Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

'ਇੱਜ਼ਤਨਗਰ ਕੀ ਅਸੱਭਿਆ ਬੇਟੀਆਂ' ਨੂੰ ਬਰੈਂਪਟਨ ਦੇ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ

November 26, 2019 10:01 AM

ਫਿ਼ਲਮ-ਮੇਕਰ ਨਕੁਲ ਸਾਹਨੀ ਤੇ ਪ੍ਰਗਤੀਸ਼ੀਲ ਲੇਖਕ ਰਵਿੰਦਰ ਸਹਿਰਾਅ ਦਾ ਸਨਮਾਨ 


ਬਰੈਂਪਟਨ, (ਡਾ. ਝੰਡ) -ਲੰਘੇ ਐਤਵਾਰ 24 ਨਵੰਬਰ ਨੂੰ ਐੱਫ.ਬੀ.ਆਈ. ਸਕੂਲ ਦੇ ਜਿੰਮ ਹਾਲ ਵਿਚ ਮਸ਼ਹੂਰ ਫਿ਼ਲਮ-ਸਾਜ਼ ਨਕੁਲ ਸਿੰਘ ਸਾਹਨੀ ਵੱਲੋਂ ਤਿਆਰ ਕੀਤੀ ਗਈ ਗਿਆਨ-ਭਰਪੂਰ ਡਾਕੂਮੈਂਟਰੀ ਫਿ਼ਲਮ 'ਇੱਜ਼ਤਨਗਰੀ ਕੀ ਅਸੱਭਿਆ ਬੇਟੀਆਂ' ਦਾ ਸਫ਼ਲ ਪ੍ਰਦਰਸ਼ਨ ਕੀਤਾ ਗਿਆ ਜਿਸ ਦੀ ਬਰੈਂਪਟਨ ਦੇ 100 ਤੋਂ ਵਧੇਰੇ ਗੰਭੀਰ ਦਰਸ਼ਕਾਂ ਵੱਲੋਂ ਭਰਪੂਰ ਸਰਾਹਨਾ ਕੀਤੀ ਗਈ।
ਲੱਗਭੱਗ ਦੋ ਘੰਟੇ ਦੀ ਇਹ ਫਿ਼ਲਮ ਭਾਰਤ ਦੇ ਸੂਬੇ ਹਰਿਆਣਾ ਵਿਚ ਅਣ-ਅਧਿਕਾਰਿਤ ਤੌਰ 'ਤੇ ਆਪੂੰ ਬਣੀਆਂ 'ਖਾਪ ਪੰਚਾਇਤਾਂ' ਜਿਨ੍ਹਾਂ ਨੂੰ ਦੇਸ਼ ਦੀ ਸੁਪਰੀਮ ਕੋਰਟ ਵੱਲੋਂ ਗ਼ੈਰ-ਕਾਨੂੰਨੀ ਕਰਾਰ ਦਿੱਤਾ ਜਾ ਚੁੱਕਾ ਹੈ, ਵੱਲੋਂ ਆਪਣੀ ਜ਼ਾਤ-ਬਰਾਦਰੀ ਤੋਂ ਬਾਹਰ ਦੂਸਰੀਆਂ ਜ਼ਾਤਾਂ ਤੇ ਬਰਾਦਰਦੀਆਂ ਵਿਚ ਪ੍ਰੇਮ-ਵਿਆਹ ਕਰਵਾਉਣ ਵਾਲੇ ਲੜਕੇ-ਲੜਕੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਮਾਜਿਕ-ਬਾਈਕਾਟ ਤੇ ਹੋਰ ਸਜ਼ਾਵਾਂ ਅਤੇ ਉਨ੍ਹਾਂ ਦੇ ਮਾਪਿਆਂ ਤੇ ਰਿਸ਼ਤੇਦਾਰਾਂ ਵੱਲੋਂ ਇੱਜ਼ਤ ਦੀ ਖ਼ਾਤਰ ਕੀਤੇ ਜਾ ਰਹੇ ਕਤਲਾਂ ਦੀਆਂ ਘਟਨਾਵਾਂ ('ਆੱਨਰ-ਕਿਲਿੰਗਜ਼') ਦੇ ਇਰਦ-ਗਿਰਦ ਘੁੰਮਦੀ ਹੈ। ਫਿ਼ਲਮ ਵਿਚ ਪੰਜ ਅਜਿਹੇ ਕੇਸਾਂ ਦਾ ਵਿਸਥਾਰ-ਸਹਿਤ ਵਰਨਣ ਕੀਤਾ ਗਿਆ ਹੈ। ਸੱਭ ਤੋਂ ਪਹਿਲੀ ਇਸ ਸੂਬੇ ਦੀ ਲੜਕੀ ਸੀਮਾ ਦੀ ਕਹਾਣੀ ਹੈ ਜਿਸ ਦੇ ਭਰਾ ਮਨੋਜ ਤੇ ਉਸ ਦੀ ਪਤਨੀ ਬਬਲੀ ਨੂੰ ਆਪਣੇ ਹੀ ਗੋਤਰ ਵਿਚ ਵਿਆਹ ਕਰਵਾਉਣ ਕਰਕੇ ਕਤਲ ਕਰ ਦਿੱਤਾ ਗਿਆ ਸੀ। ਦੂਸਰੀ ਕਹਾਣੀ ਰੋਹਤਕ ਦੇ ਮੁਕੇਸ਼ ਦੀ ਹੈ ਜੋ ਇਸ 'ਆੱਨਰ-ਕਿਲਿੰਗ' ਦਾ ਸਿ਼ਕਾਰ ਹੋਇਆ। ਫਿਰ ਇਕ ਹੋਰ ਜਾਟ ਲੜਕੀ ਮੋਨਿਕਾ ਜਿਸ ਨੇ ਦਿੱਲੀ ਦੇ ਗੌਰਵ ਸੈਣੀ ਨਾਲ ਵਿਆਹ ਕਰਵਾਇਆ, ਦੀ ਸੰਘਰਸ਼ਮਈ ਕਹਾਣੀ ਸ਼ੁਰੂ ਹੁੰਦੀ ਹੈ। ਏਸੇ ਤਰ੍ਹਾਂ ਦੋ-ਤਿੰਨ ਹੋਰ ਅਜਿਹੀਆਂ ਘਟਨਾਵਾਂ ਨੂੰ ਫਿ਼ਲਮ ਵਿਚ ਬੜੀ ਖ਼ੂਬਸੂਰਤੀ ਨਾਲ ਵਿਖਾਇਆ ਗਿਆ ਹੈ।
ਫਿ਼ਲਮ ਵਿਚ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਣ ਗੀਤਿਕਾ ਇਨ੍ਹਾਂ 'ਆੱਨਰ-ਕਿਲਿੰਗਜ਼' ਬਾਰੇ ਪਿੰਡਾਂ ਵਿਚ ਨੁੱਕੜ-ਨਾਟਕ ਕਰਕੇ ਲੋਕਾਂ ਨੂੰ ਇਨ੍ਹਾਂ ਦੇ ਪ੍ਰਤੀ ਜਾਗਰੂਕ ਕਰਦੀ ਹੈ। ਇਕ ਹੋਰ ਪਾਤਰ ਅੰਜਲੀ ਜੋ 'ਆੱਨਰ ਕਿਲਿੰਗਜ਼' ਦੇ ਇਸ ਗੰਭੀਰ ਵਿਸ਼ੇ ਉੱਪਰ ਆਪਣਾ ਐੱਮ.ਫਿ਼ਲ. ਦਾ ਥੀਸਿਸ ਕਰ ਰਹੀ ਹੈ, ਅਨੁਸਾਰ ਵਿੱਦਿਆ ਦਾ ਚਾਨਣ ਅਤੇ ਲੋਕਾਂ ਵਿਚ ਇਸ ਪ੍ਰਤੀ ਜਾਗਰੂਕਤਾ ਹੀ ਇਸ ਸਮੱਸਿਆ ਦਾ ਸਹੀ ਹੱਲ ਹੈ।
ਫਿ਼ਲਮ ਸ਼ੁਰੂ ਕਰਨ ਤੋਂ ਪਹਿਲਾਂ ਤਰਕਸ਼ੀਲ ਸੋਸਾਇਟੀ ਆਫ਼ ਅਮੈਰਿਕਾ ਦੇ ਕੋਆਰਡੀਨੇਟਰ ਬਲਦੇਵ ਰਹਿਪਾ ਅਤੇ ਫਿ਼ਲਮ ਦੇ ਪ੍ਰੋਡਿਊਸਰ ਤੇ ਡਾਇਰੈੱਕਟਰ ਨਕੁਲ ਸਿੰਘ ਸਾਹਨੀ ਵੱਲੋਂ ਇਸ ਦੇ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ। ਅਖ਼਼ੀਰ ਵਿਚ ਇਸ ਸੋਸਾਇਟੀ ਅਤੇ ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਨਕੁਲ ਸਾਹਨੀ ਅਤੇ ਅਮਰੀਕਾ ਤੋਂ ਆਏ ਪ੍ਰਗਤੀਸ਼ੀਲ ਲੇਖਕ ਵਰਿੰਦਰ ਸਹਿਰਾਅ ਨੂੰ ਖ਼ੂਬਸੂਰਤ ਪਲੇਕਸ ਦੇ ਕੇ ਸਨਮਾਨਿਤ ਕੀਤਾ ਗਿਆ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ