ ਦੀ ਪੁਲਿਸ ਨੇ ਕੀਤੀ ਸ਼ਨਾਖ਼ਤ, 19 ਸਾਲਾ ਲੜਕੇ ਨੂੰ ਕੀਤਾ ਗਿਆ ਚਾਰਜ