Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਕੈਨੇਡਾ

ਸੀਐਨ, ਟੀਮਸਟਰਜ਼ ਦਰਮਿਆਨ ਸਮਝੌਤਾ ਸਿਰੇ ਚੜ੍ਹਿਆ, ਹੜਤਾਲ ਖ਼ਤਮ

November 27, 2019 05:12 AM

ਮਾਂਟਰੀਅਲ, 26 ਨਵੰਬਰ (ਪੋਸਟ ਬਿਊਰੋ) : ਅੱਠ ਦਿਨਾਂ ਤੱਕ ਜਾਰੀ ਰਹਿਣ ਤੋਂ ਬਾਅਦ ਕੈਨੇਡੀਅਨ ਨੈਸ਼ਨਲ ਰੇਲਵੇ ਕਾਰਪੋਰੇਸ਼ਨ ਦੇ ਕਰਮਚਾਰੀਆਂ ਦੀ ਹੜਤਾਲ ਆਖਿਰਕਾਰ ਖਤਮ ਹੋ ਗਈ ਹੈ।
ਕੈਨੇਡੀਅਨ ਨੈਸ਼ਨਲ ਰੇਲਵੇ ਕਾਰਪੋਰੇਸ਼ਨ ਤੇ ਟੀਮਸਟਰਜ਼ ਕੈਨੇਡਾ ਦਰਮਿਆਨ ਮੰਗਲਵਾਰ ਨੂੰ ਸਮਝੌਤਾ ਸਿਰੇ ਚੜ੍ਹ ਹੀ ਗਿਆ। ਇਸ ਹੜਤਾਲ ਕਾਰਨ ਕਈ ਤਰ੍ਹਾਂ ਦੀ ਖੇਪ ਰੁਕੀ ਪਈ ਸੀ, ਕਈ ਕਾਮਿਆਂ ਦੀ ਛੁੱਟੀ ਹੋ ਗਈ ਤੇ ਦੇਸ਼ ਭਰ ਦੀਆਂ ਇੰਡਸਟਰੀਜ਼ ਦਾ ਕੰਮਕਾਜ ਵੀ ਠੱਪ ਪਿਆ ਸੀ। ਯੂਨੀਅਨ ਨੇ ਦੱਸਿਆ ਕਿ ਬੁੱਧਵਾਰ ਨੂੰ ਸਵੇਰੇ 6:00 ਵਜੇ ਸਥਾਨਕ ਸਮੇਂ ਅਨੁਸਾਰ ਕੈਨੇਡਾ ਭਰ ਵਿੱਚ ਸੀਐਨ ਦਾ ਕੰਮਕਾਜ ਆਮ ਵਾਂਗ ਸ਼ੁਰੂ ਹੋ ਜਾਵੇਗਾ।
ਇੱਥੇ ਦੱਸਣਾ ਬਣਦਾ ਹੈ ਕਿ ਇਸ ਸਮਝੌਤੇ ਦੀ ਪੁਸ਼ਟੀ ਯੂਨੀਅਨ ਮੈਂਬਰਜ਼ ਵੱਲੋਂ ਕੀਤੀ ਜਾਣੀ ਬਹੁਤ ਜ਼ਰੂਰੀ ਹੈ ਤੇ ਸੈਟਲਮੈਂਟ ਅਗਰੀਮੈਂਟ ਦਾ ਵੇਰਵਾ ਹਾਲ ਦੀ ਘੜੀ ਉਪਲੱਬਧ ਨਹੀਂ ਸੀ। ਇਸ ਸਮਝੌਤੇ ਦੀ ਪੁਸ਼ਟੀ ਅੱਠ ਹਫਤਿਆਂ ਦੇ ਅੰਦਰ ਅੰਦਰ ਹੋਣ ਦੀ ਸੰਭਾਵਨਾ ਹੈ। ਸੀਐਨ ਦੇ ਚੀਫ ਐਗਜ਼ੈਕਟਿਵ ਜੇਜੇ ਰੁਐਸਟ ਨੇ ਰੇਲਵੇਅ ਦੇ ਗਾਹਕਾਂ ਨੂੰ ਹਲੀਮੀ ਤੋਂ ਕੰਮ ਲੈਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਆਪਣੇ ਕਰਮਚਾਰੀਆਂ ਦਾ ਵੀ ਧੰਨਵਾਦ ਕਰਦਿਆਂ ਆਖਿਆ ਕਿ ਉਨ੍ਹਾਂ ਨੇ ਘਟੀ ਹੋਈ ਸਮਰੱਥਾ, ਸਿਰਫ ਦਸ ਫੀ ਸਦੀ ਨਾਲ, ਉੱਤੇ ਸੁਰੱਖਿਅਤ ਢੰਗ ਨਾਲ ਰੇਲਰੋਡ ਨੂੰ ਚੱਲਦਾ ਰੱਖਿਆ।
ਯੂਨੀਅਨ ਨੇ ਵਰਕਰਜ਼ ਦੇ ਹੜਤਾਲ ਕਰਨ ਦੇ ਹੱਕ ਦਾ ਸਨਮਾਨ ਕਰਨ ਲਈ ਪ੍ਰਧਾਨ ਮੰਤਰੀ ਦਾ ਸ਼ੁਕਰੀਆ ਅਦਾ ਕੀਤਾ ਤੇ ਫੈਡਰਲ ਵਿਚੋਲਿਆਂ ਮੰਤਰੀ ਤਾਸੀ ਤੇ ਗਾਰਨਿਊ ਨੂੰ ਡੀਲ ਸਿਰੇ ਚੜ੍ਹਾਉਣ ਵਿੱਚ ਮਦਦ ਕਰਨ ਲਈ ਉਨ੍ਹਾਂ ਦਾ ਵੀ ਧੰਨਵਾਦ ਕੀਤਾ। ਟੀਮਸਟਰਜ਼ ਕੈਨੇਡਾ ਦੇ ਪ੍ਰੈਜ਼ੀਡੈਂਟ ਫਰੈਂਕੌਇਸ ਲੈਪੌਰਟੇ ਨੇ ਆਖਿਆ ਕਿ ਇਹ ਸਰਕਾਰ ਦੋਵਾਂ ਧਿਰਾਂ ਨੂੰ ਸਮਝੌਤੇ ਉੱਤੇ ਪਹੁੰਚਣ ਦੇਣ ਲਈ ਸ਼ਾਂਤ ਤੇ ਏਕਾਗਰਚਿੱਤ ਰਹੀ।
ਇਸ ਹੜਤਾਲ ਦੇ ਚੱਲਦਿਆਂ ਫੈਡਰਲ ਸਰਕਾਰ ਉੱਤੇ ਮਸਲੇ ਨੂੰ ਹੱਲ ਕਰਵਾਉਣ ਲਈ ਕਾਫੀ ਦਬਾਅ ਵੱਧ ਗਿਆ ਸੀ। ਪ੍ਰੀਮੀਅਰਜ਼ ਤੇ ਇੰਡਸਟਰੀ ਵੱਲੋਂ ਵੀ ਖੁੱਸ ਰਹੇ ਮੁਨਾਫੇ ਤੇ ਕਿਊਬਿਕ ਵਿੱਚ ਪ੍ਰੋਪੇਨ ਦੀ ਕਿੱਲਤ ਕਾਰਨ ਜਲਦ ਤੋਂ ਜਲਦ ਹੜਤਾਲ ਖ਼ਤਮ ਕਰਵਾਉਣ ਲਈ ਸਰਕਾਰ ਉੱਤੇ ਦਬਾਅ ਪਾਇਆ ਜਾ ਰਿਹਾ ਸੀ। ਜਿ਼ਕਰਯੋਗ ਹੈ ਕਿ ਸੀਐਨ ਦੇ ਦੇਸ਼ ਭਰ ਵਿੱਚ 3200 ਕੰਡਕਟਰਜ਼, ਟਰੇਲਪਰਸਨਜ਼ ਤੇ ਯਾਰਡ ਵਰਕਰਜ਼ 23 ਜੁਲਾਈ ਤੋਂ ਕੋਈ ਕਾਂਟਰੈਕਟ ਨਾ ਹੋਣ ਕਾਰਨ 19 ਨਵੰਬਰ ਤੋਂ ਹੜਤਾਲ ਉੱਤੇ ਚਲੇ ਗਏ ਸਨ। ਕਾਮਿਆਂ ਵੱਲੋਂ ਕੰਮ ਦੇ ਲੰਮੇਂ ਘੰਟਿਆਂ, ਥਕਾਵਟ ਤੇ ਕੰਮ ਕਰਨ ਦੇ ਖਤਰਨਾਕ ਹਾਲਾਤ ਉੱਤੇ ਚਿੰਤਾ ਪ੍ਰਗਟਾਈ ਗਈ ਸੀ। ਇਸ ਮੌਕੇ ਸਮਝੌਤਾ ਸਿਰੇ ਚੜ੍ਹਾਉਣ ਲਈ ਗੱਲਬਾਤ ਜਾਰੀ ਰੱਖਣ ਵਾਸਤੇ ਲੇਬਰ ਮੰਤਰੀ ਫਿਲੋਮੈਨਾ ਤਾਸੀ ਤੇ ਟਰਾਂਸਪੋਰਟ ਮੰਤਰੀ ਮਾਰਕ ਗਾਰਨਿਊ ਨੇ ਦੋਵਾਂ ਧਿਰਾਂ ਨੂੰ ਵਧਾਈ ਦਿੱਤੀ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼ ਓਟਵਾ ਵਿੱਚ ਕਤਲ ਕੀਤੇ ਗਏ 6 ਵਿਅਕਤੀਆਂ ਦੀ ਪੁਲਿਸ ਨੇ ਕੀਤੀ ਸ਼ਨਾਖ਼ਤ, 19 ਸਾਲਾ ਲੜਕੇ ਨੂੰ ਕੀਤਾ ਗਿਆ ਚਾਰਜ